Chandigarh Mayor Elections2024: Manoj Kumar Sonkar 2021 ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 7 ਤੋਂ ਬੀਜੇਪੀ ਦੇ ਕੌਂਸਲਰ ਹਨ। ਉਨ੍ਹਾਂ ਨੇ ਬੀਜੇਪੀ ਅਤੇ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਕੌਂਸਲਰ ਚੋਣ ਜਿੱਤੀ ਸੀ। 39 ਸਾਲ ਦੇ ਮਨੋਜ ਕੁਮਾਰ ਸੋਨਕਰ ਦੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਹ ਸੱਤਵੀਂ ਜਮਾਤ ਪਾਸ ਹਨ। ਦੱਸਦਈਏ ਕਿ ਸਵੈ ਘੋਰਨਾ ਪੱਤਰ ਅਨੁਸਾਰ ਮਨੌਜ ਦੀ ਕੁੱਲ ਸੰਪਤੀ 19,13,387 ਰੁਪਏ ਹੈ। ਜਿਸ ਵਿੱਚ  ਰੁਪਏ ਚੱਲ ਸੰਪਤੀ 4,50,000 ਲੱਖ ਅਤੇ 14,63,387 ਲੱਖ ਰੁਪਏ ਅਚੱਲ ਸੰਪਤੀਆਂ ਸ਼ਾਮਲ ਹਨ। ਮਨੌਜ ਕੁਮਾਰ ਤੇ ਕੁੱਲ ਦੇਣਦਾਰੀਆਂ 24,73,797 ਲੱਖ ਰੁਪਏ ਹਨ। ਜੇ ਗੱਲ ਕਰੀਏ ਉਨ੍ਹਾਂ 'ਤੇ ਅਪਰਾਧਿਕ ਮਾਮਲੇ ਦੀ ਤਾਂ ਕੋਈ ਵੀ ਕੇਸ ਨਹੀਂ ਹੈ।


COMMERCIAL BREAK
SCROLL TO CONTINUE READING

ਚੰਡੀਗੜ੍ਹ ਦੇ ਨਵੇਂ ਮੇਅਰ ਕੋਲ ਇੱਕ ਸਵੀਫਟ ਕਾਰ ਅਤੇ ਬੁਲੇਟ ਮੋਟਰਸਾਇਕਲ ਹੈ, ਇਸ ਦੇ ਨਾਲ ਹੀ ਉਨ੍ਹਾਂ ਪਾਸ 80 ਗ੍ਰਾਮ ਸੋਨਾ ਵੀ ਹੈ। 


ਉਨ੍ਹਾਂ ਨੇ ਕਾਂਗਰਸ ਅਤੇ ਆਪ ਦੇ ਸਾਂਝੇ ਉਮੀਦਵਾਰ ਨੂੰ ਹਰਾ ਕੇ ਚੰਡੀਗੜ੍ਹ ਦੇ ਮੇਅਰ ਦੀ ਕੁਰਸੀ ਹਾਸਲ ਕੀਤੀ ਹੈ। ਬੀਜੇਪੀ ਨੂੰ ਵੋਟਿੰਗ ਵੇਲੇ ਕੁੱਝ 16 ਵੋਟਾਂ ਪਈਆਂ। ਜਦੋਂ ਕਿ ਗਠਜੋੜ ਵਾਲੀਆਂ ਪਾਰਟੀਆਂ ਆਪ ਅਤੇ ਕਾਂਗਰਸ ਨੂੰ ਮਹਿਜ 12 ਵੋਟਾਂ ਹੀ ਮਿਲੀਆਂ। ਜਦੋਂ ਕਿ ਕਾਂਗਰਸ ਅਤੇ ਆਪ ਦੇ ਗਠਜੋੜ ਤੋਂ ਬਾਅਦ ਕੁੱਲ 20 ਕੌਂਸਲਰ ਬਣ ਰਹੇ ਸਨ। ਪਰ ਫਿਰ ਵੀ ਨਤੀਜੇ ਉਲਟ ਰਹੇ।


ਬੀਜੇਪੀ ਦਾ ਮੇਅਰ ਬਣਨ ਤੋਂ ਬਾਅਦ ਕਾਂਗਰਸ ਅਤੇ ਆਪ ਦੇ ਕੌਂਸਲਰ ਨੇ ਜੰਮਕੇ ਹੰਗਾਮਾ ਕਰ ਬੀਜੇਪੀ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ। ਮੇਅਰ ਚੋਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾਂ ਇੰਡੀਆ ਗਠਜੋੜ ਨੇ ਬਾਈਕਾਰਟ ਕਰ ਦਿੱਤਾ ਅਤੇ ਬੀਜੇਪੀ ਨੂੰ ਬਿਨ੍ਹਾਂ ਕਿਸੇ ਵਿਰੋਧ ਦੇ ਜੈਤੂ ਐਲਾਨ ਦਿੱਤਾ ਗਿਆ। 


ਦੱਸਦਈਏ ਕਿ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਲਗਾਤਾਰ ਘਮਸਾਣ ਛਿੜਿਆ ਹੋਇਆ ਸੀ, ਇਸ ਤੋਂ ਪਹਿਲਾ 18 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਸੀ ਪਰ ਉਸ ਦਿਨ ਚੋਣ ਅਧਿਕਾਰੀ ਦੇ ਬਿਮਾਰ ਹੋਣ ਤੋਂ ਬਾਅਦ ਚੋਣਾਂ ਦੀ ਤਾਰੀਖ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ।


ਅੱਜ ਜਦੋਂ ਬੀਜੇਪੀ ਦੇ ਮਨੋਜ ਨੂੰ 16 ਅਤੇ 'ਆਪ'-ਕਾਂਗਰਸ ਦੇ ਉਮੀਦਵਾਰ ਨੂੰ 12 ਵੋਟਾਂ ਮਿਲੀਆਂ, ਜਦਕਿ ਗਠਜੋੜ ਦੀਆਂ 8 ਵੋਟਾਂ ਰੱਦ ਹੋ ਗਈਆਂ। 'ਆਪ' ਨੇ ਇਸ ਦੇ ਵਿਰੋਧ 'ਚ ਹਾਈਕੋਰਟ ਦਾ ਰੁਖ ਕੀਤਾ ਹੈ।


ਚੰਡੀਗੜ੍ਹ ਮੇਅਰ ਚੋਣ ਦੀ ਖਾਸ ਗੱਲ ਇਹ ਸੀ ਕਿ ਦੇਸ਼ ਵਿੱਚ ਭਾਜਪਾ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਇਹ ਪਹਿਲਾ ਸਿੱਧਾ ਮੁਕਾਬਲਾ ਸੀ। ਜਿਸ ਨੂੰ ਬੀਜੇਪੀ ਜਿੱਤਣ ਵਿਚ ਸਫਲ ਰਹੀ।