Chandigarh PGI Fire News: ਪੀਜੀਆਈ 'ਚ ਅੱਗ ਲੱਗਣ ਕਾਰਨ ਮਰੀਜ਼ਾਂ 'ਚ ਮਚੀ ਭਗਦੜ
Advertisement
Article Detail0/zeephh/zeephh1908000

Chandigarh PGI Fire News: ਪੀਜੀਆਈ 'ਚ ਅੱਗ ਲੱਗਣ ਕਾਰਨ ਮਰੀਜ਼ਾਂ 'ਚ ਮਚੀ ਭਗਦੜ

Chandigarh PGI Fire Today: ਪੀਜੀਆਈ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਅਤੇ ਪਹਿਲਾਂ ਅਗਸਤ ਦੇ ਮਹੀਨੇ ਵਿੱਚ ਵੀ ਰਿਸਰਚ ਬਲਾਕ ਵਿੱਚ ਅੱਗ ਲੱਗ ਗਈ ਸੀ।

Chandigarh PGI Fire News: ਪੀਜੀਆਈ 'ਚ ਅੱਗ ਲੱਗਣ ਕਾਰਨ ਮਰੀਜ਼ਾਂ 'ਚ ਮਚੀ ਭਗਦੜ

Chandigarh PGI Fire News Today: ਚੰਡੀਗੜ੍ਹ ਤੋਂ ਇੱਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪੀਜੀਆਈ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਮਰੀਜ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਕਾਰਨ ਸਾਰਾ ਹਸਪਤਾਲ ਵਿਖੇ ਕੰਪਿਊਟਰ ਸਿਸਟਮ ਨੁਕਸਾਨਿਆ ਗਿਆ ਅਤੇ ਧੂੰਆਂ ਐਮਰਜੈਂਸੀ ਆਈਸੀਯੂ ਤੱਕ ਪਹੁੰਚ ਗਿਆ।

ਮਿਲੀ ਜਾਣਕਾਰੀ ਦੇ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅਤੇ ਜਿਵੇਂ ਹੀ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਸਾਰੇ ਸੁਰੱਖਿਆ ਗਾਰਡਾਂ ਵੱਲੋਂ ਸਾਵਧਾਨੀ ਦੇ ਤੌਰ 'ਤੇ ਐਮਰਜੈਂਸੀ ਰੂਟ 'ਤੇ ਜਾਮ ਲਗਾਉਣਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਐਮਰਜੈਂਸੀ ਵਾਰਡ, ਮਹਿਲਾ ਵਾਰਡ, ਪੁਰਸ਼ ਵਾਰਡ ਅਤੇ ਗਾਇਨੀ ਵਾਰਡ 'ਚ ਧੂੰਆਂ ਫੈਲ ਗਿਆ।

ਇੰਨਾ ਹੀ ਨਹੀਂ ਬਲਕਿ ਅੱਗ ਲੱਗਣ ਕਾਰਨ ਕੰਪਿਊਟਰ ਨੈੱਟਵਰਕ ਸਿਸਟਮ ਵਿਗੜ ਗਿਆ ਜਿਸ ਕਰਕੇ ਲੋਕਾਂ ਨੂੰ ਜਰੂਰਤ ਦੇ ਮੁਤਾਬਕ ਖੂਨ ਨਹੀਂ ਮਿਲ ਸਕਿਆ ਅਤੇ ਬਲੱਡ ਬੈਂਕ ਸਿਸਟਮ ਵੀ ਠੱਪ ਹੋ ਗਿਆ। ਇਸਦੇ ਨਾਲ ਹੀ ਸਿਸਟਮ ਖ਼ਰਾਬ ਹੋਣ ਕਾਰਨ ਲੋਕ ਟੈਸਟ ਦੀ ਫੀਸ ਵੀ ਜਮ੍ਹਾ ਨਹੀਂ ਕਰਵਾ ਸਕੇ।

ਇਸ ਦੌਰਾਨ ਅੱਗ ਨੂੰ ਦੇਖਦਿਆਂ ਬੀ ਤੇ ਸੀ ਬਲਾਕ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਜਿੱਥੇ ਅੱਗ ਲੱਗੀ ਸੀ, ਉੱਥੇ ਤਿੰਨ ਮਹੀਨੇ ਤੋਂ ਤਿੰਨ ਸਾਲ ਤੱਕ ਦੇ ਬੱਚੇ ਜ਼ੇਰੇ ਇਲਾਜ ਸਨ। ਜਦੋਂ ਅੱਗ ਲੱਗੀ ਤਾਂ ਸ਼ੀਸ਼ੇ ਤੋੜ ਕੇ ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਗਏ। 

ਹਸਪਤਾਲ ਦੇ ਵਾਰਡ ਅਤੇ ਐਮਰਜੈਂਸੀ ਵਿੱਚ ਜਿਹੜੇ ਮਰੀਜ਼ ਦਾਖਲ ਸਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਅਤੇ ਅੱਖਾਂ ਵਿੱਚ ਜਲਨ ਵੀ ਮਹਿਸੂਸ ਹੋ ਰਹੀ ਸੀ ਇਸ ਕਰਕੇ ਮਰੀਜ਼ਾਂ ਨੂੰ ਕਿਸੇ ਹੋਰ ਥਾਂ 'ਤੇ ਸ਼ਿਫਟ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਫਾਇਰ ਵਿਭਾਗ ਨੂੰ ਰਾਤ 12.22 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਪੀਜੀਆਈ ਦੇ ਅੰਦਰੂਨੀ ਫਾਇਰ ਸਟੇਸ਼ਨ ਵੱਲੋਂ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਅਜਿਹਾ ਨਹੀਂ ਹੋਇਆ ਤਾਂ ਚੰਡੀਗੜ੍ਹ ਦੇ ਫਾਇਰ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਟੈਂਡਰਾਂ ਮੌਕੇ 'ਤੇ ਪਹੁੰਚੇ। 

ਧਰਮਪਾਲ ਆਈਏਐਸ ਸਲਾਹਕਾਰ ਯੂਟੀ ਨੇ ਪੀਜੀਆਈਐਮਈਆਰ ਵਿੱਚ ਅੱਗ ਦੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮੌਕੇ ਡਾ. ਵਿਵੇਕ ਲਾਲ, ਡਾਇਰੈਕਟਰ, ਪੀਜੀਆਈਐਮਈਆਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਦੱਸ ਦਈਏ ਕਿ ਪੀਜੀਆਈ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਅਤੇ ਪਹਿਲਾਂ ਅਗਸਤ ਦੇ ਮਹੀਨੇ ਵਿੱਚ ਵੀ ਰਿਸਰਚ ਬਲਾਕ ਵਿੱਚ ਅੱਗ ਲੱਗ ਗਈ ਸੀ ਪਰ ਅੱਜ ਦੀ ਅੱਗ ਇਸ ਤੋਂ ਕਿਤੇ ਜ਼ਿਆਦਾ ਹੈ। 

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਦੇ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ, ਮਾਨਸਿਕ ਤੌਰ 'ਤੇ ਸੀ ਪ੍ਰੇਸ਼ਾਨ

Trending news