Karwa Chauth 2023:  ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਰੱਖੇ ਗਏ ਕਰਵਾ ਚੌਥ ਦੇ ਵਰਤ ਨੂੰ ਲੈ ਕੇ ਸਿਟੀਬਿਊਟੀ ਫੁੱਲ ਤੇ ਮੁਹਾਲੀ ਵਿੱਚ ਰੌਣਕਾਂ ਨਜ਼ਰ ਆ ਰਹੀਆਂ ਹਨ। ਔਰਤਾਂ ਵੱਲੋਂ ਘਰ ਜਾਂ ਮੰਦਿਰਾਂ ਵਿੱਚ ਪੁੱਜ ਕੇ ਕਥਾ ਸੁਣੀ ਜਾ ਰਹੀ ਹੈ। ਹੁਣ ਔਰਤ ਚੰਨ ਦੇ ਦੀਦਾਰ ਲਈ ਬੇਤਾਬ ਹਨ।  ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਉਨ੍ਹਾਂ ਦੇ ਰਿਸ਼ਤੇ ਨੂੰ ਅਟੁੱਟ ਬਣਾਉਣ ਦੇ ਵਿਸ਼ਵਾਸ ਨਾਲ ਭਾਰਤ ਦੀਆਂ ਸਾਰੀਆਂ ਵਿਆਹੁਤਾ ਔਰਤਾਂ ਇਸ ਵਰਤ ਨੂੰ ਬੜੀ ਸ਼ਰਧਾ ਤੇ ਵਿਸ਼ਵਾਸ ਨਾਲ ਰੱਖਦੀਆਂ ਹਨ। ਕਰਵਾ ਚੌਥ ਦੀ ਪੂਜਾ ਨੂੰ ਸਹੀ ਢੰਗ ਨਾਲ ਪੂਰਾ ਕੀਤਾ ਜਾਂਦਾ ਹੈ ਤਾਂ ਕਰਵਾ ਮਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। 


COMMERCIAL BREAK
SCROLL TO CONTINUE READING

ਸੁਹਾਗਣਾਂ ਵੱਲੋਂ ਆਪਣੇ ਪਤੀ ਦੇ ਨਾਮ ਦੀ ਮਹਿੰਦੀ ਹੱਥਾਂ 'ਤੇ ਸਜਾਈ ਗਈ ਹੈ। ਕਰਵਾ ਚੌਥ ਦੀ ਪੂਰਵ ਸੰਧਿਆ 'ਤੇ ਸ਼ਹਿਰ ਦੇ ਬਾਜ਼ਾਰਾਂ 'ਚ ਰੌਣਕਾਂ ਲੱਗੀਆਂ ਹੋਈਆਂ ਸਨ। ਪਾਰਲਰਾਂ ਵਿੱਚ ਔਰਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ। ਸੈਕਟਰ-19 ਅਤੇ 22 ਵਿਚ ਔਰਤਾਂ ਨੇ ਕਾਫੀ ਖਰੀਦਦਾਰੀ ਕੀਤੀ। ਚੂੜੀਆਂ, ਨਵੇਂ ਕੱਪੜੇ ਅਤੇ ਸ਼ਿੰਗਾਰ ਸਮੱਗਰੀ ਵੱਡੇ ਪੱਧਰ 'ਤੇ ਖ਼ਰੀਦੋ ਫਰੋਖਤ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਔਰਤਾਂ ਮੰਦਿਰਾਂ ਵਿੱਚ ਕਥਾ ਸੁਣਨ ਲਈ ਪੁੱਜ ਰਹੀਆਂ ਹਨ।


ਇਸ ਵਾਰ ਔਰਤਾਂ ਨੇ ਧਾਤ ਦੀ ਬਜਾਏ ਮਿੱਟੀ ਦੇ ਬਰਤਨ ਜ਼ਿਆਦਾ ਖਰੀਦੇ ਗਨ। ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਮਿੱਟੀ ਦੇ ਬਰਤਨ ਪਰੰਪਰਾ ਦਾ ਪ੍ਰਤੀਕ ਹਨ। ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ 'ਚ ਰਾਤ 8:10 'ਤੇ ਚੰਦਰਮਾ ਚੜ੍ਹੇਗਾ। ਇਸ ਵਾਰ ਸਰਵਰਥ ਸਿੱਧੀ ਯੋਗ ਬਣ ਰਿਹਾ ਹੈ।


ਇਹ ਵੀ ਪੜ੍ਹੋ : Karwa Chauth 2023: ਅੱਜ ਹੈ ਕਰਵਾ ਚੌਥ, ਜਾਣੋ ਕਦੋਂ ਦਿਖਾਈ ਦੇਵੇਗਾ ਚੰਦਰਮਾ, ਜਾਣੋ ਸ਼ੁਭ ਸਮਾਂ


ਇਸ ਤਰ੍ਹਾਂ ਹੀ ਬਠਿੰਡਾ ਦੇ ਇੱਕ ਨਿੱਜੀ ਹੋਟਲ ਵਿੱਚ ਕਰਵਾ ਚੌਥ ਨੂੰ ਲੈ ਕੇ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਸ਼ਹਿਰ ਦੀਆਂ ਵੱਡੇ ਪੱਧਰ ਉਤੇ ਸੁਹਾਗਣਾਂ ਪੁੱਜੀਆਂ ਅਤੇ ਉਨ੍ਹਾਂ ਨੇ ਮਿਲ ਕੇ ਜਿੱਥੇ ਗਿੱਧਾ ਭੰਗੜਾ ਅਤੇ ਡਾਂਸ ਕੀਤਾ ਉਥੇ ਹੀ ਕਰਵਾ ਚੌਥ ਦੇ ਵਰਤ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।


ਆਪਣੇ ਪਤੀਆਂ ਦੀ ਲੰਮੀ ਉਮਰ ਵਾਸਤੇ ਵਰਤ ਰੱਖੇ ਔਰਤਾਂ ਦਾ ਕਹਿਣਾ ਹੈ ਕਿ ਅੱਜ ਸਾਨੂੰ ਇਸ ਸਮਾਗਮ ਵਿੱਚ ਆ ਕੇ ਭੁੱਖੇ ਰਹਿਣ ਦਾ ਅਹਿਸਾਸ ਹੀ ਨਹੀਂ ਹੋਇਆ। ਸਾਰਾ ਦਿਨ ਅਸੀਂ ਆਪਣੀਆਂ ਸਹੇਲੀਆਂ ਅਤੇ ਸ਼ਹਿਰ ਦੀਆਂ ਦੋਸਤਾਂ ਨਾਲ ਖੂਬ ਮੌਜ ਮਸਤੀ ਕੀਤੀ ਅਸੀਂ ਜਿੱਥੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਉਥੇ ਹੀ ਹਮੇਸ਼ਾ ਇਸੇ ਤਰ੍ਹਾਂ ਸਭ ਵਿੱਚ ਪਿਆਰ ਬਣਿਆ ਰਹੇ ਇਸ ਦੀ ਵੀ ਕਾਮਨਾ ਕਰਦੀਆਂ ਹਾਂ।


ਇਹ ਵੀ ਪੜ੍ਹੋ : Punjab Diwas 2023: ਆਖ਼ਰ ਪੰਜਾਬ ਦਾ ਇਤਿਹਾਸ ਕੀ ਹੈ? 1 ਨਵੰਬਰ, ਅੱਜ ਦੇ ਦਿਨ ਭਾਰਤ ਵਿੱਚ ਕੀ ਹੋਏ ਇਤਿਹਾਸਕ ਬਦਲਾਅ