Chandigarh PGI Fire News: ਚੰਡੀਗੜ੍ਹ PGI `ਚ ਇਕ ਵਾਰ ਫਿਰ ਲੱਗੀ ਅੱਗ, ਸ਼ਾਰਟ ਸਰਕਟ ਕਾਰਨ ਵਾਪਰਿਆ ਵੱਡਾ ਹਾਦਸਾ
Fire In Chandigarh PGI: ਚੰਡੀਗੜ੍ਹ ਪੀਜੀਆਈ ਦੇ ਐਡਵਾਂਸਡ ਕਾਰਡੀਅਕ ਸੈਂਟਰ ਦੀ ਓਟੀ ਵਿੱਚ ਸ਼ਨੀਵਾਰ ਨੂੰ ਅੱਗ ਲੱਗ ਗਈ। ਫਾਇਰ ਸੇਫਟੀ ਟੀਮ ਨੇ ਅੱਗ `ਤੇ ਕਾਬੂ ਪਾਇਆ। ਇਸ ਤੋਂ ਪਹਿਲਾਂ 19 ਮਾਰਚ ਨੂੰ ਵੀ ਟਰਾਮਾ ਸੈਂਟਰ ਵਿੱਚ ਅੱਗ ਲੱਗ ਗਈ ਸੀ।
Chandigarh PGI Fire News: ਚੰਡੀਗੜ੍ਹ ਪੀਜੀਆਈ ਦੇ ਐਡਵਾਂਸਡ ਕਾਰਡੀਓ ਸੈਂਟਰ ਦੀ ਚੌਥੀ ਮੰਜ਼ਿਲ ’ਤੇ ਸਥਿਤ ਆਪ੍ਰੇਸ਼ਨ ਥੀਏਟਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਪ੍ਰਸ਼ਾਸਨ ਨੇ ਇਸ 'ਤੇ ਤੁਰੰਤ ਕਾਬੂ ਪਾ ਲਿਆ ਹੈ। ਡਾਕਟਰ ਆਪ੍ਰੇਸ਼ਨ ਥੀਏਟਰ ਵਿੱਚ ਆਪ੍ਰੇਸ਼ਨ ਕਰ ਰਹੇ ਸਨ ਕਿ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਇਕਦਮ ਭਗਦੜ ਮੱਚ ਗਈ। ਇਸ ਤੋਂ ਪਹਿਲਾਂ 19 ਮਾਰਚ ਨੂੰ ਵੀ ਟਰੌਮਾ ਸੈਂਟਰ ਵਿੱਚ ਅੱਗ ਲੱਗ ਗਈ ਸੀ।
ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ
ਜਿਸ ਸਮੇਂ ਅੱਗ (Fire In Chandigarh PGI) ਲੱਗੀ, ਉਸ ਸਮੇਂ ਹਸਪਤਾਲ 'ਚ ਕਾਰਡੀਓ ਥੌਰੇਸਿਕ ਐਂਡ ਵੈਸਕੁਲਰ ਸਿਸਟਮ ਦੇ ਐਚਓਡੀ ਸ਼ਿਆਮ ਕੁਮਾਰ ਆਪ੍ਰੇਸ਼ਨ ਥੀਏਟਰ ਵਿੱਚ ਆਪ੍ਰੇਸ਼ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਆਪ੍ਰੇਸ਼ਨ ਜਾਰੀ ਰੱਖਿਆ ਪਰ ਮਰੀਜ਼ਾਂ ਨੂੰ ਉਥੋਂ ਬਾਹਰ ਕੱਢ ਲਿਆ ਗਿਆ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ: PGI Fire News: ਪੀਜੀਆਈ ਦੇ ਪਿਛਲੇ ਪਾਸੇ ਜੰਗਲੀ ਇਲਾਕੇ 'ਚ ਲੱਗੀ ਅੱਗ; ਫਾਇਰ ਬ੍ਰਿਗੇਡ ਗੱਡੀ ਪੁੱਜੀਆਂ
ਪੀਜੀਆਈ ਵਿੱਚ ਅੱਗ ਲੱਗਣ ਦੀ ਪੰਜਵੀਂ ਘਟਨਾ
ਹਾਲ ਹੀ ਵਿੱਚ ਪੀਜੀਆਈ ਵਿੱਚ ਅੱਗ (Fire In Chandigarh PGI) ਲੱਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।
-ਇਸ ਤੋਂ ਪਹਿਲਾਂ ਪੀਜੀਆਈ ਦੇ ਨਹਿਰੂ ਬਲਾਕ ਵਿੱਚ ਵੀ ਵੱਡੀ ਅੱਗ ਲੱਗ ਗਈ ਸੀ। ਇਸ ਵਿੱਚ ਗਿਆਨੀ ਬਲਾਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
-ਇਸ ਤੋਂ ਬਾਅਦ ਐਡਵਾਂਸਡ ਆਈ ਸੈਂਟਰ ਵਿੱਚ ਅੱਗ ਲੱਗ ਗਈ। ਪ੍ਰਸ਼ਾਸਨ ਨੇ ਤੁਰੰਤ ਇਸ ਨੂੰ ਕਾਬੂ ਕਰ ਲਿਆ। ਬਾਅਦ ਵਿੱਚ ਚੰਡੀਗੜ੍ਹ ਨੇੜੇ ਸਥਿਤ ਪੀਜੀਆਈ ਦੇ ਜੰਗਲਾਂ ਵਿੱਚ ਅੱਗ ਲੱਗ ਗਈ। ਪ੍ਰਸ਼ਾਸਨ ਨੇ ਇਸ 'ਤੇ ਵੀ ਕਾਬੂ ਪਾ ਲਿਆ ਹੈ ਪਰ ਅੱਜ ਐਡਵਾਂਸ ਕਾਰਡੀਓ ਸੈਂਟਰ ਵਿੱਚ ਲੱਗੀ ਇਸ ਅੱਗ ਨੂੰ ਲੈ ਕੇ ਪ੍ਰਸ਼ਾਸਨ ਗੰਭੀਰ ਹੈ।
ਇਹ ਵੀ ਪੜ੍ਹੋ: Chandigarh PGI Fire News: ਪੀਜੀਆਈ 'ਚ ਅੱਗ ਲੱਗਣ ਕਾਰਨ ਮਰੀਜ਼ਾਂ 'ਚ ਮਚੀ ਭਗਦੜ
ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ
ਮਿਲੀ ਜਾਣਕਾਰੀ ਦੇ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅਤੇ ਜਿਵੇਂ ਹੀ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਸਾਰੇ ਸੁਰੱਖਿਆ ਗਾਰਡਾਂ ਵੱਲੋਂ ਸਾਵਧਾਨੀ ਦੇ ਤੌਰ 'ਤੇ ਐਮਰਜੈਂਸੀ ਰੂਟ 'ਤੇ ਜਾਮ ਲਗਾਉਣਾ ਸ਼ੁਰੂ ਕਰ ਦਿੱਤਾ ਹੈ।