Punjab Breaking Live Updates: ਪੰਜਾਬ `ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਅੱਜ ਤੋਂ ਸ਼ੁਰੂ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Sep 27, 2024, 16:22 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ।


ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਪਹਿਲਾ ਦਿਨ ਹੈ। ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 4 ਅਕਤੂਬਰ ਨਾਮਜ਼ਦਗੀਆਂ ਦੀ ਆਖਰੀ ਮਿਤੀ ਹੋਵੇਗੀ। ਪੰਜਾਬ ਦੀਆਂ 13,000 ਤੋਂ ਵੱਧ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 15 ਅਕਤੂਬਰ ਨੂੰ ਹੋਣਗੀਆਂ।


Punjab Breaking News Live Updates:


 

नवीनतम अद्यतन

  • ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ

    ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਵੱਡੇ ਇੰਤਜ਼ਾਮ ਕੀਤੇ ਗਏ ਨੇ ਉੱਥੇ ਹੀ ਅੱਜ ਤੋਂ ਨਾਮਜਦਗੀਆਂ ਪੱਤਰ ਦਾਖਲ ਕਰਵਾਉਣ ਲਈ ਜੋ ਆਰੋ ਕੇਂਦਰ ਸਥਾਪਿਤ ਕੀਤੇ ਗਏ ਹਨ ਉੱਥੇ ਵੀ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਕੀਤੇ ਗਏ ਹਨ। ਇਸ ਸਬੰਧੀ ਡੀਐਸਪੀ ਆ ਜਨਾਲਾ ਸਿੰਘ ਗੁਰਵਿੰਦਰ ਸਿੰਘ ਵੱਲੋਂ ਸੁਰੱਖਿਆ ਨੂੰ ਲੈ ਕੇ ਇੰਤਜ਼ਾਮਾ ਦਾ ਨਿਰੀਖਣ ਕੀਤਾ ਗਿਆ।

    ਇਸ ਮੌਕੇ ਡੀਐਸ ਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਉਹਨਾਂ ਵੱਲੋਂ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਅਤੇ ਅਸਲਾ ਧਾਰਕਾਂ ਨੂੰ ਉਹ ਅਪੀਲ ਕਰਦੇ ਹਨ ਕਿ ਆਪੋ ਆਪਣੇ ਅਸਲਾ ਜਮਾ ਕਰਵਾਉਣ ਜੇਕਰ ਕੋਈ ਅਸਲਾ ਜਮ੍ਾ ਨਹੀਂ ਕਰਵਾਉਂਦਾ ਤਾਂ ਉਹ ਵਿਰੋਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਉਤਾੜਨਾ ਕੀਤੀ ਕਿ ਜੇਕਰ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਸ਼ਰਾਰਤ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਿਰੁੱਧ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

  • ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਕੰਗ ਨੂੰ ਲੋਕ ਸਭਾ ਵਿੱਚ ਕੈਮੀਕਲ ਅਤੇ ਫਰਟੀਲਾਈਜ਼ਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।

  • ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਦਿੱਲੀ, ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਹਵਾਰਾ ਕਰੀਬ 28 ਸਾਲਾਂ ਤੋਂ ਜੇਲ੍ਹ ਵਿੱਚ ਹੈ। 2004 ਵਿੱਚ ਜਗਤਾਰ ਸਿੰਘ ਹਵਾਰਾ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਸੁਰੰਗ ਬਣਾ ਕੇ ਫਰਾਰ ਹੋ ਗਿਆ ਸੀ। 2005 ਵਿੱਚ ਮੁੜ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ।

  • ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਰੌਲ ਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਪਿੰਡਵਾਸੀਆਂ ਦਾ ਧੰਨਵਾਦ ਕਰਨ ਪੁੱਜੇ ਅਤੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਪੂਰੇ ਹਲਕੇ ਅੰਦਰ ਸਾਰੇ ਪਿੰਡ ਉਪਰਾਲਾ ਕਰਨ ਤਾਂ 5 ਕਰੋੜ ਤੋਂ ਵੱਧ ਦੀ ਗ੍ਰਾਂਟ ਮਿਲ ਸਕਦੀ ਹੈ। ਜਿਸ ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਪਾਰਟੀਬਾਜੀ ਖਤਮ ਹੋਵੇਗੀ। ਓਥੇ ਹੀ ਦੂਜੇ ਪਾਸੇ ਨਵੀਂ ਚੁਣੀ ਸਰਪੰਚ ਗੁਰਜੀਤ ਕੌਰ ਨੇ ਕਿਹਾ ਕਿ ਓਹਨਾਂ ਨੂੰ ਖੁਸ਼ੀ ਹੈ ਕਿ ਪਿੰਡਵਾਸੀਆਂ ਨੇ ਓਹਨਾਂ ਉਪਰ ਭਰੋਸਾ ਕੀਤਾ। ਓਹ ਪਿੰਡ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰਨਗੇ।

  • ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਰੌਲ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਪਿੰਡਵਾਸੀਆਂ ਦਾ ਧੰਨਵਾਦ ਕਰਨ ਪੁੱਜੇ ਅਤੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਪੂਰੇ ਹਲਕੇ ਅੰਦਰ ਸਾਰੇ ਪਿੰਡ ਉਪਰਾਲਾ ਕਰਨ ਤਾਂ 5 ਕਰੋੜ ਤੋਂ ਵੱਧ ਦੀ ਗ੍ਰਾਂਟ ਮਿਲ ਸਕਦੀ ਹੈ। ਜਿਸ ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਪਾਰਟੀਬਾਜੀ ਖਤਮ ਹੋਵੇਗੀ।

  • ਪੰਜਾਬ ਵਿੱਚ ਆਪਸੀ ਤਕਰਾਰਬਾਜ਼ੀ ਦੇ ਚਲਦਿਆਂ ਲੜਾਈ ਝਗੜੇ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ। ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਦੀ ਜੈਮਲ ਸਿੰਘ ਕਲੋਨੀ ਵਿਖੇ ਜਿੱਥੇ ਘਰ ਵਿੱਚੋਂ 40 ਹਜ਼ਾਰ ਰੁਪਏ ਚੁੱਕਣ ਨੂੰ ਲੈ ਕੇ ਇਲਜ਼ਾਮਬਾਜ਼ੀ ਨੂੰ ਲੈ ਕੇ ਆਂਡੀ ਗਵਾਂਢੀਆਂ ਦੇ ਵਿੱਚ ਲੜਾਈ ਇਸ ਕਦਰ ਵੱਧ ਗਈ ਕਿ ਇੱਕ ਧਿਰ ਦੇ ਵੱਲੋਂ 15-20 ਮੁੰਡਿਆਂ ਨੂੰ ਲੈ ਕੇ ਗਵਾਂਢੀ ਦੇ ਘਰ ਤੇ ਕਿਰਪਾਨਾ, ਇੱਟਾਂ, ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ। ਇਸ ਲੜਾਈ ਦੇ ਦੌਰਾਨ ਵਰਖਾ ਨਾਮ ਦੀ ਲੜਕੀ ਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਲੜਕੀ ਦੀ ਬਾਂਹ ਦੇ ਉੱਪਰ 14 ਟਾਂਕੇ ਲੱਗੇ ਹਨ ਅਤੇ ਜੋ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਇਸ ਲੜਾਈ ਝਗੜੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਦੂਜੇ ਪਾਸੇ ਨਾਭਾ ਕੋਤਵਾਲੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਜੋ ਤੁਸੀਂ ਸੀਸੀਟੀਵੀ ਦੇ ਵਿੱਚ ਲੜਾਈ ਦੀਆਂ ਤਸਵੀਰਾਂ ਵੇਖ ਰਹੇ ਹੋ ਇਹ ਤਸਵੀਰਾਂ ਕਿਸੇ ਫਿਲਮ ਦੀ ਸ਼ੂਟਿੰਗ ਦੀਆਂ ਨਹੀਂ। ਇਹ ਤਸਵੀਰਾਂ ਨਾਭਾ ਦੀ ਜੈਮਲ ਸਿੰਘ ਕਲੋਨੀ ਦੀਆਂ ਹਨ।

     

  • ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲਾ

    ਪੰਜਾਬ ਦੇ ਵਿਚ ਪਰਾਲੀ ਸਾੜਨ ਦੇ 98 ਮਾਮਲੇ ਸਾਮਣੇ ਆਏ ਹਨ ਜਦਕਿ 2022 ਵਿੱਚ 139 ਅਤੇ 2023 ਮਹਿਜ 11 ਮਾਮਲੇ ਸਾਮਣੇ ਆਏ ਸਨ। ਇਸ ਮੌਕੇ ppcb ਦੇ ਚੈਅਰਮੈਨ ਆਦਰਸ਼ ਪਾਲ ਵਿਗ ਨੇ ਕਿਹਾ ਕਿ ਕਿਸਾਨ ਜਾਗਰੂਕ ਹੋ ਰਿਹਾ ਹੈ। ਕਿਸਾਨ ਹੁਣ ਪਰਾਲੀ ਨੂੰ ਆਪਣੇ ਖੇਤਾਂ ਚ ਹੀ ਰਲਾ ਰਿਹਾ ਹੈ ਅਸੀਂ ਅਜਿਹੇ ਕਿਸਾਨਾਂ ਨੂੰ ਸਨਮਾਨਿਤ ਕਰੇਗਾ। ਉਹਨਾਂ ਕਿਹਾ ਕਿ ਇਸ ਬਾਰ ਸਰਕਾਰ ਨੇ ਪਹਿਲਾ ਹੀ ਮਸ਼ੀਨਰੀ ਭੇਜ ਦਿੱਤੀ ਹੈ ਤਾਂ ਜੋ ਕਿਸਾਨ ਸਮੇ ਤੇ ਇਸੀਦੀ ਵਰਤੋਂ ਕਰ ਸਕਣ।

  • ਪਰਗਟ ਸਿੰਘ ਦਾ ਟਵੀਟ

  • ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਤੇ ਜਥੇਦਾਰ ਸਾਹਿਬ ਨੇ ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਣ ਦੀ ਅਪੀਲ ਕੀਤੀ ਕਿਹਾ ਗੁਰੂ ਨਾਨਕ ਸਾਹਿਬ ਸਾਂਝੀਵਾਲਤਾ ਦਾ ਉਪਦੇਸ਼ ਦੇ ਕੇ ਗਏ ਸਨ।

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਦੱਸਿਆ ਸਹੀ

    ਰਾਹੁਲ ਗਾਂਧੀ ਨੇ ਵਿਦੇਸ਼ੀ ਦੌਰੇ ਦੌਰਾਨ ਸਿੱਖਾਂ ਲਈ ਚਿੰਤਾ ਪ੍ਰਗਟਾਈ ਸੀ ਕਿ ਆਉਣ ਵਾਲੇ ਸਮੇਂ ਚ ਕੀ ਸਿੱਖਾਂ ਨੂੰ ਗੁਰੂ ਘਰਾਂ ਦੇ ਵਿੱਚ ਜਾਣ ਦਿੱਤਾ ਜਾਵੇਗਾ ਜਾਂ ਪੱਗ ਬੰਨਣ ਦਿੱਤੀ ਜਾਵੇਗੀ ਜਿਹੋ ਜਿਹੇ ਹਾਲਾਤ ਹੋ ਚੁੱਕੇ ਨੇ

    ਕਿਹਾ ਦਿੱਲੀ ਦੇ ਖਾਲਸਾ ਕਾਲਜ ਚ ਬਾਹਰੋਂ ਆਏ ਨੌਜਵਾਨਾਂ ਨੇ ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰੀ ਜੋ ਉਹਨ੍ਾਂ ਨੇ ਕਿਹਾ ਉਹ ਸੱਚ ਹੋ ਰਿਹਾ ਹੈ।

  • ਬੇਮੌਸਮੀ ਬਰਸਾਤ ਦੇ ਨਾਲ ਕਿਸਾਨਾਂ ਨੂੰ ਇੱਕ ਵਾਰ ਫੇਰ ਝੱਲਣੀ ਪਈ ਕੁਦਰਤ ਦੀ ਮਾਰ। ਮੀਂਹ ਦੇ ਨਾਲ ਜੀਰੀ ਦੀ ਫਸਲ ਕੋਈ ਨਸ਼ਟ।

    ਬੇਮੌਸਮੀ ਬਰਸਾਤ ਦੇ ਕਾਰਨ ਫਸਲਾਂ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਹੈ। ਬਨੂੜ ਖੇਤਰ ਦੇ ਕਿਸਾਨਾਂ ਨੇ Zee Media ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਵਾਰ ਫੇਰ ਕੁਦਰਤ ਦੀ ਕਰੋਪੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨ ਹੋਈ ਤੇਜ਼ ਬਰਸਾਤ ਦੇ ਨਾਲ ਜੀਰੀ ਦੀ ਫਸਲ ਜਿਹੜੀ ਕਿ ਨਿਸਰ ਕੇ ਤਿਆਰ ਹੋ ਚੁੱਕੀ ਸੀ ਅਤੇ ਵਾਢੀ ਲਗਨ ਵਾਲੀ ਸੀ ਪਰ ਬਰਸਾਤ ਦੇ ਕਾਰਨ ਨਸ਼ਟ ਹੋ ਗਈ ਹੈ ਕਿਸਾਨਾਂ ਨੇ ਕਿਹਾ ਕਿ ਜੀਰੀ ਦੀ ਫਸਲ ਤੋਂ ਇਲਾਵਾ ਅਗੇਤੀ ਗੋਭੀ ਅਤੇ ਆਲੂ ਦੀ ਫਸਲ ਨੂੰ ਵੀ ਵੱਡੇ ਪੱਧਰ ਦੇ ਉੱਤੇ ਨੁਕਸਾਨ ਪੁੱਜਿਆ ਹੈ। ਕਿਸਾਨਾਂ ਨੇ ਕਿਹਾ ਕਿ ਖੇਤਾਂ ਦੇ ਵਿੱਚ ਭਰਿਆ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸਰਕਾਰ ਨੂੰ ਡ੍ਰੇਨੇਜ ਸਿਸਟਮ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕਿ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਸਰਕਾਰ ਨੂੰ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ।

  • ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈਕਮਾਂਡ ਨੂੰ ਕੋਈ ਵੀ ਅਸਤੀਫਾ ਨਹੀਂ ਦਿੱਤਾ ਹੈ।

     

  • ਨਸ਼ਿਆ ਤੋਂ ਦੂਰ ਰਹਿਣ ਲਈ ਰੋਜ਼ਾਨਾ ਗੁਰਨੇ ਕਲਾਂ ਦੇ ਸਕੂਲ ਵਿੱਚੋੰ ਬੱਚਿਆਂ ਨੂੰ ਖਵਾਈ ਜਾਂਦੀ ਹੈ ਸੌਂਹ

    ਜੀ ਪੰਜਾਬ ਵੱਲੋਂ ਚਲਾਈ ਗਈ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੇ ਸਰਕਾਰੀ ਸਕੈਡਰੀ ਸਕੂਲ ਵਿੱਚ ਸਵੇਰ ਦੀ ਪ੍ਰੇਅਰ ਸਮੇਂ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਸਪਥ ਦਿਲਾਈ ਗਈ ਇਸ ਦੌਰਾਨ ਬੱਚਿਆਂ ਨੇ ਕਿਹਾ ਕਿ ਜ਼ਿੰਦਗੀ ਦੇ ਵਿੱਚ ਉਹ ਕਦੇ ਵੀ ਨਸ਼ੇ ਨਹੀਂ ਕਰਨਗੇ ਅਤੇ ਨਾ ਹੀ ਆਪਣੇ ਕਿਸੇ ਦੋਸਤ ਨੂੰ ਨਸ਼ਿਆਂ ਦੀ ਦਲ ਦਲ ਦੇ ਵਿੱਚ ਫਸਣ ਦੇਣਗੇ ਉਹਨਾਂ ਕਿਹਾ ਕਿ ਅੱਜ ਸਮਾਜ ਦੇ ਵਿੱਚ ਨਸ਼ਿਆਂ ਦੇ ਕਾਰਨ ਨੌਜਵਾਨ ਗਲਤ ਰਸਤੇ ਪੈ ਚੁੱਕੇ ਹਨ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਕੋਰੀ ਨਾ ਕਰਕੇ ਆਪਣੀ ਜ਼ਿੰਦਗੀ ਦਾ ਸੁਨਹਿਰਾ ਭਵਿੱਖ ਬਣਾਓ। 

    ਸਕੂਲ ਪ੍ਰਿੰਸੀਪਲ ਮਨਦੀਪ ਜਿੰਦਲ ਨੇ ਕਿਹਾ ਕਿ ਅੱਜ ਸਮਾਜ ਦੇ ਵਿੱਚ ਨਸ਼ੇ ਬਹੁਤ ਹੀ ਵੱਧ ਗਏ ਹਨ। ਜਿਸ ਦੇ ਚਲਦਿਆਂ ਉਹ ਆਪਣੇ ਸਕੂਲ ਦੇ ਵਿੱਚ ਰੋਜ਼ਾਨਾ ਹੀ ਸਵੇਰ ਦੀ ਪ੍ਰੇਅਰ ਦੇ ਸਮੇਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਸੌ ਖਵਾਉਂਦੇ ਹਨ ਅਤੇ ਨਾਲ ਹੀ ਬੱਚਿਆਂ ਦੀ ਸਮੇਂ ਸਮੇਂ ਤੇ ਕੌਂਸਲਿੰਗ ਵੀ ਕਰਵਾਈ ਜਾਂਦੀ ਹੈ ਉਹਨਾਂ ਕਿਹਾ ਕਿ ਆਪਣੇ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਉਹਨਾਂ ਵੱਲੋਂ ਸਕੂਲ ਦੇ ਵਿੱਚ ਰੋਜਾਨਾ ਹੀ ਬੱਚਿਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ। 

  • ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਈ ਪਹਿਲ ਕਦਮੀ 

    ਹਲਕਾਂ ਮਲੌਟ ਦੇ ਪਿੰਡ ਗੁਰੂ ਕੇ ਆਸਲ ਢਾਣੀ ਪਿੰਡ ਈਨਾ ਖੇੜਾ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਹੋਈ ਚੋਣ। ਪਿੰਡ ਵਾਸੀਆਂ ਨੇ ਸਹਿਮਤੀ ਨਾਲ ਪੂਰੀ ਪੰਚਾਇਤ ਬਣਾਈ। ਨਿਰਮਲ ਸਿੰਘ ਸੰਧੂ ਬਣੇ ਸਰਪੰਚ ਜਿਨ੍ਹਾਂ ਨੇ ਵਿਸ਼ਵਾਸ ਦਿਵਾਈਆਂ ਕੇ ਆਪਸੀ ਭਾਈਚਾਰੇ ਨੂੰ ਰੱਖਿਆ ਜਾਵੇਗਾ ਕਾਇਮ ਧੜੇਬੰਦੀ ਤੋਂ ਉਪਰ ਉੱਠ ਕੇ ਕਰਾਂਗੇ ਵਿਕਾਸ ।

  • CM ਭਗਵੰਤ ਮਾਨ ਦਾ ਟਵੀਟ

    ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ... ਸਿੱਖ ਧਰਮ ਦੀ ਜੋਤ ਜਗਾਉਣ ਵਾਲੇ ਜਗਤ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਨੂੰ ਸੱਚ ਦੇ ਰਸਤੇ ਚੱਲਣ ਅਤੇ ਗਲਤ ਅੱਗੇ ਨਾ ਝੁਕਣ ਦਾ ਸੁਨੇਹਾ ਦਿੱਤਾ... ਲੋਕਾਂ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਰਾਹ ‘ਤੇ ਚੱਲਣ ਲਈ ਕਿਹਾ...

  • Amritsar Breaking: ਗੋਲਡਨ ਟੈਂਪਲ ਪਲਾਜ਼ਾ ਦੇ ਬਾਹਰ ASI ਦੀ ਪਿਸਤੌਲ ਖੋਹ ਕੇ ਖੁਦ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਚਾਰ ਦਿਨਾਂ ਬਾਅਦ ਪਛਾਣ ਹੋਈ। ਪ੍ਰਸ਼ਾਦ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਕਿ ਹਰੀ ਪ੍ਰਸਾਦ ਦਾ ਪੋਸਟਮਾਰਟਮ ਪਰਿਵਾਰ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ, ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ।

  • ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਜੱਜ ਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐੱਸ.ਓ.) ਦੀ ਪਿਸਤੌਲ ਖੋਹ ਕੇ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸੁਣਵਾਈ ਹੈ। ਇਸ ਮਾਮਲੇ ਵਿੱਚ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਪੁਲੀਸ ਤੋਂ ਇਸ ਮਾਮਲੇ ਵਿੱਚ ਹੁਣ ਤੱਕ ਕੀਤੀ ਕਾਰਵਾਈ ਦੀ ਰਿਪੋਰਟ ਮੰਗੀ ਸੀ। ਨਾਲ ਹੀ ਚੰਡੀਗੜ੍ਹ ਪੁਲਿਸ ਨੂੰ ਜੱਜਾਂ ਦੀ ਸੁਰੱਖਿਆ ਵਧਾਉਣ ਲਈ ਕਿਹਾ ਗਿਆ ਹੈ। ਸੁਰੱਖਿਆ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link