Chandigarh News: ਚੰਡੀਗੜ੍ਹ `ਚ `ਆਪ` ਦੇ 3 ਕੌਂਸਲਰ ਭਾਜਪਾ `ਚ ਸ਼ਾਮਲ ਹੋਣ ਨਾਲ ਇੰਡੀਆ ਗਠਜੋੜ ਦੇ ਸਮੀਕਰਨ ਵਿਗੜੇ
Chandigarh News: ਚੰਡੀਗੜ੍ਹ ਮੇਅਰ ਚੋਣ ਤੋਂ ਬਾਅਦ ਨਗਰ ਨਿਗਮ ਵਿੱਚ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ।
Chandigarh News: ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਵੱਡੇ ਹੋਏ ਉਲਟ-ਫੇਰ ਮਗਰੋਂ ਹੋਰ ਵੱਡੇ ਸਿਆਸੀ ਮੋੜ ਦੇਖਣ ਨੂੰ ਮਿਲ ਰਹੇ ਹਨ। ਦਰਅਸਲ ਅੱਜ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਵਿੱਚ ਤਿੰਨ ਕੌਂਸਲਰਾਂ ਦੇ ਸ਼ਾਮਲ ਹੋਣ ਨਾਲ ਇੰਡੀਆ ਗਠਜੋੜ ਦੇ ਸਮੀਕਰਨ ਵਿਗੜਦੇ ਨਜ਼ਰ ਆ ਰਹੇ ਹਨ।
ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਵੀ ਐਤਵਾਰ ਰਾਤ ਦਿੱਲੀ ਪਹੁੰਚ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਦੇ ਕੌਂਸਲਰ ਪੂਨਮ ਦੇਵੀ, ਨੇਹਾ ਮੁਸਾਵਤ ਅਤੇ ਗੁਰੂਚਰਨ ਕਾਲਾ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਕਿ ਗੁਰਚਰਨ ਇੱਕ ਸਾਲ ਪਹਿਲਾਂ ਭਾਜਪਾ ਵਿੱਚ ਦਾਖ਼ਲ ਹੋਏ ਸਨ, ਪਰ ‘ਆਪ’ ਨੇ ਉਨ੍ਹਾਂ ’ਤੇ ਦਬਾਅ ਪਾਇਆ ਸੀ। ਕੇਜਰੀਵਾਲ ਵੱਲੋਂ ਪੁਨਮ ਅਤੇ ਨੇਹਾ ਨੂੰ ਦਿੱਤੇ ਗਏ ਭਰੋਸੇ ਪੂਰੇ ਨਹੀਂ ਹੋਏ। ਉਹ ਪੀਐਮ ਮੋਦੀ ਦੀ ਅਗਵਾਈ 'ਚ ਵਿਸ਼ਵਾਸ ਕਰਕੇ ਭਾਜਪਾ 'ਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਵੱਧ ਅਸੀਂ ਇਨ੍ਹਾਂ ਕੌਂਸਲਰਾਂ ਦੀ ਕਾਬਲੀਅਤ ਨੂੰ ਗਰੀਬਾਂ ਦੀ ਭਲਾਈ ਦੀਆਂ ਸਕੀਮਾਂ ਵਿੱਚ ਵਰਤਾਂਗੇ।
ਇਹ ਵੀ ਪੜ੍ਹੋ : Kisan Andolan Today Live: ਕੇਂਦਰ ਸਰਕਾਰ 4 ਹੋਰ ਫਸਲਾਂ ਉਤੇ ਐਮਐਸਪੀ ਦੇਣ ਲਈ ਤਿਆਰ; ਸਹਿਮਤੀ ਨਾ ਬਣਨ 'ਤੇ ਕਿਸਾਨ ਦਿੱਲੀ ਕਰਨਗੇ ਕੂਚ
ਦੁਬਾਰਾ ਚੋਣਾਂ ਹੋਈਆਂ ਤਾਂ ਸਮੀਕਰਨ ਬਦਲ ਜਾਣਗੇ
'ਆਪ' ਦੇ 3 ਕੌਂਸਲਰ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ 'ਚ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ। ਭਾਜਪਾ ਕੋਲ ਪਹਿਲਾਂ ਹੀ ਇੱਕ ਸੰਸਦ ਮੈਂਬਰ ਸਮੇਤ 15 ਵੋਟਾਂ ਹਨ। ਜੇਕਰ 'ਆਪ' ਦੇ 3 ਕੌਂਸਲਰ ਭਾਜਪਾ 'ਚ ਸ਼ਾਮਲ ਹੁੰਦੇ ਹਨ ਤਾਂ ਗਿਣਤੀ 18 ਹੋ ਜਾਵੇਗੀ। ਇੱਕ ਅਕਾਲੀ ਦਲ ਦੇ ਸ਼ਾਮਲ ਹੋਣ ਨਾਲ ਇਹ ਗਿਣਤੀ 19 ਹੋ ਜਾਵੇਗੀ। ਇਸ ਤਰ੍ਹਾਂ ਜੇਕਰ ਸੁਪਰੀਮ ਕੋਰਟ ਨੇ ਮੇਅਰ ਚੋਣਾਂ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਤਾਂ ਭਾਜਪਾ ਪੂਰੇ ਬਹੁਮਤ ਨਾਲ ਆਪਣਾ ਮੇਅਰ ਬਣਾਏਗੀ। ਇਸ ਦੇ ਉਲਟ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਉਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Chandigarh News: ਕੀ ਮੁੜ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ; ਸੁਪਰੀਮ ਕੋਰਟ ਅੱਜ ਸੁਣਾਏਗਾ ਫ਼ੈਸਲਾ