Chandigarh News: ਚੰਡੀਗੜ੍ਹ ਪੁਲਿਸ ਨੇ ਭੋਲੀਆਂ-ਭਾਲੀਆਂ ਲੜਕੀਆਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਗਲਤ ਧੰਦੇ ਵਿੱਚ ਲਗਾਉਣ ਦਾ ਪੁਲਿਸ ਨੇ ਪਰਦਾਫਾਸ਼ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੰਡੀਗੜ੍ਹ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਚੰਡੀਗੜ੍ਹ ਦੇ ਪਿੰਡ ਕਜਹੇੜੀ ਦੇ ਹੋਟਲਾਂ ਵਿੱਚ ਪੁਲਿਸ ਨੂੰ ਔਰਤਾਂ ਕੋਲੋਂ ਗਲਤ ਕੰਮ ਕਰਵਾਉਣ ਦੀ ਜਾਣਕਾਰੀ ਮਿਲ ਰਹੀ ਸੀ। ਚੰਡੀਗੜ੍ਹ ਦੇ ਪੁਲਿਸ ਸਟੇਸ਼ਨ-36 ਦੀ ਪੁਲਿਸ ਨੇ ਗੁਪਤ ਦੇ ਆਧਾਰ ਉਤੇ ਕਾਰਵਾਈ ਕਰਦੇ ਹੋਏ ਮਨੁੱਖੀ ਤਸਕਰੀ ਦਾ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਦੂਜੇ ਸੂਬਿਆਂ ਤੋਂ ਲੜਕੀਆਂ ਨੂੰ ਝਾਂਸਾ ਦੇ ਕੇ ਲਿਆਉਂਦੇ ਸੀ।


ਇਸ ਮਗਰੋਂ ਪੁਲਿਸ ਨੇ ਹੋਟਲ ਨਿਤੀਸ਼ ਪੈਲੇਸ ਪਿੰਡ ਕਜਹੇੜੀ ਸੈਕਟਰ 52 ਵਿੱਚ ਛਾਪੇਮਾਰੀ ਕੀਤੀ। ਜਿਣਸੀ ਸੋਸ਼ਣ ਲਈ ਔਰਤਾਂ ਨੂੰ ਹੋਟਲ ਵਿੱਚ ਰੱਖਿਆ ਜਾਂਦਾ ਸੀ। ਪੁਲਿਸ ਦੀ ਟੀਮ ਨੇ ਮੁਲਜ਼ਮਾਂ ਦੇ ਚੁੰਗਲ ਵਿਚੋਂ ਇੱਕ ਲੜਕੀ ਨੂੰ ਬਚਾਇਆ ਹੈ। ਪੁਲਿਸ ਨੇ ਕਾਰਵਾਈ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਸੰਦੀਪ ਪੁੱਤਰ ਨੰਕੂ ਵਾਸੀ ਪਿੰਡ ਲਕਸ਼ਮਣਪੁਰ ਬਾਜ਼ਾਰ, ਜ਼ਿਲ੍ਹਾ ਸਰਾਵਸਤੀ, ਯੂਪੀ ਤੇ ਮੁਸਲਿਮ ਹੁਸੈਨ ਉਰਫ਼ ਸਾਹਿਦ (ਉਮਰ 31 ਸਾਲ) ਪੁੱਤਰ ਮੁਸਤਾਕ ਹੁਸੈਨ ਪਿੰਡ ਕਜਹੇੜੀ, ਸੈਕਟਰ-52, ਚੰਡੀਗੜ੍ਹ ਵਜੋਂ ਹੋਈ ਹੈ।


ਇਹ ਦੋਵੇਂ ਮੁਲਜ਼ਮ ਬਾਹਰੀ ਸੂਬਿਆਂ ਤੋਂ ਲੜਕੀਆਂ ਨੂੰ ਝਾਂਸਾ ਦੇ ਕੇ ਲਿਆਉਂਦੇ ਸਨ ਤੇ ਇਥੇ ਲਿਆਕੇ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਚੁੱਕੇ ਸਨ। ਮੁਲਜ਼ਮਾਂ ਦੇ ਚੁੰਗਲ ਵਿਚੋਂ ਬਚਾਈ ਗਈ ਲੜਕੀ ਨੂੰ ਨਾਰੀ ਨਿਕੇਤਨ ਵਿੱਚ ਭੇਜ ਦਿੱਤਾ ਗਿਆ ਹੈ।
ਲਗਾਤਾਰ ਪੁੱਛਗਿੱਛ ਕਰਨ 'ਤੇ ਖੁਲਾਸਾ ਹੋਇਆ ਕਿ ਮੁੱਖ ਦੋਸ਼ੀ ਮੁਸਲਿਮ ਹੁਸੈਨ ਉਰਫ ਸਾਹਿਦ ਹੈ।


ਇਹ ਵੀ ਪੜ੍ਹੋ : Punjab Weather Update: ਲੋਕਾਂ ਨੂੰ ਗਰਮੀ ਤੋਂ ਰਾਹਤ! ਪੰਜਾਬ ਸਮੇਤ ਕਈ ਸੂਬਿਆਂ 'ਚ ਪੈ ਰਿਹਾ ਮੀਂਹ, ਜਾਣੋ ਆਪਣੇ ਸ਼ਹਿਰ ਦਾ ਹਾਲ


ਉਹ ਹੋਟਲ ਦਾ ਸਹਿ-ਮਾਲਕ ਹੈ ਜੋ ਆਪਣੇ ਭਰਾ ਮੁਜ਼ਾਹਿਦ ਨਾਲ ਚਲਾ ਰਿਹਾ ਸੀ ਤੇ ਉਹ ਕੁੜੀਆਂ ਲਿਆਂਦਾ ਸੀ। ਮੁਲਜ਼ਮ ਆਸਾਮ, ਬੰਗਾਲ, ਯੂਪੀ ਅਤੇ ਬਿਹਾਰ ਤੋਂ ਨੌਕਰੀ ਦੇ ਬਹਾਨੇ ਲੜਕੀਆਂ ਨੂੰ ਚੰਡੀਗੜ੍ਹ ਲਿਆਉਂਦਾ ਸੀ। ਇਸ ਮਾਮਲੇ ਵਿੱਚ ਦਿੱਲੀ ਦੀ ਰੋਹਿਣੀ ਇਲਾਕੇ ਦੇ ਰਹਿਣ ਵਾਲੇ ਰਾਜੂ ਦਾ ਨਾਮ ਵੀ ਸਾਹਮਣੇ ਆਇਆ ਹੈ।


ਇਹ ਵੀ ਪੜ੍ਹੋ : Lawrence Bishnoi News: ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਮੋਨੂੰ ਮਾਨੇਸਰ ਦੀ ਗੱਲਬਾਤ ਦਾ ਵੀਡੀਓ ਆਇਆ ਸਾਹਮਣੇ, ਹੋਏ ਵੱਡੇ ਖੁਲਾਸੇ!