Aman Arora Interview: ਆਮ ਆਦਮੀ ਪਾਰਟੀ ਦੇ ਨਵੇਂ ਪ੍ਰਧਾਨ ਅਮਨ ਅਰੋੜਾ ਦਾ ਇੰਟਰਵਿਊ

रिया बावा Nov 22, 2024, 21:02 PM IST

Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates: ਕੇਐਮਐਮ ਅਤੇ ਐਸਕੇਐਮ (ਗੈਰ-ਸਿਆਸੀ) ਦੇ ਆਗੂ ਦੁਪਹਿਰ 3:30 ਵਜੇ ਪ੍ਰੈਸ ਕਲੱਬ ਆਫ਼ ਇੰਡੀਆ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਨਗੇ। 6 ਦਸੰਬਰ ਨੂੰ ਸ਼ੰਭੂ ਬਾਰਡਰ (ਪੰਜਾਬ-ਹਰਿਆਣਾ ਬਾਰਡਰ) 'ਤੇ ਧਰਨੇ ਵਿੱਚ ਬੈਠੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਾਰੰਟੀ ਸਮੇਤ ਆਪਣੀਆਂ ਮੰਗਾਂ ਲਈ ਦਿੱਲੀ ਵੱਲ ਮਾਰਚ ਕਰਨਗੇ।।


ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


Punjab Breaking Live Updates


 


 

नवीनतम अद्यतन

  • Aman Arora Interview: ਪਾਰਟੀ ਦੇ ਢਾਂਚੇ ਵਾਲੇ ਮੀਟਿੰਗ ਤੋਂ ਬਾਅਦ ਲਵਾਂਗੇ ਫੈਸਲਾ

    ਅਮਨ ਅਰੋੜਾ ਨੇ ਆਖਿਆ ਕਿ ਪਾਰਟੀ ਦੇ ਜੱਥੇਬੰਧਕ ਜਾਂਚ ਬਾਰੇ ਫੈਸਲਾ ਪਾਰਟੀ ਦੇ ਸੀਨੀਅਰ ਅਤੇ ਹਰ ਇੱਕ ਲੀਂਡਰ ਦੇ ਨਾਲ ਗੱਲਬਾਤ ਕਰਕੇ ਲਵਾਂਗੇ।

  • Aman Arora Interview: ਬੀਜੇਪੀ ਧਰਮ ਦਾ ਨਾਂਅ ਤੇ ਧਰੁਵੀਕਰਨ ਕਰਦੀ ਹੈ- ਅਮਨ ਅਰੋੜਾ

    ਅਮਨ ਅਰੋੜਾ ਨੇ ਕਿਹਾ ਕਿ ਬੀਜੇਪੀ ਧਰਮ ਦਾ ਨਾਂਅ ਉੱਤੇ ਧਰੁਵੀਕਰਨ ਬਹੁਤ ਜ਼ਿਆਦਾ ਕਰਦੀ ਹੈ। ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਸਾਨੂੰ ਆਪਣੇ ਸਮਾਜ ਵਿੱਚ ਪੋਲਰਾਇਜ ਕਰਨ ਦੀ ਲੋੜ ਨਹੀਂ ਹੈ। ਜਿੱਥੇ ਅੱਤਵਾਦ ਵੇਲੇ ਹਿੰਦੂਆਂ ਅਤੇ ਸਿੱਖ ਦੀਆਂ ਜਾਨਾਂ ਗਈਆਂ। ਜਿੱਥੇ ਸਿੱਖ ਅਤੇ ਹਿੰਦੂ ਦਾ ਨਹੁੰ ਅਤੇ ਮਾਸ ਵਾਲਾ ਰਿਸ਼ਤਾ ਹੈ। ਬੀਜੇਪੀ ਜ਼ਰੂਰਤ ਨਾਲੋਂ ਜ਼ਿਆਦਾ ਪੋਲਰਾਇਜ ਕਰਦੀ ਹੈ ਜੋ ਕਿ ਸਾਡੇ ਸਮਾਜ ਦੇ ਐਨੀ ਜ਼ਿਆਦਾ ਪੋਲਰਾਇਜ ਕਰਨ ਦੀ ਜ਼ਰੂਰਤ ਨਹੀਂ ਹੈ।

  • Aman Arora Interview: ਅਮਨ ਅਰੋੜਾ ਦੀ ਸਿਆਸੀ ਪਾਰਟੀ ਨੂੰ ਅਪੀਲ

    ਅਮਨ ਅਰੋੜਾ ਨੇ ਸਾਰੀਆਂ ਸਿਆਸੀ ਪਾਰਟੀ ਨੂੰ ਅਪੀਲ ਕੀਤੀ ਹੈ ਕਿ ਅਸੀਂ ਪਿਛਲੇ ਕੁੱਝ ਸਮੇਂ ਤੋਂ ਰਾਜਨੀਤੀ ਨੂੰ ਬਹੁਤ ਹੀ ਜ਼ਿਆਦਾ ਹਿੰਦੂ, ਮੁਸਲਿਮ, ਇਸਾਈ ਅਤੇ ਸਿੱਖ ਦੇ ਕੈਨਵਸ ਵਿੱਚ ਬੰਦ ਕਰ ਦਿੱਤਾ ਹੈ ਜੋ ਕਿ ਬਹੁਤ ਛੋਟੀ ਅਤੇ ਸੋੜੀ ਸੋਚ ਹੈ।  

  • Aman Arora Interview: ਮੈਂ ਹਿੰਦੂ ਪਰਿਵਾਰ ਵਿੱਚੋਂ ਹਾਂ, ਮੈਨੂੰ ਇਸ ਉੱਤੇ ਮਾਨ- ਅਮਨ ਅਰੋੜਾ

    ਅਮਨ ਅਰੋੜਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਇੱਕ ਸੈਕੁਲਰ ਪਾਰਟੀ ਹੈ, ਸਾਡੀ ਪਾਰਟੀ ਵਿੱਚ ਸਾਰੇ ਧਰਮਾਂ ਦਾ ਸਤਕਾਰ ਕੀਤਾ ਜਾਂਦਾ ਹੈ। ਮੈਂ ਹਿੰਦੂ ਪਰਿਵਾਰ ਵਿੱਚੋਂ ਹਾਂ, ਇਸ ਉੱਤੇ ਮੈਨੂੰ ਮਾਣ ਹੈ। ਪਾਰਟੀ ਨੇ ਮੈਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਤਾਂ ਉਸ ਪਿੱਛੇ ਪਾਰਟੀ ਦੀ ਕੋਈ ਸੋਚ ਹੀ ਹੋਵੇਗੀ।

     

  • Aman Arora Interview: ਬਦਲਾਅ ਸਮੇਂ ਦੀ ਲੋੜ ਸੀ- ਅਮਨ ਅਰੋੜਾ

    ਮੁੱਖ ਮੰਤਰੀ ਭਗਵੰਤ ਮਾਨ ਕੋਲ ਪਿਛਲੇ 7 ਸਾਲ ਪਾਰਟੀ ਦੀ ਪ੍ਰਧਾਨਗੀ ਸੀ, ਉਨ੍ਹਾਂ ਦੀ ਅਗੁਵਾਈ ਵਿੱਚ ਪਾਰਟੀ ਨੇ 92 ਸੀਟਾਂ ਦੀ ਰਿਕਾਰਡ ਬਹੁਮਤ ਹਾਸਲ ਕੀਤਾ ਸੀ। ਹੁਣ ਉਨ੍ਹਾਂ ਨੇ ਖੁੱਦ ਹੀ ਪ੍ਰਧਾਨਗੀ ਛੱਡ ਦੀ ਇੱਛਾ ਪ੍ਰਗਟ ਕੀਤੀ ਸੀ। ਜਿਸ ਤੋਂ ਬਾਅਦ ਪਾਰਟੀ ਨੇ ਇਹ ਫੈਸਲਾ ਲਿਆ ਕਿ ਇੱਕ ਟੀਮ ਬਣਾਕੇ ਸੂਬੇ ਵਿੱਚ ਕੰਮ ਕੀਤਾ ਜਾਵੇਗਾ ਅਤੇ ਬਿਹਤਰ ਨਤੀਜੇ ਹਾਸਲ ਕੀਤਾ ਜਾ ਸਕਣ- ਅਮਨ ਅਰੋੜਾ

     

  • Aman Arora Interview: ਨੌਜਵਾਨਾਂ ਨੂੰ ਬਿਨ੍ਹਾਂ ਕਿਸੇ ਰਿਸ਼ਵਤ ਦੇ ਨੌਕਰੀਆਂ ਮਿਲੀਆਂ

    ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਰਿਸ਼ਵਤ ਦੇ ਨੌਕਰੀਆਂ ਮਿਲੀਆਂ ਹਨ। ਪਿਛਲੀਆਂ ਸਰਕਾਰਾਂ ਵੇਲੇ ਆਪਣੇ ਕਾਰਜਕਾਲ ਦੇ ਅਖਿਰਲੇ ਦਿਨਾਂ ਵਿੱਚ ਨੌਕਰੀਆਂ ਕੱਢੀਆਂ ਜਾਂਦੀਆਂ ਸਨ। ਇਸ ਕਰਕੇ ਉਹ ਨੌਕਰੀਆਂ ਸਹੀਂ ਤਰੀਕੇ ਨਾਲ ਸਿਰੇ ਨਹੀਂ ਸਨ ਚੜ੍ਹਦੀਆਂ। ਸਾਡੀ ਪਾਰਟੀ ਨੇ ਪਹਿਲੇ ਸਾਲ ਤੋਂ ਨਹੀਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ- ਅਮਨ ਅਰੋੜਾ

  • Aman Arora Interview: 2022 ਵਿੱਚ ਆਪ ਦੀ ਹਨੇਰੀ ਚੱਲੀ ਸੀ, 2027 ਵਿੱਚ ਕੰਮਾਂ ਦੀ ਹਨੇਰੀ ਚੱਲੇਗੀ

  • Aman Arora Interview: 2027 ਵਿੱਚ ਕੰਮ ਦੇ ਨਾਂਅ ਉੱਤੇ ਮਿਲੇਗਾ ਵੋਟ

    ਆਮ ਆਦਮੀ ਪਾਰਟੀ ਦੇ ਨਵੇਂ ਪ੍ਰਧਾਨ ਅਮਨ ਅਰੋੜਾ ਨੇ ਆਖਿਆ ਕਿ 2022 ਵਿੱਚ ਲੋਕਾਂ ਨੇ ਬਦਲਾਅ ਲਈ ਵੋਟ ਕੀਤਾ ਸੀ। 2027 ਦੀਆਂ ਚੋਣਾਂ ਵਿੱਚ ਲੋਕ ਸਾਡੇ ਕੀਤੇ ਕੰਮ ਨੂੰ ਲੈ ਕੇ ਵੋਟ ਕਰੇਗੀ। ਅਸੀਂ ਚੋਣਾਂ ਵੇਲੇ 5 ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚ 4 ਵਾਅਦੇ ਅਸੀਂ ਪੂਰੇ ਕਰ ਚੁੱਕੇ ਹਾਂ। ਇਸ ਦੇ ਨਾਲ ਹੀ ਅਸੀਂ ਪੰਜਾਬ ਦੇ ਲੋਕਾਂ ਲਈ ਅਜਿਹੇ ਵੀ ਫੈਸਲੇ ਲਏ ਹਨ। ਜਿਨ੍ਹਾਂ ਬਾਰੇ ਲੋਕਾਂ ਨਾਲ ਵਾਅਦਾ ਵੀ ਨਹੀਂ ਕੀਤਾ ਸੀ।

  • Aman Arora Interview: ਪ੍ਰਧਾਨ ਬਣਨ ਬਾਰੇ ਜਾਣਕਾਰੀ ਪਾਰਟੀ ਵੱਲੋਂ ਮਿਲੀ

    ਅਮਨ ਅਰੋੜਾ ਨੂੰ ਪ੍ਰਧਾਨ ਬਣ ਬਾਰੇ ਜਾਣਕਾਰੀ ਬੀਤੇ ਦਿਨੀ ਹੀ ਮਿਲ ਗਈ ਸੀ। ਇਸ ਦਾ ਐਲਾਨ ਅੱਜ ਹੀ ਕੀਤਾ ਗਿਆ ਹੈ। ਪਾਰਟੀ ਦਾ ਵਲੰਟੀਅਰ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਥੀ ਹੈ। ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਬਾਕੀ ਅਹੁਦੇਦਾਰਿਆਂ ਦੇ ਨਾਲ ਗੱਲਬਾਤ ਕਰਕੇ ਮੁੜ ਤੋਂ ਮੈਦਾਨ ਵਿੱਚ ਡਟਾਂਗੇ। 

  • Aman Arora Interview: ਥੋੜ੍ਹੀ ਦੇਰ ਵਿੱਚ ਜ਼ੀ ਪੰਜਾਬ ਹਰਿਆਣਾ ਹਿਮਾਚਲ ਉੱਤੇ ਪੜ੍ਹੋ ਆਮ ਆਦਮੀ ਪਾਰਟੀ ਦੇ ਨਵੇਂ ਪ੍ਰਧਾਨ ਅਮਨ ਅਰੋੜਾ ਦਾ ਇੰਟਰਵਿਊ

  • ਮੋਹਾਲੀ ਦੇ ਪਿੰਡ ਕੁਬੜਾ ਕਤਲ ਕਾਂਡ ਵਿੱਚ ਦੂਸਰੇ ਨੌਜਵਾਨ ਦੀ ਬੀਤੇ ਦਿਨ ਹੋਈ ਮੌਤ ਤੋਂ ਬਾਅਦ ਪਿੰਡ ਵਿੱਚ ਪਸਰਿਆ ਮਾਤਮ ਦਾ ਮਾਹੌਲ।

    ਮ੍ਰਿਤਕ ਦੇ ਪਰਿਵਾਰ ਨੂੰ ਮੌਕੇ ਤੇ ਐਸਡੀਐਮ ਮੋਹਾਲੀ ਦਮਨ ਦੀਪ ਕੌਰ ਵੱਲੋਂ ਮਾਲੀ ਸਹਾਇਤਾ ਵਜੋਂ ਰੈਡ ਕਰੋਸ ਸੁਸਾਇਟੀ ਵੱਲੋਂ 2 ਲੱਖ ਰੁਪਏ ਦੀ ਮਾਲੀ ਮਦਦ ਦਾ ਚੈੱਕ ਸੌਂਪਿਆ ਗਿਆ।

    ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਮੌਕੇ ਤੇ ਭਾਰੀ ਪੁਲੀਸ ਫੋਰਸ ਕੀਤੀ ਗਈ ਤੈਨਾਤ।

  • ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖਿਆ ਗਿਆ ਪੱਤਰ 
    ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦਾਸ ਨੂੰ ਤਨਖਾਹ ਕਰਾ ਦਿੱਤਾ ਹੋਇਆ ਹੈ ਜਿਸਦਾ ਕਿ ਮੇਰੇ ਮਨ ਤੇ ਬੇਹਦ ਗਹਿਰਾ ਅਸਰ ਹੈ ਦਾਸ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਇਸਤੀਫਾ ਦੇ ਦਿੱਤਾ ਹੈ ਅਤੇ ਦਾਸ ਨਿਮਰਤਾ ਸਤਿਕਾਰ ਸਹਿਤ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਾ ਚਾਹੁੰਦਾ ਹੈ: ਸੁਖਬੀਰ ਸਿੰਘ ਬਾਦਲ

  • ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਕਾਰ ਚਾਲਕਾਂ ਨੇ ਟਰੈਫਿਕ ਪੁਲਿਸ ਦੇ ਅਧਿਕਾਰੀ ਨਾਲ ਕੀਤੀ ਬਹਿਸਬਾਜੀ 
    ਪੁਲਿਸ ਨੇ ਡਿਊਟੀ ਵਿੱਚ ਵਿਘਨ ਪਾਉਣ ਦਾ ਮਾਮਲਾ ਕੀਤਾ ਦਰਜ

    ਲੁਧਿਆਣਾ ਪੋਖੋਵਾਲ ਰੋਡ ਤੇ ਟਰੈਫਿਕ ਪੁਲਿਸ ਵੱਲੋਂ ਜਦ ਇੱਕ ਕਾਰ ਚਾਲਕ ਨੂੰ ਰੋਕਿਆ ਗਿਆ ਜਿਸਦੇ ਸੀਟ ਬੈਲਟ ਨਹੀਂ ਲੱਗੀ ਹੋਈ ਸੀ ਜਦ ਉਸਨੂੰ ਕਿਹਾ ਕਿ ਉਸਨੇ ਸੀਟ ਬੈਲਟ ਨਹੀਂ ਲਗਾਈ ਤਾਂ ਕਾਰ ਦੇ ਵਿੱਚ ਬੈਠੇ ਚਾਰ ਪੰਜ ਨੌਜਵਾਨ ਬਾਹਰ ਆ ਗਏ ਅਤੇ ਟਰੈਫਿਕ ਪੁਲਿਸ ਦੇ ਟੀਐਸਆਈ ਨਾਲ ਬੈਂਸਬਾਜ਼ੀ ਕਰਨ ਲੱਗੇ ਅਤੇ ਉਹਨਾਂ ਵੱਲੋਂ ਆਪਣੀ ਕਾਰ ਸੜਕ ਦੇ ਵਿਚਾਲੇ ਹੀ ਰੋਕ ਦਿੱਤੀ ਇਸ ਤੋਂ ਬਾਅਦ ਟਰੈਫਿਕ ਵਿੱਚ ਵਿਘਨ ਪਿਆ ਅਤੇ ਤੁਰੰਤ ਮੌਕੇ ਤੇ ਏਐਸਆਈ ਨੇ ਪੀਸੀਆਰ ਨੂੰ ਬੁਲਾਇਆ ਅਤੇ ਜੋਨ ਇੰਚਾਰਜ ਕੁਲਦੀਪ ਸਿੰਘ ਦੀ ਸ਼ਿਕਾਇਤ ਤੇ ਇੱਕ ਵਿਅਕਤੀ ਦੇ ਬਾਈ ਨੇਮ ਅਤੇ ਪੰਜ ਨਾ ਮਾਲੂਮ ਵਿਅਕਤੀਆਂ ਤੇ ਪੁਲਿਸ ਨੇ ਥਾਣਾ ਸਦਰ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਟਰੈਫਿਕ ਪੁਲਿਸ ਕਰਮਚਾਰੀ ਨਾਲ ਕਿਸ ਤਰ੍ਹਾਂ ਨਾਲ ਬਹਿਸਬਾਜੀ ਕੀਤੀ ਜਾ ਰਹੀ ਹੈ।

  • ਲੋਕ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
    ਚਰਨਜੀਤ ਅਟਵਾਲ ਦਾ ਵੱਡਾ ਬਿਆਨ, ਪੰਜਾਬ ਵਿੱਚ ਅਕਾਲੀ ਦਲ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਕਿਸਾਨਾਂ ਅਤੇ ਸਿੱਖਾਂ ਦੀ ਗੱਲ ਅਕਾਲੀ ਦਲ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ
    ਸਿੱਖਾਂ ਦੀ ਆਵਾਜ਼ ਅਕਾਲੀ ਦਲ ਤੋਂ ਬਿਨਾਂ ਕੋਈ ਨਹੀਂ ਸੁਣ ਸਕਦਾ ਸਿੱਖਾਂ ਦੀ ਰਾਖੀ ਲਈ ਅਕਾਲੀ ਦਲ ਨੂੰ ਮਜਬੂਤ ਹੋਣਾ ਜਰੂਰੀ ਹੈ
    ਅਕਾਲੀ ਦਲ ਦੇ ਡਾਊਨਫਾਲ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੀ ਸੋਚ ਕਰਕੇ ਹੀ ਅੱਜ ਜਿਹੜੇ ਹਾਲਾਤ ਪਾਰਟੀ ਦੇ ਬਣੇ ਹੋਏ ਨੇ ਇਹ ਸਿਰਫ ਤੇ ਸਿਰਫ ਸੁਖਬੀਰ ਬਾਦਲ ਦੀ ਸੋਚ ਹੈ ਅਤੇ ਉਹਨਾਂ ਦੇ ਸਲਾਹਕਾਰਾਂ ਦੀ ਸੋਚ ਹੈ ਜੇਕਰ ਚੰਗੀ ਸਲਾਹ ਲਈ ਹੁੰਦੀ ਤਾਂ ਪਾਰਟੀ ਅੱਜ ਸਟੈਂਡ ਕਰਦੀ ਹੁੰਦੀ

  • ਚੰਡੀਗੜ੍ਹ ਦੀ ਸੈਕਟਰ 26 ਅਨਾਜ ਮੰਡੀ ਦੇ ਵਿੱਚ ਰਾਹਗੀਰ ਲੋਕਾਂ ਨੂੰ ਕਾਰ ਪਾਰਕਿੰਗ ਕਰਨ ਵਿੱਚ ਆ ਰਹੀ ਹੈ ਸਭ ਤੋਂ ਵੱਡੀ ਸਮੱਸਿਆ।
    ਕਾਰ ਪਾਰਕਿੰਗ ਦੇ ਏਰੀਏ ਦੇ ਵਿੱਚ ਕੁਝ ਲੋਕਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਜਰੀਏ ਲਗਾਈਆਂ ਗਈਆਂ ਰੇੜੀਆਂ
    ਮਾਰਕੀਟ ਕਮੇਟੀ ਦਫਤਰ ਦੇ ਬਿਲਕੁਲ ਨਜ਼ਦੀਕ ਹੀ ਗੈਰ ਕਾਨੂੰਨੀ ਤਰੀਕੇ ਦੇ ਜਰੀਏ ਵੇਚੀਆਂ ਜਾ ਰਹੀਆਂ ਨੇ ਸਬਜ਼ੀਆਂ ਅਤੇ ਫਰੂਟ
    ਗੈਰ ਕਾਨੂੰਨੀ ਤਰੀਕੇ ਜਰੀਏ ਸਬਜ਼ੀਆਂ ਅਤੇ ਫਰੂਟ ਵੇਚਣ ਵਾਲੇ ਵਿਅਕਤੀ ਨਹੀਂ ਭਰ ਰਹੇ ਮਾਰਕੀਟ ਫੀਸ।
    ਆਮ ਲੋਕ ਕਮੇਟੀ ਦੇ ਕੀਤੇ ਪ੍ਰਬੰਧਾਂ ਤੋਂ ਨਿਰਾਸ਼

  • SC ਨੇ ਆਬਕਾਰੀ ਨੀਤੀ ਮਾਮਲੇ 'ਚ ਮਨੀਸ਼ ਸਿਸੋਦੀਆ ਦੀ ਅਰਜ਼ੀ 'ਤੇ CBI ਅਤੇ ED ਨੂੰ ਨੋਟਿਸ ਜਾਰੀ ਕੀਤਾ ਹੈ। ਸਿਸੋਦੀਆ ਨੇ ਜ਼ਮਾਨਤ ਦੀਆਂ ਸ਼ਰਤਾਂ 'ਚ ਬਦਲਾਅ ਦੀ ਮੰਗ ਕਰਦੇ ਹੋਏ ਅਰਜ਼ੀ ਦਾਇਰ ਕੀਤੀ ਹੈ, ਜਿਸ ਤਹਿਤ ਉਨ੍ਹਾਂ ਨੂੰ ਹਰ ਸੋਮਵਾਰ ਅਤੇ ਵੀਰਵਾਰ ਨੂੰ ਜਾਂਚ ਏਜੰਸੀ ਦੇ ਦਫਤਰ 'ਚ ਹਾਜ਼ਰ ਹੋਣਾ ਪੈਂਦਾ ਹੈ। ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਅਸੀਂ ਅਗਲੀ ਸੁਣਵਾਈ 'ਚ ਇਸ ਅਰਜ਼ੀ 'ਤੇ ਫੈਸਲਾ ਲਵਾਂਗੇ।

  • ਪੰਜਾਬ ਪੁਲਿਸ ਦੇ ਡੀ.ਜੀ.ਪੀ 

  • ਦਿੱਲੀ ਵਿਧਾਨ ਸਭਾ ਚੋਣਾਂ ਨਾਲ ਜੁੜੀ ਵੱਡੀ ਖਬਰ

    ਅੱਜ ਅਰਵਿੰਦ ਕੇਜਰੀਵਾਲ ਮੁਹਿੰਮ ਦੀ ਸ਼ੁਰੂਆਤ ਕਰਨਗੇ

    ਕੇਜਰੀਵਾਲ ਰੇਵਾੜੀ ਤੋਂ ਚਰਚਾ ਮੁਹਿੰਮ ਦੀ ਸ਼ੁਰੂਆਤ ਕਰਨਗੇ

    ਆਮ ਆਦਮੀ ਪਾਰਟੀ ਪੂਰੀ ਦਿੱਲੀ ਵਿੱਚ ਰੇਵਾੜੀ ਬਾਰੇ ਚਰਚਾ ਕਰੇਗੀ।

  • 13 ਨਵੰਬਰ ਦੀ ਸ਼ਾਮ ਨੂੰ ਮੋਹਾਲੀ ਦੇ ਪਿੰਡ ਕੁੰਬੜਾ ਦੇ ਵਿੱਚ ਕੁਝ ਪ੍ਰਵਾਸੀ ਨੌਜਵਾਨਾਂ ਵੱਲੋਂ ਕੀਤੇ ਗਏ ਕਾਤਲਾਨਾ ਹਮਲਾ ਦੇ ਵਿੱਚ ਜਿੱਥੇ ਦਮਨ ਕੁਮਾਰ ਵਿਅਕਤੀ ਨਾਮ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਉੱਥੇ ਹੀ ਕੱਲ ਰਾਤ ਦਿਲਪ੍ਰੀਤ ਸਿੰਘ ਨਾਮ ਦੇ ਵਿਅਕਤੀ ਦੀ ਵੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਇਸ ਸਮੇਂ ਸਹਿਮ ਦਾ ਮਾਹੌਲ ਹੈ ਅਤੇ ਪਿੰਡ ਵਾਸੀਆਂ ਵੱਲੋਂ ਪੀੜਿਤ ਪਰਿਵਾਰਾਂ ਨੂੰ ਮੁਆਵਜਾ ਅਨੁਸਾਰ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਪਿੰਡ ਦੇ ਵਿੱਚ ਇਸ ਸਮੇਂ ਸਹਿਮ ਦਾ ਮਾਹੌਲ ਹੈ ਉੱਥੇ ਹੀ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਲਈ ਪੁਲਿਸ ਦੇ ਵੱਲੋਂ ਪਿੰਡ ਕੁੰਬੜਾ ਦੇ ਆਸੇ ਪਾਸੇ ਸਖਤ ਸੁਰੱਖਿਆ ਪੈਰਾ ਲਗਾਇਆ ਗਿਆ ਹੈ । ਹਾਲਾਂਕਿ ਦਿਲਪ੍ਰੀਤ ਸਿੰਘ ਦਾ ਅੱਜ ਪੋਸਟਮਾਰਟਮ ਹੋਏਗਾ ਅਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਤੈਅ ਕਰੇਗਾ ਕਿ ਕਦੋਂ ਅੰਤਿਮ ਸਸਕਾਰ ਕਰਨਾ ਹੈ

     

  • ਕੌਂਸਲਰ ਕੈਂਪਾਂ 'ਤੇ ਅੱਪਡੇਟ:
    ਸੁਰੱਖਿਆ ਏਜੰਸੀਆਂ ਦੁਆਰਾ ਵੱਧ ਰਹੇ ਖਤਰਿਆਂ ਦੇ ਵਿਰੁੱਧ ਘੱਟੋ-ਘੱਟ ਸੁਰੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਅਸਮਰੱਥਾ ਦੇ ਕਾਰਨ, ਕੌਂਸਲੇਟ ਨੂੰ ਕੁਝ ਹੋਰ ਕੌਂਸਲਰ ਕੈਂਪਾਂ ਨੂੰ ਰੱਦ ਕਰਨਾ ਪਿਆ ਹੈ। ਉਨ੍ਹਾਂ ਵਿੱਚੋਂ ਬਹੁਤੇ ਕਿਸੇ ਵੀ ਪੂਜਾ ਸਥਾਨ 'ਤੇ ਨਹੀਂ ਸਨ, ਇੱਕ ਪੁਲਿਸ ਸਹੂਲਤ ਸਮੇਤ। ਕੌਂਸਲੇਟ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਡਾਇਸਪੋਰਾ ਦੇ ਕਰੀਬ 4,000 ਬਜ਼ੁਰਗ ਮੈਂਬਰਾਂ- ਭਾਰਤੀ ਅਤੇ ਕੈਨੇਡੀਅਨ ਨਾਗਰਿਕਾਂ- ਜੋ ਕਿ ਇੱਕ ਜ਼ਰੂਰੀ ਕੌਂਸਲਰ ਸੇਵਾ ਤੋਂ ਵਾਂਝੇ ਰਹਿ ਗਏ ਹਨ, ਦੀਆਂ ਮੁਸ਼ਕਲਾਂ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ।

  • ਪਰਥ, ਆਸਟ੍ਰੇਲੀਆ: ਭਾਰਤੀ ਕ੍ਰਿਕਟ ਪ੍ਰਸ਼ੰਸਕ ਸੁਧੀਰ ਕੁਮਾਰ ਚੌਧਰੀ ਦੇ ਨਾਲ-ਨਾਲ ਆਸਟ੍ਰੇਲੀਆਈ ਪ੍ਰਸ਼ੰਸਕਾਂ ਨੇ ਆਪਣੀਆਂ-ਆਪਣੀਆਂ ਟੀਮਾਂ ਲਈ ਚੀਅਰ ਕੀਤਾ।

  • Punjab Breaking Live Updates: ਪੰਜਾਬ ਵਿੱਚ ਇਸ ਸੀਜ਼ਨ ਵਿੱਚ 21 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ 10296 ਘਟਨਾਵਾਂ ਸਾਹਮਣੇ ਆਈਆਂ ਹਨ। 21 ਨਵੰਬਰ ਨੂੰ ਕੁੱਲ 192 ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 42 ਕੇਸ ਫਾਜ਼ਿਲਕਾ ਵਿੱਚ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਵਿੱਚ 38, ਮੁਕਤਸਰ ਵਿੱਚ 22, ਮੋਗਾ ਵਿੱਚ 10, ਫਰੀਦਕੋਟ ਅਤੇ ਤਰਨਤਾਰਨ ਵਿੱਚ 13-13 ਮਾਮਲੇ ਸਾਹਮਣੇ ਆਏ ਹਨ। ਜੇਕਰ ਤੁਲਨਾ ਕੀਤੀ ਜਾਵੇ ਤਾਂ 21 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ 2023 ਅਤੇ 2022 ਵਿੱਚ ਕ੍ਰਮਵਾਰ 35606 ਅਤੇ 49526 ਸਨ। ਅਤੇ ਜੇਕਰ ਅਸੀਂ ਸਿਰਫ 21 ਨਵੰਬਰ ਦੀ ਗੱਲ ਕਰੀਏ, ਤਾਂ 2024 ਵਿੱਚ ਸਿਰਫ 192 ਮਾਮਲੇ ਸਾਹਮਣੇ ਆਏ ਸਨ, 2023 ਅਤੇ 2022 ਵਿੱਚ ਇਹ ਅੰਕੜਾ ਕ੍ਰਮਵਾਰ 513 ਅਤੇ 243 ਸੀ।

     

  • ਸੁਰੱਖਿਆ ਏਜੰਸੀਆਂ ਦੁਆਰਾ ਵੱਧ ਰਹੇ ਖਤਰਿਆਂ ਦੇ ਵਿਰੁੱਧ ਘੱਟੋ-ਘੱਟ ਸੁਰੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਅਸਮਰੱਥਾ ਦੇ ਕਾਰਨ, ਕੌਂਸਲੇਟ ਨੂੰ ਕੁਝ ਹੋਰ ਕੌਂਸਲਰ ਕੈਂਪਾਂ ਨੂੰ ਰੱਦ ਕਰਨਾ ਪਿਆ: ਟੋਰਾਂਟੋ ਵਿੱਚ ਭਾਰਤੀ ਕੌਂਸਲੇਟ

  • ਕੁੰਭੜਾ 'ਚ ਕਤਲ ਮਾਮਲੇ 'ਚ ਜ਼ਖਮੀ ਦਿਲਪ੍ਰੀਤ ਸਿੰਘ ਦੀ ਪੀਜੀਆਈ 'ਚ ਮੌਤ, ਹਾਲ ਹੀ 'ਚ ਪਿੰਡ ਕੁੰਬੜਾ 'ਚ ਹੋਏ ਕਤਲ ਦੇ ਮਾਮਲੇ 'ਚ ਇਕ ਹੋਰ ਨੌਜਵਾਨ ਦਿਲਪ੍ਰੀਤ ਸਿੰਘ ਨੂੰ ਵੀ ਪੀ.ਜੀ.ਆਈ. ਇਲਾਜ ਦੌਰਾਨ ਮੌਤ ਹੋ ਗਈ, ਦਿਲਪ੍ਰੀਤ ਸਿੰਘ ਦੀ ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਦਮਨਪ੍ਰੀਤ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪੁਲਿਸ ਇਸ ਕਤਲ ਕੇਸ ਵਿੱਚ ਪਹਿਲਾਂ ਹੀ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link