Punjab Breaking News Live Updates: ਪੰਜਾਬ ਭਰ `ਚ ਬੰਦ ਦਾ ਜਬਰਦਸਤ ਅਸਰ, ਕਿਸਾਨਾਂ ਨੂੰ ਲੋਕਾਂ ਦਾ ਮਿਲਿਆ ਭਰਪੂਰ ਸਮਰਥਨ

राज रानी Dec 30, 2024, 16:32 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Bandh: ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ‘ਪੰਜਾਬ ਬੰਦ’ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਅੱਜ ਯਾਨੀ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੇਗਾ।


 

नवीनतम अद्यतन

  • Punjab News Live Updates: ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਸ ਦਾ ਪੂਰਾ ਅਸਰ ਪੰਜਾਬ ਦੇ ਨਾਲ-ਨਾਲ ਗੁਆਂਢੀ ਰਾਜਾਂ ਹਰਿਆਣਾ ਅਤੇ ਟ੍ਰਾਈਸਿਟੀ ਵਿੱਚ ਵੀ ਦੇਖਣ ਨੂੰ ਮਿਲਿਆ। ਲੋਕਾਂ ਨੇ ਵੀ ਪੰਜਾਬ ਬੰਦ ਦਾ ਜ਼ੋਰਦਾਰ ਸਮਰਥਨ ਕੀਤਾ।

  • Punjab News Live Updates: ਖੰਨਾ 'ਚ ਨੈਸ਼ਨਲ ਹਾਈਵੇ ਉਪਰ ਧਰਨੇ ਦੌਰਾਨ ਰਾਹਗੀਰਾਂ ਨਾਲ ਬਹਿਸ ਦੀ ਵੀਡਿਓ ਵਾਇਰਲ ਹੋਣ ਮਗਰੋਂ ਕਿਸਾਨ ਆਗੂ ਨੇ ਮੁਆਫੀ ਮੰਗੀ ਤੇ ਨਾਲ ਹੀ ਜਨਤਾ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਸਾਡਾ ਮਕਸਦ ਕਿਸੇ ਨੂੰ ਪ੍ਰੇਸ਼ਾਨ ਕਰਨਾ ਨਹੀਂ। ਪ੍ਰੰਤੂ ਜਿਹੜੇ ਜਾਣ ਬੁੱਝ ਕੇ ਕਿਸਾਨੀ ਦਾ ਵਿਰੋਧ ਕਰ ਰਹੇ ਹਨ, ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ।

     

  • Punjab News Live Updates: ਲਹਿਰਾਗਾਗਾ ਦੇ ਐਸਡੀਐਮ ਦਫਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ

  • Punjab News Live Updates: ਰਿਟਾ ਏਡੀਜੀਪੀ ਜਸਕਰਨ ਸਿੰਘ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਨ ਲਈ ਪੰਡਾਲ ਵਿੱਚ ਪਹੁੰਚੇ।
    ਉਨਾਂ ਦੇ ਨਾਲ ਸਰਕਾਰੀ ਡਾਕਟਰਾਂ ਦੀ ਟੀਮ ਵੀ ਮੌਜੂਦ

  • Punjab News Live Updates: ਮੋਹਾਲੀ ਚ ਕਿਸਾਨਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ
    ਮੋਹਾਲੀ ਦੇ ਸੈਕਟਰ 67 ਸੀਪੀ 67 ਮੌਲ ਦੇ ਅੱਗੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨੀ ਅੰਦੋਲਨ ਦੇ ਨਾਮ ਤੇ ਕੀਤੀ ਗਈ ਸੜਕ ਜਾਮ ਲੋਕਾਂ ਵੱਲੋਂ ਕੀਤਾ ਗਿਆ ਜੰਮ ਕੇ ਵਿਰੋਧ। ਮੀਡੀਆ ਨੂੰ ਵੀ ਜਾਮ ਦੀ ਕਵਰੇਜ ਕਰਨ ਤੋਂ ਰੋਕਿਆ ਗਿਆ।

     

  • Punjab News Live Updates: ਪੰਜਾਬ ਬੰਦ ਦੋਰਾਣ ਕਿਸਾਨਾਂ ਵੱਲੋਂ ਬਜ਼ਾਰ ਬੰਦ ਕਰਵਾਉਣ ਮੌੱਕੇ ਸਿੱਖਿਆ ਅਫਸਰ ਅਤੇ ਕਿਸਾਨਾਂ ਦੀ ਹੋਈ ਬਹਿਸ।
    - ਇੱਕ ਦੂਜੇ ਤੇ ਗਾਲੀ ਗਲੋਚ ਦੇ ਲਾਏ ਇਲਜ਼ਾਮ।
    - ਸਿਖਿਆ ਅਫਸਰ ਨੇ ਦੱਸਿਆ ਕਿਸਾਨਾਂ ਦੀ ਗੁੰਡਾਗਰਦੀ।

     

  • Punjab News Live Updates: ਜਲੰਧਰ ਲੁਧਿਆਣਾ ਹਾਈਵੇ 'ਤੇ ਧੰਨਿਆਂਵਾਲੀ ਨੇੜੇ ਮੋਰਚੇ 'ਤੇ ਲਾੜੇ ਨੇ ਹੱਥਾਂ 'ਚ ਕਿਸਾਨ ਝੰਡਾ ਚੁੱਕ ਕੇ ਸਮਰਥਨ ਦਾ ਐਲਾਨ ਕੀਤਾ। 

  • Punjab News Live Updates: ਰੋਪੜ ਤੋਂ ਚੰਡੀਗੜ੍ਹ ਤਕ ਆਉਣ ਵਾਲਾ ਰਸਤਾ ਵੀ ਬੰਦ, ਲੰਬੇ ਲੰਬੇ ਲੱਗੇ ਜਾਮ, ਕਈ ਟਰੱਕ, ਬੱਸ, ਕਾਰ ਹੋਇਆ ਜਾਮ ਦਾ ਸ਼ਿਕਾਰ

     

  • Punjab News Live Updates: ਖੰਨਾ ਵਿਖੇ ਕਿਸਾਨਾਂ ਦੇ ਨੈਸ਼ਨਲ ਹਾਈਵੇ ਤੇ ਧਰਨੇ ਦੌਰਾਨ ਰਾਹਗੀਰਾਂ ਨਾਲ ਬਹਿਸ ਹੋਈ। ਰਾਹਗੀਰਾਂ ਨੇ ਕਿਹਾ ਕਿ ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੋ। 

     

  • Punjab News Live Updates: ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਲੋਕ ਪੰਜਾਬ ਬੰਦ ਨੂੰ ਪੂਰਾ ਸਮਰਥਨ ਦੇ ਰਹੇ ਹਨ, ਪਰ ਲੁਧਿਆਣਾ ਘੰਟਾਘਰ ਚੌੜਾ ਬਾਜ਼ਾਰ 'ਤੇ ਇਸਦਾ ਕੁਝ ਖਾਸ ਪ੍ਰਭਾਵ ਦਿਖਾਈ ਨਹੀਂ ਦੇ ਰਿਹਾ ਹੈ।

  • Punjab News Live Updates: ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਅੱਜ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵਿੱਚ 163 ਟਰੇਨਾਂ ਰੱਦ ਕੀਤੀਆਂ ਗਈਆਂ ਅਤੇ 19 ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕੀਤਾ ਗਿਆ।

     

  • Punjab News Live Updates: ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕਿਸਾਨ ਜਥੇਬੰਦੀਆਂ ਨੇ ਸਤਿਨਾਮ ਵਾਹਿਗੁਰੂ ਦੇ ਜਾਪ ਨਾਲ ਸ਼ੁਰੂ ਕੀਤਾ ਧਰਨਾ
    ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਦਿੱਤੇ ਗਏ ਬੰਦ ਦੇ ਸੱਦੇ ਨੂੰ ਜਿਲਾ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਭਰਵਾ ਹੁੰਗਾਰਾ ਮਿਲਿਆ। ਉਥੇ ਹੀ ਅੱਜ ਜਿਲਾ ਫਤਿਹਗੜ੍ਹ ਸਾਹਿਬ ਦੇ ਵੱਖ ਵੱਖ ਥਾਵਾਂ ਤੇ ਬਾਜ਼ਾਰ ਬੰਦ ਰਹੇ। ਨਾਭਾ - ਮੰਡੀ ਗੋਬਿੰਦਗੜ੍ਹ ਰੋਡ ਜਾਮ ਕਰਕੇ ਕਿਸਾਨਾਂ ਨੇ ਧਰਨੇ ਦੌਰਾਨ ਸਤਨਾਮ ਵਾਹਿਗੁਰੂ ਦੇ ਜਾਪ ਕੀਤੇ।

  • Punjab News Live Updates: ਮੋਹਾਲੀ ਦੇ ਨੈਸ਼ਨਲ ਹਾਈਵੇ 21 ਤੇ ਐਂਬੂਲੈਂਸਾਂ ਵੀ ਕਿਸਾਨਾਂ ਵੱਲੋਂ ਰੋਕੀਆਂ ਗਈਆਂ
    ਕਿਸਾਨਾਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਅੱਜ ਮੋਹਾਲੀ ਦੇ ਨੈਸ਼ਨਲ ਹਾਈਵੇ 21 ਤੇ ਕੁਝ ਤਸਵੀਰਾਂ ਵੇਖਣ ਨੂੰ ਮਿਲੀਆਂ ਜਿਸ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਐਂਬੂਲੈਂਸ ਤੱਕ ਦੇ ਰਾਹ ਰੋਕੇ ਗਏ। 

  • Punjab News Live Updates: ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਗੁਰਦਾਸਪੁਰ ਵਿੱਚ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਲਗਾਇਆ ਧਰਨਾ ਚਾਰੋਂ ਤਰਫ ਤੋ ਹਾਈਵੇ ਨੂੰ ਕੀਤਾ ਬੰਦ।

  • Punjab News Live Updates: ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਕੀਤਾ ਗੱਲਬਾਤ

  • Punjab News Live Updates: ਰਾਜਪੁਰਾ ਦੇ ਮੇਨ ਟਾਲੀ ਵਾਲਾ ਚੌਂਕ ਵਿੱਚ ਕਿਸਾਨ ਜਥੇਬੰਦੀਆਂ ਅਤੇ ਵਪਾਰ ਮੰਡਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ।

     

  • Punjab News Live Updates: ਅੱਜ ਪੂਰੇ ਸੂਬੇ ਭਰ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਤੇ ਮੋਗਾ ਪੂਰਨ ਤੌਰ ਤੇ ਬੰਦ।

     

  • Punjab News Live Updates: ਪੰਜਾਬ ਬੰਦ ਦੇ ਸੱਦੇ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਦੁਕਾਨਦਾਰਾ ਨੇ ਦੁਕਾਨਾਂ ਬੰਦ ਕਰਕੇ ਕੀਤੀ ਕਿਸਾਨਾਂ ਦੀ ਹਮਾਇਤ।ਬਜਾਰਾਂ ਵਿੱਚ ਪੂਰੀ ਤਰ੍ਹਾਂ ਪਸਰਿਆ ਸੰਨਾਟਾ।

     

  • Punjab News Live Updates: Gurdaspur
    ਪੰਜਾਬ ਬੰਦ ਦੀ ਕਾਲ ਨੂੰ ਲੈਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਗੁਰਦਾਸਪੁਰ ਵਿੱਚ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਕੀਤਾ ਬੰਦ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਕਰ ਰਹੇ ਹਨ ਪ੍ਰਦਰਸ਼ਨ ਆਮ ਲੋਕਾਂ ਨੂੰ ਵੀ ਪੰਜਾਬ ਬੰਦ ਨੂੰ ਸਫਲ ਬਣਾਉਣ ਦੇ ਲਈ ਕੀਤੀ ਅਪੀਲ। 

     

  • Punjab News Live Updates: ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਸ਼ੰਭੂ ਬਾਰਡਰ 'ਤੇ ਰੇਲਵੇ ਲਾਈਨਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਬੈਠੇ ਕਿਸਾਨ 

     

  • Punjab News Live Updates:ਪੰਜਾਬ ਬੰਦ ਦੀ ਕਾਲ ਨੂੰ ਲੈਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਗੁਰਦਾਸਪੁਰ ਵਿੱਚ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਕੀਤਾ ਬੰਦ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਕਰ ਰਹੇ ਹਨ ਪ੍ਰਦਰਸ਼ਨ ਆਮ ਲੋਕਾਂ ਨੂੰ ਵੀ ਪੰਜਾਬ ਬੰਦ ਨੂੰ ਸਫਲ ਬਣਾਉਣ ਦੇ ਲਈ ਕੀਤੀ ਅਪੀਲ। 

  • Punjab Breaking News Live Updates: ਅੱਜ ਪੰਜਾਬ ਵਿੱਚ ਕੀ ਬੰਦ ?

    30 ਦਸੰਬਰ ਨੂੰ ਰੇਲ ਅਤੇ ਸੜਕੀ ਆਵਾਜਾਈ ਬੰਦ ਰਹੇਗੀ।

    ਕਿਸਾਨਾਂ ਦੇ ਪੰਜਾਬ ਬੰਦ ਦੇ ਸਮਰਥਨ ਵਿੱਚ ਸੋਮਵਾਰ ਨੂੰ ਪੰਜਾਬ ਵਿੱਚ ਬੱਸ ਸੇਵਾਵਾਂ ਬੰਦ ਰਹਿਣਗੀਆਂ।

    ਜਿੱਥੇ ਪੀ.ਆਰ.ਟੀ.ਸੀ ਬੱਸ ਸੇਵਾਵਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚਾਰ ਘੰਟੇ ਲਈ ਬੰਦ ਰਹਿਣਗੀਆਂ, ਉਥੇ ਹੀ ਨਿੱਜੀ ਬੱਸ ਅਪਰੇਟਰਾਂ ਨੇ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾਵਾਂ ਮੁਅੱਤਲ ਕਰਨ ਦਾ ਐਲਾਨ ਕਰਕੇ ਆਪਣਾ ਪੂਰਾ ਸਮਰਥਨ ਦਿੱਤਾ ਹੈ।

  • Punjab Breaking News Live Updates: ਅੱਜ ਪੰਜਾਬ ਵਿੱਚ ਕੀ ਬੰਦ ?

    30 ਦਸੰਬਰ ਨੂੰ ਰੇਲ ਅਤੇ ਸੜਕੀ ਆਵਾਜਾਈ ਬੰਦ ਰਹੇਗੀ।

    ਕਿਸਾਨਾਂ ਦੇ ਪੰਜਾਬ ਬੰਦ ਦੇ ਸਮਰਥਨ ਵਿੱਚ ਸੋਮਵਾਰ ਨੂੰ ਪੰਜਾਬ ਵਿੱਚ ਬੱਸ ਸੇਵਾਵਾਂ ਬੰਦ ਰਹਿਣਗੀਆਂ।

    ਜਿੱਥੇ ਪੀ.ਆਰ.ਟੀ.ਸੀ ਬੱਸ ਸੇਵਾਵਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚਾਰ ਘੰਟੇ ਲਈ ਬੰਦ ਰਹਿਣਗੀਆਂ, ਉਥੇ ਹੀ ਨਿੱਜੀ ਬੱਸ ਅਪਰੇਟਰਾਂ ਨੇ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾਵਾਂ ਮੁਅੱਤਲ ਕਰਨ ਦਾ ਐਲਾਨ ਕਰਕੇ ਆਪਣਾ ਪੂਰਾ ਸਮਰਥਨ ਦਿੱਤਾ ਹੈ।

  • Punjab Bandh Live Updates: ਫਲ, ਦੁੱਧ, ਸਬਜ਼ੀਆਂ ਦੀ ਸਪਲਾਈ ਬੰਦ
    ਪੰਜਾਬ ਦੇ ਕਿਸਾਨਾਂ ਨੇ 30 ਦਸੰਬਰ ਨੂੰ 'ਪੂਰਨ ਬੰਦ' ਦਾ ਸੱਦਾ ਦਿੱਤਾ ਹੈ - ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਤੱਕ ਸੜਕ ਅਤੇ ਰੇਲ ਜਾਮ ਕੀਤਾ ਜਾਵੇਗਾ। ਸੋਮਵਾਰ ਸ਼ਾਮ ਤੱਕ ਵਿਰੋਧ ਪ੍ਰਦਰਸ਼ਨ ਖਤਮ ਹੋਣ ਤੱਕ ਦੁੱਧ, ਫਲ ਅਤੇ ਸਬਜ਼ੀਆਂ ਦੀ ਸਪਲਾਈ ਵੀ ਨਹੀਂ ਹੋਵੇਗੀ ਕਿਉਂਕਿ ਕਈ ਵਪਾਰਕ ਸੰਗਠਨਾਂ ਨੇ ਬੰਦ ਨੂੰ ਆਪਣਾ ਸਮਰਥਨ ਦਿੱਤਾ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link