Chandigarh News:  ਹੁਣ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ ਵਿਵਾਦ ਹਾਈ ਕੋਰਟ ਵਿੱਚ ਪੁੱਜ ਗਿਆ ਹੈ। ਦੋਸ਼ ਲਗਾਏ ਹਨ ਕਿ ਅਜੇ ਮੇਅਰ ਨੇ ਅਹੁਦਾ ਨਹੀਂ ਸੰਭਾਲਿਆ ਤਾਂ ਡੀਸੀ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੋਣ ਦੇ ਹੁਕਮ ਕਿਸ ਤਰ੍ਹਾਂ ਜਾਰੀ ਕਰ ਦਿੱਤੇ ਹਨ।


COMMERCIAL BREAK
SCROLL TO CONTINUE READING

ਵਿਵਸਥਾ ਮੁਤਾਬਕ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮੇਅਰ ਹੀ ਕਰਵਾਉਂਦਾ ਹੈ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਡੀਸੀ ਦੇ ਹੁਕਮਾਂ ਉਤੇ ਰੋਕ ਲਗਾਉਣ ਦੀ ਹਾਈ ਕੋਰਟ ਤੋਂ ਮੰਗ ਕੀਤੀ ਗਈ ਹੈ।


ਹਾਈ ਕੋਰਟ ਨੇ ਕਿਹਾ ਕਿ ਇਸ ਮੰਗ ਨੂੰ ਲੈ ਕੇ ਨਵੇਂ ਸਿਰੇ ਤੋਂ ਪਟੀਸ਼ਨ ਦਾਇਰ ਕੀਤੀ ਜਾਵੇ। ਹੁਣ ਦੁਪਹਿਰ ਦੋ ਵਜੇ ਇਸ ਪਟੀਸ਼ਨ ਉਤੇ ਅੱਜ ਹੀ ਸੁਣਵਾਈ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ। ਹਾਈ ਕੋਰਟ ਨੇ ਇਸ ਪਟੀਸ਼ਨ ਉਤੇ ਅੱਜ ਹੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ।


ਇਹ ਵੀ ਪੜ੍ਹੋ : Punjabi News: CM ਨੇ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ; ਬੋਲੇ- ਸਿੱਧੂ ਤਾਂ ਵਿਆਹ ਮੌਕੇ ਲੈਣ-ਦੇਣ ਵਾਲੇ ਸੂਟ ਵਰਗਾ..


ਕੱਲ੍ਹ ਸਵੇਰੇ 10 ਵਜੇ ਪਟੀਸ਼ਨ ਉਤੇ ਸੁਣਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ ਪਟੀਸ਼ਨਕਰਤਾਵਾਂ ਨੇ ਕਿਹਾ ਕਿ ਕੱਲ੍ਹ 11 ਵਜੇ ਚੋਣ ਹੋਣੀ ਹੈ। ਇਸ ਲਈ ਅੱਜ ਹੀ ਸੁਣਵਾਈ ਕੀਤੀ ਜਾਵੇ। ਇਸ ਉਤੇ ਹਾਈ ਕੋਰਟ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਕੱਲ੍ਹ ਸਵੇਰੇ 10 ਵਜੇ ਸੁਣਵਾਈ ਹੋਵੇਗੀ।


ਇਹ ਵੀ ਪੜ੍ਹੋ : Amrinder raja Warring News: ਪ੍ਰਿਤਪਾਲ ਨੂੰ ਦੁਬਾਰਾ ਹਰਿਆਣਾ ਨਹੀਂ ਲਿਜਾਣ ਦਿੱਤਾ ਜਾਵੇਗਾ-ਰਾਜਾ ਵੜਿੰਗ