Punjab Breaking Live Updates: ਗਿੱਦੜਬਾਹਾ `ਚ ਕਾਂਗਰਸ ਨੂੰ ਮਿਲ ਰਿਹਾ ਭਰਪੂਰ ਸਮਰਥਨ! ਅੰਮ੍ਰਿਤਾ ਵੜਿੰਗ ਦੇ ਹੱਕ `ਚ ਪ੍ਰਚਾਰ ਕਰਨ ਪਹੁੰਚੇ ਚਰਨਜੀਤ ਚੰਨੀ
Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking Live Updates: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦੁਪਹਿਰ 12.00 ਵਜੇ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਕਰਨਗੇ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
Punjab Breaking Live Updates
नवीनतम अद्यतन
ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਸੌਂਪਿਆ। ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੀ ਕਾਰਜਕਾਰੀ ਪ੍ਰਧਾਨ ਨੂੰ ਇੱਕ ਪੱਤਰ ਲਿਖ ਕੇ ਆਪਣਾ ਅਸਤੀਫਾ ਭੇਜ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਦੇਣਾ ਸ਼ਹਿਰੀ ਦਾ ਪ੍ਰਧਾਨ ਲਗਾਇਆ ਗਿਆ ਗਿਆ ਸੀ ਉਹਨਾਂ ਨੂੰ ਸ਼ਹਿਰੀ ਅਕਾਲੀ ਦਲ ਲੁਧਿਆਣਾ ਵੱਲੋਂ ਬੜਾ ਪਿਆਰ ਅਤੇ ਸਮਰਥਨ ਮਿਲਿਆ। ਹੁਣ ਉਹ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਆਪਣਾ ਅਸਤੀਫਾ ਦੇ ਰਹੇ ਹਨ। ਕਾਰਜਕਾਰੀ ਪ੍ਰਧਾਨ ਅਤੇ ਵਰਕਿੰਗ ਕਮੇਟੀ ਕਿਸੇ ਨੂੰ ਵੀ ਸ਼ਹਿਰੀ ਪ੍ਰਧਾਨ ਲਗਾ ਸਕਦੇ ਹਨ।
ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵੜੈਚ ਦੇ ਘਰ ਵਿੱਚ ਨੌ ਤੇ ਸਹੁਰੇ ਦਾ ਹੋਇਆ ਝਗੜਾ
ਝਗੜਾ ਇੰਨਾ ਜਿਆਦਾ ਵੱਧ ਗਿਆ ਕਿ ਸੋਹਰੇ ਦੇ ਵੱਲੋਂ ਨੌ ਦਾ ਕਤਲ ਕਰ ਦਿੱਤਾ ਗਿਆ
ਸਹੁਰੇ ਦੇ ਵੱਲੋਂ ਨੋ ਦਾ ਕਤਲ ਕਰ ਪਰਿਵਾਰ ਨੂੰ ਕਿਹਾ ਕਿ ਤੁਹਾਡੀ ਨੌ ਮਰ ਚੁੱਕੀ ਹੈ
ਪਰਿਵਾਰ ਜਦੋਂ ਘਰੇ ਪਹੁੰਚਿਆ ਤਾਂ ਉਹਨਾਂ ਦੇ ਵੱਲੋਂ ਦੇਖੇ ਗਏ ਆਪਣੀ ਕੁੜੀ ਦੇ ਗਲੇ ਤੇ ਨਿਸ਼ਾਨ
ਪਰਿਵਾਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ
ਪੁਲਿਸ ਨੇ ਮਾਮਲਾ ਦਰਜ ਕਰ ਸਹੁਰੇ ਨੂੰ ਗ੍ਰਿਫਤਾਰ ਕਰ ਕੀਤੀ ਕਾਰਵਾਈ
ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਦੇ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਏਗੀਗਿੱਦੜਬਾਹਾ 'ਚ ਕਾਂਗਰਸ ਨੂੰ ਮਿਲ ਰਿਹਾ ਭਰਪੂਰ ਸਮਰਥਨ! ਅੰਮ੍ਰਿਤਾ ਵੜਿੰਗ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
-
- ਚੰਡੀਗੜ੍ਹ ਮੁੱਦੇ ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਰਲ ਕੇ ਪੰਜਾਬ ਨੂੰ ਅੱਗ ''ਚ ਝੋਕਣਾ ਚਾਹੁੰਦੀਆ
- ਭਾਜਪਾ ਵੀ ਜਾਣਦੀ ਚੰਡੀਗੜ੍ਹ ਪੰਜਾਬ ਦਾ ਹੈ
- ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਬੋਲੇ '' ਗੁਰੂ ਸਭ ਨੂੰ ਬਖਸ਼ਣਹਾਰ''
ਗਿੱਦੜਬਾਹਾ ਹਲਕੇ ਦੇ ਪਿੰਡਾਂ ''ਚ ਅਮਰਿਤਾ ਵੜਿੰਗ ਦੇ ਹੱਕ ''ਚ ਪ੍ਰਚਾਰ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ- ਕਾਂਗਰਸ ਨੂੰ ਮਿਲ ਰਿਹਾ ਜਿਮਨੀ ਚੋਣਾਂ ''ਚ ਭਰਪੂਰ ਸਮਰਥਨ
- ਚੰਡੀਗੜ੍ਹ ਮੁੱਦੇ ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਰਲ ਕੇ ਪੰਜਾਬ ਨੂੰ ਅੱਗ ''ਚ ਝੋਕਣਾ ਚਾਹੁੰਦੀਆ- ਭਾਜਪਾ ਵੀ ਜਾਣਦੀ ਚੰਡੀਗੜ੍ਹ ਪੰਜਾਬ ਦਾ ਹੈ
- ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਬੋਲੇ '' ਗੁਰੂ ਸਭ ਨੂੰ ਬਖਸ਼ਣਹਾਰ''ਭਾਜਪਾ ਦੇ ਵੱਡੇ ਨੇਤਾ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ - AAP ਸੂਤਰਾਂ
ਅਰਵਿੰਦ ਕੇਜਰੀਵਾਲ ਕਰਨਗੇ ਵੱਡੀ ਪ੍ਰੈੱਸ ਕਾਨਫਰੰਸ
ਦੁਪਹਿਰ 2 ਵਜੇ ਅਰਵਿੰਦ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ
ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਪੰਜਾਬ ਅਤੇ ਹਰਿਆਣਾ ਦੇ ਵਿਧਾਨ ਸਭਾ ਮੁੱਦੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਜੇ ਤੱਕ ਹਰਿਆਣਾ ਨੂੰ ਵਿਧਾਨ ਸਭਾ ਦੀ ਸਥਾਪਨਾ ਲਈ ਕੋਈ ਜ਼ਮੀਨ ਅਲਾਟ ਨਹੀਂ ਕੀਤੀ ਗਈ ਕਿਉਂਕਿ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਹੈ, ਇਸ ਲਈ ਇਸ 'ਤੇ ਕੋਈ ਚਰਚਾ ਨਹੀਂ ਹੋਈ ਹੈ। ਬੋਲਣਾ ਵੀ ਠੀਕ ਨਹੀਂ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਨੇਟ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਜਵਾਬ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਕੰਮ ਤਾਂ ਸਰਕਾਰ ਨੇ ਹੀ ਕਰਨਾ ਹੈ ਪਰ ਸਵਾਲ ਤਾਂ ਸਰਕਾਰ ਨੂੰ ਹੀ ਪੁੱਛਣੇ ਚਾਹੀਦੇ ਹਨ, ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ।
ਡੀ.ਜੀ.ਪੀ ਪੰਜਾਬ ਪੁਲਿਸ
ਮੁਹਾਲੀ ਦੇ ਲਾਲੜੂ ਦੇ ਵਿੱਚ ਪੁਲਿਸ ਵੱਲੋਂ ਕੀਤਾ ਗਿਆ ਇਨਕਾਊਂਟਰ
ਇਨਕਾਉਂਟਰ ਦੌਰਾਨ ਸਤਪ੍ਰੀਤ ਉਰਫ ਸੱਤੀ ਨੂੰ ਕੀਤਾ ਗਿਆ ਗ੍ਰਿਫ਼ਤਾਰ
ਮੁੱਠਭੇੜ ਦੌਰਾਨ ਸਤਪ੍ਰੀਤ ਸੱਤੀ ਦੇ ਲੱਗੀ ਪੈਰ ਦੇ ਵਿੱਚ ਗੋਲੀ
ਪੁਲਿਸ ਵੱਲੋਂ ਸਤਪ੍ਰੀਤ ਸਿੰਘ ਸੱਤੀ ਤੋਂ ਬਰਾਮਦ ਕੀਤਾ ਗਿਆ ਪਿਸਟਲ ਅਤੇ ਜਿੰਦਾ ਕਾਰਤੂਸ
ਸਤਪ੍ਰੀਤ ਸੱਤੀ ਤੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਦਰਜ ਨੇ ਕਈ ਮਾਮਲੇ
Breaking Kotkapura: ਰਿਸ਼ਤੇ ਹੋਏ ਦਾਗ਼ਦਾਰ -ਭਰਾ ਨੇ ਭਰਾ ਦਾ ਕੀਤਾ ਕਤਲ
ਜੈਤੋ ਦੇ ਟਿੱਬੀ ਸਾਹਿਬ ਰੋੜ ਉੱਪਰ ਦੇਰ ਰਾਤ ਇੱਕ ਸਕੇ ਭਰਾ ਨੇ ਆਪਣੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ
ਅੰਮ੍ਰਿਤਸਰ: ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ‘ਤੇ ਖੜ੍ਹੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ (ਏ.ਆਈ.) ਐਕਸਪ੍ਰੈਸ ਦੀ ਫਲਾਈਟ ਵਿੱਚ ਸ਼ਨੀਵਾਰ ਰਾਤ ਨੂੰ ਹੰਗਾਮਾ ਹੋ ਗਿਆ।
ਫਲਾਈਟ IX-191 ਅੱਧੀ ਰਾਤ ਨੂੰ 12 ਵਜੇ ਰੱਦ ਹੋ ਗਈ
ਇਸ ਫਲਾਈਟ 'ਚ ਯਾਤਰੀ ਲਗਭਗ 6 ਘੰਟੇ ਤੱਕ ਟੇਕਆਫ ਦਾ ਇੰਤਜ਼ਾਰ ਕਰਦੇ ਰਹੇ।ਮੋਟਰਸਾਈਕਲ ਟਰੱਕ ਨਾਲ ਟਕਰਾਉਣ ਤੇ ਦੋ ਲੋਕਾਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
ਮੋਟਰਸਾਈਕਲ ਤੇ ਤਿੰਨ ਸਵਾਰ ਨੌਜਵਾਨਾਂ ਦਾ ਟਰੱਕ ਨਾਲ ਹੋਇਆ ਐਕਸੀਡੈਂਟ ਦੋ ਦੀ ਮੌਤ ਇਕ ਗੰਭੀਰ ਜਖਮੀ, ਜਖਮੀ ਨੂੰ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ। ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਐਨਐਫਐਲ ਕਲੋਨੀ ਦੇ ਨਜ਼ਦੀਕ ਲੇਬਰ ਕਰਕੇ ਤਿੰਨ ਨੌਜਵਾਨ ਆਪਣੇ ਮੋਟਰਸਾਈਕਲ ਤੇ ਪਿੰਡ ਗਿੱਲ ਪੱਤੀ ਜਾ ਰਹੇ ਸਨ ਜਿਨਾਂ ਦੀ ਟਰੱਕ ਦੇ ਨਾਲ ਟਕਰਾਉਣ ਤੇ ਦੋ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜਖਮੀ ਹੋਇਆ ਤਿੰਨੋ ਨੌਜਵਾਨ ਪਿੰਡ ਗਿੱਲ ਪੱਤੀ ਦੇ ਰਹਿਣ ਵਾਲੇ ਸਨ ਅਤੇ ਲੇਬਰ ਦਾ ਕੰਮ ਕਰਦੇ ਸੀ ਜਿਨਾਂ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਹੈ ਜਖਮੀ ਨੂੰ ਲੋਕਲ ਸੰਸਥਾ ਨੇ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ।
CM ਭਗਵੰਤ ਮਾਨ
ਬਾਘਾਪੁਰਾਣਾ ਵਿੱਚ 24 ਸਾਲਾ ਨੌਜਵਾਨ ਦਾ ਤੇਜ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਕਰ ਰਹੀ ਹੈ ਜਾਂਚ !
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਲਾਏ ਦੋਸ਼ , "ਕਿਹਾ ਛੇ ਮਹੀਨੇ ਪਹਿਲਾਂ ਉਹਨਾਂ ਦੇ ਲੜਕੇ ਨੇ ਕਰਵਾਈ ਸੀ ਲਵ ਮੈਰਿਜ ਅਤੇ ਹੁਣ ਲੜਕੀ ਦੇ ਹੀ ਭਰਾਵਾਂ ਵੱਲੋਂ ਕੀਤਾ ਗਿਆ ਕੱਤਲ" । ਜਾਣਕਾਰੀ ਮੁਤਾਬਕ ਬਾਘਾਪੁਰਾਣਾ ਦੀ ਦਲੀਪ ਬਸਤੀ ਵਿੱਚ ਅਣਪਛਾਤੇ ਲੋਕਾਂ ਵੱਲੋਂ 24 ਸਾਲਾ ਮਨਪ੍ਰੀਤ ਸਿੰਘ ਉਰਫ ਕਾਂਚਾ ਦਾ ਕਿਸੇ ਪੁਰਾਣੀ ਰੰਜਸ਼ ਕਾਰਨ ਤੇਜ ਹਥਿਆਰਾਂ ਨਾਲ ਕਤਲ ਕਰ ਦਿੱਤਾ ! ਜਿਸ ਤੋਂ ਬਾਅਦ ਬਾਘਾਪੁਰਾਣਾ ਪੁਲੀਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
#ਚੰਡੀਗੜ੍ਹ: ਚੰਡੀਗੜ੍ਹ: ਸ਼ਹਿਰ ਦੇ ਸਭ ਤੋਂ ਪੁਰਾਣੇ ਅਤੇ ਵੱਕਾਰੀ ਕਲੱਬਾਂ ਵਿੱਚੋਂ ਇੱਕ ਚੰਡੀਗੜ੍ਹ ਕਲੱਬ ਦਾ ਅੱਜ 8 ਸਾਲ ਦੇ ਵਕਫ਼ੇ ਬਾਅਦ ਸ਼ਨੀਵਾਰ ਨੂੰ ਚੋਣਾਂ ਹੋਈਆਂ। ਕਲੱਬ, ਜਿਸ ਦੇ ਲਗਭਗ 8,000 ਮੈਂਬਰ ਹਨ, ਨੇ ਆਪਣੇ ਪ੍ਰਧਾਨ, ਉਪ-ਪ੍ਰਧਾਨ ਅਤੇ ਕਾਰਜਕਾਰੀ ਮੈਂਬਰਾਂ ਦੀ ਚੋਣ ਲਈ ਵੋਟ ਪਾਈ ਸੀ। ਪਿਛਲੀ ਵਾਰ ਚੋਣ 2016 ਵਿੱਚ ਹੋਈ ਸੀ।
ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਉਨ੍ਹਾਂ ਦੇ ਅਸਤੀਫੇ ਨਾਲ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਹੋ ਗਿਆ ਹੈ। ਬਾਦਲ ਨੇ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ, ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ 'ਤਨਖਾਈਆ' (ਧਾਰਮਿਕ ਦੁਰਵਿਹਾਰ ਦਾ ਦੋਸ਼ੀ) ਐਲਾਨਿਆ ਗਿਆ ਸੀ, ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਆਪਣਾ ਅਸਤੀਫਾ ਸੌਂਪ ਦਿੱਤਾ। ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ 18 ਨਵੰਬਰ ਨੂੰ 12 ਵਜੇ ਪਾਰਟੀ ਦਫ਼ਤਰ ਵਿਖੇ ਬੁਲਾਈ ਹੈ। ਕਮੇਟੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਅਸਤੀਫੇ 'ਤੇ ਵਿਚਾਰ ਕਰੇਗੀ ਅਤੇ ਅਗਲੀ ਕਾਰਵਾਈ ਤੈਅ ਕਰੇਗੀ।
ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਸਵੇਰੇ 11 ਵਜੇ ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆਂ ਕੈਂਪਸ ਵਿਖੇ ਪੰਜਾਬ ਦੀ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਗੁਣਵੱਤਾ ਅਤੇ ਪ੍ਰਾਪਤੀਆਂ ਲਈ ਸਿੱਖਿਆਰਥੀਆਂ ਅਤੇ ਵਿਦਿਆਰਥੀਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ।