New Governor of Punjab/ਰੋਹਿਤ ਬਾਂਸਲ:  ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਮਨਜ਼ੂਰ ਹੋਇਆ।  ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਹੋਣਗੇ। ਦਰਅਸਲ ਗੁਲਾਬ ਚੰਦ ਕਟਾਰੀਆ ਆਸਾਮ ਦੇ ਗਵਰਨਰ ਸਨ ਅਤੇ ਹੁਣ ਉਹ ਪੰਜਾਬ ਦੇ ਗਵਰਨਰ ਹੋਣਗੇ। ਚੰਡੀਗੜ੍ਹ ਦੇ ਪ੍ਰਸ਼ਾਸਨਿਕ (New Governor of Punjab) ਵਜੋਂ ਵੀ ਨਾਲ ਜ਼ਿੰਮੇਵਾਰੀ ਨਿਭਾਉਣਗੇ।


COMMERCIAL BREAK
SCROLL TO CONTINUE READING

ਰਾਜਸਥਾਨ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਰਾਜਪਾਲ  (New Governor of Punjab) ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ ਵੀ ਸੰਭਾਲਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਫਰਵਰੀ 2023 ਵਿੱਚ ਅਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਰਾਜਪਾਲ ਵਜੋਂ ਇਹ ਉਨ੍ਹਾਂ ਦੀ ਦੂਜੀ ਨਿਯੁਕਤੀ ਹੈ।


ਇਹ ਵੀ ਪੜ੍ਹੋ:  Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਦੱਸ ਦਈਏ ਕਿ ਗੁਲਾਬ ਚੰਦ ਕਟਾਰੀਆ  (New Governor of Punjab)ਰਾਜਸਥਾਨ ਨਾਲ ਸਬੰਧ ਰੱਖਦੇ ਹਨ। ਲੰਬੇ ਸਮੇਂ ਤੱਕ ਰਾਜਸਥਾਨ ਦੇ ਵਿੱਚ ਐਮਐਲਏ ਰਹਿ ਚੁੱਕੇ ਹਨ। ਮੰਤਰੀ ਦੇ ਅਹੁਦੇ ਅਤੇ ਵਿਰੋਧੀ ਧਿਰ ਦੇ ਨੇਤਾ ਦੀਆਂ ਜਿੰਮੇਵਾਰੀਆਂ ਨਿਭਾ ਚੁੱਕੇ ਹਨ।  ਰਾਜਸਥਾਨ ਦੇ ਗ੍ਰਹਿ ਮੰਤਰੀ ਦੇ ਤੌਰ ਉੱਤੇ ਵੀ ਤੈਨਾਤ ਰਹੇ ਹਨ।  ਰਾਜਸਥਾਨ ਬੀਜੇਪੀ ਦੇ ਪ੍ਰਧਾਨ ਰਹਿ ਚੁੱਕੇ ਹਨ।


ਇਹ ਵੀ ਪੜ੍ਹੋ:  . Nangal News: ਬੀਬੀਐਮਬੀ ਦੇ ਕਰਮਚਾਰੀਆਂ ਨੇ ਐਕਸੀਅਨ ਵਰਕਸ਼ਾਪ ਦੇ ਖਿਲਾਫ ਮੋਰਚਾ ਖੋਲ੍ਹਿਆ


 ਪਹਿਲੀ ਵਾਰ 1977 ਵਿੱਚ ਚੋਣ ਲੜੀ  (ਗੁਲਾਬ ਚੰਦ ਕਟਾਰੀਆ)


ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ  (New Governor of Punjab) ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਪ੍ਰਾਈਵੇਟ ਸਕੂਲ ਅਧਿਆਪਕ ਵਜੋਂ ਆਪਣਾ ਗੁਜ਼ਾਰਾ ਚਲਾਉਣ ਵਾਲੇ ਕਟਾਰੀਆ ਨੇ ਪਹਿਲੀ ਵਾਰ 1977 ਵਿੱਚ ਚੋਣ ਲੜੀ ਸੀ। ਉਹ ਉਦੈਪੁਰ ਸ਼ਹਿਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਕਾਲ 'ਚ ਕੁੱਲ 11 ਚੋਣਾਂ ਲੜੀਆਂ, ਜਿਨ੍ਹਾਂ 'ਚੋਂ 9 'ਚ ਜਿੱਤ ਹਾਸਲ ਕੀਤੀ।


ਉਦੈਪੁਰ ਵਿੱਚ ਸਿਆਸੀ ਯਾਤਰਾ


ਗੁਲਾਬ ਚੰਦ ਕਟਾਰੀਆ ਦਾ ਸਿਆਸੀ ਸਫ਼ਰ ਉਦੈਪੁਰ ਤੋਂ ਸ਼ੁਰੂ ਹੋ ਕੇ ਇੱਥੇ ਹੀ ਸਮਾਪਤ ਹੋਇਆ। 2003 ਤੋਂ ਉਦੈਪੁਰ ਸ਼ਹਿਰ ਸੀਟ ਤੋਂ ਵਿਧਾਇਕ ਗੁਲਾਬਚੰਦ ਕਟਾਰੀਆ ਰਾਜਸਥਾਨ ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ ਹਨ। 1977, 1980, 2003 ਤੋਂ 2018 ਤੱਕ, ਉਨ੍ਹਾਂ ਨੇ ਉਦੈਪੁਰ ਤੋਂ ਭਾਜਪਾ ਨੂੰ ਜਿੱਤ ਦਿਵਾਈ। ਲਗਾਤਾਰ ਕਾਰਜਕਾਲ ਦੇ ਬਾਅਦ ਉਨ੍ਹਾਂ ਨੇ ਉਦੈਪੁਰ ਨੂੰ ਭਾਜਪਾ ਦਾ ਗੜ੍ਹ ਬਣਾ ਲਿਆ ਸੀ।