Punjab Breaking Live Updates: ਪੰਜਾਬ ਦੇ ਮੁੱਖ ਮੰਤਰੀ ਨੇ 10 ਹਜ਼ਾਰ ਸਰਪੰਚਾਂ ਨੂੰ ਚੁਕਾਈ ਸਹੁੰ, ਜਾਣੋ ਵੱਡੀਆਂ ਖ਼ਬਰਾਂ
Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਅਰਵਿੰਦ ਕੇਜਰੀਵਾਲ ਦਾ ਅੱਜ ਪੰਜਾਬ ਵਿੱਚ ਦੌਰਾ ਹੈ ਅਤੇ ਲੁਧਿਆਣਾ 'ਚ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਜਾਣਗੇ।
Punjab Breaking Live Updates
नवीनतम अद्यतन
ਜੰਡਿਆਲਾ ਗੁਰੂ ਅਧੀਨ ਪਿੰਡਾਂ ਤੋਂ ਨਵੇਂ ਚੁਣੇ ਸਰਪੰਚਾਂ ਦਾ ਕਾਫਲਾ ਲੈ ਕੇ ਕੈਬਨਟ ਮੰਤਰੀ ਈਟੀਓ ਲੁਧਿਆਣਾ ਲਈ ਹੋਏ ਰਵਾਨਾ
ਅਰਵਿੰਦ ਕੇਜਰੀਵਾਲ ਅਤੇ ਸੀਐੱਮ ਮਾਨ ਲੁਧਿਆਣਾ ''ਚ 10 ਹਜ਼ਾਰ ਤੋਂ ਵੱਧ ਸਰਪੰਚਾਂ ਨੂੰ ਅਹੁਦੇ ਦਾ ਦਿਵਾਉਣਗੇ ਹਲਫ਼ - ਈਟੀਓ
ਪੰਜਾਬ ਵਿੱਚ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਹੁੰ ਚੁੱਕ ਸਮਾਗਮ ਅੱਜ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ ਸਮਾਰੋਹ ਵਿੱਚ 19 ਜ਼ਿਲ੍ਹਿਆਂ ਦੇ 10,031 ਸਰਪੰਚਾਂ ਨੂੰ ਸਹੁੰ ਚੁਕਾਈ ਜਾਵੇਗੀ। ਤੇ ਇਸ ਸੋਹ ਚੁੱਕ ਸਮਾਗਮ ਦੇ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਖਾਸ ਤੌਰ ਤੇ ਪਹੁੰਚ ਰਹੇ ਹਨ ਤੇ ਚਲਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਜ਼ਿਲ੍ਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡਾਂ ਤੋਂ ਜਿੱਤੇ ਹੋਏ ਸਰਪੰਚਾਂ ਨੂੰ ਲੈ ਕੇ ਲੁਧਿਆਣਾ ਲਈ ਰਵਾਨਾ ਹੋਏ ਇਸ ਦੌਰਾਨ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਮਾਨ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਸਾਰੇ ਸਰਪੰਚਾਂ ਨੂੰ ਇੱਕੋ ਵਾਰ ਹਲਫ ਦਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੰਜਾਬ ਵਿੱਚ ਬਹੁਤ ਸਾਰਿਆਂ ਪਿੰਡਾਂ ਦੇ ਵਿੱਚ ਸਰਬ ਸੰਮਤੀ ਨਾਲ ਚੋਣਾਂ ਹੋਈਆਂ ਹੋਣ ਅਤੇ ਜੋ ਸਰਪੰਚ ਦੀਆਂ ਚੋਣਾਂ ਵੀ ਹੋਈਆਂ ਹਨ ਉਹ ਬਹੁਤ ਹੀ ਅਮਨ ਤੇ ਸ਼ਾਂਤੀ ਦੇ ਨਾਲ ਹੋਈਆਂ ਹਨ ਅਤੇ ਜਿੱਤੇ ਹੋਏ ਸਾਰੇ ਹੀ ਸਰਪੰਚਾਂ ਨੂੰ ਅਸੀਂ ਵਧਾਈ ਦਿੰਨੇ ਹਾਂ ਅਤੇ ਅੱਜ ਲੁਧਿਆਣਾ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਕੇ ਇਹਨਾਂ ਸਰਪੰਚਾਂ ਨੂੰ ਹਲਫ ਦਵਾਇਆ ਜਾ ਰਿਹਾ
ਪਾਰਲੀ ਨੂੰ ਅੱਗ ਲਗਾਉਣ ਵਾਲੇ ਵਿਅਕਤੀਆਂ ਤੇ ਜੁਰਮਾਨਾ ਵਧਾਏ ਜਾਣ ਤੇ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਬੋਲੇ ਕੀ ਕਿਸਾਨ ਪੁਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ, ਪਰ ਕਿਸਾਨ ਨੂੰ 3000 ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇ।ਤਾਂ ਉਹ ਪੁਰਾਲੀ ਦੀ ਸਾਂਭ ਸੰਭਾਲ ਕਰ ਸਕੇ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਭਾਰਤ ਦੇ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ ਵਲੋਂ ਦੇਸ਼ ਦੇ ਹਵਾਈ ਅੱਡਿਆਂ ‘ਤੇ ਸੁਰੱਖਿਆ ਸੇਵਾਵਾਂ ਵਿਚ ਨੌਕਰੀ ਕਰਨ ਵਾਲੇ ਅੰਮ੍ਰਿਤਧਾਰੀ ਕਰਮਚਾਰੀਆਂ ਵਿਰੁੱਧ ਕਿਰਪਾਨ ਪਹਿਨਣ ‘ਤੇ ਪਾਬੰਦੀ ਦੇ ਜਾਰੀ ਕੀਤੇ ਆਦੇਸ਼ ਨੂੰ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਕਕਾਰ ਵਜੋਂ ਦਿੱਤੀ ਗਈ ਹੈ, ਜੋ ਸਿੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਸ ਕਰਕੇ ਭਾਰਤ ਦੇ ਹਵਾਈ ਅੱਡਿਆਂ ‘ਤੇ ਨੌਕਰੀ ਕਰਨ ਵਾਲੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਤੋਂ ਰੋਕਿਆ ਜਾਣਾ, ਜਿੱਥੇ ਅਸਿੱਧੇ ਤੌਰ ‘ਤੇ ਸਿੱਖਾਂ ਨੂੰ ਦੇਸ਼ ਦੀਆਂ ਵੱਖ-ਵੱਖ ਸੇਵਾਵਾਂ ਤੋਂ ਵਾਂਝੇ ਕਰਨ ਤੁਲ ਹੈ, ਉੱਥੇ ਸਿੱਖਾਂ ਦੀ ਧਾਰਮਿਕ ਆਜ਼ਾਦੀ ‘ਤੇ ਸਿੱਧਾ ਤੇ ਅਸਹਿਣਯੋਗ ਹਮਲਾ ਹੈ।
ਗੁਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਹੁਣ ਦੋ ਪਾਰਟੀਆਂ ਦੀ ਨਹੀਂ ਸਗੋਂ ਗੈਂਗਸਟਰਾਂ ਦੀ ਬਣ ਗਈ ਆ। ਕੁਰੂਕਸ਼ੇਤਰ ਵਿੱਚ ਇਸੇ ਇਲਾਕੇ ਦਾ ਇੱਕ ਗੈਂਗਸਟਰ ਬੰਦ ਹੈ ਉਸਦੀਆਂ ਵੀਡੀਓ ਕਾਲ ਆ ਰਹੀਆਂ ਨੇ ਅਤੇ ਉਸਦੀ ਮਾਤਾ ਜਾ ਕੇ ਲੋਕਾਂ ਨੂੰ ਧਮਕਾ ਰਹੀ ਹੈ ਗੈਂਗਸਟਰ ਵੀਡੀਓ ਕਾਲ ਤੇ ਲੋਕਾਂ ਨੂੰ ਧਮਕਾ ਰਿਹਾ ਹੈ ਔਰ ਕਾਂਗਰਸ ਦੇ ਖਿਲਾਫ ਵੋਟਾਂ ਪਾਉਣ ਲਈ ਆਖ ਰਿਹਾ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕੀ ਡੇਰਾ ਬਾਬਾ ਨਾਨਕ ਦਾ ਡੀਐਸਪੀ ਸਿੱਧਾ ਸਿੱਧਾ ਜਿੰਮੇਵਾਰ ਹੈ ਜੇ ਕੋਈ ਇੱਥੇ ਅਣਸੁਖਾਵੀ ਘਟਨਾ ਵਾਪਰਦੀ ਹੈ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਮਾਨਯੋਗ ਹਾਈਕੋਰਟ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਕੋਈ ਡੇਰਾ ਬਾਬਾ ਨਾਨਕ ਦੇ ਵਿੱਚ ਅਨਸੁਖਾਵੀ ਘਟਨਾ ਵਾਪਰੀ ਤੇ ਉਸ ਦਾ ਜਿੰਮੇਵਾਰ ਡੇਰਾ ਬਾਬਾ ਨਾਨਕ ਦਾ ਡੀਐਸਪੀ ਹੋਏਗਾ
ਪੰਜਾਬ ਪੁਲਿਸ ਦੇ ਡੀ.ਜੀ.ਪੀ
ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੇ ਖਿਲਾਫ ਚੱਲ ਰਹੇ ਇੱਕ ਮਾਮਲੇ ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ 29 ਨਵੰਬਰ ਨੂੰ ਸੁਣਾਈ ਹੈ।
ਇਹ ਮਾਮਲਾ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਇਲਾਕੇ ਵਿੱਚ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸਬੰਧਤ ਹੈ।
ਛਠ ਪੂਜਾ ਮੌਕੇ ਪ੍ਰਵਾਸੀ ਧਿਰਾਂ ਵਿਚਾਲੇ ਹੋਈ ਝੜਪ, ਨੋਜਵਾਨ ਨੇ ਮਾਰੀ ਮਹਿਲਾ ਦੇ ਕੁਰਸੀ, ਵੱਧ ਗਿਆ ਵਿਵਾਦ, ਚਲਿਆ ਚਾਕੂ ਛੂਰੀਆ
ਮਾਮਲਾ ਅੰਮ੍ਰਿਤਸਰ ਦੇ ਮਕਬੁਲਪੁਰਾ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੇ ਪ੍ਰਵਾਸੀ ਭਾਈਚਾਰੇ ਵਲੋ ਛਠ ਪੂਜਾ ਕੀਤੀ ਜਾ ਰਹੀ ਹੀ ਅਤੇ ਇਕ ਨੋਜਵਾਨ ਵਲੋ ਇਕ ਮਹਿਲਾ ਦੇ ਬਹਿਸ਼ ਹੌਣ ਤੋ ਵਿਵਾਦ ਵਧ ਗਿਆ ਅਤੇ ਚਾਕੂ ਛੂਰੀਆ ਤਕ ਚਲ ਗਈਆ ਜਿਥੇ ਪੀੜੀਤ ਪ੍ਰਵਾਸੀ ਪਰਿਵਾਰ ਵਲੋ ਪੁਲਿਸ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈ।
ਇਸ ਸੰਬਧੀ ਗਲਬਾਤ ਕਰਦਿਆ ਪੀੜਿਤ ਪਰਿਵਾਰ ਨੇ ਦੱਸਿਆ ਕਿ ਬਹੁਤ ਹੀ ਮੰਦਭਾਗੀ ਗਲ ਹੈ ਜੋ ਕਿ ਸਾਡੇ ਛਠ ਪੂਜਾ ਮੌਕੇ ਇਕ ਨੌਜਵਾਨ ਵਲੋ ਮਹਿਲਾ ਦੇ ਕੁਰਸੀ ਮਾਰੀ ਗਈ ਅਤੇ ਬਾਦ ਵਿਚ ਆਪਣੇ ਸਾਥੀਆ ਦੇ ਨਾਲ ਮਿਲ ਸਾਡੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਅਤੇ ਸਾਡੀ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ ਹੈ ਜਿਸ ਸੰਬਧੀ ਅਜ ਅਸੀ ਪੁਲੀਸ ਪ੍ਰਸ਼ਾਸਨ ਕੌਲ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕਰਦੇ ਹਾਂ।
ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇ ਪ੍ਰਵਾਸੀ ਪਰਿਵਾਰ ਆਪਸ ਵਿਚ ਲੜੇ ਹਨ ਅਤੇ ਦੋਵਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ।
ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮਾਰਗ ''ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਸੜਕ ਵਿਚਾਲੇ ਬਣੇ ਡਿਵਾਈਡਰ ਨਾਲ ਟਕਰਾਈ ਕਾਰ
ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮਾਰਗ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਦੱਸ ਦਈਏ ਕਿ ਇੱਕ ਕਾਰ ਸੜਕ ਵਿਚਾਲੇ ਬਣੇ ਡਿਵਾਈਡਰ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਚਾਲਕ ਦੀ ਮੌਤ ਹੋ ਗਈ। ਮੌਕੇ ਤੇ ਮੌਜੂਦ ਰਾਹਗੀਰਾਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਆਰੋਪ੍ਰ ਗਏ ਗਏ ਕਿ ਦੋ ਘੰਟੇ ਤੱਕ ਨਾ ਤਾਂ ਪੁਲਿਸ ਪਹੁੰਚੀ ਅਤੇ ਨਾ ਹੀ ਐਬੂਲੈਂਸ ਹਾਲਾਂਕਿ ਪੁਲਿਸ ਕਰਮਚਾਰੀਆਂ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਉਹ ਮੌਕੇ ਤੇ ਪਹੁੰਚ ਗਏ ਸੀ ਅਤੇ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਗਈ ਸੀ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਸ਼ਨਾਖਤ ਦੇ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰ ਯੋਗ ਹੈ ਕਿ ਇਸ ਮਾਰਗ ਤੇ ਬਣੇ ਡਿਵਾਈਡਰ ਆਏ ਦਿਨ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਇਹ ਖਤਰਨਾਕ ਡਿਵਾਈਡਰਾਂ ਉੱਤੇ ਕੋਈ ਰਿਫਲੈਕਟਰ ਹੀ ਲੱਗਾ ਹੈ। ਜਿਸ ਕਾਰਨ ਰਾਤ ਸਮੇਂ ਅਕਸਰ ਹੀ ਇੱਥੇ ਹਾਦਸੇ ਹੁੰਦੇ ਰਹਿੰਦੇ ਨੇ। ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ।
ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮਾਰਗ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ
ਸੜਕ ਵਿਚਾਲੇ ਬਣੇ ਡਿਵਾਈਡਰ ਨਾਲ ਟਕਰਾਈ ਕਾਰ
ਟੱਕਰ ਤੋਂ ਬਾਅਦ ਕਾਰ ਦੇ ਉੱਡ ਗਏ ਪਰਖੱਚੇ
ਹਾਦਸੇ ਦੌਰਾਨ ਇੱਕ ਅਣਪਛਾਤੇ ਕਾਰ ਚਾਲਕ ਦੀ ਹੋਈ ਮੌਤ
ਲੋਕਾਂ ਕੀਤਾ ਖੂਬ ਹੰਗਾਮਾ
ਰਾਹਗੀਰ ਬੋਲੇ ਦੋ ਘੰਟੇ ਤੱਕ ਨਹੀਂ ਆਈ ਪੁਲਿਸ ਤੇ ਨਾਂ ਹੀ ਪਹੁੰਚੀ ਐਂਬੂਲੈਂਸਸਰਵਣ ਸਿੰਘ ਪੰਧੇਰ ਦਾ ਟਵੀਟ
ਦੇਰ ਰਾਤ ਫਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਪਿੰਡ ਝੋਕ ਨੋਧ ਸਿੰਘ ਵਾਲਾ ਨੇੜੇ ਪਰਾਲੀ ਦੇ ਡੰਪ ਨੂੰ ਅੱਗ ਲੱਗ ਗਈ
ਫ਼ਿਰੋਜ਼ਪੁਰ ਦੇ ਫ਼ਾਜ਼ਿਲਕਾ ਰੋਡ 'ਤੇ ਪਿੰਡ ਝੋਕ ਨੋਧ ਸਿੰਘ ਵਾਲਾ ਦੇ ਕੋਲ ਪਰਾਲੀ ਦੇ ਕੂੜੇ ਨੂੰ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਪਰ ਅਜੇ ਤੱਕ ਇਸ ਪਰਾਲੀ ਨੂੰ ਪਿੰਡ ਦੇ ਕਿਸਾਨਾਂ ਦੇ ਖੇਤਾਂ 'ਚੋਂ ਨਹੀਂ ਬੁਝਾਇਆ ਗਿਆ ਫ਼ਿਰੋਜ਼ਪੁਰ ਵਿੱਚ ਹਾਕਮ ਸਿੰਘ ਵਾਲਾ ਵਿੱਚ ਲੱਗੇ ਪਲਾਂਟ ਵਿੱਚ ਕਿਸਾਨਾਂ ਦੇ ਨਾੜ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਨੂੰ ਚੁੱਕ ਕੇ ਵੱਖ-ਵੱਖ ਥਾਵਾਂ ’ਤੇ ਸੁੱਟਿਆ ਜਾਂਦਾ ਹੈ ਪਰ ਦੇਰ ਰਾਤ ਪਰਾਲੀ ਨੂੰ ਅੱਗ ਲੱਗ ਗਈ। ਇਸ ਡੰਪ 'ਤੇ, ਜਿਸ ਕਾਰਨ ਅੱਗ ਲਾਪਤਾ ਅਸਮਾਨ ਤੱਕ ਪਹੁੰਚ ਗਈ
Stubble Burning Case: ਨੀਲ ਗਰਗ ਦਾ ਬਿਆਨ-ਪਰਾਲੀ ਸਾੜਨ ਦੇ ਮਾਮਲੇ ਪਹਿਲਾਂ ਨਾਲੋਂ ਘਟੇ
Stubble Burning Case: 'ਆਪ' ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਹਾਲ ਹੀ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਕਿ ਪਰਾਲੀ ਸਾੜਨ ਦੇ ਮਾਮਲੇ ਪਹਿਲਾਂ ਨਾਲੋਂ ਘਟੇ ਹਨ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਸੋਧਿਆ ਵਾਤਾਵਰਣ ਮੁਆਵਜ਼ਾ (EC) ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕਰਕੇ ਪਰਾਲੀ ਸਾੜਨ 'ਤੇ ਰੋਕ ਲਗਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਪ੍ਰੈਸ ਰਿਲੀਜ਼ ਅਨੁਸਾਰ ਇਹ ਨਿਰਦੇਸ਼, 7 ਨਵੰਬਰ, 2024 ਨੂੰ ਜਾਰੀ ਕੀਤਾ ਗਿਆ ਹੈ, ਜੋ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੇ ਮੁੱਖ ਸਕੱਤਰਾਂ ਨੂੰ ਸੰਬੋਧਿਤ ਕੀਤਾ ਗਿਆ ਹੈ।
AAP ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ 2 ਵਜੇ ਪਹੁੰਚਣਗੇ
ਅਰਵਿੰਦ ਕੇਜਰੀਵਾਲ 10,000 ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਯੂਥ ਅਕਾਲੀ ਆਗੂ ਵਿੱਕੀ ਮਿੱਢੂ ਖੇੜਾ ਦੇ ਕਤਲ ਮਾਮਲੇ ਵਿੱਚ ਅਦਾਲਤ ਨੇ ਗੈਂਗਸਟਰ ਭੂਪੀ ਰਾਣਾ ਅਤੇ ਸ਼ੂਟਰਾਂ ਸਮੇਤ 6 ਖਿਲਾਫ ਦੋਸ਼ ਤੈਅ ਕੀਤੇ
ਹਾਈ-ਪ੍ਰੋਫਾਈਲ ਵਿੱਕੀ ਮਿੱਢੂ ਖੇੜਾ ਕਤਲ ਕੇਸ ਵਿੱਚ ਸਥਾਨਕ ਅਦਾਲਤ ਨੇ ਭੂਪੀ ਰਾਣਾ ਅਤੇ 6 ਨਿਸ਼ਾਨੇਬਾਜ਼ਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਭੂਪੀ ਰਾਣਾ ਤੇ ਹੋਰ ਜੇਲ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ।
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਬੈਰਕਾਂ ਦੀ ਤਲਾਸ਼ੀ ਦੌਰਾਨ 17 ਮੋਬਾਈਲ ਫ਼ੋਨ, 13 ਪੈਕਟ ਚੀਨੀ, 14 ਬੰਡਲ ਮਣਕੇ, 65 ਪੈਕਟ ਜਰਦਾ ਬਰਾਮਦ ਕੀਤਾ ਗਿਆ ਹੈ, ਜਿਸ ਤਹਿਤ ਥਾਣਾ ਸਿਟੀ ਵਿੱਚ 10 ਮੁਲਜ਼ਮਾਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਬੀਤੀ ਰਾਤ ਮੁੰਬਈ ਟ੍ਰੈਫਿਕ ਕੰਟਰੋਲ ਰੂਮ 'ਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਅਭਿਨੇਤਾ ਸਲਮਾਨ ਖਾਨ ਲਈ ਧਮਕੀ ਭਰਿਆ ਸੰਦੇਸ਼ ਮਿਲਿਆ ਹੈ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਜਾਰੀ: ਮੁੰਬਈ ਪੁਲਿਸ
ਲੁਧਿਆਣਾ ਵਿੱਚ ਬਦਮਾਸ਼ ਨੇ ਨਾਕਾਬੰਦੀ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ 'ਤੇ ਹਮਲਾ ਕਰ ਦਿੱਤਾ। ਕਰਾਸ ਫਾਇਰਿੰਗ ਵਿਚ ਬਦਮਾਸ ਹੋਇਆ ਜ਼ਖਮੀ ਘਟਨਾ ਜੱਸੀਆਂ ਰੋਡ 'ਤੇ ਵਾਪਰੀ, ਮੁਲਜ਼ਮ ਦੀ ਐਕਟਿਵਾ ਤੇ ਨਾਜਾਇਜ਼ ਪਿਸਤੌਲ ਬਰਾਮਦ
ਪੰਜਾਬ ਪੁਲਿਸ ਦੇ ਡੀ.ਜੀ.ਪੀ
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਸਥਿਤ ਸਾਈਕਲ ਵੈਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਨਵੇਂ ਚੁਣੇ ਸਰਪੰਚਾਂ ਨੂੰ ਅਹੁਦੇ ਦਾ ਹਲਫ਼ ਦਿਵਾਉਣਗੇ।