Punjab Breaking Live Updates: ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ, ਪੰਜਾਬ `ਚ NIA ਦੀ ਰੇਡ, ਇੱਥੇ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Sep 13, 2024, 18:30 PM IST

Punjab Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates:  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


Punjab Breaking Live Updates


 


 

नवीनतम अद्यतन

  • Arvind Kejriwal Breaking Live Updates: ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਚੋਂ ਬਾਹਰ ਆਏ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਚੋਂ ਬਾਹਰ ਆ ਗਏ ਹਨ। ਸੁਪਰੀਮ ਕੋਰਟ ਨੇ ਅੱਜ ਹੀ ਉਨ੍ਹਾਂ ਨੂੰ ਸੀਬੀਆਈ ਕੇਸ ਚੋਂ ਜਮਾਨਤ ਦੇ ਦਿੱਤੀ ਸੀ। ਇਸ ਮੌਕੇ 'ਤੇ ਜੇਲ੍ਹ ਦੇ ਬਾਹਰ ਮੁੱਖ ਮਤੰਰੀ ਪੰਜਾਬ ਭਗਵੰਤ ਮਾਨ, ਮਨੀਸ਼ ਸਿਸੋਦੀਆ, ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਹਜ਼ਾਰ ਗਿਣਤੀ ਵਿੱਚ AAP ਸਮਰਥਕ ਮੌਜੂਦ ਸਨ।

  • ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਨੋਟਿਸ 
    ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤ ਪਾਲ ਨੂੰ ਜਾਰੀ ਕੀਤਾ ਨੋਟਿਸ 
    ਪੰਜਾਬ ਹਰਿਆਣਾ ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਤੋਂ ਮੰਗਿਆ ਜਵਾਬ 
    ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪਾਈ ਗਈ ਸੀ ਪਟੀਸ਼ਨ ਜਿਸ ਵਿੱਚ ਕਿਹਾ ਗਿਆ ਉਹਨਾਂ ਨੇ ਆਪਣੀ ਆਮਦਨੀ ਸਹੀ ਨਹੀਂ ਦੱਸੀ ਅਤੇ ਜੋ ਫਾਰਮ ਇਲੈਕਸ਼ਨ ਲੜਨ ਲਈ ਭਰਿਆ ਗਿਆ ਸੀ ਉਸ ਵਿੱਚ ਬਹੁਤ ਸਾਰੀਆਂ ਊਣਤਾਈਆਂ ਸੀ

  • ਭਗਵੰਤ ਮਾਨ ਦਾ ਟਵੀਟ

    ਆਖ਼ਿਰ ਸੱਚਾਈ ਦੀ ਹੋਈ ਜਿੱਤ... 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ... ਕੇਜਰੀਵਾਲ ਜੀ ਨੂੰ ਮਿਲੀ ਜ਼ਮਾਨਤ ਨੇ ਸਾਬਤ ਕਰ ਦਿੱਤਾ ਹੈ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ... ਇਨਕਲਾਬ ਜ਼ਿੰਦਾਬਾਦ...
  • Chandigarh Blast Updates:  ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ 
    ਪੰਜਾਬ ਪੁਲਿਸ ਅਤੇ ਜਾਂਚ ਏਜੰਸੀਆਂ ਵੱਲੋਂ ਚੰਡੀਗੜ੍ਹ ਗਰਨੇਡ ਬਲਾਸਟ ਮਾਮਲੇ ਦੇ ਵਿੱਚ ਆਰੋਪੀਆਂ ਨੂੰ  ਹਿਰਾਸਤ ਵਿੱਚ ਲਿਆ ਗਿਆ
    ਦੋਨੇ ਆਰੋਪੀ ਅੰਮ੍ਰਿਤਸਰ ਦੇ ਨਜ਼ਦੀਕ ਪਿੰਡਾਂ ਦੇ ਰਹਿਣ ਵਾਲੇ ਨੇ।
    ਫਿਲਹਾਲ ਕਾਊਂਟਰ ਇੰਟੈਲੀਜਂਸ ਵੱਲੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਦੇ ਕਹਿਣ ਤੇ ਇਹਨਾਂ ਨੇ ਹਮਲਾ ਕੀਤਾ ਸੀ। 
    ਹਮਲੇ ਵਾਲੇ ਦਿਨ ਇਹ ਦੋਨੋਂ ਹਮਲਾਵਰ ਅੰਮ੍ਰਿਤਸਰ ਤੋਂ ਬੱਸ ਦੇ ਜਰੀਏ ਚੰਡੀਗੜ੍ਹ ਪਹੁੰਚੇ ਸਨ। 
    ਹਮਲੇ ਤੋਂ ਦੋ ਦਿਨ ਪਹਿਲਾਂ ਇਹਨਾਂ ਵੱਲੋਂ ਸੈਕਟਰ 10 ਦੇ ਵਿੱਚ ਹੀ ਕੀਤੀ ਗਈ ਸੀ ਰੈਕੀ

     

  • ਸੁਨੀਤਾ ਕੇਜਰੀਵਾਲ ਦਾ ਟਵੀਟ

  • ਮਨੀਸ਼ ਤਿਵਾੜੀ ਦਾ ਟਵੀਟ

  • ਮਨੀਸ਼ ਤਿਵਾੜੀ ਦਾ ਟਵੀਟ

  • ਰਾਘਵ ਚੱਡਾ ਦਾ ਟਵੀਟ

  • Arvind Kejriwal Bail: ਅਰਵਿੰਦ ਕੇਜਰੀਵਾਲ ਨੂੰ ਜਮਾਨਤ ਮਿਲਣ ਤੋਂ ਬਾਅਦ ਪੰਜਾਬ ਵਿੱਚ ਜਸ਼ਨ ਦਾ ਮਾਹੌਲ 

    ਆਮ ਆਦਮੀ ਪਾਰਟੀ 12 ਵਜੇ ਚੰਡੀਗੜ੍ਹ ਦੇ ਪਾਰਟੀ ਆਫ ਵਿੱਚ ਬਣਾਏਗੀ ਜਸ਼ਨ 

    ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਅਤੇ ਬਾਕੀ ਕੈਬਨਟ ਮੰਤਰੀ ਹੋਣਗੇ ਸ਼ਾਮਿਲ ਨੇ।

  • Arvind Kejriwal Bail : CM ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ

  • ਦੂਸਰੀ ਵਾਰ ਜਮੀਨ ਦੀ ਨਿਸ਼ਾਨਦੇਹੀ ਕਰਨ ਆਇਆ ਨਗਰ ਨਿਗਮ ਤੇ ਮਾਲ ਮਹਿਕਮਾ ਬੇ-ਰੰਗ ਪਰਤਿਆ ਵਾਪਸ

    ਇੰਨੀ ਦਿਨੀ ਅੰਮ੍ਰਿਤਸਰ ਦਾ ਝਭਾਲ ਰੋਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਅੰਮ੍ਰਿਤਸਰ ਦੇ ਝਬਾਲ ਰੋਡ ਤੇ ਸਥਿਤ 27 ਕਨਾਲ ਏਕੜ ਜਮੀਨ ਵਿੱਚ ਬਣੀਆਂ 20 ਦੇ ਕਰੀਬ ਦੁਕਾਨਾਂ ਉੱਪਰ ਪਿਛਲੇ ਕੁਝ ਦਿਨਾਂ ਤੋਂ ਨਗਰ ਨਿਗਮ ਤੇ ਮਾਲ ਵਿਭਾਗ ਦੇ ਅਧਿਕਾਰੀ ਨਿਸ਼ਾਨਦੇ ਕਰਨ ਪਹੁੰਚ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਦੁਕਾਨਾਂ ਸਰਕਾਰੀ ਜਮੀਨ ਦੇ ਉੱਤੇ ਬਣੀਆਂ ਹਨ। ਦੂਜੇ ਪਾਸੇ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹਨਾਂ ਦੁਕਾਨਾਂ ਦੀਆਂ ਰਜਿਸਟਰੀਆਂ ਦਿਖਾਈਆਂ ਜਾ ਰਹੀਆਂ ਹਨ। ਜਿਸ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬਿਨਾਂ ਨਿਸ਼ਾਨਦਹੀ ਕੀਤਿਆਂ ਬੇਰੰਗ ਹੀ ਵਾਪਸ ਪਰਤਣਾ ਪੈ ਰਿਹਾ ਅੱਜ ਇੱਕ ਵਾਰ ਫਿਰ ਮਾਲ ਮਹਿਕਮਾ ਅਤੇ ਨਗਰ ਨਿਗਮ ਦੇ ਅਧਿਕਾਰੀ ਨਿਸ਼ਾਨਦੇਹੀ ਕਰਨ ਪਹੁੰਚੇ ਲੇਕਿਨ ਉਹਨਾਂ ਨੂੰ ਦੁਕਾਨਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਬੇਰੰਗ ਹੀ ਵਾਪਸ ਪਰਤਣਾ ਪਿਆ ਦੁਕਾਨਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਲ ਮਹਿਕਮਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਕੋਲੋਂ ਇਹਨਾਂ ਦੁਕਾਨਾਂ ਦੀ ਨਿਸ਼ਾਨਦੇਹੀ ਕਰਨ ਦੇ ਕੋਈ ਵੀ ਸਬੂਤ ਨਹੀਂ ਹਨ ਅਤੇ ਨਾ ਹੀ ਇਹ ਸਾਬਿਤ ਕਰ ਸਕੇ ਹਨ ਕਿ ਇਹ ਦੁਕਾਨਾਂ ਸਰਕਾਰੀ ਜਮੀਨ ਤੇ ਬਣੀਆਂ ਹਨ ਜਾਣਬੂਝ ਕੇ ਉਹ ਇੱਥੇ ਆ ਕੇ ਸਾਨੂੰ ਤੰਗ ਪਰੇਸ਼ਾਨ ਕਰਦੇ ਹਨ ਅਤੇ ਸਾਡੇ ਕੰਮਕਾਜ ਵਿੱਚ ਵੀ ਵਿਘਨ ਪਾਉਂਦੇ ਹਨ।

  • Doctor Strike: ਰਾਜਪੁਰਾ ਦੇ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਹੜਤਾਲ ਹੋਣ ਕਰਕੇ ਮਰੀਜ਼ ਹੋ ਰਹੇ ਨੇ ਖੱਜਲ ਖੁਆਰ

    ਦਰਜਨਾ ਮਰੀਜ਼ ਹਸਪਤਾਲ ਦੇ ਵਿੱਚ ਪਹੁੰਚੇ ਜਿੱਥੇ ਉਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ
    ਰਾਜਪੁਰਾ ਦੇ ਨੇੜਲੇ ਪਿੰਡਾਂ ਤੋਂ ਮਰੀਜ਼ ਜਦੋਂ ਹਸਪਤਾਲ ਪਹੁੰਚੇ ਤਾਂ ਉਨਾਂ ਨੂੰ ਡਾਕਟਰ ਨਾ ਮਿਲਣ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਓਪੀਡੀ ਸੇਵਾਵਾਂ ਸ਼ੁਰੂਆਤ ਕਰਵਾਈਆਂ ਜਾਣ

    ਬਜ਼ੁਰਗ ਮਰੀਜ਼ਾਂ ਨੇ ਕਿਹਾ ਕਿ ਉਹ ਕਿਰਾਇਆ ਖਰਚ ਕੇ ਹੋਸਪਿਟਲ ਆਏ ਪਰ ਉਹਨਾਂ ਨੂੰ ਡਾਕਟਰ ਨਹੀਂ ਮਿਲੇ

  • Jalandhar fire-ਜਲੰਧਰ ਦੇ ਨਕੋਦਰ ਚੌਂਕ ਦੇ ਕੋਲ ਪੈਂਦੇ ਘਰ ਚ ਲੱਗੀ ਭਿਆਨਕ ਅੱਗ

    ਦਰਅਸਲ ਮਾਮਲਾ ਜਲੰਧਰ ਦੇ ਨਕੋਦਰ ਚੋਂ ਕੋਲ ਪੈਂਦੇ ਇੱਕ ਘਰ ਦਾ ਹੈ ਜਿੱਥੇ ਦੇਰ ਰਾਤ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਦੀ ਰਾਹਗੀਰ ਵੱਲੋਂ ਫਾਰਗ ਗੇਡ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਫਰਵਗੇਡ ਵੱਲੋਂ ਪਹੁੰਚ ਕੇ ਅੱਗ ਨੂੰ ਕਾਬੂ ਪਾਇਆ ਜਾਂਦਾ।

    ਗੱਲਬਾਤ ਦੌਰਾਨ ਫਾਇਰ ਬ੍ਰਿਗੇਡ ਆਗੂ ਨੇ ਦੱਸਿਆ ਕਿ ਸਾਨੂੰ ਇੱਕ ਰਾਹਗੀਰ ਦਾ ਫੋਨ ਆਇਆ ਜਿਸਨੇ ਕਿਹਾ ਕਿ ਜਲੰਧਰ ਦੇ ਨਕੋਦਰ ਚੌਂਕ ਦੇ ਕੋਲ ਪੈਂਦੇ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤੁਸੀਂ ਉਸ ਜਗ੍ਹਾ ਦੇ ਉੱਤੇ ਆ ਜਾਓ ਅਸੀਂ ਮੌਕੇ ਤੇ ਪਹੁੰਚੇ ਅਤੇ ਮੌਕੇ ਦੇ ਪਹੁੰਚ ਕੇ ਅੱਗ ਦੇ ਉੱਪਰ ਕਾਬੂ ਪਾਇਆ ਹਾਲਾਂਕਿ ਘਰਦਿਆਂ ਦਾ ਹਾਲੇ ਤੱਕ ਨਹੀਂ ਪਤਾ ਲੱਗਿਆ ਕਿ ਉਹ ਕਿੱਥੇ ਨੇ

    ਉੱਥੇ ਉਹਨਾਂ ਨੇ ਕਿਹਾ ਕਿ ਪਹਿਲਾ ਸਾਨੂੰ ਲੱਗਿਆ ਕਿ ਸਿਰਫ ਪਰਾਲੀ ਜੋ ਕਿ ਘਰ ਦੇ ਕੋਲ ਪਈ ਹ ਉਸਨੂੰ ਅੱਗ ਲੱਗੀ ਹੈ ਪਰ ਜਦੋਂ ਅਸੀਂ ਇਸ ਜਗਾ ਦੇ ਉੱਤੇ ਪਹੁੰਚੇ ਤਾਂ ਘਰ ਦੇ ਵਿੱਚ ਵੀ ਅੱਗ ਲੱਗੀ ਸੀ

  • Ferozepur News: ਫਿਰੋਜ਼ਪੁਰ ਅੰਦਰ ਨਾਕੇ ਦੌਰਾਨ ਪੁਲਿਸ ਨਾਲ ਹੀ ਹੋ ਗਿਆ ਕਾਂਡ, ਮੋਟਰਸਾਈਕਲ ਸਵਾਰਾਂ ਨਾਲ ਹੋਈ ਹੱਥੋਪਾਈ, ਫਟ ਗਈ ਵਰਦੀ

    ਫਿਰੋਜ਼ਪੁਰ ਅੰਦਰ ਲੋਕਾਂ ਦੇ ਮਨਾਂ ਅੰਦਰੋਂ ਪੁਲਿਸ ਦਾ ਖੌਫ ਇਸ ਕਦਰ ਖਤਮ ਹੋ ਚੁੱਕਿਆ ਹੈ। ਕਿ ਹੁਣ ਕੁੱਝ ਲੋਕ ਪੁਲਿਸ ਨਾਲ ਹੀ ਹੱਥੋਪਾਈ ਤੇ ਉੱਤਰ ਆਏ ਹਨ। ਹੁਣ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਖੁਦ ਹੀ ਸੇਫ ਨਹੀਂ ਰਹੀ। ਤਾਜਾ ਮਾਮਲਾ ਫਿਰੋਜ਼ਪੁਰ ਦੇ ਬਾਂਸੀ ਗੇਟ ਤੋਂ ਸਾਹਮਣੇ ਆਇਆ ਹੈ। ਜਿਥੇ ਨਾਕੇ ਦੌਰਾਨ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨਾਲ ਮੋਟਰਸਾਈਕਲ ਸਵਾਰਾਂ ਵੱਲੋਂ ਬਦਸਲੂਕੀ ਕੀਤੀ ਗਈ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਗਈ ਇਹਨਾਂ ਹੀ ਬਲਕਿ ਇੱਕ ਮੁਲਾਜ਼ਮ ਦੀ ਵਰਦੀ ਤੱਕ ਪਾੜ ਦਿੱਤੀ ਗਈ। ਜਿਸਤੋਂ ਬਾਅਦ ਮੋਟਰਸਾਈਕਲ ਸਵਾਰਾਂ ਨੂੰ ਥਾਣਾ ਸਿਟੀ ਚ੍ਹ ਲਿਜਾਇਆ ਗਿਆ ਜਿਥੇ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

    ਦੂਸਰੇ ਪਾਸੇ ਇਸ ਘਟਨਾ ਨੂੰ ਲੈਕੇ ਜਦੋਂ ਥਾਣਾ ਸਿਟੀ ਦੇ ਐਸ ਐਚ ਓ ਹਰਿੰਦਰ ਸਿੰਘ ਚਮੇਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਾਂਸੀ ਗੇਟ ਵਿਖੇ ਪੁਲਿਸ ਮੁਲਾਜ਼ਮਾਂ ਨੇ ਨਾਕਾ ਲਗਾਇਆ ਹੋਇਆ ਸੀ। ਜਦੋਂ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਦੀ ਸ਼ਰਾਬ ਪੀਤੀ ਹੋਈ ਸੀ। ਜਿਨ੍ਹਾਂ ਨੇ ਮੁਲਾਜਮਾਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਕ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ਜਿਨ੍ਹਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਜਾ ਰਿਹਾ ਹੈ।

  • Chandigarh Blast case--ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਚੰਡੀਗੜ੍ਹ ਗਰਨੇਡ ਅਟੈਕ ਵਾਲੇ ਮਾਮਲੇ ਦੇ ਵਿੱਚ ਮੁਲਜ਼ਮਾਂ ਦੀ ਹੋਈ ਪਛਾਣ
    ਦੋਨਾਂ ਆਰੋਪੀਆਂ ਦੇ ਵਿੱਚੋਂ ਇੱਕ ਅੰਮ੍ਰਿਤਸਰ ਦੇ ਪਿੰਡ ਦਾ ਰਹਿਣ ਵਾਲਾ ਜਿਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। 
    ਸੂਤਰਾਂ ਮੁਤਾਬਿਕ ਦੋਨੇ ਮੁਲਜ਼ਮਾਂ ਵੱਲੋਂ ਦੋ ਦਿਨ ਪਹਿਲਾਂ ਕੋਠੀ ਦੀ ਰੇਕੀ ਵੀ ਕੀਤੀ ਗਈ ਸੀ।
     ਦੋਨਾਂ ਆਰੋਪੀਆਂ ਦੇ ਖਿਲਾਫ ਆਰਮਸ ਐਕਟ ਅਤੇ ਯੂਏਪੀਏ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
    ਜਾਣਕਾਰੀ ਮੁਤਾਬਕ 9 ਸਤੰਬਰ ਵਾਲੇ ਦਿਨ ਵੀ ਦੋਨੋਂ ਵਿਅਕਤੀ ਚੰਡੀਗੜ੍ਹ ਆਏ ਸੀ, ਅਤੇ 11 ਸਤੰਬਰ ਵਾਲੇ ਦਿਨ ਅੰਮ੍ਰਿਤਸਰ ਤੋਂ ਚੰਡੀਗੜ੍ਹ ਕਰੀਬ ਤੋਂ 1 ਵਜੇ ਪਹੁੰਚੇ ਸਨ
  •  ਡੀ.ਜੀ.ਪੀ ਪੰਜਾਬ ਪੁਲਿਸ 

  • ਪੰਜਾਬ ਭਰ ਵਿੱਚ ਪੰਚਾਇਤ ਸੰਮਤੀਆਂ ਭੰਗਡੀਡੀਪੀਓ ਵੇਖਣਗੇ ਹੁਣ ਕੰਮਕਾਜ

     

    ਪੰਚਾਇਤ ਵਿਭਾਗ ਨੇ 76 ਪੰਚਾਇਤ ਸੰਮਤੀਆਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਕੀਤਾ ਜਾਰੀ ਹੁਣ 153 ਪੰਚਾਇਤ ਸੰਮਤੀਆਂ ਵਿੱਚੋਂ 76 ਪੰਚਾਇਤ ਸੰਮਤੀਆਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਪੰਚਾਇਤ ਸੰਮਤੀਆਂ ਨੂੰ ਉਨ੍ਹਾਂ ਦੀ ਪਹਿਲੀ ਮੀਟਿੰਗ ਕਰਨ ਦੀ ਮਿਤੀ (5 ਸਾਲ ਮੁਕੰਮਲ ਹੋਣ) ਦੇ ਆਧਾਰ 'ਤੇ ਭੰਗ ਕੀਤਾ ਜਾ ਰਿਹਾ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਫਿਰੋਜ਼ਪੁਰ, ਨਵਾਂ ਸ਼ਹਿਰ, ਫਤਹਿਗੜ੍ਹ ਸਾਹਿਬ, ਬਠਿੰਡਾ, ਮਾਨਸਾ, ਪਟਿਆਲਾ, ਲੁਧਿਆਣਾ, ਹੁਸ਼ਿਆਰਪੁਰ, ਤਰਨਤਾਰਨ, ਮੋਗਾ, ਮੁਹਾਲੀ, ਪਠਾਨਕੋਟ, ਫਰੀਦਕੋਟ, ਗੁਰਦਾਸਪੁਰ, ਫਾਜ਼ਿਲਕਾ, ਕਪੂਰਥਲਾ ਜਲੰਧਰ, ਰੋਪੜ ਅਤੇ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਆਉਣ ਵਾਲੀ ਜ਼ਿਆਦਾਤਰ ਪੰਚਾਇਤ ਸੰਮਤੀਆਂ ਨੂੰ ਭੰਗ ਕੀਤਾ ਗਿਆ ਹੈ।

  • ਸ੍ਰੀ ਹਰਗੋਬਿੰਦਪੁਰ ਦੇ ਪਿੰਡ ਘੁਮਾਣ,ਮਚਰਾਵਾ ਅਤੇ ਭਾਮ ਵਿਚ ਹੋਈ ਐਨ ਏ ਆਈ ਦੀ ਰੇਡ

    ਗੁਰਮੁਖ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਘੁਮਾਣ ਲਖਵਿੰਦਰ ਕੌਰ ਪਤਨੀ ਬਚਿੱਤਰ ਸਿੰਘ ਵਾਸੀ ਭਾਮ ਅਤੇ ਬਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਚਰਾਵਾ ਦੇ ਘਰਾਂ ਉੱਤੇ ਰੇਡ ਹੋਈ ਹੈ। ਰੇਡ ਅਜੇ ਵੀ ਜਾਰੀ ਹੈ।

  • ਅੰਮ੍ਰਿਤਸਰ ਸੁਲਤਾਨਵਿੰਡ ਰੋਡ ਤੇ ਇੱਕ ਘਰ ਚ ਐਨਆਈਏ ਦੀ ਟੀਮ ਨੇ ਕੀਤੀ ਰੇਡ 

    ਅੰਮ੍ਰਿਤਸਰ ਸਮੇਤ ਪੰਜਾਬ ਚ ਕਈ ਥਾਵਾਂ ਤੇ ਐਨਆਈਏ ਦੀ ਟੀਮ ਨੇ ਕੀਤੀ ਰੇਡ 

    ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤ ਪਾਲ ਸਿੰਘ ਦੇ ਪਰਵਾਰਿਕ ਮੈਂਬਰਾਂ ਦੇ ਘਰ ਵੀ ਐਨਆਈਏ ਦੀ ਟੀਮ ਨੇ ਕੀਤੀ ਰੇਡ

  • ਅੰਮ੍ਰਿਤਪਾਲ ਸਿੰਘ ਦੇ ਚਾਚੇ ਦੇ ਘਰ ਹੋਈ ਐਨਆਈਏ ਦੀ ਰੇਡ 

    ਸਵੇਰੇ ਤੜਕਸਾਰ ਤੋਂ ਚੱਲ ਰਹੀ ਹੈ। ਸਰਚ ਅਭਿਆਨ ਐਨਐਸਏ ਦੇ ਤਹਿਤ ਅੰਮ੍ਰਿਤਪਾਲ ਸਿੰਘ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ।  ਸਾਂਸਦ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈਏ ਦੀ ਟੀਮ ਪਹੁੰਚੀ  ਅਤੇ ਉਹਨਾਂ ਦੇ ਹੋਰ ਸਾਥੀਆਂ ਦੇ ਘਰਾਂ ਤੇ ਵੀ ਪਹੁੰਚੀ ਹੈ NIA ਦੀ ਟੀਮ, ਰਈਏ ਦੇ ਇੱਕ ਫਰਨੀਚਰ ਵਪਾਰੀ ਦੇ ਘਰ ਵੀ ਪਹੁੰਚੀ ਐਨਆਈਏ ਦੀ ਟੀਮ, ਅੱਜ ਸਵੇਰ ਤੋਂ ਹੀ NIA ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਵਿੱਚ ਦੇ ਸਕਦੇ NIA ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ।

  • ਖਰੜ ਦੇਸੂ ਮਾਜਰਾ ਫਲਾਈ ਓਵਰ ਉੱਤੇ ਕੈਮੀਕਲ ਦੇ ਫਰੇ ਟਰੱਕ ਦਾ ਹੋਇਆ ਐਕਸੀਡੈਂਟ, ਵੱਡਾ ਹਾਦਸਾ ਹੋਣ ਤੋਂ ਬਚਿਆ

    ਖਰੜ ਦੇਸੂ ਮਾਜਰਾ ਫਲਾਈ ਓਵਰ ਉੱਤੇ ਕੈਮੀਕਲ ਦੇ ਫੱਕੇ ਟਰੱਕ ਦਾ ਹੋਇਆ ਐਕਸੀਡੈਂਟ, ਟਰੱਕ ਡਰਾਈਵਰ ਹੋਈਆਂ ਜ਼ਖਮੀ। ਮੌਕੇ ਉੱਤੇ ਪੁੱਜ ਕੇ ਪ੍ਰਸ਼ਾਸ਼ਨ ਨੇ ਮੌਕੇ ਨੂੰ ਸਾਭਿਆ ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

  • ਡਰੋਨ ਨੂੰ ਬੇਅਸਰ ਕੀਤਾ ਗਿਆ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ, 12 ਸਤੰਬਰ 2024 ਨੂੰ, ਬੀਐਸਐਫ ਨੇ ਤਰਨਤਾਰਨ ਵਿਖੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਡਰੋਨ ਨੂੰ ਬੇਅਸਰ ਕਰ ਦਿੱਤਾ।

    ਇਸ ਘਟਨਾ ਤੋਂ ਬਾਅਦ, ਪੰਜਾਬ ਪੁਲਿਸ ਨਾਲ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਤਹਿਤ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗਿਲਪਾਨ ਨੇੜੇ ਇੱਕ ਖੇਤ ਵਿੱਚੋਂ ਇੱਕ ਕਵਾਡਕਾਪਟਰ ਅਤੇ 6.230 ਕਿਲੋਗ੍ਰਾਮ ਸ਼ੱਕੀ ਹੈਰੋਇਨ ਬਰਾਮਦ ਕੀਤੀ ਗਈ।
    ਇਸ ਤੇਜ਼ ਕਾਰਵਾਈ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਵੱਡਾ ਝਟਕਾ ਦਿੱਤਾ ਹੈ।

  • ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ, ਤੜਕਸਾਰ ਮੋਗਾ ਦੇ ਕਸਬਾ ਸਮਾਲਸਰ ਵਿਖੇ ਐਨਆਈਏ ਦੀ ਰੇਡ, ਦੱਸ ਦਈਏ ਕਿ ਸਮਾਲਸਰ ਦੇ ਰਹਿਣ ਵਾਲੇ ਕਵਿਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਚੱਲ ਰਹੀ ਹੈ ਰੇਡ, ਕਿੰਨਾ ਕਾਰਨਾਂ ਕਰਕੇ ਰੇਡ ਹੋਈ ਹੈ ਇਸ ਦਾ ਅਜੇ ਤੱਕ ਪਤਾ ਨਹੀਂ ਚਲਾ।
  • ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ, ਤੜਕਸਾਰ ਮੋਗਾ ਦੇ ਕਸਬਾ ਸਮਾਲਸਰ ਵਿਖੇ ਐਨਆਈਏ ਦੀ ਰੇਡ, ਦੱਸ ਦਈਏ ਕਿ ਸਮਾਲਸਰ ਦੇ ਰਹਿਣ ਵਾਲੇ ਕਵਿਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਚੱਲ ਰਹੀ ਹੈ ਰੇਡ, ਕਿੰਨਾ ਕਾਰਨਾਂ ਕਰਕੇ ਰੇਡ ਹੋਈ ਹੈ ਇਸ ਦਾ ਅਜੇ ਤੱਕ ਪਤਾ ਨਹੀਂ ਚਲਾ।
  • ਜਿੰਮ 'ਚੋਂ ਬਾਹਰ ਆ ਰਹੇ ਇਕ ਵਿਅਕਤੀ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ
    ਅੱਜ ਸ਼ਾਮ ਦੱਖਣੀ ਦਿੱਲੀ ਦੇ ਜੀਕੇ ਇਲਾਕੇ 'ਚ ਜਿੰਮ 'ਚੋਂ ਬਾਹਰ ਆ ਰਹੇ ਇਕ ਵਿਅਕਤੀ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ।ਗੋਲੀ ਲੱਗਣ ਵਾਲੇ ਵਿਅਕਤੀ ਦਾ ਨਾਂ ਨਾਦਿਰ ਸ਼ਾਹ ਦੱਸਿਆ ਜਾ ਰਿਹਾ ਹੈ ਜੋ ਅਫਗਾਨ ਮੂਲ ਦਾ ਹੈ। ਮੌਕੇ 'ਤੇ ਕਰੀਬ 6 ਤੋਂ 8 ਰਾਊਂਡ ਫਾਇਰਿੰਗ ਹੋਣ ਦੀ ਸੂਚਨਾ ਹੈ। ਜ਼ਖਮੀ ਨੂੰ ਮੈਕਸ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ੁਰੂਆਤੀ ਤੌਰ 'ਤੇ ਪੁਲਿਸ ਨੂੰ ਲੱਗਦਾ ਹੈ ਕਿ ਇਹ ਗੈਂਗ ਵਾਰ ਨਾਲ ਸਬੰਧਤ ਮਾਮਲਾ ਹੈ। ਨਾਦਿਰ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ

  • Punjab Politics: ਰਾਜਾ ਵੜਿੰਗ ਦਾ ਵੱਡਾ ਬਿਆਨ- BJP ਦੇਸ਼ ਦੇ ਲੋਕਾਂ ਨੂੰ ਤੋੜਨ ਲਈ ਵੰਡਣ ਵਾਲੀ ਰਾਜਨੀਤੀ ਦੀ ਵਰਤੋਂ ਕਰ ਰਹੀ 

    ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇੱਕ ਬਿਆਨ ਜਾਰੀ ਕਰਦਿਆਂ ਰਾਹੁਲ ਗਾਂਧੀ ਜੀ ਦੀ ਅਮਰੀਕਾ ਫੇਰੀ ਦੌਰਾਨ ਕੀਤੀ ਗਈ ਟਿੱਪਣੀ ਦੀ ਹਾਲ ਹੀ ਵਿੱਚ ਕੀਤੀ ਗਈ ਗਲਤ ਵਿਆਖਿਆ ਬਾਰੇ ਸੰਬੋਧਨ ਕੀਤਾ।

    ਬਿਆਨ ਨੂੰ ਸਪੱਸ਼ਟ ਕਰਦੇ ਹੋਏ, ਵੜਿੰਗ ਨੇ ਦੱਸਿਆ ਕਿ ਰਾਹੁਲ ਗਾਂਧੀ ਜੀ ਨੇ ਅਮਰੀਕਾ ਵਿੱਚ ਇੱਕ ਸਿੱਖ ਵਿਅਕਤੀ ਨਾਲ ਗੱਲਬਾਤ ਕੀਤੀ ਸੀ, ਰਾਹੁਲ ਗਾਂਧੀ ਜੀ ਨੇ ਇਸ ਮੰਦਭਾਗੀ ਹਕੀਕਤ 'ਤੇ ਟਿੱਪਣੀ ਕੀਤੀ ਕਿ, ਭਾਰਤ ਦੇ ਮੌਜੂਦਾ ਰਾਜਨੀਤਿਕ ਮਾਹੌਲ ਕਾਰਨ, ਸਿੱਖ ਅਤੇ ਸਰਦਾਰਾਂ ਨੂੰ ਪੱਗ ਬੰਨ੍ਹ ਕੇ ਜਾਂ ਕੜਾ ਪਾ ਕੇ ਆਪਣੇ ਧਰਮ ਦੀ ਖੁੱਲ ਕੇ ਨੁਮਾਇੰਦਗੀ ਕਰਨ ਤੋਂ ਪਹਿਲਾਂ ਇਜਾਜ਼ਤ ਲੈਣ ਦੀ ਜ਼ਰੂਰਤ ਮਹਿਸੂਸ ਹੋ ਸਕਦੀ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link