Punjab Breaking Live Updates: ਪੀਆਰਟੀਸੀ ਦੀਆਂ ਚੰਡੀਗੜ੍ਹ ਡਿੱਪੂ ਦੀਆਂ 90 ਫੀਸਦੀ ਬੱਸਾਂ ਦਾ ਚੱਕਾ ਜਾਮ , ਇੱਥੇ ਜਾਣੋ ਵੱਡੀਆਂ ਖ਼ਬਰਾਂ
Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking Live Updates: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਡੱਲੇਵਾਲ ਦੇ ਮਰਨ ਵਰਤ ਦਾ ਅੱਜ 6ਵਾਂ ਦਿਨ ਹੈ। 26 ਨਵੰਬਰ ਨੂੰ ਸਵੇਰੇ 2.30 ਵਜੇ ਦੇ ਕਰੀਬ ਕਿਸਾਨ ਆਗੂ ਡਾ. ਜਗਜੀਤ ਡੱਲੇਵਾਲ ਨੂੰ ਟੈਂਟ 'ਚ ਸੁੱਤਾ ਪਏ ਮਿਲੇ ਸੀ ਜਿਸ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ। ਹਸਪਤਾਲ 'ਚੋਂ ਬਾਹਰ ਆ ਕੇ ਡੱਲੇਵਾਲ ਖਨੌਰੀ ਪਹੁੰਚ ਕੇ ਮਰਨ ਵਰਤ 'ਤੇ ਬੈਠ ਗਏ। ਸੁਖਜੀਤ ਸਿੰਘ ਹਰਦੋਝੰਡਾ ਦਾ ਮਰਨ ਵਰਤ ਸਮਾਪਤ ਕਰਵਾਇਆ। 6 ਦਸੰਬਰ ਨੂੰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨਗੇ।
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
Punjab Breaking Live Updates
नवीनतम अद्यतन
ਪੰਜਾਬ ਵਿੱਚ ਖਜ਼ਾਨੇ ਦਾ ਗ੍ਰਾਫ ਵਧਿਆ ਹੈ
ਪੰਜਾਬ ਵਿੱਚ ਖਜ਼ਾਨੇ ਦਾ ਗ੍ਰਾਫ ਵਧਿਆ ਹੈ। ਇਹ ਜਾਣਕਾਰੀ ਮੰਤਰੀ ਹਰਪਾਲ ਚੀਮਾ ਨੇ ਦਿੱਤੀ। ਨਵੰਬਰ 2024 ਵਿੱਚ ਨੈੱਟ ਜੀਐਸਟੀ ਵਿੱਚ 62.93 ਫੀਸਦੀ ਦਾ ਵਾਧਾ ਹੋਇਆ। 2023-24 ਦੇ ਮੁਕਾਬਲੇ ਇਸ ਸਾਲ ਨਵੰਬਰ ਤੱਕ ਕੁੱਲ ਜੀਐਸਟੀ ਵਿੱਚ 10.30 ਫੀਸਦੀ ਵਾਧਾ। ਇਸ ਵਿੱਤੀ ਸਾਲ ਵਿੱਚ ਨਵੰਬਰ ਤੱਕ 1437.41 ਕਰੋੜ ਰੁਪਏ ਦਾ ਵਾਧਾ ਹੋਇਆ। ਨਵੰਬਰ 2024 ਤੱਕ ਆਬਕਾਰੀ ਕਰ 13.17 ਫੀਸਦੀ ਵਧਿਆ। ਨਵੰਬਰ ਤੱਕ ਜੀਐਸਟੀ, ਆਬਕਾਰੀ, ਵੈਟ, ਸੀਐਸਟੀ ਅਤੇ ਪੀਐਸਡੀਟੀ ਤੋਂ ਕੁੱਲ 10.05 ਪ੍ਰਤੀਸ਼ਤ ਵਾਧਾ। ਟੈਕਸ ਵਸੂਲੀ ਵਿੱਚ ਵਾਧਾ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਯਤਨਾਂ ਸਦਕਾ ਹੋਇਆ।
ਚੰਡੀਗੜ੍ਹ ਦੇ ਸੈਕਟਰ 38 ਮਹਿਲਾ ਭਵਨ ਦੇ ਵਿੱਚ ਅੱਜ ਤੇਜ਼ ਗਿਆਨ ਫਾਊਂਡੇਸ਼ਨ ਵੱਲੋਂ ਅੱਜ 25 ਸਾਲ ਪੂਰੇ ਹੋਣ ਤੇ silver jubilee ਮਨਾਈ ਗਈ ਹੈ ਇਸ ਸੰਬਧੀ ਪ੍ਰਬੰਧਕਾਂ ਨੇ ਬੋਲਦਿਆਂ ਕਿਹਾ ਕੀ ਧਿਆਨ ਦਾ ਮਹਾਂ ਉਤਸਵ ਅੱਜ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਧਿਆਨ ਵਿੱਚ ਜਾ ਕੇ ਤੁਸੀਂ ਆਪਣੇ ਆਪ ਨੂੰ ਕਿਵੇਂ ਪਹਿਚਾਣ ਸਕਦੇ ਹੋ ਅਨੰਦ ਕਿਸ ਤਰ੍ਹਾਂ ਲੈ ਸਕਦੇ ਹੋ । ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਅਤੇ ਡਾ ਹਤਿੰਦਰ ਕੌਰ , ਡਾਇਰੈਕਟਰ,ਹੈਲਥ, ਅਤੇ ਫੈਮਿਲੀ ਵੈਲਫੇਅਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਨ।
ਦੀਨਾਨਗਰ ਪੁਲਿਸ ਅਤੇ ਸਪੈਸ਼ਲ ਬਰਾਂਚ ਗੁਰਦਾਸਪੁਰ ਦੀ ਟੀਮ ਨੇ ਪਨਿਆੜ ਨੇੜੇ ਨਾਂਕੇਬੰਦੀ ਦੌਰਾਨ ਇਕ ਬਲੈਰੋ ਸਵਾਰ ਤਿੰਨ ਨੌਜਵਾਨਾਂ ਨੂੰ 288 ਗ੍ਰਾਮ ਹੈਰੋਇਨ ਅਤੇ 19 ਲੱਖ 80 ਹਜਾਰ ਦੀ ਭਾਰਤੀ ਕਰੰਸੀ, ਇੱਕ ਪਿਸਟਲ 32 ਬੋਰ ਤਿੰਨ ਜਿੰਦਾ ਕਾਰਤੂਸ ਸਮੇਤ 3 ਨੂੰ ਗਿਰਫ਼ਤਾਰ ਕਰ ਇਹਨਾ ਖ਼ਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰਾ ਨਸ਼ੀਲਾ ਪਦਾਰਥ ਜੰਮੂ ਤੋਂ ਖਰੀਦ ਕੇ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਖਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ ਨੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦੇ ਬਿਆਨ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕੰਗ ਜਦੋਂ ਭਾਰਤੀ ਜਨਤਾ ਪਾਰਟੀ ਵਿੱਚ ਸਨ ਤਾਂ ਵੀ ਭਾਰਤੀ ਜਨਤਾ ਪਾਰਟੀ ਨੇ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭੇਜਿਆ ਸੀ। ਕੀ ਤੁਸੀਂ ਪੱਕੇ ਅਤੇ ਇਮਾਨਦਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਭ ਕੁਝ ਭੁੱਲ ਗਏ ਹੋ?
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦੇ ਉਦਘਾਟਨ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਲੈ ਕੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਭਾਜਪਾ ਨੂੰ ਘੇਰਿਆ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਹਵਾਈ ਅੱਡੇ ਦਾ ਨਾਂ ਹਰਿਆਣਾ ਭਾਜਪਾ ਆਗੂ ਮੰਗਲ ਸੇਰ ਦੇ ਨਾਂ ’ਤੇ ਰੱਖਣਾ ਚਾਹੁੰਦੀ ਹੈ।ਭਗਵਾਨ ਵਾਲਮੀਕਿ ਜੀ ਦੇ ਅੱਠਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਸਪੀਕਰ ਕੁਲਤਾਰ ਸੰਧਵਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਬੱਸ ਨੂੰ ਕੀਤਾ ਰਵਾਨਾ
ਕੋਟਕਪੂਰਾ ਦੀ ਗਾਂਧੀ ਬਸਤੀ ਵਿਖੇ ਭਾਰਤੀਯ ਵਾਲਮੀਕਿ ਧਰਮ ਸਮਾਜ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਅੱਠਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਇਕ ਧਾਰਮਿਕ ਯਾਤਰਾ ਦਾ ਆਜੋਜਨ ਕੀਤਾ ਗਿਆ ਇਸ ਮੌਕੇ ਸਪੀਕਰ ਕੁਲਤਾਰ ਸੰਧਵਾਂ ਨੇ ਭਗਵਾਨ ਵਾਲਮੀਕਿ ਤੀਰਥ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਇਕ ਬੱਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਕਿਹਾ ਮੈਂ ਬਹੁਤ ਸੁਭਾਗਿਆਸ਼ਾਲੀ ਹਾਂ ਜੋ ਇਹ ਸ਼ੁਭ ਕੰਮ ਮੇਰੇ ਹੱਥੋਂ ਹੋਇਆ ਹੈ ।
NHAI Punjab Projects: NHAI ਦੇ ਖੇਤਰੀ ਅਧਿਕਾਰੀ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਪੱਤਰ, ਕਹੀ ਇਹ ਵੱਡੀ ਗੱਲ
Punjab News: NHAI ਦੇ ਖੇਤਰੀ ਅਧਿਕਾਰੀ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਹੈ। ਇਸ ਦੌਰਾਨ ਚਿੱਠੀ ਵਿੱਚ ਲਿਖਿਆ ਹੈ ਕਿ ਅੰਮ੍ਰਿਤਸਰ ਨੇੜੇ ਸਾਡੇ ਮਜ਼ਦੂਰ 'ਤੇ ਜਾਨਲੇਵਾ ਹਮਲਾ ਹੋਇਆ ਹੈ। ਮਜ਼ਦੂਰ 'ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ ਹੈ। ਇਸ ਦੀ ਸ਼ਿਕਾਇਤ ਪਹਿਲਾਂ ਵੀ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਦਿੱਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਇਲਾਕੇ ਦੇ ਐਸਐਚਓ ਅਤੇ ਐਸਐਸਪੀ ਨੂੰ ਕਾਰਵਾਈ ਦੇ ਆਦੇਸ਼ ਦਿੱਤੇ ਜਾਣ। ਅਜਿਹੇ ਮਾਹੌਲ ਵਿੱਚ ਕੰਮ ਕਰਨਾ ਮੁਸ਼ਕਲ ਹੈ।ਸੁਰੱਖਿਆ ਲਈ ਪਹਿਲਾਂ ਵੀ ਪੱਤਰ ਲਿਖ ਚੁੱਕੇ ਹਾਂ ਪਰ ਕੋਈ ਕੰਮ ਨਹੀਂ ਹੋਇਆ। ਜਦੋਂ ਤੱਕ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਸੁਰੱਖਿਆ ਮਹਿਲਾ ਦੀ ਨਿਯੁਕਤੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੰਮ ਕਰਨਾ ਮੁਸ਼ਕਲ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਮੋਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸੋਹਾਣਾ ਤੇ ਸਾਥੀਆਂ ਸਮੇਤ ਮੁਕੱਦਮਾ ਦਰਜ
ਬੀਤੇ ਦਿਨੀ ਮੋਹਾਲੀ ਦੇ ਪਿੰਡ ਕੁੰਬੜਾ ਵਿੱਚ ਹੋਏ ਕਤਲ ਕਾਂਡ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਲਈ ਅੰਤਰਰਾਸ਼ਟਰੀ ਏਅਰਪੋਰਟ ਰੋਡ ਉੱਪਰ ਦਿੱਤੇ ਗਏ ਧਰਨੇ ਵਿੱਚ ਸ਼ਮੂਲੀਅਤ ਕਰਨ ਨੂੰ ਲੈ ਕੇ ਮੋਹਾਲੀ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਤੋਂ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਤੇ ਸਾਥੀਆਂ ਸਮੇਤ ਮੁਕਦਮਾ ਕੀਤਾ ਗਿਆ ਦਰਜ।
ਪੰਚ ਨੇ ਲਾਏ ਕਾਂਗਰਸ ਵਰਕਰ ਤੇ ਕੁੱਟਮਾਰ ਦੇ ਦੋਸ਼,ਪੁਲਿਸ ਨੇ ਕੀਤੀ ਜਾਂਚ ਸ਼ੁਰੂ
ਗਿੱਦੜਬਾਹਾ ਦੇ ਪਿੰਡ ਮਨੀਆਂਵਾਲਾ ਵਿਖੇ ਪੰਚ ਤੇ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਪੰਚਾਇਤ ਮੈਂਬਰ ਨੇ ਦੱਸਿਆ ਕਿ ਉਹ ਪਿੰਡ ਦੀ ਸੱਥ ਵਿੱਚ ਖੜੇ ਗੱਲਾਂ ਕਰ ਰਹੇ ਸਨ ਤਾਂ ਅਚਾਨਕ ਉੱਥੇ ਪਹੁੰਚ ਕੇ ਕਾਂਗਰਸ ਦੇ ਵਰਕਰ ਅਵਤਾਰ ਸਿੰਘ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੀ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ ਤੇ ਉਸਦੀ ਅੱਖ ਵਿੱਚ ਕੋਈ ਚੀਜ਼ ਮਾਰੀ ਹੈ।ਉਹਨਾਂ ਕਿਹਾ ਕਿ ਆਪ ਪਾਰਟੀ ਨਾਲ ਸਬੰਧਤ ਹਨ ਅਤੇ ਪਿੰਡ ਵਿੱਚ ਮਨਰੇਗਾ ਦਾ ਕੰਮਕਾਰ ਵੇਖਦੇ ਹਨ।ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਉੱਥੇ ਹੀ ਪੁਲਿਸ ਦੇ ਏ ਐਸ ਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਮੇਜਰ ਸਿੰਘ ਵੱਲੋਂ ਦਰਖਾਸਤ ਮਹਿਸੂਲ ਹੋਈ ਹੈ ਅਤੇ ਉਸ ਮੁਤਾਬਕ ਜਾਂਚ ਕਰਕੇ ਕਾਰਵਾਈ ਕਰ ਰਹੇ ਹਾਂ।
ਪੰਚ ਨੇ ਲਾਏ ਕਾਂਗਰਸ ਵਰਕਰ ਤੇ ਕੁੱਟਮਾਰ ਦੇ ਦੋਸ਼,ਪੁਲਿਸ ਨੇ ਕੀਤੀ ਜਾਂਚ ਸ਼ੁਰੂਗਿੱਦੜਬਾਹਾ ਦੇ ਪਿੰਡ ਮਨੀਆਂਵਾਲਾ ਵਿਖੇ ਪੰਚ ਤੇ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਪੰਚਾਇਤ ਮੈਂਬਰ ਨੇ ਦੱਸਿਆ ਕਿ ਉਹ ਪਿੰਡ ਦੀ ਸੱਥ ਵਿੱਚ ਖੜੇ ਗੱਲਾਂ ਕਰ ਰਹੇ ਸਨ ਤਾਂ ਅਚਾਨਕ ਉੱਥੇ ਪਹੁੰਚ ਕੇ ਕਾਂਗਰਸ ਦੇ ਵਰਕਰ ਅਵਤਾਰ ਸਿੰਘ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੀ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ ਤੇ ਉਸਦੀ ਅੱਖ ਵਿੱਚ ਕੋਈ ਚੀਜ਼ ਮਾਰੀ ਹੈ।ਉਹਨਾਂ ਕਿਹਾ ਕਿ ਆਪ ਪਾਰਟੀ ਨਾਲ ਸਬੰਧਤ ਹਨ ਅਤੇ ਪਿੰਡ ਵਿੱਚ ਮਨਰੇਗਾ ਦਾ ਕੰਮਕਾਰ ਵੇਖਦੇ ਹਨ।ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਉੱਥੇ ਹੀ ਪੁਲਿਸ ਦੇ ਏ ਐਸ ਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਮੇਜਰ ਸਿੰਘ ਵੱਲੋਂ ਦਰਖਾਸਤ ਮਹਿਸੂਲ ਹੋਈ ਹੈ ਅਤੇ ਉਸ ਮੁਤਾਬਕ ਜਾਂਚ ਕਰਕੇ ਕਾਰਵਾਈ ਕਰ ਰਹੇ ਹਾਂ।
‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਨਿਗਮ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਅੱਜ ਚੰਡੀਗੜ੍ਹ ਪਾਰਟੀ ਦਫ਼ਤਰ ਵਿੱਚ ਵੱਖ-ਵੱਖ ਸ਼ਹਿਰਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
ਮੀਟਿੰਗਾਂ ਵਿੱਚ ਕਈ ਕੈਬਨਿਟ ਮੰਤਰੀ ਵੀ ਸ਼ਾਮਲ ਹੋਣਗੇ
ਅਧਿਕਾਰੀ ਨਾਲ ਪਿਛਲੇ ਦਿਨੀਂ ਜਲੰਧਰ ਵਿਖੇ ਮੀਟਿੰਗ ਕੀਤੀ ਸੀ
ਅਰਵਿੰਦ ਕੇਜਰੀਵਾਲ ਪ੍ਰੈੱਸ ਕਾਨਫਰੰਸ ਕਰਨਗੇ
ਨਰੇਸ਼ ਬਲਿਆਨ ਦੀ ਗ੍ਰਿਫਤਾਰੀ ਨੂੰ ਲੈ ਕੇ ਕੇਜਰੀਵਾਲ ਪ੍ਰੈੱਸ ਕਾਨਫਰੰਸ ਕਰਨਗੇ।
ਕੇਜਰੀਵਾਲ 12 ਵਜੇ ਪ੍ਰੈਸ ਕਾਨਫਰੰਸ ਕਰਨਗੇਪੀਆਰਟੀਸੀ ਦੀਆਂ ਚੰਡੀਗੜ੍ਹ ਡਿੱਪੂ ਦੀਆਂ 90 ਫੀਸਦੀ ਬੱਸਾਂ ਦਾ ਚੱਕਾ ਜਾਮ
ਮੁਲਾਜ਼ਮਾਂ ਵੱਲੋਂ ਓਵਰ ਟਾਈਮ ਦੇ ਮੁੱਦੇ 'ਤੇ ਕੀਤੀ ਗਈ ਹੜਤਾਲ
ਪੰਜਾਬ ਭਰ ਵਿੱਚ ਸਵਾਰੀਆਂ ਨੂੰ ਕਰਨਾ ਪੈ ਰਿਹਾ ਹੈ ਖਜਲ ਖੁਆਰੀ ਦਾ ਸਾਹਮਣਾਲੁਧਿਆਣਾ ਚੱਲਦੀ ਕਾਰ ਨੂੰ ਲੱਗੀ ਅੱਗ ਕਾਰ ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ ਇੰਜਣ ਨੂੰ ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਲੁਧਿਆਣਾ ਵਿੱਚ ਦੇਰ ਰਾਤ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ। ਪ੍ਰਤੱਖਦਰਸ਼ੀ ਮੁਤਾਬਿਕ ਡਰਾਈਵਰ ਨੇ ਕਾਰ ਵਿੱਚੋ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪਤਾ ਲੱਗਾ ਹੈ। ਕਿ ਕਾਰ ਦੇ ਇੰਜਣ ਵਿੱਚ ਸ਼ਾਰਟ ਸਰਕਟ ਹੋ ਗਿਆ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਜਾਣਕਾਰੀ ਮੁਤਾਬਕ ਇਹ ਘਟਨਾ ਚੰਡੀਗੜ੍ਹ ਰੋਡ ''ਤੇ ਸਥਿਤ ਵਰਧਮਾਨ ਮਿੱਲ ਦੇ ਬਾਹਰ ਵਾਪਰੀ। ਕਾਰ ਸਮਰਾਲਾ ਚੌਕ ਤੋਂ ਜਮਾਲਪੁਰ ਚੌਕ ਵੱਲ ਜਾ ਰਹੀ ਸੀ। ਇਸ ਦੌਰਾਨ ਚੱਲਦੀ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਦੇ ਇੰਜਣ ''ਚ ਅੱਗ ਲੱਗ ਗਈ, ਜਿਸ ਕਾਰਨ ਕਾਰ ''ਚੋਂ ਧੂੰਆਂ ਨਿਕਲਣ ਲੱਗਾ। ਅੱਗ ਲੱਗਣ ਕਾਰਨ ਕਾਰ ਦਾ ਇੰਜਣ ਅਤੇ ਅਗਲੀਆਂ ਸੀਟਾਂ ਸੜ ਕੇ ਸੁਆਹ ਹੋ ਗਈਆਂ।ਦੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਫਾਇਰ ਕਰਮੀਆਂ ਨੇ ਤੁਰੰਤ ਅੱਗ ''ਤੇ ਕਾਬੂ ਪਾਇਆ,
ਤਰੁਨਪ੍ਰੀਤ ਸੌਂਦ ਕੈਬਨਿਟ ਮੰਤਰੀ ਪੰਜਾਬ ਦਾ ਟਵੀਟ
ਮੈਂ ਸਖ਼ਤ ਸ਼ਬਦਾਂ ਵਿੱਚ ਏਸ ਹਰਕਤ ਦੀ ਨਿੰਦਾ ਕਰਦਾ ਹਾਂ। ਅਰਵਿੰਦ ਕੇਜਰੀਵਾਲ ਜੀ ਭਾਰਤ ਦੀ ਰਾਜਨੀਤੀ ਦੇ ਸਬ ਤੋਂ ਵੱਧ ਪੜੇ ਲਿਖੇ ਇਨਸਾਨ ਹਨ। ਹਜ਼ਾਰਾਂ ਬੱਚਿਆਂ ਨੂੰ ਮੁਫ਼ਤ ਚ ਵਿਦਿਆ ਦੇਣ ਵਾਲਾ ਸਖ਼ਸ਼, ਹਜ਼ਾਰਾਂ ਲੋਕਾਂ ਨੂੰ ਮੁਫ਼ਤ ਚ ਡਾਕਟਰੀ ਇਲਾਜ ਦੇਣ ਵਾਲਾ ਸ਼ਖਸ਼, ਹਜ਼ਾਰਾਂ ਬੱਚੇ ਬੱਚੀਆਂ ਨੂੰ ਸਰਕਾਰੀ ਨੌਕਰੀ ਦੇਣ ਵਾਲੇ ਸਖ਼ਸ਼ ਨਾਲ ਇਸ ਤਰਾਂ ਦੀ ਹਰਕਤ- ਨਾਂ ਕਾਬਿਲੇ ਮੁਆਫ਼ ਅਤੇ ਨਾਂ ਕਾਬਿਲੇ ਬਰਦਾਸ਼ਤ ਹੈ। BJP ਪੂਰੇ ਦੇਸ਼ ਅੰਦਰ ਓਹਨਾਂ ਸੁੱਬਿਆਂ ਦੀ ਕਾਨੂੰਨ ਵਿਵਸਥਾ ਨੂੰ ਬਦਨਾਮ ਕਰਦੀ ਹੈ, ਭੰਡਦੀ ਹੈ ਜਿਸ ਸੂਬੇ ਵਿੱਚ BJP ਦੀ ਸਰਕਾਰ ਨਹੀਂ ਹੁੰਦੀ। ਪਰ ਅੱਜ ਮੈਂ ਪੁੱਛਦਾਂ ਕਿ Delhi ਵਿੱਚ Police ਕੀਹਦੀ ਹੈ..?? ਦੇਵੇ ਜਵਾਬ ਅੱਜ BJP ਦਿੱਲੀ ਅੰਦਰ Police BJP ਦੀ ਹੋਣ ਦੇ ਬਾ-ਵਜੂਦ ਜੇਕਰ ਇੱਕ ਸੂਬੇ ਦਾ ਮੁੱਖ ਮੰਤਰੀ ਜਿਸ ਸੂਬੇ ਅੰਦਰ ਮਹਿਫੂਜ਼ ਨਹੀਂ, ਓਥੇ ਆਮ ਨਾਗਰਿਕ ਦਾ ਕੀ ਬਣਦਾ ਹੋਊ।
ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ ਪਟੇਲ ਨੂੰ ਐਫਬੀਆਈ ਦਾ ਅਗਲਾ ਡਾਇਰੈਕਟਰ ਨਿਯੁਕਤ ਕੀਤਾ ਹੈ
ਸ਼ਿਵਮ ਪ੍ਰਤਾਪ ਰਾਜਧਾਨੀ ਦਿੱਲੀ ਦਾ ਓਵਰਲ AQI 316 ਹੈ। ਅਲੀਪੁਰ- 315 ਆਨੰਦ ਵਿਹਾਰ-346 ਅਸ਼ੋਕ ਵਿਹਾਰ-328 ਆਯਾ ਨਗਰ-288 ਬਵਾਨਾ-332 ਸੀਆਰਆਰਆਈ ਮਥੁਰਾ ਰੋਡ- ਡੀਟੀਯੂ- 328 ਆਈਟੀਓ- 327 ਜਹਾਂਗੀਰਪੁਰੀ- 344 ਜੇਐਲਐਨ-284 ਮੰਦਰ ਮਾਰਗ-303 ਮੁੰਡਕਾ-320
BSF ਨੇ ਪੰਜਾਬ ਬਾਰਡਰ 'ਤੇ 4 ਡਰੋਨ ਅਤੇ ਹੈਰੋਇਨ ਜ਼ਬਤ ਕੀਤੀ
30 ਨਵੰਬਰ 2024 ਨੂੰ, ਪਾਕਿਸਤਾਨੀ ਡਰੋਨ ਘੁਸਪੈਠ ਦਾ ਮੁਕਾਬਲਾ ਕਰਨ ਦੀ ਲਗਾਤਾਰ ਕੋਸ਼ਿਸ਼ ਵਿੱਚ, ਬੀਐਸਐਫ ਪੰਜਾਬ ਦੇ ਅਲਰਟ ਜਵਾਨਾਂ ਨੇ, ਬੀਐਸਐਫ ਖੁਫੀਆ ਵਿੰਗ ਦੇ ਇਨਪੁਟਸ 'ਤੇ ਕਾਰਵਾਈ ਕਰਦੇ ਹੋਏ, ਸਫਲਤਾਪੂਰਵਕ ਰੋਕਿਆ ਅਤੇ 520 ਗ੍ਰਾਮ ਹੈਰੋਇਨ ਦੀ ਖੇਪ ਸਮੇਤ 4 ਪਾਕਿਸਤਾਨੀ ਡਰੋਨ ਜ਼ਬਤ ਕੀਤੇ। ਅੰਮ੍ਰਿਤਸਰ ਅਤੇ ਤਾਰਨ ਦੇ ਸਰਹੱਦੀ ਖੇਤਰ ਤਾਰਨ ਜ਼ਿਲ੍ਹੇ
ਬਰਾਮਦ ਕੀਤੇ ਗਏ ਡਰੋਨਾਂ ਦੀ ਪਛਾਣ ਚੀਨ ਦੇ ਬਣੇ DJI Mavic 3 ਕਲਾਸਿਕ ਡਰੋਨ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਦੋ ਡਰੋਨ ਪੰਜਾਬ ਪੁਲੀਸ ਨਾਲ ਤਾਲਮੇਲ ਕਰਕੇ ਬਰਾਮਦ ਕੀਤੇ ਗਏ ਹਨ। ਇਹ ਓਪਰੇਸ਼ਨ ਪੰਜਾਬ ਦੀ ਸਰਹੱਦ 'ਤੇ ਤਾਇਨਾਤ ਉੱਨਤ ਤਕਨੀਕੀ ਜਵਾਬੀ ਉਪਾਵਾਂ ਦੀ ਪ੍ਰਭਾਵਸ਼ੀਲਤਾ ਨੂੰ ਰੇਖਾਂਕਿਤ ਕਰਦੇ ਹਨ।
ਸਖ਼ਤ ਮੌਸਮ ਦੇ ਬਾਵਜੂਦ, ਬੀਐਸਐਫ ਦੇ ਜਵਾਨਾਂ ਨੇ ਅਟੁੱਟ ਵਚਨਬੱਧਤਾ ਅਤੇ ਸੰਚਾਲਨ ਉੱਤਮਤਾ ਦਾ ਪ੍ਰਦਰਸ਼ਨ ਕੀਤਾ, ਸਫਲਤਾਪੂਰਵਕ ਹੈਰੋਇਨ ਅਤੇ ਡਰੋਨ ਜ਼ਬਤ ਕੀਤੇ। ਇਹ ਦੌਰੇ ਗੈਰ-ਕਾਨੂੰਨੀ ਗਤੀਵਿਧੀਆਂ ਲਈ ਤਕਨਾਲੋਜੀ ਦਾ ਸ਼ੋਸ਼ਣ ਕਰਨ ਦੀਆਂ ਲਗਾਤਾਰ ਸਰਹੱਦ ਪਾਰ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕਰਦੇ ਹਨ। ਭਾਰਤ ਦੀਆਂ ਸਰਹੱਦਾਂ ਦੀ ਰਾਖੀ ਲਈ BSF ਦਾ ਸਮਰਪਣ ਅਜਿਹੇ ਖਤਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਉਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜਾਰੀ ਰੱਖਦਾ ਹੈ।
OMC ਨੇ 19kg ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿੱਚ 16.50 ਰੁਪਏ ਦਾ ਵਾਧਾ ਕੀਤਾ ਹੈ, ਹਾਲਾਂਕਿ, ਘਰੇਲੂ LPG ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕੈਬਨਿਟ ਮੰਤਰੀ ਦਾ ਦਰਜਾ ਰੱਖਣ ਵਾਲੇ ਸਿਰਸਾ ਨੂੰ ਸਿੱਖ ਕੌਮ ਨਾਲ ਸਬੰਧਤ ਮਾਮਲਿਆਂ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੋਰਨਾਂ ਆਗੂਆਂ ਸਮੇਤ ਤਲਬ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਕਾਂਡ ਵਰਗੇ ਮੁੱਦਿਆਂ 'ਤੇ ਚਰਚਾ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਹੈ। ਇਸ ਮੀਟਿੰਗ ਦਾ ਉਦੇਸ਼ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਤੋਂ ਜਵਾਬਦੇਹੀ ਤੈਅ ਕਰਨਾ ਅਤੇ ਧਾਰਮਿਕ ਕਦਰਾਂ-ਕੀਮਤਾਂ ਨਾਲ ਇਨਸਾਫ਼ ਯਕੀਨੀ ਬਣਾਉਣਾ ਹੈ