Punjab Breaking Live Updates: ਖਨੌਰੀ ਤੇ ਸ਼ੰਭੂ ਸਰਹੱਦ `ਤੇ ਚੱਲ ਰਹੇ ਰੋਸ ਪ੍ਰਦਰਸ਼ਨਾਂ ਨੂੰ ਲੈ ਕੇ SC `ਚ ਹੋਵੇਗੀ ਸੁਣਵਾਈ; ਜਾਣੋ ਹੋਰ ਵੱਡੀਆਂ ਖਬਰਾਂ
Punjab Breaking Live Updates: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੂਰੇ ਭਾਰਤ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਬਾਰਡਰ `ਤੇ ਸਰਕਾਰ ਦੀ ਵਾਅਦਾਖਿਲਾਫੀ ਕਾਰਨ ਮਰਨ ਵਰਤ ਜਾਰੀ ਹੈ।
Punjab Breaking Live Updates: ਖਨੌਰੀ ਸਰਹੱਦ ਉਤੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਦਾਇਰ ਮਾਣਹਾਨੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਸੁਣਵਾਈ 10 ਜਨਵਰੀ ਤੱਕ ਟਾਲ ਦਿੱਤੀ ਸੀ।
ਪਿਛਲੀ ਸੁਣਵਾਈ ਦੌਰਾਨ ਸੀਨੀਅਰ ਵਕੀਲ ਸਿੱਬਲ ਨੇ ਅਦਾਲਤ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸਮਝਾਇਆ ਹੈ ਕਿ ਉਹ ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਨੂੰ ਮਿਲਣ, ਉਮੀਦ ਹੈ ਕਿ ਕਿਸਾਨ ਸਹਿਮਤ ਹੋਣਗੇ। ਇਸ ਲਈ ਕੁਝ ਹੋਰ ਸਮਾਂ ਦਿਓ।
ਸੁਣਵਾਈ ਦੌਰਾਨ ਅਦਾਲਤ ਨੇ ਉਮੀਦ ਜਤਾਈ ਕਿ ਇਸ ਗਤੀਰੋਧ ਨੂੰ ਸੁਲਝਾਉਣ ਲਈ ਕੁਝ ਸਕਾਰਾਤਮਕ ਹੋਵੇਗਾ। ਇਸ ਤੋਂ ਪਹਿਲਾਂ 28 ਦਸੰਬਰ 2024 ਨੂੰ ਸੁਪਰੀਮ ਕੋਰਟ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਖ਼ਰਾਬ ਸਿਹਤ 'ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਸਰਕਾਰ 'ਤੇ ਨਾਰਾਜ਼ਗੀ ਜਤਾਈ ਸੀ।
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking Live Updates:
नवीनतम अद्यतन
ਨਾਭਾ ਵਿੱਚ ਕਾਰ ਟੋਬੇ ਵਿੱਚ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ 9 ਵਜੇ ਵਾਪਰਿਆ।
ਕੁੰਦਨ ਗੋਗੀਆ ਹੋਣਗੇ ਪਟਿਆਲਾ ਦੇ ਨਵੇਂ ਮੇਅਰ
ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕੀਤਾ ਐਲਾਨਰੇਲਗੱਡੀ ਦਾ ਇੱਕ ਡੱਬੇ ਦੀ ਹੁੱਕ ਖੁੱਲ੍ਹੀ; ਇੰਜਣ ਬਾਕੀ ਡੱਬਿਆਂ ਨੂੰ ਲੈ ਕੇ ਅੱਗੇ ਨਿਕਲਿਆ
ਫਗਵਾੜਾ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਰੇਲਵੇ ਸਟੇਸ਼ਨ ਤੋਂ ਲੁਧਿਆਣਾ ਵੱਲ ਰਵਾਨਾ ਹੋਈ ਇੱਕ ਮਾਲ ਗੱਡੀ ਜਿਵੇਂ ਹੀ ਖੇੜਾ ਫਾਟਕ ਦੇ ਕੋਲ ਚੱਲੀ ਤਾਂ ਇੰਜਣ ਕੁਝ ਡੱਬਿਆਂ ਨੂੰ ਲੈ ਕੇ ਅੱਗੇ ਨਿਕਲ ਗਿਆ ਅਤੇ ਇੱਕ ਡੱਬੇ ਦੀ ਹੁੱਕ ਖੁਲ੍ਹ ਗਈ, ਜਿਸ ਕਾਰਨ ਪਿਛਲੇ ਡੱਬੇ ਪਲਟ ਗਏ। ਪਿੱਛੇ ਰਹਿ ਗਏ ਸਨ ਮੁਸੀਬਤ ਇਹ ਸੀ ਕਿ ਉਹ ਗੇਟ ਦੇ ਪਿੱਛੇ ਰੁਕ ਗਿਆ, ਜੇਕਰ ਉਹ ਗੇਟ ਦੇ ਨੇੜੇ ਆ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਪੰਜਾਬ ਸਰਕਾਰ ਨੇ ਕੇਂਦਰ ਦੀ ਖੇਤੀ ਮੰਡੀ ਨੀਤੀ ਦਾ ਖਰੜਾ ਰੱਦ ਕਰਕੇ ਕੇਂਦਰ ਸਰਕਾਰ ਨੂੰ ਪੱਤਰ ਭੇਜਿਆ ਹੈ।
ਪੰਜਾਬ ਵੱਲੋਂ 'ਖੇਤੀਬਾੜੀ ਮੰਡੀ ਨੀਤੀ' ਦਾ ਬਲੂਪ੍ਰਿੰਟ ਰੱਦ
ਖੁਦਕਸ਼ੀ ਕਰਨ ਵਾਲੇ ਕਿਸਾਨ ਦਾ ਖੁਦਕੁਸ਼ੀ ਨੋਟ ਬਰਾਮਦ
ਬੀਤੇ ਦਿਨੀਂ ਇਹ ਕਿਸਾਨ ਵੱਲੋਂ ਸਲਫਾਸ ਦੀ ਗੋਲੀਆਂ ਖਾ ਕੇ ਖ਼ੁਦਕੁਸ਼ੀ ਕੀਤੀ ਗਈ ਸੀ ਸ਼ੰਭੂ ਬਾਰਡਰ ਵਿਖੇ ਉਸ ਨੇ ਇੱਕ ਸੁਸਾਇਡ ਨੋਟ ਵੀ ਲਿਖਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਮੈਂ ਰੇਸ਼ਮ ਸਿੰਘ ਪਿਤਾ ਸਰਦਾਰ ਜਗਤ ਸਿੰਘ ਪਿੰਡ ਭਹੋਵਿੰਡ ਪੱਟੀ ਡੀਟੀ ਰਹਿਣ ਵਾਲਾ ਹਾਂ ਤੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਮੈਂਬਰ ਤੇ ਮੈਂ ਸਮਝਦਾ ਹਾਂ ਕਿ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ ਜਾਨਾਂ ਦੇਣ ਦੀ ਲੋੜ ਹੈ ਇਸ ਕਰਕੇ ਸਭ ਤੋਂ ਪਹਿਲਾਂ ਮੈਂ ਆਪਦੀ ਜਾਨ ਦੇਣ ਰਿਹਾ ਹਾਂ। ਉਨ੍ਹਾਂ ਅੱਗੇ ਲਿਖਿਆ ਕਿ ਜਿੰਨੇ ਵੀ ਜਨਮ ਮੈਨੂੰ ਮਿਲਣਗੇ ਮੈਂ ਇਸ ਕਮੇਟੀ ਤੋਂ ਵਾਰ ਦਿਆਂਗਾ। ਉਨ੍ਹਾਂ ਕਿਹਾ ਕਿ ਡੱਲੇਵਾਲ ਸਾਹਿਬ ਆਪ ਜੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਮੈਂ ਆਪ ਜੀ ਤੋਂ ਪਹਿਲੇ ਆਪਣੀ ਜਾਨ ਦੇ ਕੇ ਕੁਰਬਾਨੀ ਦੇ ਰਿਹਾ ਹਾਂ। ਇਸ ਤੋਂ ਬਾਅਦ ਥੱਲੇ ਉਨ੍ਹਾਂ ਨੇ ਆਪਣੇ ਦਸਤਖ਼ਤ ਇੰਗਲਿਸ਼ ਵਿੱਚ ਕੀਤੇ ਹੋਏ ਸਨ।