King Charles III and Queen Camilla coronation celebration in Chandigarh news: ਬਰਤਾਨਵੀ ਡਿਪਟੀ ਹਾਈ ਕਮਿਸ਼ਨ, ਚੰਡੀਗੜ੍ਹ (British High Commision Chandigarh) ਵੱਲੋਂ ਸਮਰਾਟ ਚਾਰਲਸ 3 ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਦੇ ਜਸ਼ਨਾਂ ਵਜੋਂ ਇੱਥੇ ਆਪਣੀ ਰਿਹਾਇਸ਼ 'ਤੇ ਚਾਹ ਪਾਰਟੀ ਦਿੱਤੀ ਗਈ। ਇਸ ਮੌਕੇ ਸਰਕਾਰੀ ਅਧਿਕਾਰੀ, ਕਾਰੋਬਾਰੀ ਆਗੂ ਅਤੇ ਬ੍ਰਿਟਿਸ਼ ਨਾਗਰਿਕਾਂ ਸਮੇਤ ਵੱਖ-ਵੱਖ ਖੇਤਰਾਂ ਤੋਂ ਪ੍ਰਮੁੱਖ ਮਹਿਮਾਨ ਮੌਜੂਦ ਸਨ। 


COMMERCIAL BREAK
SCROLL TO CONTINUE READING

ਰਿਹਾਇਸ਼ ਵਿਚਲੇ ਗਾਰਡਨ ਨੂੰ ਰਵਾਇਤੀ ਇੰਗਲਿਸ਼ ਟੀ ਪਾਰਟੀ ਦੇ ਥੀਮ ਵਿੱਚ ਸਜਾਇਆ ਗਿਆ ਸੀ। ਡਿਪਟੀ ਹਾਈ ਕਮਿਸ਼ਨਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਪਾਰਟੀ ਦੌਰਾਨ ਮਹਿਮਾਨਾਂ ਨੂੰ ਇੰਗਲਿਸ਼ ਚਾਹ ਨਾਲ ਕੇਕ ਅਤੇ ਸਕੋਨ ਪਰੋਸੇ ਗਏ। 


ਮਹਿਮਾਨਾਂ ਨੇ ਸੁੰਦਰ ਮਾਹੌਲ ਅਤੇ ਤਾਜਪੋਸ਼ੀ ਸੰਗੀਤ ਦਾ ਵੀ ਆਨੰਦ ਮਾਣਿਆ। ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਨੂੰ ਸਮਰਾਟ ਚਾਰਲਸ 3 ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਦੇ ਜਸ਼ਨਾਂ ਵਜੋਂ ਇਸ ਚਾਹ ਪਾਰਟੀ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਇਹ ਬਰਤਾਨਵੀ ਲੋਕਾਂ ਲਈ ਇੱਕ ਇਤਿਹਾਸਕ ਮੌਕਾ ਹੈ ਅਤੇ ਮੈਨੂੰ ਚੰਡੀਗੜ੍ਹ ਅਤੇ ਖਿੱਤੇ ਦੇ ਹੋਰਨਾਂ ਦੋਸਤਾਂ ਨਾਲ ਇਹ ਖੁਸ਼ੀ ਸਾਂਝਿਆਂ ਕਰਨ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ।"


ਇਹ ਵੀ ਪੜ੍ਹੋ: Ludhiana Gangwar news: ਲੁਧਿਆਣਾ 'ਚ ਗੈਂਗਵਾਰ! ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਕਤਲ!


ਚਾਹ ਪਾਰਟੀ ਦੌਰਾਨ ਮਹਿਮਾਨਾਂ ਨੇ ਨਿੱਘੀ ਪ੍ਰਾਹੁਣਚਾਰੀ ਅਤੇ ਸ਼ਾਨਦਾਰ ਮਾਹੌਲ ਦਾ ਆਨੰਦ ਮਾਣਿਆ। ਰੋਵੇਟ ਨੇ ਕਿਹਾ ਕਿ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ (British High Commision Chandigarh) ਯੂਕੇ ਤੇ ਭਾਰਤ ਵਿਚਕਾਰ ਮਜ਼ਬੂਤ ਸੱਭਿਆਚਾਰਕ ਅਤੇ ਆਰਥਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। 


ਇਹ ਵੀ ਪੜ੍ਹੋ: Jalandhar Bypoll Election 2023: ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਦੋ ਦਿਨ ਜ਼ਿਲ੍ਹੇ ਦੇ ਸਾਰੇ ਸਕੂਲ ਤੇ ਕਾਲਜ ਰਹਿਣਗੇ ਬੰਦ!


(For more news apart from King Charles III and Queen Camilla coronation celebration in Chandigarh news, stay tuned to Zee PHH)