Chandigarh News: ਦੁਸਹਿਰੇ ਦੇ ਮੱਦੇਨਜ਼ਰ ਅੱਜ ਸ਼ਾਮ ਨੂੰ ਚੰਡੀਗੜ੍ਹ `ਚ ਕਈ ਸੜਕਾਂ ਰਹਿਣਗੀਆਂ ਬੰਦ; ਦੇਖੋ ਪਾਰਕਿੰਗ ਦੀ ਸਹੀ ਜਗ੍ਹਾ
Chandigarh News: ਚੰਡੀਗੜ੍ਹ `ਚ ਵਿੱਚ ਅੱਜ ਧੂਮਧਾਮ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸ਼ਹਿਰ ਵਿੱਚ 25 ਤੋਂ ਵੱਧ ਥਾਵਾਂ ’ਤੇ ਦੁਸਹਿਰੇ ਦੇ ਸਮਾਗਮ ਕਰਵਾਏ ਜਾਣਗੇ।
Chandigarh News: ਚੰਡੀਗੜ੍ਹ 'ਚ ਵਿੱਚ ਅੱਜ ਧੂਮਧਾਮ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸ਼ਹਿਰ ਵਿੱਚ 25 ਤੋਂ ਵੱਧ ਥਾਵਾਂ ’ਤੇ ਦੁਸਹਿਰੇ ਦੇ ਸਮਾਗਮ ਕਰਵਾਏ ਜਾਣਗੇ। ਦੁਸਹਿਰੇ ਦੇ ਮੇਲੇ ਨੂੰ ਲੈ ਕੇ ਲੋਕਾਂ ਵਿੱਚ ਪੂਰਾ ਉਤਸ਼ਾਹ ਹੈ। ਕਈ ਰਾਮਲੀਲਾ ਕਮੇਟੀਆਂ ਨੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਫੂਕਣ ਲਈ ਦੇਰ ਰਾਤ ਤੱਕ ਕੰਮ ਕੀਤਾ।
ਸੈਕਟਰ-7, 17, 24, 26, 27, 32, 42, 45, 46, ਰਾਮਦਰਬਾਰ, ਧਨਾਸ ਸਮੇਤ 25 ਤੋਂ ਵੱਧ ਥਾਵਾਂ ’ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਚੰਡੀਗੜ੍ਹ ਦੇ ਸੈਕਟਰ-46 ਮੰਡੀ ਗਰਾਊਂਡ ਵਿੱਚ ਸਭ ਤੋਂ ਵੱਡਾ ਰਾਵਣ ਫੂਕਿਆ ਜਾਵੇਗਾ। ਇਸ ਦੀ ਉਚਾਈ 101 ਫੁੱਟ ਹੈ। ਇਸ ਤੋਂ ਇਲਾਵਾ ਮੇਘਨਾਥ ਦਾ ਪੁਤਲਾ 90 ਫੁੱਟ ਅਤੇ ਕੁੰਭਕਰਨ ਦਾ ਪੁਤਲਾ 85 ਫੁੱਟ ਦਾ ਬਣਾਇਆ ਗਿਆ ਹੈ।
ਚੰਡੀਗੜ੍ਹ ਸ਼ਹਿਰ ਵਿੱਚ ਦੁਸਹਿਰੇ ਦੇ ਪ੍ਰੋਗਰਾਮਾਂ ਦੌਰਾਨ ਕਈ ਸੜਕਾਂ ਬੰਦ ਰਹਿਣਗੀਆਂ। ਚੰਡੀਗੜ੍ਹ ਪੁਲਿਸ ਨੇ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ 'ਚ ਆਮ ਲੋਕਾਂ ਨੂੰ ਇਸ ਦੌਰਾਨ ਉਨ੍ਹਾਂ ਰੂਟਾਂ 'ਤੇ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ। ਇਹ ਸੜਕਾਂ ਸ਼ਾਮ 5:30 ਵਜੇ ਤੋਂ ਸ਼ਾਮ 7 ਵਜੇ ਤੱਕ ਬੰਦ ਰਹਿਣਗੀਆਂ।
ਸੈਕਟਰ 17 ਪਰੇਡ ਗਰਾਊਂਡ ਦੇ ਆਲੇ-ਦੁਆਲੇ 1 ਘੰਟੇ ਲਈ ਸੜਕ ਰਹੇਗੀ ਬੰਦ
ਸੈਕਟਰ 17 ਦੇ ਪਰੇਡ ਗਰਾਊਂਡ ਵਿੱਚ ਦੁਸਹਿਰੇ ਦੇ ਪ੍ਰੋਗਰਾਮ ਹੋਣ ਕਾਰਨ ਸ਼ਾਮ 5:30 ਵਜੇ ਤੋਂ 6:30 ਵਜੇ ਤੱਕ ਟ੍ਰੈਫਿਕ ਡਾਇਵਰਟ ਕੀਤੀ ਜਾਵੇਗੀ। ਇਸ ਤਹਿਤ ਸੈਕਟਰ 17 ਦੇ ਸੈਕਟਰ 17 ਚੌਕ ਉਦਯੋਗ ਮਾਰਗ, ਸੈਕਟਰ 22 ਦੇ ਅਰੋਮਾ ਲਾਈਟ ਪੁਆਇੰਟ ਅਤੇ ਸੈਕਟਰ 18, 19, 20, 21 ਚੌਕ ਅਤੇ ਕ੍ਰਿਕਟ ਸਟੇਡੀਅਮ ਚੌਕ ’ਤੇ ਸੈਕਟਰ 17 ਅਤੇ 18 ਲਾਈਟ ਪੁਆਇੰਟਾਂ ’ਤੇ ਟਰੈਫਿਕ ਨੂੰ ਇੱਕ ਘੰਟੇ ਲਈ ਡਾਇਵਰਟ ਕੀਤਾ ਜਾਵੇਗਾ।
ਸੈਕਟਰ 34 ਵੱਲ ਵੀ ਆਵਾਜਾਈ ਬੰਦ ਰਹੇਗੀ
ਚੰਡੀਗੜ੍ਹ ਪੁਲਿਸ ਦੀ ਸਲਾਹ ਅਨੁਸਾਰ ਸੈਕਟਰ 34-35 ਲਾਈਟ ਪੁਆਇੰਟ ਤੋਂ ਫਰਨੀਚਰ ਮਾਰਕੀਟ ਮੋਡ ’ਤੇ ਸ਼ਾਮ 5:30 ਵਜੇ ਤੋਂ ਸ਼ਾਮ 7 ਵਜੇ ਤੱਕ ਸੜਕ ਬੰਦ ਰਹੇਗੀ। ਇੱਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਗਰਾਊਂਡ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਰਾਵਣ ਦਹਿਨ ਤੋਂ ਬਾਅਦ ਇਹ ਸੜਕ ਡੇਢ ਘੰਟੇ ਲਈ ਬੰਦ ਰਹੇਗੀ। ਇਸੇ ਤਰ੍ਹਾਂ ਸੈਕਟਰ-45-46 ਲਾਈਟ ਪੁਆਇੰਟ ਤੋਂ ਸੈਕਟਰ-46 ਵੱਲ ਜਾਣ ਵਾਲੀ ਸੜਕ ਵੀ ਬੰਦ ਰਹੇਗੀ।
ਸੈਕਟਰ-17 'ਚ ਪ੍ਰੋਗਰਾਮ ਦੇਖਣ ਵਾਲੇ ਲੋਕ ਇਥੇ ਵਾਹਨ ਕਰਨ ਪਾਰਕ-
ਸੈਕਟਰ-22 ਏ ਮਾਰਕੀਟ ਦੀ ਪਾਰਕਿੰਗ
ਸੈਕਟਰ-22 ਬੀ ਮਾਰਕੀਟ ਦੀ ਪਾਰਕਿੰਗ
ਸੈਕਟਰ-17 ਫੁੱਟਬਾਲ ਗਰਾਊਂਡ
ਨੀਲਮ ਸਿਨੇਮਾ ਸੈਕਟਰ-17 ਦੇ ਸਾਹਮਣੇ ਪਾਰਕਿੰਗ
ਬੱਸ ਸਟੈਂਡ ਸੈਕਟਰ-17 ਦੇ ਆਲੇ-ਦੁਆਲੇ ਪਾਰਕਿੰਗ
ਸੈਕਟਰ-34 ਵਿੱਚ ਪ੍ਰੋਗਰਾਮ ਦੇਖਣ ਵਾਲੇ ਲੋਕ ਇਥੇ ਵਾਹਨ ਕਰਨ ਪਾਰਕ
ਸਬਜ਼ੀ ਮੰਡੀ ਗਰਾਊਂਡ, ਸੈਕਟਰ-34
ਸ਼ਿਆਮ ਮਾਲ ਪਾਰਕਿੰਗ, ਸੈਕਟਰ-34
ਲਾਇਬ੍ਰੇਰੀ ਬਿਲਡਿੰਗ ਪਾਰਕਿੰਗ, ਸੈਕਟਰ-34
ਕੰਪਲੈਕਸ ਪਾਰਕਿੰਗ, ਸੈਕਟਰ-34
ਸੈਕਟਰ-46 ਵਿੱਚ ਪ੍ਰੋਗਰਾਮ ਦੇਖਣ ਵਾਲੇ ਲੋਕ ਇਥੇ ਵਾਹਨ ਕਰਨ ਪਾਰਕ
ਪਾਰਕਿੰਗ ਮਾਰਕੀਟ ਸੈਕਟਰ-46
ਗਲੀ ਬਾਜ਼ਾਰ ਦੇ ਸਾਹਮਣੇ ਖਾਲੀ ਜ਼ਮੀਨ, ਸੈਕਟਰ-46 ਸੀ
ਬੂਥ ਮਾਰਕੀਟ ਦੇ ਨਾਲ ਪਾਰਕਿੰਗ ਸੈਕਟਰ-46 ਡੀ