Punjab Breaking Live Updates: ਅੱਜ ਜੰਮੂ-ਕਸ਼ਮੀਰ ਦੌਰੇ `ਤੇ ਅਰਵਿੰਦ ਕੇਜਰੀਵਾਲ ਤੇ CM ਮਾਨ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Sun, 13 Oct 2024-10:29 am,

नवीनतम अद्यतन

  • ਲੁਧਿਆਣਾ ਵਿੱਚ ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

    ਲੁਧਿਆਣਾ ਦੇ ਤਾਜਪੁਰ ਰੋਡ ਵਿਖੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਦੁਕਾਨ ਦੇ ਤਾਲੇ ਤੋੜ ਕੇ ਅਤੇ ਸ਼ਟਰ ਕੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਚੋਰੀ ਦੀ ਇਹ ਵਾਰਦਾਤ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਦੁਕਾਨਦਾਰ ਅਨੁਸਾਰ ਦੋ ਚੋਰ ਅੱਜ ਸਵੇਰੇ ਤੜਕਸਾਰ ਉਸਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਦਾਖਿਲ ਹੁੰਦੇ ਹਨ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ, ਚੋਰਾਂ ਵੱਲੋਂ ਦੁਕਾਨ ਅੰਦਰ ਵੜ ਕੇ ਚੋਰੀ ਕੀਤੇ ਜਾਣ ਦੀ ਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

    ਦੁਕਾਨਦਾਰ ਅਨੁਸਾਰ ਚੋਰੀ ਹੋਣ ਦੀ ਸੂਚਨਾ ਉਹਨਾਂ ਦੇ ਗਵਾਂਢੀ ਵੱਲੋਂ ਉਹਨਾਂ ਨੂੰ ਫੋਨ ਉੱਤੇ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਤਾਂ ਪਤਾ ਚੱਲਿਆ ਕਿ ਦੋ ਚੋਰਾਂ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਹਾਲਾਂਕਿ ਦੁਕਾਨ ਅੰਦਰੋਂ ਕੀ ਕੁਝ ਚੋਰੀ ਹੋਇਆ ਹੈ ਸਪਸ਼ਟ ਨਹੀਂ ਹੋ ਸਕਿਆ, ਪ੍ਰੰਤੂ ਚੋਰਾਂ ਦਾ ਇੱਕ ਮੋਬਾਈਲ ਚੋਰੀ ਕਰਦੇ ਸਮੇਂ ਉਸ ਦੁਕਾਨ ਅੰਦਰ ਗਿਰ ਗਿਆ ਜੋ ਦੁਕਾਨਦਾਰ ਦੇ ਹੱਥ ਲੱਗ ਗਿਆ ਹੈ। ਦੁਕਾਨਦਾਰ ਵੱਲੋਂ ਚੋਰੀ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

  • ਦੁਸਹਿਰੇ ਦੇ ਤਿਉਹਾਰ 'ਤੇ ਆਤਿਸ਼ਬਾਜ਼ੀ ਅਤੇ ਰਾਵਣ ਦਹਿਣ ਕਾਰਨ ਦਿੱਲੀ ਦੀ ਹਵਾ ਖਰਾਬ ਹੋ ਗਈ। ਆਨੰਦ ਵਿਹਾਰ 'ਚ AQI ਪੱਧਰ 358 'ਤੇ ਪਹੁੰਚ ਗਿਆ। ਪਤਪੜਗੰਜ 252, ਬਵਾਨਾ 235, ਦਵਾਰਕਾ 230, ਅਲੀਪੁਰ 217, ਬੁਰਾੜੀ 229, ਸ਼ਾਦੀਪੁਰ 263, ਵਿਵੇਕ ਵਿਹਾਰ 230, ਵਜ਼ੀਰਪੁਰ 236, ਰੋਹਿਣੀ 233 ਵਿੱਚ AQI ਪੱਧਰ ਮਾੜਾ ਰਿਹਾ।

  • ਡੀਜੀਪੀ ਪੰਜਾਬ ਨੇ ਪਟਿਆਲਾ ਰੇਂਜ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ

    ਡੀਜੀਪੀ ਗੌਰਵ ਯਾਦਵ ਨੇ ਸੀਪੀਜ਼/ਐਸਐਸਪੀਜ਼ ਨੂੰ ਪੰਚਾਇਤੀ ਚੋਣਾਂ ਨੂੰ ਹਿੰਸਾ ਮੁਕਤ ਬਣਾਉਣ ਦੇ ਨਿਰਦੇਸ਼ ਦਿੱਤੇ ਹਨ
    ਛੋਟੇ-ਮੋਟੇ ਅਪਰਾਧਾਂ 'ਤੇ ਕਾਬੂ ਪਾਉਣਾ ਅਤੇ ਨਸ਼ਿਆਂ ਦਾ ਖਾਤਮਾ ਪੰਜਾਬ ਪੁਲਿਸ ਦੀਆਂ ਪ੍ਰਮੁੱਖ ਤਰਜੀਹਾਂ ਹਨ।
    ਡੀਜੀਪੀ ਪੰਜਾਬ ਨੇ ਫੀਲਡ ਅਧਿਕਾਰੀਆਂ ਨੂੰ 'ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ' 9779100200 'ਤੇ ਪ੍ਰਾਪਤ ਸੂਚਨਾ 'ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।
    ਐਫਆਈਆਰ ਦਰਜ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਲਈ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਣਗੇ: ਡੀਜੀਪੀ ਗੌਰਵ ਯਾਦਵ

  • ਜ਼ੀਰਕਪੁਰ ਪੁਲਿਸ ਨੇ ਛਾਪੇਮਾਰੀ ਦੇ ਦੌਰਾਨ 3 ਲੱਖ ਰੁਪਏ ਕੀਮਤ ਦੀ 142 ਈ ਸਿਗਰਟ ਕਿਤੇ ਬਰਾਮਦ, ਕੇਸ ਦਰਜ

    ਗੁਪਤ ਸੂਚਨਾ ਦੇ ਆਧਾਰ ''ਤੇ ਜ਼ੀਰਕਪੁਰ ਪੁਲਸ ਨੇ ਨੋਡਲ ਅਫਸਰ ਦੀ ਮੌਜੂਦਗੀ ''ਚ ਵੀ.ਆਈ.ਪੀ ਰੋਡ ''ਤੇ ਸਥਿਤ ਚਾਰ ਦੁਕਾਨਾਂ ''ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ''ਚ ਈ-ਸਿਗਰੇਟ ਵੈਪ ਬਰਾਮਦ ਕਰਨ ''ਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਦੁਕਾਨ ਮਾਲਕਾਂ ਤੇ ਉਨ੍ਹਾਂ ਦੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਡੀਐਸਪੀ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭਾਰਤ ਵਿੱਚ ਪਾਬੰਦੀਸ਼ੁਦਾ ਈ-ਸਿਗਰੇਟ ਵੈਪ ਜ਼ੀਰਕਪੁਰ ਦੇ ਵੀਆਈਪੀ ਰੋਡ ’ਤੇ ਕਈ ਦੁਕਾਨਾਂ ਵਿੱਚ ਖੁੱਲ੍ਹੇਆਮ ਵੇਚੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ''ਤੇ ਨੋਡਲ ਅਫ਼ਸਰ ਨਵਦੀਪ ਸਿੰਘ ਦੀ ਹਾਜ਼ਰੀ ''ਚ ਛਾਪੇਮਾਰੀ ਕੀਤੀ ਗਈ, ਜਿੱਥੇ ਚਾਰ ਦੁਕਾਨਾਂ ਤੋਂ 142 ਈ-ਸਿਗਰੇਟ ਦੀਆਂ ਵੇਪਾਂ ਜ਼ਬਤ ਕੀਤੀਆਂ ਗਈਆਂ | ਜਿਸ ਦੀ ਬਾਜ਼ਾਰੀ ਕੀਮਤ ਕਰੀਬ 3 ਲੱਖ ਰੁਪਏ ਹੈ।

    ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਦੁਕਾਨਦਾਰਾਂ ਸਮੇਤ ਕੁੱਲ 10 ਲੋਕਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦਿੱਲੀ ਤੋਂ ਸਸਤੇ ਭਾਅ ''ਤੇ ਈ-ਸਿਗਰੇਟ ਦੀ ਵੇਪ ਲਿਆ ਕੇ ਮਹਿੰਗੇ ਭਾਅ ''ਤੇ ਵੇਚਦੇ ਸਨ।

  • ਖੰਨਾ 'ਚ ਦੁਸਹਿਰਾ ਮੇਲੇ 'ਚ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਬਾਊਂਸਰਾਂ ਨੇ ਕੀਤੀ ਗੁੰਡਾਗਰਦੀ

     

     ਉਨ੍ਹਾਂ ਨੇ ਸਟੇਜ 'ਤੇ ਬੈਠੇ ਕਿਸਾਨ ਦੀ ਪੱਗ ਲਾਹ ਦਿੱਤੀ ਅਤੇ ਉਸ ਦੇ ਪੁੱਤਰ ਸਮੇਤ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਇਸ ਕਿਸਾਨ ਦੀ ਜ਼ਮੀਨ ਵਿੱਚ ਦੁਸਹਿਰੇ ਦਾ ਮੇਲਾ ਲਗਾਇਆ ਗਿਆ। ਕਿਸਾਨ ਨੇ ਆਪਣੇ ਸਮਰਥਕਾਂ ਸਮੇਤ ਰੋਸ ਪ੍ਰਦਰਸ਼ਨ ਕੀਤਾ। ਗੁਲਾਬ ਸਿੱਧੂ ਦੀ ਸਟੇਜ ਨੇੜੇ ਇਕ ਵਿਅਕਤੀ ਟਰੈਕਟਰ ਲੈ ਕੇ ਪਹੁੰਚਿਆ। ਗੁਲਾਬ ਸਿੱਧੂ ਸ਼ੋਅ ਤੋਂ ਭੱਜ ਗਿਆ ਅਤੇ ਕੁਝ ਗੱਡੀਆਂ ਵੀ ਉਥੇ ਹੀ ਛੱਡ ਗਈਆਂ।

  • ਸੂਤਰਾਂ ਅਨੁਸਾਰ ਬਾਬਾ ਸਿੱਦੀਕੀ ਕਤਲ ਕੇਸ ਵਿੱਚ 4 ਵਿਸ਼ੇਸ਼ ਟੀਮਾਂ ਵੀ ਬਣਾਈਆਂ ਗਈਆਂ ਹਨ ਜੋ ਮੁੰਬਈ ਤੋਂ ਬਾਹਰ ਜਾ ਕੇ ਜਾਂਚ ਕਰਨਗੀਆਂ। ਤਿੰਨ ਵਿੱਚੋਂ ਦੋ ਸ਼ੂਟਰ ਯੂਪੀ ਅਤੇ ਹਰਿਆਣਾ ਦੇ ਰਹਿਣ ਵਾਲੇ ਹਨ। ਸ਼ੂਟਰਾਂ ਨੂੰ 15 ਦਿਨ ਪਹਿਲਾਂ 9 ਐਮਐਮ ਦੀ ਪਿਸਤੌਲ ਮੁਹੱਈਆ ਕਰਵਾਈ ਗਈ ਸੀ। ਦੋਵਾਂ ਮੁਲਜ਼ਮਾਂ ਦੇ ਨਾਂ ਧਰਮਰਾਜ ਅਤੇ ਕਰਨੈਲ ਦੱਸੇ ਜਾਂਦੇ ਹਨ।

  • ਮਾਮਲਾ ਹੈ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਮਾਣਾ ਦਾ ਜਿੱਥੇ ਪੁਲਿਸ ਦੀ ਮੰਨੀਏ ਤਾ ਇੱਕ ਟਰੱਕ ਡਰਾਈਵਰ ਦੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਉਸਦੀ ਹਾਲਤ ਠੀਕ ਦੱਸੀ ਜਾਂਦੀ ਹੈ। ਦੱਸ ਦਈਏ ਕਿ ਗੋਲੀ ਟਰੱਕ ਦੇ ਸ਼ੀਸ਼ੇ ਨੂੰ ਆਰ ਪਾਰ ਹੋ ਕੇ ਡਰਾਈਵਰ ਦੀ ਛਾਤੀ ਵਿੱਚ ਲੱਗੀ ਸੀ।

    ਇਸ ਮੌਕੇ ਪੁਲਿਸ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਚੌਂਕ ਤੇ ਲੜਾਈ ਹੋ ਗਈ ਜਦੋਂ ਅਸੀਂ ਪਹੁੰਚੇ ਤਾ ਇੱਕ ਟੱਰਕ ਡਰਾਇਵਰ ਪੈਦਲ ਜ਼ਖ਼ਮੀ ਹਾਲਤ ਵਿੱਚ ਆ ਰਿਹਾ ਸੀ ਜਿਸ ਨੂੰ ਅਸੀਂ ਤਰੁੰਤ ਹੋਸਪੀਟਲ ਲੈ ਗਏ। ਉਹਨਾਂ ਨੇ ਕਿਹਾ ਕਿ ਇਹ ਡਰਾਈਵਰ ਨੇ ਟਰੱਕ ਚ ਲੈਕੇ ਜਾਣਾ ਸੀ , ਗੋਲੀ ਕੌਣ ਮਾਰ ਗਿਆ ਇੰਸ ਬਾਰੇ ਜ਼ਖਮੀ ਟੱਰਕ ਡਰਾਈਵਰ ਨਹੀਂ ਜਾਣਦਾ, ਫਿਲਹਾਲ ਸੀਸੀਟੀਵੀ ਦੇ ਜਰੀਏ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ।

  • ਰਾਹੁਲ ਗਾਂਧੀ

    ਬਾਬਾ ਸਿੱਦੀਕ ਜੀ ਦਾ ਦੁਖਦਾਈ ਅਕਾਲ ਚਲਾਣਾ ਬਹੁਤ ਦੁਖਦਾਈ ਹੈ। ਇਸ ਔਖੀ ਘੜੀ ਵਿੱਚ ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਨਾਲ ਹਨ। ਇਹ ਖੌਫਨਾਕ ਘਟਨਾ ਮਹਾਰਾਸ਼ਟਰ ਵਿੱਚ ਕਾਨੂੰਨ ਵਿਵਸਥਾ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦਾ ਪਰਦਾਫਾਸ਼ ਕਰਦੀ ਹੈ। ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਅਤੇ ਨਿਆਂ ਦੀ ਜਿੱਤ ਹੋਣੀ ਚਾਹੀਦੀ ਹੈ।

     

  • ਲੁਧਿਆਣਾ ਦੇ ਮਿੱਡਾ ਚੌਂਕ ਵਿੱਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ ਇਕ ਦੀ ਮੌਤ ਪਰਿਵਾਰਕ ਮੈਂਬਰ ਜ਼ਖਮੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ ਅਤੇ ਗਲਤੀ ਕਰਨ ਵਾਲੇ ਤੇ ਕਾਰਵਾਈ ਦੀ ਆਖੀ ਗੱਲ

     

  •  Baba Siddiqui Murder News: NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਬਦਮਾਸ਼ਾਂ ਨੇ ਉਸ 'ਤੇ ਤਿੰਨ ਰਾਉਂਡ ਫਾਇਰ ਕੀਤੇ, ਜਿਨ੍ਹਾਂ 'ਚੋਂ ਇਕ ਉਸ ਦੀ ਛਾਤੀ 'ਤੇ ਲੱਗਾ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

     

ZEENEWS TRENDING STORIES

By continuing to use the site, you agree to the use of cookies. You can find out more by Tapping this link