Punjab Lok Sabha Election Result 2024 Live Streaming: ਪੰਜਾਬ ਵਿੱਚ ਕਾਂਗਰਸ ਨੇ 7 ਸੀਟਾਂ ਉਤੇ ਮਾਰੀ ਬਾਜ਼ੀ, `ਆਪ` 3 `ਤੇ ਰਹੀ ਜੇਤੂ
Punjab Lok Sabha Election Result 2024 Live Updates: 18ਵੀਂ ਲੋਕ ਸਭਾ ਚੋਣਾਂ (Lok Sabha Election)ਨੂੰ ਲੈ ਕੇ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਵੋਟਾਂ ਦੀ ਗਿਣਤੀ ਹੋ ਚੁੱਕੀ। ਪੰਜਾਬ ਵਿੱਚ ਨਤੀਜੇ ਕਾਫੀ ਹੈਰਾਨੀਜਨਕ ਆਏ ਹਨ।
Punjab Lok Sabha Election Result 2024 Latest Live Updates: ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਕਾਂਗਰਸ ਨੇ 7 ਲੋਕਾਂ ਸੀਟਾਂ ਉਪਰ ਬਾਜ਼ੀ ਮਾਰੀ ਹੈ, ਜਦਕਿ ਆਮ ਆਦਮੀ ਪਾਰਟੀ 3 ਸੀਟਾਂ ਉਪਰ ਜਿੱਤ ਹਾਸਲ ਕਰਨ ਵਿੱਚ ਸਫਲ ਰਹੀ ਹੈ। ਇਸ ਤੋਂ ਇਲਾਵਾ 1 ਉਪਰ ਅਕਾਲੀ ਦਲ ਅਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਕਾਬਿਲੇਗੌਰ ਹੈ ਕਿ ਲੋਕ ਸਭਾ ਦੀਆਂ 543 ਸੀਟਾਂ (Lok Sabha seats 2024) ਉੱਤੇ 19 ਅਪ੍ਰੈਲ ਤੋਂ 1 ਜੂਨ ਤੱਕ ਚੋਣਾਂ ਹੋਈਆਂ ਸਨ। ਪੰਜਾਬ (Punjab Lok Sabha Election Result) ਹਿਮਾਚਲ ਅਤੇ ਚੰਡੀਗੜ੍ਹ ਸਣੇ ਹੋਰ ਸੀਟਾਂ ’ਤੇ ਚੋਣਾਂ ਸੱਤਵੇਂ ਤੇ ਅਖ਼ੀਰਲੇ ਗੇੜ ਵਿੱਚ ਹੋਈਆਂ ਸੀ।
ਅੱਜ (4 ਜੂਨ) ਦੇਸ਼ ਵਿੱਚ ਨਵੀਂ ਸਰਕਾਰ ਚੁਣਨ ਲਈ ਵੋਟਾਂ ਦੀ ਗਿਣਤੀ (Countdown to Lok Sabha verdict) ਲਗਾਤਾਰ ਜਾਰੀ ਹੈ। ਪੰਜਾਬ ਵਿੱਚ ਗਰਮੀ ਦੇ ਨਾਲ-ਨਾਲ ਸਿਆਸੀ ਪਾਰਾ 50 ਡਿਗਰੀ ਉਤੇ ਪੁੱਜਿਆ ਰਿਹਾ ਹੈ। ਇਸ ਦੇ ਨਾਲ ਸਿਆਸਤਦਾਨਾਂ ਤੇ ਸਿਆਸੀ ਮਾਹਿਰਾਂ ਦੇ ਦਿਲਾਂ ਦੀ ਧੜਕਣਾਂ ਤੇਜ਼ ਹੋ ਚੁੱਕੀਆਂ ਹਨ। ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਹੋ ਰਹੀ ਹੈ। ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਇਤਜ਼ਾਮ ਕੀਤੇ ਹੋਏ ਹਨ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਨੀਮ ਬਲ ਤਾਇਨਾਤ ਕੀਤੇ ਹੋਏ ਹਨ।
ਪੰਜਾਬ ਵਿੱਚ ਬਹੁਕੋਣਾ ਮੁਕਾਬਲਾ ਨਜ਼ਰ ਆ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ (Punjab Lok Sabha Election Result 2024) ਸੂਬੇ ਵਿੱਚ ਭਾਜਪਾ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਬਸਪਾ ਆਪਣੀ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ।
Punjab Lok Sabha Election Result 2024 Latest Live Updates--
नवीनतम अद्यतन
ਭਾਰਤ ਨੂੰ ਅੱਗੇ ਵਧਣ ਲਈ ਭ੍ਰਿਸ਼ਟਾਚਾਰ ਉਤੇ ਹਮਲਾ ਕਰਨਾ ਹੋਵੇਗਾ-ਮੋਦੀ
ਮੋਦੀ ਨੇ ਕਿਹਾ ਕਿ ਭਾਰਤ ਨੂੰ ਅੱਗੇ ਵਧਣ ਲ਼ਈ ਭ੍ਰਿਸ਼ਟਾਚਾਰ ਉਤੇ ਵੱਡਾ ਹਮਲਾ ਕਰਨਾ ਹੋਵੇਗਾ। ਤੀਜੇ ਕਾਰਜਕਾਲ ਵਿੱਚ ਐਨਡੀਏ ਦਾ ਜ਼ਿਆਦਾ ਜ਼ੋਰ ਭ੍ਰਿਸ਼ਟਾਚਾਰ ਨੂੰ ਜੁੜੋਂ ਖ਼ਤਮ ਕਰਨ ਉਤੇ ਹੋਵੇਗਾ।
ਭਾਰਤ ਨੂੰ ਤੀਜੀ ਵੱਡੀ ਅਰਥਵਿਵਸਥਾ ਬਣਾਇਆ ਜਾਵੇਗਾ-ਮੋਦੀ
ਮੋਦੀ ਨੇ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਹਰ ਖੇਤਰ ਵਿੱਚ ਆਤਮਨਿਰਭਰ ਬਣਾਇਆ ਜਾਵੇਗਾ। ਕਿਸਾਨਾਂ ਨੂੰ ਵੀ ਆਤਮਨਿਰਭਰ ਬਣਾਉਣ ਲਈ ਕੰਮ ਜਾਰੀ ਹਨ। ਭਾਰਤ ਨੂੰ ਤੀਜੀ ਵੱਡੀ ਅਰਥਵਿਵਸਥਾ ਬਣਾਉਣ ਲਈ ਐਨਡੀਏ ਸਰਕਾਰ ਪੂਰੀ ਸ਼ਕਤੀ ਨਾਲ ਕੰਮ ਕਰੇਗੀ। ਚੰਦਯਾਨ ਨੇ ਲੈਂਡਿਗ ਕਰਕੇ ਨਵੇਂ ਰਸਤੇ ਖੋਲ੍ਹੇ ਹਨ।ਦੇਸ਼ ਆਉਣ ਵਾਲੇ ਸਮੇਂ ਵਿੱਚ ਇਕ ਅਧਿਆਏ ਲਿਖੇਗਾ-ਮੋਦੀ
ਨਰਿੰਦਰ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਭਾਰਤ ਇੱਕ ਅਧਿਆਏ ਲਿਖੇਗਾ, ਇਹ ਮੋਦੀ ਦੀ ਗਾਰੰਟੀ ਹੈ। ਬੀਤੇ ਸਾਲਾਂ ਵਿੱਚ 25 ਕਰੋੜਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਦੋਂ ਤੱਕ ਨਹੀਂ ਰੁਕੇਗਾ ਜਦੋਂ ਗਰੀਬੀ ਅਤੀਤ ਦਾ ਹਿੱਸਾ ਨਾ ਹੋ ਜਾਵੇੇ।
ਵਿਰੋਧੀ ਧਿਰ ਨੇ ਇਕਜੁੱਟ ਹੋ ਕੇ ਵੀ ਭਾਜਪਾ ਜਿੰਨੀਆਂ ਸੀਟਾਂ ਹਾਸਲ ਨਹੀਂ ਕੀਤੀਆਂ-ਮੋਦੀ
ਦੇਸ਼ ਵਿੱਚ ਬਹੁਤ ਬਦਲਾਅ ਹੋਏ। ਉਨ੍ਹਾਂ ਨੇ ਰਾਸ਼ਟਰ ਹਿੱਤ ਨੂੰ ਉਨ੍ਹਾਂ ਨੇ ਹਮੇਸ਼ਾ ਅੱਗੇ ਰੱਖਿਆ। ਕੋਰੋਨਾ ਸਮੇਂ ਉਨ੍ਹਾਂ ਨੇ ਉਹੀ ਫੈਸਲਾ ਲਿਆ ਜੋ ਜਨ ਹਿੱਤ ਵਿੱਚ ਸਨ। ਇਸ ਦਾ ਨਤੀਜਾ ਹੈ ਕਿ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਭਾਰਤ ਆਤਮਨਿਰਭਰ ਬਣੇਗਾ। ਸਾਡੇ ਸਾਹਮਣੇ ਬਹੁਤ ਵੱਡਾ ਸੰਕਲਪ ਹੈ। ਵਿਕਸਿਤ ਭਾਰਤ ਦਾ ਸੰਕਲਪ। ਲਗਾਤਾਰ ਤੀਜੀ ਵਾਰ ਜਨਤਾ ਜਨਾਰਦਨ ਦਾ ਪਿਆਰ ਉਨ੍ਹਾਂ ਦਾ ਹੌਸਲਾ ਵਧਾਉਂਦਾ ਹੈ। ਸਾਡੇ ਵਿਰੋਧੀ ਇਕਜੁੱਟ ਹੋ ਕੇ ਵੀ ਉਨੀਆਂ ਸੀਟਾਂ ਜਿੱਤ ਨਹੀਂ ਸਕੇ ਜਿੰਨੀਆਂ ਇਕੱਲੀ ਭਾਜਪਾ ਨੇ ਜਿੱਤੀਆਂ ਹਨ।
ਲੋਕਾਂ ਦੇ ਪਿਆਰ ਅੱਗੇ ਨਤਮਸਤਕ ਹੋਏ ਮੋਦੀ
ਉਨ੍ਹਾਂ ਨੇ ਕਿਹਾ ਕਿ ਉਹ ਜਨ-ਜਨ ਦਾ ਆਸ਼ੀਰਵਾਦ ਲੈਣ ਲਈ ਦੇਸ਼ ਦੇ ਕੋਨੇ-ਕੋਨੇ ਵਿੱਚ ਗਏ। ਜੋ ਪਿਆਰ ਮਿਲਿਆ ਉਸ ਸਾਹਮਣੇ ਨਤਮਸਤਕ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਭਾਵੁਕ ਹੈ। ਮੇਰੀ ਮਾਂ ਦੇ ਜਾਣ ਤੋਂ ਬਾਅਦ ਇਹ ਮੇਰੀ ਪਹਿਲੀ ਚੋਣ ਹੈ। ਭਾਰਤ ਦੇਸ਼ ਵਾਸੀਆਂ ਮਾਤਾਵਾਂ ਨੇ ਉਨ੍ਹਾ ਨੂੰ ਬਹੁਤ ਪਿਆਰ ਦਿੱਤਾ ਹੈ।
ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ-ਮੋਦੀ
ਇਸ ਸੰਬੋਧਨ ਕਰਦੇ ਹੋਏ ਨਰਿੰਦਰ ਮੋਦੀ ਨੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਐਨਡੀਏ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਜੰਮੂ-ਕਸ਼ਮੀਰ ਦੇ ਲੋਕਾਂ ਨੇ ਸ਼ੀਸ਼ਾ ਵਿਖਾਇਆ
ਨਰਿੰਦਰ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਵੋਟਿੰਗ ਵਿੱਚ ਕਾਫੀ ਉਤਸ਼ਾਹ ਦਿਖਾਇਆ। ਲੋਕਤੰਤਰ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸ਼ੀਸ਼ਾ ਵਿਖਾਇਆ ਹੈ। ਉਨ੍ਹਾਂ ਨੇ ਸਾਰੇ ਉਮੀਦਵਾਰਾ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਤਿਹਾਸਕ ਪਲ ਜਦੋਂ ਇੱਕ ਸਰਕਾਰ ਦੋ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਤੀਜੀ ਵਾਰ ਸੱਤਾ ਵਿੱਚ ਆਈ ਹੋਵੇ।
ਚੋਣ ਕਮਿਸ਼ਨ ਦਾ ਕੀਤਾ ਧੰਨਵਾਦ
ਮੋਦੀ ਨੇ ਕਿਹਾ ਕਿ ਅੱਜ ਸਭ ਤੋਂ ਵੱਡੇ ਲੋਕਤੰਤਰ ਦੀ ਜਿੱਤ ਹੈ। ਇਹ ਵਿਕਸਿਤ ਭਾਰਤ ਦੇ ਪ੍ਰਣ ਦੀ ਜਿੱਤ ਹੈ। ਇਹ ਸਭ ਕਾ ਵਿਕਾਸ ਸਭ ਕਾ ਸਾਥ ਮੰਤਰ ਦੀ ਜਿੱਤ ਹੈ। ਇਹ ਭਾਰਤ ਵਾਸੀਆਂ ਦੀ ਜਿੱਤ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਭ ਤੋਂ ਵੱਡੇ ਲੋਕਤੰਤਰ ਦੀ ਬਹੁਤ ਕੁਸ਼ਲਤਾ ਨਾਲ ਵੋਟਿੰਗ ਕਰਵਾਈ ਹੈ।
ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ
ਨਰਿੰਦਰ ਮੋਦੀ ਨੇ ਸੰਬੋਧਨ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਾਇਆ। ਉਨ੍ਹਾਂ ਨੇ ਕਿਹਾ ਕਿ ਇਸ ਆਸ਼ੀਰਵਾਦ ਅਤੇ ਪਿਆਰ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਐਨਡੀਏ ਦੀ ਤੀਜੀ ਵਾਰ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਨਤਾਜਨਾਰਦਨ ਦਾ ਧੰਨਵਾਦ ਕੀਤਾ।
ਭਾਰਤ ਦੀ ਅਰਥਵਿਵਸਥਾ ਤੀਜੇ ਨੰਬਰ ਉਤੇ ਹੋਵੇਗੀ-ਨੱਡਾ
ਜੇਪੀ ਨੱਡਾ ਕਿਹਾ ਕਿ ਨਰਿੰਦਰ ਮੋਦੀ ਦੇ 3.0 ਦੇ ਕਾਰਜਕਾਲ ਵਿੱਚ ਭਾਰਤ ਦੀ ਅਰਥਵਿਵਸਥਾ ਵਿਸ਼ਵ ਵਿੱਚ ਤੀਜੇ ਨੰਬਰ ਉਤੇ ਹੋਵੇਗੀ।
ਕੇਰਲ ਵਿੱਚ ਵੀ ਕਮਲ ਖਿੜਿਆ ਹੈ-ਨੱਡਾ
ਜੇਪੀ ਨੱਡਾ ਨੇ ਕਿਹਾ ਕਿ ਕੇਰਲ ਵਿੱਚ ਵੀ ਕਮਲ ਖਿੜਿਆ ਹੈ। ਜਿਥੇ ਕਦੇ ਵੀ ਕਮਲ ਨਹੀਂ ਖਿੜਿਆ ਸੀ ਉਥੇ ਹੁਣ ਕਮਲ ਖਿੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਦੀ ਸਰਕਾਰ ਹਰੇਕ ਵਰਗ ਦੇ ਵਿਕਾਸ ਲਈ ਸਮਰਪਿਤ ਹੈ।
ਨਰਿੰਦਰ ਮੋਦੀ ਨੇ ਟਵੀਟ ਕਰਕੇ ਇਸ ਨੂੰ ਇਤਿਹਾਸਕ ਪਲ ਦੱਸਿਆ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਰਿੰਦਰ ਮੋਦੀ ਨੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਕਿ ਲੋਕਾਂ ਨੇ ਲਗਾਤਾਰ ਤੀਜੀ ਵਾਰ ਐਨਡੀਏ ਵਿੱਚ ਜਤਾਇਆ ਵਿਸ਼ਵਾਸ! ਇਹ ਭਾਰਤ ਦੇ ਇਤਿਹਾਸ ਵਿੱਚ ਬਹੁਤ ਸ਼ਾਨਦਾਰ ਪਲ ਹਨ।
ਮੈਂ ਇਸ ਸਨੇਹ ਲਈ ਜਨਤਾ ਜਨਾਰਦਨ ਨੂੰ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਿਛਲੇ ਦਹਾਕੇ ਵਿੱਚ ਕੀਤੇ ਚੰਗੇ ਕੰਮ ਨੂੰ ਜਾਰੀ ਰੱਖਾਂਗੇ।
ਮੈਂ ਸਾਡੇ ਸਾਰੇ ਵਰਕਰਾਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਸਲਾਮ ਕਰਦਾ ਹਾਂ। ਸ਼ਬਦ ਉਨ੍ਹਾਂ ਦੇ ਬੇਮਿਸਾਲ ਯਤਨਾਂ ਨੂੰ ਕਦੇ ਵੀ ਬਿਆਨ ਨਹੀਂ ਕਰ ਸਕਦੇ।
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਰਥਕਾਂ ਵਿਚਕਾਰ ਭਾਜਪਾ ਹੈੱਡਕੁਆਰਟਰ ਪਹੁੰਚ ਗਏ ਹਨ। ਇੱਥੇ ਉਹ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਡਾ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ।
ਨਰਿੰਦਰ ਮੋਦੀ ਦਿੱਲੀ ਮੁੱਖ ਦਫਤਰ ਪੁੱਜੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਵਿੱਚ ਸਥਿਤ ਦਫਤਰ ਵਿੱਚ ਪੁੱਜ ਗਏ ਹਨ। ਇਸ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।ਰਾਏਬਰੇਲੀ ਤੋਂ ਵੀ ਜਿੱਤੇ ਰਾਹੁਲ ਗਾਂਧੀ
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਜਿੱਤ ਹਾਸਲ ਕਰ ਲਈ ਹੈ। ਰਾਹੁਲ ਗਾਂਧੀ ਨੇ ਭਾਜਪਾ ਦੇ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਨੂੰ 390030 ਵੋਟਾਂ ਨਾਲ ਹਰਾਇਆ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੇ ਫਤਵੇ ਨੂੰ ਕੀਤਾ ਸਵੀਕਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿੱਚ ਆਏ ਨਤੀਜਿਆਂ ਤੋਂ ਬਾਅਦ ਲੋਕਾਂ ਦੇ ਫਤਵੇ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਪੰਜਾਬੀਆਂ ਦਾ ਲੋਕ ਸਭਾ ਲਈ ਲੋਕ-ਫਤਵਾ ਸਿਰ ਮੱਥੇ ..ਲੋਕ ਸੇਵਾ ਅਤੇ ਵਿਕਾਸ ਦੇ ਕੰਮ ਜਾਰੀ ਰਹਿਣਗੇ ..ਆਬਾਦ ਰਹੋ ਜ਼ਿੰਦਾਬਾਦ ਰਹੋ..।
ਦੇਸ਼ ਨੇ ਨਰਿੰਦਰ ਮੋਦੀ ਨੂੰ ਅਸਵੀਕਾਰ ਕੀਤਾ-ਰਾਹੁਲ ਗਾਂਧੀ
ਭਾਜਪਾ ਨੇ ਰਾਖਵੇਂਕਰਨ ਉਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਨਰਿੰਦਰ ਮੋਦੀ ਨੇ ਸਾਫ ਕਹਿ ਦਿੱਤਾ ਹੈ ਕਿ ਅਸੀਂ ਤੁਹਾਨੂੰ ਨਹੀਂ ਚਾਹੁੰਦੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਦਾ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਨੂੰ ਬਚਾਉਣ ਲਈ ਗਰੀਬ ਲੋਕਾਂ ਨੇ ਕਦਮ ਚੁੱਕਿਆ ਹੈ। ਮਜ਼ਦੂਰਾਂ, ਦਲਿਤਾਂ ਤੇ ਹੋਰ ਗਰੀਬਾਂ ਨੇ ਖੜ੍ਹੇ ਹੋ ਸੰਵਿਧਾਨ ਨੂੰ ਬਚਾਉਣ ਲਈ ਅੱਗੇ ਆਏ ਹਨ।
ਲੋਕਤੰਤਰ ਦੀ ਜਿੱਤ ਹੋਈ-ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਚੋਣ ਅਸੀਂ ਸਿਰਫ ਭਾਜਪਾ ਖਿਲਾਫ਼ ਹੀ ਨਹੀਂ ਬਲਕਿ ਸੀਬੀਆਈ, ਈਡੀ ਤੇ ਹੋਰ ਏਜੰਸੀਆਂ ਖਿਲਾਫ਼ ਲੜੇ ਹਾਂ। ਕਿਉਂਕਿ ਸੀਬੀਆਈ, ਈਡੀ ਅਤੇ ਹੋਰ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਹੁੰਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਸੀ।
ਇੰਡੀਆ ਗਠਜੋੜ ਦੇ ਸਾਰੇ ਵਰਕਰਾਂ ਦਾ ਕੀਤਾ ਧੰਨਵਾਦ
ਖੜਗੇ ਨੇ ਇਸ ਮੌਕੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਸੋਨੀਆਂ ਤੋਂ ਇਲਾਵਾ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇੰਡੀਆ ਗਠਜੋੜ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਦੇ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਕਿ ਲੱਖਾਂ ਵਰਕਰਾਂ ਨੇ ਤਾਲਮੇਲ ਨਾਲ ਕੰਮ ਕੀਤਾ, ਇਸ ਲਈ ਸਭ ਦਾ ਧੰਨਵਾਦ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਆਪਣੇ ਨਤੀਜੇ ਉਪਰ ਨਹੀਂ ਪੁੱਜੀ। ਅੱਗੇ ਵੀ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਾ।
ਲੋਕਤੰਤਰ ਦੀ ਜਿੱਤ ਹੋਈ-ਕਾਂਗਰਸ ਪ੍ਰਧਾਨ ਖੜਗੇ
ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਲੋਕਤੰਤਰ ਦੀ ਜਿੱਤ ਹੋਈ ਅਤੇ ਇਹ ਜਨਤਾ ਦੀ ਹੀ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਚਿਹਰੇ ਉਪਰ ਵੋਟਾਂ ਮੰਗਦੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਨਰਿੰਦਰ ਮੋਦੀ ਨੈਤਿਕ ਹਾਰ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ। ਕਾਂਗਰਸ ਨੇ ਇਨ੍ਹਾਂ ਚੀਜ਼ਾਂ ਨੂੰ ਅੱਗੇ ਲਿਆਂਦਾ ਅਤੇ ਇਸ ਦਾ ਨਤੀਜਾ ਸਾਹਮਣੇ ਆਇਆ ਹੈ। ਰਾਹੁਲ ਗਾਂਧੀ ਦੀ ਯਾਤਰਾ ਨਾਲ ਕਰੋੜਾਂ ਲੋਕ ਜੁੜੇ।
ਗਾਂਧੀਨਗਰ ਤੋਂ ਅਮਿਤ ਸ਼ਾਹ ਜਿੱਤੇ
ਗੁਜਰਾਤ ਦੇ ਗਾਂਧੀਨਗਰ ਤੋਂ ਅਮਿਤ ਸ਼ਾਹ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਅਮਿਤ ਸ਼ਾਹ ਨੇ 744716 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਅਮਿਤ ਸ਼ਾਹ ਨੇ 1010972 ਵੋਟਾਂ ਹਾਸਲ ਕੀਤੀਆਂ ਹਨ। ਅਮਿਤ ਸ਼ਾਹ ਨੇ ਕਾਂਗਰਸ ਉਮੀਦਵਾਰ ਸੋਨਲ ਰਮਨਭਾਈ ਪਟੇਲ ਨੂੰ ਵੱਡੀ ਮਾਤ ਦਿੱਤੀ ਹੈ।
ਵਾਰਾਣਸੀ ਤੋਂ ਨਰਿੰਦਰ ਮੋਦੀ ਜਿੱਤੇ
ਉੱਤਰ ਪ੍ਰਦੇਸ਼ ਦੇ ਵਾਰਾਣਸੀ ਲੋਕ ਸਭਾ ਹਲਕੇ ਤੋਂ ਨਰਿੰਦਰ ਮੋਦੀ ਨੇ ਜਿੱਤ ਹਾਸਲ ਕਰ ਲਈ ਹੈ। ਨਰਿੰਦਰ ਮੋਦੀ ਨੇ 612970 ਵੋਟਾਂ ਹਾਸਲ ਕੀਤੀ ਅਤੇ ਜਦਕਿ ਕਾਂਗਰਸ ਦੇ ਉਮੀਦਵਾਰ ਅਜੇ ਰਾਏ ਨੇ 460457 ਵੋਟਾਂ ਹਾਸਲ ਕੀਤੀਆਂ।
ਸੁਨੀਲ ਜਾਖੜ ਨੇ ਲੋਕਾਂ ਦੇ ਫਤਵੇ ਨੂੰ ਕੀਤਾ ਸਵੀਕਾਰ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖਦੇ ਹੋਏ ਲੋਕਾਂ ਦੇ ਫਤਵੇ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ਼ ਫਤਵਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਵੋਟ ਫ਼ੀਸਦੀ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਾਈਵਾਲ ਕਾਂਗਰਸ ਦਾ ਵੋਟ ਫ਼ੀਸਦੀ ਘਟਿਆ ਹੈ। ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਦਾ ਕੀਤਾ ਧੰਨਵਾਦ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕਤੰਤਰ ਦੀ ਇਹ ਖੂਬਸੂਰਤੀ ਹੈ ਕਿ ਲੋਕ ਜਿਸ ਮਰਜ਼ੀ ਵਿਅਕਤੀ ਨੂੰ ਚੁਣ ਸਕਦੇ ਹਨ। ਉਨ੍ਹਾਂ ਨੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹੋਏ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਗੱਲ ਕਹੀ। ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਨੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲੀ ਉਮੀਦਵਾਰ ਹੈ ਜਿਸ ਨੇ ਇੱਕ ਪਾਰਟੀ ਵਿੱਚ ਰਹਿ ਕੇ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ।
ਫਾਜ਼ਿਲਕਾ ਦੇ ਸਰਕਾਰੀ ਮੁੰਡਿਆਂ ਦੇ ਸਕੂਲ ਦੇ ਵਿੱਚ ਹੋ ਰਹੀ ਲੋਕਸਭਾ ਚੋਣਾਂ ਦੀ ਕਾਊਂਟਿੰਗ ਦੌਰਾਨ 54 ਨੰਬਰ ਮਸ਼ੀਨ ਖਰਾਬ ਹੋ ਗਈ ਹੈ ਜਿਸ ਕਰਕੇ ਹੁਣ ਵੀਵੀਪੈਟ ਰਾਹੀਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ l ਮੌਕੇ ਤੇ ਪਹੁੰਚੇ ਡਿਪਟੀ ਕਮਿਸ਼ਨਰ ਦਾ ਕਹਿਣਾ ਕਿ ਸਾਰੀ ਪਾਰਟੀਆਂ ਦੇ ਲੋਕ ਮੌਕੇ ਤੇ ਮੌਜੂਦ ਨੇ ਜਿਨਾਂ ਦੀ ਹਾਜ਼ਰੀ ਦੇ ਵਿੱਚ ਵੀਵੀਪੈਟ ਦੇ ਜਰੀਏ ਵੋਟਾਂ ਦੀ ਗਿਣਤੀ ਹੋ ਰਹੀ ਹੈ l
ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਜੇਤੂ ਐਲਾਨ
ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਮਨੀਸ਼ ਤਿਵਾੜੀ ਨੇ ਭਾਜਪਾ ਦੇ ਸੰਜੇ ਟੰਡਨ ਨੂੰ ਮਾਤ ਦਿੱਤੀ ਹੈ।
ਲੋਕਾਂ ਨੇ ਮੁੱਖ ਮੰਤਰੀ ਖਿਲਾਫ਼ ਵੱਡਾ ਫਤਵਾ ਦਿੱਤਾ-ਚਰਨਜੀਤ ਸਿੰਘ ਚੰਨੀ
ਜਲੰਧਰ ਲੋਕ ਸਭਾ ਸੀਟ ਤੋਂ ਜਿੱਤ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਲੋਕਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਫਤਵਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਦੇ ਹੋਏ ਹੋਰ ਨੂੰ ਮੌਕਾ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਆਪਣੀ ਪਾਰਟੀ ਉਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਸਹੀ ਉਮੀਦਵਾਰ ਨਹੀਂ ਐਲਾਨੇ ਗਏ ਹਨ।
ਦੁਪਹਿਰ 1.30 ਵਜੇ ਤੱਕ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੀ ਸਥਿਤੀ
ਕਾਂਗਰਸ-7
ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ 33993 ਵੋਟਾਂ ਨਾਲ ਅੱਗੇ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 30250 ਵੋਟਾਂ ਨਾਲ ਅੱਗੇ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜੇਤੂ ਕਰਾਰ ਦੇ ਦਿੱਤੇ ਗਏ ਹਨ, ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ 26701 ਵੋਟਾਂ ਨਾਲ ਅੱਗੇ, ਫਤਹਿਗੜ੍ਹ ਤੋਂ ਡਾ. ਅਮਰ ਸਿੰਘ 1823 ਵੋਟਾਂ ਨਾਲ ਅੱਗੇ। ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ 1831 ਵੋਟਾਂ ਅਤੇ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ 10881 ਵੋਟਾਂ ਨਾਲ ਅੱਗੇ ਹਨ।ਆਪ-3
ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ 37258 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦਕਿ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ 163621 ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਅਕਾਲੀ-1
ਬਠਿੰਡਾ ਤੋਂ ਹਰਸਿਮਰਤ ਬਾਦਲ 51928 ਵੋਟਾਂ ਨਾਲ ਅੱਗੇਆਜ਼ਾਦ- 2
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 123986 ਵੋਟਾਂ ਨਾਲ ਅੱਗੇ ਹਨ
ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 55825 ਵੋਟਾਂ ਨਾਲ ਅੱਗੇਚਰਨਜੀਤ ਸਿੰਘ ਚੰਨੀ ਜੇਤੂ ਕਰਾਰ
ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ 1, 75, 993 ਵੋਟਾਂ ਨਾਲ ਜੇਤੂ ਰਹੇ।
Chandigarh Election Result 2024: ਚੰਡੀਗੜ੍ਹ ਵਿੱਚ 11ਵੇਂ ਗੇੜ ਤੋਂ ਬਾਅਦ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ 157940 ਅਤੇ ਭਾਜਪਾ ਦੇ ਸੰਜੇ ਟੰਡਨ ਨੂੰ 151859 ਵੋਟਾਂ ਮਿਲੀਆਂ ਹਨ। ਮਨੀਸ਼ ਤਿਵਾੜੀ 6081 ਵੋਟਾਂ ਨਾਲ ਅੱਗੇ ਹਨ।
Punjab Lok Sabha Election Result 2024: ਲੋਕ ਸਭਾ ਸੰਗਰੂਰ ਸੀਟ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਸ਼ਾਨਦਾਰ ਜਿੱਤ 'ਤੇ ਉਸ ਦੇ ਮਾਤਾ-ਪਿਤਾ ਨੇ ਲੱਡੂ ਵੰਡ ਕੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਘਰ ਦੇ ਬਾਹਰ ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਵੱਡਾ ਇਕੱਠ ਸ਼ੁਰੂ ਹੋ ਗਿਆ ਹੈ ਅਤੇ ਪਰਿਵਾਰ ਨੇ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
Punjab Lok Sabha Election Result 2024- ਹਰਸਿਮਰਤ ਕੌਰ ਬਾਦਲ ਦੀ ਅਪੀਲ
Punjab Lok Sabha Election Result 2024- ਦੁਪਹਿਰ 1.30 ਵਜੇ ਤੱਕ ਪੰਜਾਬ ਦੇ ਹਾਲਾਤ
ਕਾਂਗਰਸ-7
ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ 33993 ਵੋਟਾਂ ਨਾਲ ਅੱਗੇ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 30250 ਵੋਟਾਂ ਨਾਲ ਅੱਗੇ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 172090 ਵੋਟਾਂ ਨਾਲ ਅੱਗੇ, ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ 26701 ਵੋਟਾਂ ਨਾਲ ਅੱਗੇ, ਫਤਹਿਗੜ੍ਹ ਤੋਂ ਡਾ: ਅਮਰ ਸਿੰਘ 1823 ਵੋਟਾਂ ਨਾਲ ਅੱਗੇ। ਘੁਬਾਇਆ ਪਟਿਆਲਾ ਤੋਂ 1831 ਵੋਟਾਂ ਨਾਲ ਅੱਗੇ ਹਨ।ਆਪ-3
ਹੁਸ਼ਿਆਰਪੁਰ ਤੋਂ ਡਾ: ਰਾਜ ਕੁਮਾਰ ਚੱਬੇਵਾਲ 37258 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦਕਿ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ 163621 ਵੋਟਾਂ ਨਾਲ ਅੱਗੇ ਚੱਲ ਰਹੇ ਹਨ|ਅਕਾਲੀ-1
ਬਠਿੰਡਾ ਤੋਂ ਹਰਸਿਮਰਤ ਬਾਦਲ 51928 ਵੋਟਾਂ ਨਾਲ ਅੱਗੇਆਜ਼ਾਦ- 2
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 123986 ਵੋਟਾਂ ਨਾਲ ਅੱਗੇ ਹਨ
ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 55825 ਵੋਟਾਂ ਨਾਲ ਅੱਗੇਸ਼ੇਰ ਸਿੰਘ ਘੁਬਾਇਆ ਅੱਗੇ ਹੋਏ
ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅੱਗੇ ਚੱਲ ਰਹੇ ਹਨ। ਇਥੇ ਸ਼ੇਰ ਸਿੰਘ ਘੁਬਾਇਆ ਅਤੇ ਭਾਜਪਾ ਉਮੀਦਵਾਰ ਗੁਰਮੀਤ ਸਿੰਘ ਸੋਢੀ ਵਿਚਾਲੇ ਕਾਫੀ ਫਸਵੀਂ ਟੱਕਰ ਦੇਖਣ ਨੂੰ ਮਿਲ ਰਹੀ ਹੈ।ਜਲੰਧਰ ਲੋਕ ਸਭਾ ਸੀਟ ਤੋਂ ਚਰਨਜੀਤ ਚੰਨੀ ਅੱਗੇ, ਮਿਲੀਆਂ 149403 ਵੋਟਾਂ
ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗੁਰਮੀਤ ਸਿੰਘ ਸੋਢੀ ਅੱਗੇ
ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗੁਰਮੀਤ ਸਿੰਘ ਸੋਢੀ ਨੇ 938 ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਜਲੰਧਰ ਤੋਂ ਚੰਨੀ ਦੀ ਜਿੱਤ ਲਗਭਗ ਤੈਅ
ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਿੱਤ ਲਗਭਗ ਤੈਅ ਹੈ। ਉਹ ਭਾਜਪਾ ਦੇ ਸੁਸ਼ੀਲ ਰਿੰਕੂ ਤੋਂ ਕਰੀਬ 1.64 ਲੱਖ ਵੋਟਾਂ ਨਾਲ ਅੱਗੇ ਹਨ। ਇਸ ਦਾ ਪਤਾ ਲੱਗਦਿਆਂ ਹੀ ਸਮਰਥਕ ਗਿਣਤੀ ਕੇਂਦਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਵੋਟਾਂ ਦੀ ਗਿਣਤੀ ਦੌਰਾਨ ਚੰਨੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਬੜ੍ਹਤ 'ਤੇ ਰਹੇ।ਚਰਨਜੀਤ ਸਿੰਘ ਚੰਨੀ ਨੇ ਡੇਢ ਲੱਖ ਤੋਂ ਵੱਧ ਦੀ ਲੀਡ ਬਣਾਈ
ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਡੇਢ ਲੱਖ ਦੀ ਤੋਂ ਵੱਧ ਦੀ ਲੀਡ ਬਣਾ ਲਈ ਹੈ। ਚੰਨੀ 1,52,080 ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਜ਼ੀ ਨਿਊਜ਼ ਦੇ ਐਗਜ਼ਿਟ ਪੋਲ ਬਿਲਕੁਲ ਸਟੀਕ ਸਾਬਿਤ ਹੋਏ
ਜ਼ੀ ਨਿਊਜ਼ ਵੱਲੋਂ ਏਆਈ ਦੀ ਮਦਦ ਨਾਲ ਕੀਤੇ ਗਏ ਐਗਜ਼ਿਟ ਪੋਲ ਬਿਲਕੁਲ ਸਟੀਕ ਸਾਬਤ ਹੋ ਰਹੇ ਹਨ। ਏਆਈ ਵੱਲੋਂ ਕੀਤੇ ਗਏ ਐਗਜ਼ਿਟ ਪੋਲ ਵਿੱਚ ਇੰਡੀਆ ਨੂੰ 180-195 ਸੀਟਾਂ ਅਤੇ ਐਨਡੀਏ ਨੂੰ 305-315 ਸੀਟਾਂ ਦਾ ਅਨੁਮਾਨ ਲਗਾਇਆ ਗਿਆ ਸੀ। ਹੁਣ ਇਹ ਸਰਵੇ ਹੁਣ ਬਿਲਕੁਲ ਸਹੀ ਸਾਬਿਤ ਹੋ ਰਹੇ ਹਨ।ਅਨੰਦਪੁਰ ਲੋਕ ਸਭਾ ਸੀਟ ਤੋਂ ਮਲਵਿੰਦਰ ਸਿੰਘ ਨੇ ਬਣਾਈ ਬੜ੍ਹਤ
ਅਨੰਦਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ 4909 ਵੋਟਾਂ ਦੀ ਬੜ੍ਹਤ ਬਣਾ ਲਈ ਹੈ। ਜਦਕਿ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਦੂਜੇ ਨੰਬਰ ਉਤੇ ਹਨ।ਪੰਜਾਬ ਦੀਆਂ 4 ਸੀਟਾਂ 'ਤੇ ਸਖ਼ਤ ਮੁਕਾਬਲਾ
ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਲਈ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਇਨ੍ਹਾਂ ਵਿੱਚ ਲੁਧਿਆਣਾ, ਫ਼ਿਰੋਜ਼ਪੁਰ, ਪਟਿਆਲਾ ਅਤੇ ਆਨੰਦਪੁਰ ਸਾਹਿਬ ਸੀਟਾਂ ਸ਼ਾਮਲ ਹਨ। ਉਕਤ ਲੋਕ ਸਭਾ ਸੀਟਾਂ ਉਤੇ ਬਹੁਤ ਹੀ ਘੱਟੇ ਦੇ ਮਾਰਜਿਨ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਅੱਗੇ ਪਿਛੇ ਚੱਲ ਰਹੇ ਹਨ।ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੇ ਬਣਾਈ ਬੜ੍ਹਤ
ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਹਨ। ਮਨੀਸ਼ ਤਿਵਾੜੀ 10 ਹਜ਼ਾਰ ਵੋਟਾਂ ਨਾਲ ਲੀਡ ਬਣਾਏ ਹੋਏ ਹਨ।ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਪਛੜੀ
ਵਿਧਾਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਕਾਫੀ ਪਛੜ ਰਹੀ ਹੈ। ਦਰਅਸਲ ਵਿੱਚ ਮੌਜੂਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਨ। ਇਥੋਂ ਆਮ ਆਦਮੀ ਪਾਰਟੀ ਤੀਜੇ ਨੰਬਰ ਉਤੇ ਹਨ ਜਦਕਿ ਕਾਂਗਰਸ ਦੂਜੇ ਨੰਬਰ ਉਤੇ ਚੱਲ ਰਹੀ ਹੈ।ਹਰਿਆਣਾ ਵਿੱਚ ਭਾਜਪਾ ਨੂੰ ਵੱਡਾ ਝਟਕਾ
ਹਰਿਆਣਾ ਵਿੱਚ ਕਾਂਗਰਸ ਨੂੰ 6 ਸੀਟਾਂ ਉਤੇ ਲੀਡ ਮਿਲ ਰਹੀ ਹੈ ਜਦੋਂ ਭਾਜਪਾ ਨੂੰ ਸਿਰਫ਼ 4 ਸੀਟਾਂ ਉਤੇ ਅੱਗੇ ਚੱਲ ਰਹੀ ਹੈ।12 ਵਜੇ ਤੱਕ ਪੰਜਾਬ ਲੋਕ ਸਭਾ ਸੀਟਾਂ ਦੀ ਸਥਿਤੀ
ਕਾਂਗਰਸ-7
ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ 27500 ਵੋਟਾਂ ਨਾਲ ਅੱਗੇ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 16867 ਵੋਟਾਂ ਨਾਲ ਅੱਗੇ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 125293 ਵੋਟਾਂ ਨਾਲ ਅੱਗੇ, ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ 18026 ਵੋਟਾਂ ਨਾਲ ਅੱਗੇ, ਫਤਿਹਗੜ੍ਹ ਤੋਂ ਡਾ. ਅਮਰ ਸਿੰਘ 1986 ਵੋਟਾਂ ਨਾਲ ਅੱਗੇ। ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਅੱਗੇ ਚੱਲ ਰਹੇ ਹਨ। ਉਥੇ ਹੀ ਪਟਿਆਲਾ ਤੋਂ ਧਰਮਵੀਰ ਗਾਂਧੀ 3930 ਵੋਟਾਂ ਨਾਲ ਅੱਗੇ ਹਨ।ਆਪ-3
ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ 19352 ਵੋਟਾਂ ਨਾਲ ਅੱਗੇ ਹਨ, ਜਦਕਿ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ 120942 ਵੋਟਾਂ ਨਾਲ ਅੱਗੇ ਹਨ।ਅਕਾਲੀ-1
ਹਰਸਿਮਰਤ ਬਾਦਲ ਬਠਿੰਡਾ ਤੋਂ 40739 ਵੋਟਾਂ ਨਾਲ ਅੱਗੇ ਹੈਆਜ਼ਾਦ- 2
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 79704 ਵੋਟਾਂ ਨਾਲ ਅੱਗੇ ਹਨ
ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 46690 ਵੋਟਾਂ ਨਾਲ ਅੱਗੇਸਮ੍ਰਿਤੀ ਇਰਾਨੀ ਪਿੱਛੇ ਚੱਲ ਰਹੀ
ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਪਿੱਛੇ ਚੱਲ ਰਹੇ ਹਨ। ਦਰਅਸਲ ਵਿੱਚ ਕਾਂਗਰਸ ਦੇ ਉਮੀਦਵਾਰ ਕਿਸ਼ੋਰੀ ਲਾਲ 45905 ਨਾਲ ਅੱਗੇ ਚੱਲ ਰਹੇ ਹਨ।ਗੁਰਮੀਤ ਸਿੰਘ ਮੀਤ ਹੇਅਰ ਨੂੰ 1 ਲੱਖ ਤੋਂ ਵੱਧ ਦੀ ਬੜ੍ਹਤ
ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ 1 ਲੱਖ ਤੋਂ ਵੱਧ ਦੀ ਲੀਡ ਬਣਾ ਲਈ ਹੈ।ਗੁਰਮੀਤ ਸਿੰਘ ਮੀਤ ਹੇਅਰ ਨੂੰ 1 ਲੱਖ ਤੋਂ ਵੱਧ ਦੀ ਬੜ੍ਹਤ
ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ 1 ਲੱਖ ਤੋਂ ਵੱਧ ਦੀ ਲੀਡ ਬਣਾ ਲਈ ਹੈ।ਚਰਨਜੀਤ ਚੰਨੀ ਨੇ 1 ਲੱਖ ਤੋਂ ਵੱਧ ਦੀ ਲੀਡ ਬਣਾਈ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਜਲੰਧਰ ਲੋਕ ਸਭਾ ਹਲਕੇ ਤੋਂ 1 ਲੱਖ ਸੀਟਾਂ ਤੋਂ ਵੱਧ ਅੱਗੇ ਚੱਲ ਰਹੇ ਹਨ। ਚਰਨਜੀਤ ਸਿੰਘ ਚੰਨੀ ਨੂੰ ਗ੍ਰੀਨ ਸਿਗਨਲ ਮਿਲਦਾ ਨਜ਼ਰ ਆ ਰਿਹਾ ਹੈ।11 ਵਜੇ ਤੱਕ ਪੰਜਾਬ ਦੇ ਹਾਲਾਤ
ਕਾਂਗਰਸ-7
ਸੁਖਜਿੰਦਰ ਸਿੰਘ ਰੰਧਾਵਾ ਗੁਦਰਾਸਪੁਰ ਤੋਂ 15581 ਵੋਟਾਂ ਨਾਲ ਅੱਗੇ ਹਨ।
ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 9412 ਵੋਟਾਂ ਨਾਲ ਅੱਗੇ ਹਨ।
ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 778971 ਵੋਟਾਂ ਨਾਲ ਅੱਗੇ ਹਨ।
ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ 4214 ਵੋਟਾਂ ਨਾਲ ਅੱਗੇ ਹਨ।
ਫ਼ਤਹਿਗੜ੍ਹ ਸਾਹਿਬ ਤੋਂ ਡਾ: ਅਮਰ ਸਿੰਘ 17823 ਵੋਟਾਂ ਨਾਲ ਅੱਗੇ ਹਨ।
ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ 1412 ਵੋਟਾਂ ਨਾਲ ਅੱਗੇ ਹਨ
ਡਾ: ਧਰਮਵੀਰ ਗਾਂਧੀ ਪਟਿਆਲਾ ਤੋਂ 1352 ਵੋਟਾਂ ਨਾਲ ਅੱਗੇ ਹਨ।ਆਪ-3
ਹੁਸ਼ਿਆਰਪੁਰ ਤੋਂ ਡਾ: ਰਾਜਕੁਮਾਰ ਚੱਬੇਲਵਾ 10925 ਵੋਟਾਂ ਨਾਲ ਅੱਗੇ ਹਨ।
ਆਨੰਦਪੁਰ ਤੋਂ ਮਾਲਵਿੰਦਰ ਸਿੰਘ ਕੰਗ 3356 ਵੋਟਾਂ ਨਾਲ ਅੱਗੇ ਹਨ।
ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ 76769 ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਅਕਾਲੀ-1
ਬਠਿੰਡਾ ਤੋਂ ਹਰਸਿਮਰਤ ਬਾਦਲ 23791 ਵੋਟਾਂ ਨਾਲ ਅੱਗੇਆਜ਼ਾਦ- 2
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 61062 ਵੋਟਾਂ ਨਾਲ ਅੱਗੇ ਹਨ
ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 32009 ਵੋਟਾਂ ਨਾਲ ਅੱਗੇਰਾਹੁਲ ਗਾਂਧੀ ਵਾਇਨਾਡ ਤੋਂ ਅੱਗੇ
ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਰਾਹੁਲ ਗਾਂਧੀ ਅੱਗੇ ਚੱਲ ਰਹੇ ਹਨ। ਰਾਹੁਲ ਗਾਂਧੀ 138618 ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਅਮੇਠੀ ਤੋਂ ਕਾਂਗਰਸ ਅੱਗੇ
ਕਾਂਗਰਸ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਅਮੇਠੀ ਤੋਂ 15060 ਵੋਟਾਂ ਨਾਲ ਅੱਗੇ ਹਨ। ਸ਼ਰਮਾ ਨੂੰ ਹੁਣ ਤੱਕ 49947 ਵੋਟਾਂ ਮਿਲੀਆਂ ਹਨ। ਜਦਕਿ ਭਾਜਪਾ ਦੀ ਸਮ੍ਰਿਤੀ ਇਰਾਨੀ ਨੂੰ 34887 ਵੋਟਾਂ ਮਿਲੀਆਂ।ਰਾਹੁਲ ਗਾਂਧੀ ਨੇ ਵੱਡੀ ਬੜ੍ਹਤ ਬਣਾਈ
ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਕਾਂਗਰਸੀ ਉਮੀਦਵਾਰ ਰਾਹੁਲ ਗਾਂਧੀ ਨੇ ਵੱਡੀ ਬੜ੍ਹਤ ਬਣਾਈ ਹੋਈ। ਰਾਹੁਲ ਗਾਂਧੀ 73637 ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਅਮਿਤ ਸ਼ਾਹ ਅੱਗੇ ਚੱਲ ਰਹੇ
ਗੁਜਰਾਤ ਦੇ ਗਾਂਧੀ ਨਗਰ ਤੋਂ ਅਮਿਤ ਸ਼ਾਹ ਨੇ ਵੱਡੀ ਬੜ੍ਹਤ ਬਣਾਈ ਹੋਈ ਹੈ। ਅਮਿਤ ਸ਼ਾਹ 239680 ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਨਰਿੰਦਰ ਮੋਦੀ ਨੇ ਬਣਾਈ ਵੱਡੀ ਬੜ੍ਹਤ
ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਵੱਡੀ ਬੜ੍ਹਤ ਬਣਾ ਲਈ ਹੈ। ਨਰਿੰਦਰ ਮੋਦੀ 40906 ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਚਰਨਜੀਤ ਚੰਨੀ ਅੱਗੇ ਚੱਲ ਰਹੇ
ਜਲੰਧਰ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ 70363 ਵੋਟਾਂ ਨਾਲ ਅੱਗੇ ਚੱਲ ਰਹੇ ਹਨ।Punjab Lok Sabha Election Result 2024- ਸਾਰੀਆਂ ਸੀਟਾਂ 'ਤੇ ਸ਼ੁਰੂਆਤੀ ਰੁਝਾਨ ਵਿੱਚ (10:30 ਤੱਕ ਪੰਜਾਬ ਦੇ ਹਾਲਾਤ)
ਕਾਂਗਰਸ-6
ਸੁਖਜਿੰਦਰ ਸਿੰਘ ਰੰਧਾਵਾ ਗੁਦਰਾਸਪੁਰ ਤੋਂ 13832 ਵੋਟਾਂ ਨਾਲ ਅੱਗੇ ਹਨ।
ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 8234 ਵੋਟਾਂ ਨਾਲ ਅੱਗੇ ਹਨ।
ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 63577 ਵੋਟਾਂ ਨਾਲ ਅੱਗੇ ਹਨ।
ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ 1540 ਵੋਟਾਂ ਨਾਲ ਅੱਗੇ ਹਨ।
ਫ਼ਤਹਿਗੜ੍ਹ ਸਾਹਿਬ ਤੋਂ ਡਾ: ਅਮਰ ਸਿੰਘ 14803 ਵੋਟਾਂ ਨਾਲ ਅੱਗੇ ਹਨ।
ਪਟਿਆਲਾ ਤੋਂ ਡਾ: ਧਰਮਵੀਰ ਗਾਂਧੀ 690 ਵੋਟਾਂ ਨਾਲ ਅੱਗੇਆਪ-3
ਹੁਸ਼ਿਆਰਪੁਰ ਤੋਂ ਡਾ: ਰਾਜਕੁਮਾਰ ਚੱਬੇਲਵਾ 7844 ਵੋਟਾਂ ਨਾਲ ਅੱਗੇ ਹਨ।
ਆਨੰਦਪੁਰ ਤੋਂ ਮਾਲਵਿੰਦਰ ਸਿੰਘ ਕੰਗ 2483 ਵੋਟਾਂ ਨਾਲ ਅੱਗੇ ਹਨ।
ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ 57413 ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਅਕਾਲੀ-2
ਬਠਿੰਡਾ ਤੋਂ ਹਰਸਿਮਰਤ ਬਾਦਲ 14979 ਵੋਟਾਂ ਨਾਲ ਅੱਗੇ
ਫ਼ਿਰੋਜ਼ਪੁਰ ਤੋਂ ਨਰਦੇਵ ਸਿੰਘ ਬੌਬੀ ਮਾਨ 713 ਵੋਟਾਂ ਨਾਲ ਅੱਗੇ ਹਨ।ਆਜ਼ਾਦ ਉਮੀਦਵਾਰ-2
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 46505 ਵੋਟਾਂ ਨਾਲ ਅੱਗੇ ਹਨ
ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 23890 ਵੋਟਾਂ ਨਾਲ ਅੱਗੇPunjab Lok Sabha Election Result 2024- ਸਾਰੀਆਂ ਸੀਟਾਂ 'ਤੇ ਸ਼ੁਰੂਆਤੀ ਰੁਝਾਨ ਵਿੱਚ
ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੱਗੇ---62712
ਆਨੰਦਪੁਰ ਸਾਹਿਬ ਤੋਂ ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਅੱਗੇ- 87886
ਬਠਿੰਡਾ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅੱਗੇ- 125851
ਫਰੀਦਕੋਟ ਤੋਂ ਆਜ਼ਾਦ ਸਰਬਜੀਤ ਸਿੰਘ ਖਾਲਸਾ ਅੱਗੇ- 70648
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ: ਅਮਰ ਸਿੰਘ ਅੱਗੇ-141428
ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਨਰਦੇਵ ਸਿੰਘ ਬੌਬੀ ਮਾਨ ਅੱਗੇ- 62489
ਗੁਰਦਾਸਪੁਰ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਹਨ-63113
ਹੁਸ਼ਿਆਰਪੁਰ ਤੋਂ ‘ਆਪ’ ਦੇ ਰਾਮ ਕੁਮਾਰ ਚੱਬੇਵਾਲ ਅੱਗੇ-93008
ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਅੱਗੇ-182547
ਖਡੂਰ ਸਾਹਿਬ ਤੋਂ ਆਜ਼ਾਦ ਅੰਮ੍ਰਿਤਪਾਲ ਸਿੰਘ ਅੱਗੇ-113456
ਲੁਧਿਆਣਾ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ-47531
ਪਟਿਆਲਾ ਤੋਂ ਕਾਂਗਰਸ ਦੇ ਡਾ: ਧਰਮਵੀਰ ਗਾਂਧੀ ਅੱਗੇ-88271
ਸੰਗਰੂਰ ਤੋਂ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਅੱਗੇ-136452ਮਨੀਸ਼ ਤਿਵਾੜੀ ਅੱਗੇ
Chandigarh Lok Sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਦੂਜੇ ਗੇੜ 'ਚ ਵੀ ਕਾਂਗਰਸ ਅੱਗੇ ਹੈ, ਦੂਜੇ ਗੇੜ ਵਿੱਚ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ 33629 ਵੋਟਾਂ ਮਿਲੀਆਂ। ਜਦਕਿ ਭਾਜਪਾ ਦੇ ਸੰਜੇ ਟੰਡਨ ਨੂੰ 29060 ਵੋਟਾਂ ਮਿਲੀਆਂ ਹਨ।ਫ਼ਿਰੋਜ਼ਪੁਰ ਵਿੱਚ ਕਾਂਗਰਸ ਅੱਗੇ
ਫ਼ਿਰੋਜ਼ਪੁਰ ਵਿੱਚ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਇੱਕ ਵਾਰ ਫਿਰ ਅੱਗੇ ਹਨ।Punjab Lok Sabha Election Result 2024- ਸਾਰੀਆਂ ਸੀਟਾਂ 'ਤੇ ਸ਼ੁਰੂਆਤੀ ਰੁਝਾਨ ਵਿੱਚ
ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੱਗੇ
ਆਨੰਦਪੁਰ ਸਾਹਿਬ ਤੋਂ ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਅੱਗੇ
ਬਠਿੰਡਾ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅੱਗੇ
ਫਰੀਦਕੋਟ ਤੋਂ ਆਜ਼ਾਦ ਸਰਬਜੀਤ ਸਿੰਘ ਖਾਲਸਾ ਅੱਗੇ
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ: ਅਮਰ ਸਿੰਘ ਅੱਗੇ ਹਨ।
ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਨਰਦੇਵ ਸਿੰਘ ਬੌਬੀ ਮਾਨ ਅੱਗੇ ਹਨ।
ਗੁਰਦਾਸਪੁਰ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਹਨ।
ਹੁਸ਼ਿਆਰਪੁਰ ਤੋਂ ‘ਆਪ’ ਦੇ ਰਾਮ ਕੁਮਾਰ ਚੱਬੇਵਾਲ ਅੱਗੇ
ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਅੱਗੇ
ਖਡੂਰ ਸਾਹਿਬ ਤੋਂ ਆਜ਼ਾਦ ਅੰਮ੍ਰਿਤਪਾਲ ਸਿੰਘ ਅੱਗੇ
ਲੁਧਿਆਣਾ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ
ਪਟਿਆਲਾ ਤੋਂ ਕਾਂਗਰਸ ਦੇ ਡਾ: ਧਰਮਵੀਰ ਗਾਂਧੀ ਅੱਗੇ
ਸੰਗਰੂਰ ਤੋਂ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਅੱਗੇChandigarh Lok Sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਹਨ। ਤਿਵਾੜੀ 4569 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
Punjab Lok Sabha Election Result 2024- ਸਾਰੀਆਂ ਸੀਟਾਂ 'ਤੇ ਸ਼ੁਰੂਆਤੀ ਰੁਝਾਨ ਵਿੱਚ
ਕਾਂਗਰਸ-7
'ਆਪ'-3
SAD-1
IND-2ਜਲੰਧਰ ਵਿੱਚ ਚੰਨੀ ਅੱਗੇ
Jalandhar Lok sabha Chunav Result 2024: ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ।Punjab Lok Sabha Election Result 2024
ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੱਗੇ
ਆਨੰਦਪੁਰ ਸਾਹਿਬ ਤੋਂ ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਅੱਗੇ
ਬਠਿੰਡਾ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅੱਗੇ
ਫਰੀਦਕੋਟ ਤੋਂ ਆਜ਼ਾਦ ਸਰਬਜੀਤ ਸਿੰਘ ਖਾਲਸਾ ਅੱਗੇ
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ: ਅਮਰ ਸਿੰਘ ਅੱਗੇ ਹਨ।
ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਅੱਗੇ ਹਨ।
ਗੁਰਦਾਸਪੁਰ ਤੋਂ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਅੱਗੇ।
ਹੁਸ਼ਿਆਰਪੁਰ ਤੋਂ ‘ਆਪ’ ਦੇ ਰਾਮ ਕੁਮਾਰ ਚੱਬੇਵਾਲ ਅੱਗੇ
ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਅੱਗੇ
ਖਡੂਰ ਸਾਹਿਬ ਤੋਂ ਆਜ਼ਾਦ ਅੰਮ੍ਰਿਤਪਾਲ ਸਿੰਘ ਅੱਗੇ
ਲੁਧਿਆਣਾ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ
ਪਟਿਆਲਾ ਤੋਂ ਬਲਬੀਰ ਸਿੰਘ ਅੱਗੇ ‘ਆਪ’ ਦੇ ਡਾ
ਸੰਗਰੂਰ ਤੋਂ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਅੱਗੇPunjab Lok Sabha Election Result 2024
ਕਾਂਗਰਸ- 6
'ਆਪ' -3
SAD-2
IND-2Varanasi Lok Sabha Election Result 2024:
ਨਰਿੰਦਰ ਮੋਦੀ---36424
ਅਜੈ ਰਾਏ---35805Fatehgarh Sahib Lok Sabha Election Result 2024: ਫਤਹਿਗੜ੍ਹ ਸਾਹਿਬ ਤੋਂ ਅਮਰ ਸਿੰਘ 79212 ਵੋਟਾਂ ਨਾਲ ਅੱਗੇ ਹਨ।
Faridkot Lok Sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਸਰਬਜੀਤ ਸਿੰਘ ਖਾਲਸਾ 32965 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਕਰਮਜੀਤ ਸਿੰਘ ਅਨਮੋਲ ਨੂੰ 19476 ਵੋਟਾਂ ਮਿਲੀਆਂ ਹਨ।
Bathinda Lok Sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਹੁਣ ਹਰਸਿਮਰਤ ਕੌਰ ਬਾਦਲ ਅੱਗੇ 62808 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਗੁਰਮੀਤ ਸਿੰਘ ਖੁੱਡੀਆਂ 58810 ਵੋਟਾਂ ਮਿਲੀਆਂ ਹਨ।
Amritsar Lok Sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਅੰਮ੍ਰਿਤਸਰ ਸੀਟ ਤੋਂ ਗੁਰਜੀਤ ਸਿੰਘ ਔਜਲਾ 25208 ਵੋਟਾਂ ਨਾਲ ਅੱਗੇ ਤੇ ਤਰਨਜੀਤ ਸਿੰਘ ਸੰਧੂ 21384 ਵੋਟਾਂ ਮਿਲੀਆਂ ਹਨ।
Anandpur Sahib Lok sabha Election 2024: ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪ ਦੇ ਮਾਲਵਿੰਦਰ ਸਿੰਘ ਕੰਗ 40980 ਅੱਗੇ ਹਨ। ਕਾਂਗਰਸ ਦੇ ਵਿਜੈ ਇੰਦਰ ਸਿੰਗਲਾ 39881 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
Patiala Lok Sabha Election Result 2024: ਪਟਿਆਲਾ ਸੀਟ 'ਤੇ ਕਾਂਗਰਸ ਦੇ ਡਾ: ਧਰਮਵੀਰ ਗਾਂਧੀ ਨੂੰ 33142, 'ਆਪ' ਦੇ ਬਲਬੀਰ ਸਿੰਘ ਨੂੰ 32360 ਅਤੇ ਭਾਜਪਾ ਦੀ ਪ੍ਰਨੀਤ ਕੌਰ ਨੂੰ 25454 ਵੋਟਾਂ ਮਿਲੀਆਂ ਹਨ |
ਜਾਣੋ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਅੱਗੇ
ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੱਗੇ
ਆਨੰਦਪੁਰ ਸਾਹਿਬ ਤੋਂ ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਅੱਗੇ
ਬਠਿੰਡਾ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅੱਗੇ
ਫਰੀਦਕੋਟ ਤੋਂ ਆਜ਼ਾਦ ਸਰਬਜੀਤ ਸਿੰਘ ਖਾਲਸਾ ਅੱਗੇ
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ: ਅਮਰ ਸਿੰਘ ਅੱਗੇ ਹਨ।
ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਅੱਗੇ ਹਨ।
ਗੁਰਦਾਸਪੁਰ ਤੋਂ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਅੱਗੇ।
ਹੁਸ਼ਿਆਰਪੁਰ ਤੋਂ ‘ਆਪ’ ਦੇ ਰਾਮ ਕੁਮਾਰ ਚੱਬੇਵਾਲ ਅੱਗੇ
ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਅੱਗੇ
ਖਡੂਰ ਸਾਹਿਬ ਤੋਂ ਆਜ਼ਾਦ ਅੰਮ੍ਰਿਤਪਾਲ ਸਿੰਘ ਅੱਗੇ
ਲੁਧਿਆਣਾ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ
ਪਟਿਆਲਾ ਤੋਂ ਬਲਬੀਰ ਸਿੰਘ ਅੱਗੇ ‘ਆਪ’ ਦੇ ਡਾ
ਸੰਗਰੂਰ ਤੋਂ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਅੱਗੇਅਮਿਤ ਸ਼ਾਹ 35 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ
ਕੇਂਦਰੀ ਗ੍ਰਹਿ ਮੰਤਰੀ ਅਤੇ ਗੁਜਰਾਤ ਦੀ ਗਾਂਧੀਨਗਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਮਿਤ ਸ਼ਾਹ 35 ਹਜ਼ਾਰ ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ।ਵਾਰਾਣਸੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਹਜ਼ਾਰ ਵੋਟਾਂ ਨਾਲ ਪਿੱਛੇ ਹਨ। ਮੋਦੀ ਨੂੰ ਹੁਣ ਤੱਕ 5257 ਵੋਟਾਂ ਮਿਲੀਆਂ ਹਨ, ਜਦਕਿ ਕਾਂਗਰਸੀ ਉਮੀਦਵਾਰ ਨੂੰ 11480 ਵੋਟਾਂ ਮਿਲੀਆਂ ਹਨ।
Fatehgarh Sahib Lok Sabha Election Result 2024: ਫਤਹਿਗੜ੍ਹ ਲੋਕ ਸਭਾ ਸੀਟ ਤੋਂ ਡਾ. ਅਮਰ ਸਿੰਘ 7556 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਪਿੱਛੇ ਚੱਲ ਰਹੇ ਹਨ।
Faridkot Lok Sabha Election Result 2024: ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 7544 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
Bathinda Lok Sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਹੁਣ ਹਰਸਿਮਰਤ ਕੌਰ ਬਾਦਲ 983 ਵੋਟਾਂ ਨਾਲ ਅੱਗੇ ਚੱਲ ਰਹੀ ਹੈ।
Anandpur Sahib Lok sabha Election 2024: ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਵਿਜੈ ਇੰਦਰ ਸਿੰਗਲਾ 381 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
Amritsar Lok abha Election Result 2024: ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਗੁਰਜੀਤ ਸਿੰਘ ਔਜਲਾ ਦੇ 2684 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
Hoshiarpur Lok sabha Chunav Result 2024: ਆਮ ਆਦਮੀ ਪਾਰਟੀ (AAP) ਦੇ ਡਾਕਟਰ ਰਾਜਕੁਮਾਰ ਚੱਬੇਵਾਲ 4100 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
Faridkot Lok Sabha Election Result 2024: ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 4500 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਕਾਂਗਰਸ ਦੀਆਂ 8 ਸੀਟਾਂ 'ਤੇ ਅੱਗੇ
Punjab Lok Sabha Chunav Result 2024 LIVE: ਕਾਂਗਰਸ 8 ਸੀਟਾਂ 'ਤੇ ਅੱਗੇ ਵਧ ਰਹੀ ਹੈ। ਉਹੀ 'ਆਪ' 2 ਸੀਟਾਂ 'ਤੇ ਅੱਗੇ ਹੈ।Amritsar Lok abha Election Result 2024: ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਗੁਰਜੀਤ ਸਿੰਘ ਔਜਲਾ ਦੇ 1302 ਵੋਟਾਂ ਤੋਂ ਅੱਗੇ ਚੱਲ ਰਹੇ ਹਨ
Amritsar Lok abha Election Result 2024: ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਦੇ 568 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
Anandpur Sahib Lok sabha Election 2024: ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਵਿਜੈ ਇੰਦਰ ਸਿੰਗਲਾ 37 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
Punjab Lok sabha Election 2024: ਪੰਜਾਬ ਦੀਆਂ 13 ਦੀਆਂ ਸੀਟਾਂ ਉੱਤੇ ਰੁਝਾਨਾ ਆਏਂ ਸਹਾਮਣੇ
ਆਪ- 5
ਕਾਂਗਰਸ - 6
ਬੀਜੇਪੀ- 0
ਸ਼੍ਰੋਮਣੀ ਅਕਾਲੀ ਦਲ- 0
ਅਜ਼ਾਦ-2Sangrur Lok Sabha Election Result 2024:
ਮੀਤ ਹੇਅਰ 9760
ਸਿਮਰਨਜੀਤ ਸਿੰਘ ਮਾਨ 5188
ਸੁਖਪਾਲ ਸਿੰਘ ਖਹਿਰਾ 4019
ਇਕਬਾਲ ਸਿੰਘ ਝੂੰਦਾਂ 1425
ਅਰਵਿੰਦ ਖੰਨਾ 2197Faridkot Lok Sabha Election Result 2024: ਫਰੀਦਕੋਟ ਤੋਂ ਸਰਬਜੀਤ ਸਿੰਘ 2394 ਵੋਟਾਂ ਨਾਲ ਅੱਗੇ
Khadur Sahib Lok Sabha Election Result 2024: ਲੋਕ ਸਭਾ ਹਲਕਾ ਖਡੂਰ ਸਹਿਬ ਤੋਂ
ਅਜ਼ਾਦ ਉਮੀਦਵਾਰ ਅਮਿ੍ਤਪਾਲ ਅੱਗੇ 10650
ਕਾਂਗਰਸ ਕੁਲਬੀਰ ਜ਼ੀਰਾ -6598
ਆਮ ਆਦਮੀ ਪਾਰਟੀ ਲਾਲਜੀਤ ਭੁੱਲਰ- 4845
ਸ਼੍ਰੋਮਣੀ ਅਕਾਲੀ ਦਲ ਭਾਜਪਾ ਮਨਜੀਤ ਸਿੰਘ ਮੰਨਾ 1632
ਵਿਰਸਾ ਸਿੰਘ 2047Fatehgarh Sahib Lok Sabha Election Result 2024: ਫਤਹਿਗੜ੍ਹ ਸਾਹਿਬ ਤੋਂ
ਆਪ ਗੁਰਪ੍ਰੀਤ ਜੀ.ਪੀ. 8658
ਕਾਂਗਰਸ ਅਮਰ ਸਿੰਘ 10998
ਅਕਾਲੀ ਦਲ ਬਿਕਰਮਜੀਤ ਖਾਲਸਾ 3666
ਭਾਜਪਾ ਗੇਜਾ ਰਾਮ 2042
ਅਮਰ ਸਿੰਘ 2340Sangrur Lok Sabha Election Result 2024: ਲੋਕ ਸਭਾ ਨਤੀਜੇ ਸੰਗਰੂਰ ਧੂਰੀ
ਮੀਤ ਹੇਅਰ- 3493
ਸਿਮਰਨਜੀਤ ਸਿੰਘ ਮਾਨ 1825
ਸੁਖਪਾਲ ਸਿੰਘ ਖਹਿਰਾ 1130Jalandhar Lok Sabha Election Result 2024
ਜਲੰਧਰ ਚੰਨੀ -13524
ਟੀਨੂੰ - 8342
ਰਿੰਕੂ- 8155
ਕੇਪੀ -2560
ਬਲਵਿੰਦਰ - 1744Bathinda Lok Sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਹੁਣ ਹਰਸਿਮਰਤ ਕੌਰ ਬਾਦਲ ਅੱਗੇ ਚੱਲ ਰਹੀ ਹੈ।
Anandpur Sahib Lok Sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ।
Khadur Sahib Lok Sabha Election Result 2024: ਖਡੂਰ ਸਾਹਿਬ ਵਿੱਚ ਅੰਮ੍ਰਿਤਪਾਲ ਸਿੰਘ ਅੱਗੇ
ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅੱਗੇ ਚੱਲ ਰਹੇ ਹਨ।Amritsar Lok Sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਅੰਮ੍ਰਿਤਸਰ ਸੀਟ ਤੋਂ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਅੱਗੇ ਹਨ।
Bathinda Lok Sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਗੁਰਮੀਤ ਸਿੰਘ ਖੁੱਡੀਆਂ ਅੱਗੇ ਚੱਲ ਰਹੇ ਹਨ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਪਿੱਛੇ ਚੱਲ ਰਹੇ ਹਨ।
Ludhiana Lok Sabha Election Result 2024: ਲੁਧਿਆਣਾ ਦੇ ਵਿੱਚ ਪੋਸਟਰ ਬੈਲਟ ਦੀ ਗਿਣਤੀ ਸ਼ੁਰੂ ਹੋਈ ਜਿਸ ਵਿੱਚ ਹਲਕਾ ਗਿੱਲ ਵਿੱਚੋਂ ਅਮਰਿੰਦਰ ਸਿੰਘ ਰਾਜਾ ਬੜਿੰਗ 787 ਵੋਟਾਂ, ਆਮ ਆਦਮੀ ਪਾਰਟੀ ਨੂੰ 452 ਵੋਟਾਂ, ਸ਼੍ਰੋਮਣੀ ਅਕਾਲੀ ਦਲ ਨੂੰ 447 ਵੋਟਾਂ ਅਤੇ ਭਾਰਤੀ ਜਨਤਾ ਪਾਰਟੀ ਨੂੰ 163 ਵੋਟਾਂ
Ferozepur Lok Sabha Election Result 2024: ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਅੱਗੇ ਚੱਲ ਰਹੇ ਹਨ।
Ludhiana Lok Sabha Election Result 2024: ਲੁਧਿਆਣਾ ਗਿੱਲ ਹਲਕੇ ਤੋਂ ਕਾਂਗਰਸ ਅੱਗੇ, ਰਾਜਾ ਵੜਿੰਗ ਨੂੰ 787
ਲੋਕ ਸਭਾ ਨਤੀਜਿਆਂ ਦੇ ਰੁਝਾਨ
Gujarat Lok Sabha Chunav Result 2024 LIVE: ਗੁਜਰਾਤ ਦੇ ਗਾਂਧੀਨਗਰ ਲੋਕ ਸਭਾ ਸੀਟ ਤੋਂ ਅਮੀਤ ਸ਼ਾਹ ਅੱਗੇ ਚੱਲ ਰਹੇ ਹਨ।
Punjab Lok sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਪੰਜਾਬ ਵਿੱਚ ਭਾਜਪਾ 2 ਸੀਟਾਂ ਤੋਂ ਅੱਗੇ ਚੱਲ ਰਹੀ ਹੈ।
ਲੋਕ ਸਭਾ ਨਤੀਜਿਆਂ ਦੇ ਰੁਝਾਨ
Lok Sabha Result 2024: ਦੇਸ਼ ਭਰ ਦੀਆਂ 543 ਸੀਟਾਂ 'ਚੋਂ 215 ਸੀਟਾਂ ਤੇ ਰੁਝਾਨ ਸਹਾਮਣੇ ਆ ਚੁੱਕੇ ਹਨ। ਬੀਜੇਪੀ 215 ਸੀਟਾਂ ਅਤੇ ਇੰਡੀਆ ਗਠਜੋੜ 90, ਹੋਰਾਂ 18 ਸੀਟਾਂ ਉੱਤੇ ਅੱਗੇ ਚੱਲ ਰਹੇ ਹਨ।
Punjab Lok Sabha Election Results 2024: ਜਲੰਧਰ ਲੋਕ ਸਭਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅੱਗੇ ਚੱਲ ਰਹੇ ਹਨ।
ਲੋਕ ਸਭਾ ਨਤੀਜਿਆਂ ਦੇ ਰੁਝਾਨ
Haryana Lok Sabha Result 2024: ਹਰਿਆਣਾ ਵਿੱਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਪਿੱਛੇ ਚੱਲ ਰਹੇ ਹਨ। ਕਾਂਗਰਸ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ।
ਲੋਕ ਸਭਾ ਨਤੀਜਿਆਂ ਦੇ ਰੁਝਾਨ
Lok Sabha Chunav Result 2024: ਦੇਸ਼ ਭਰ ਦੀਆਂ 543 ਸੀਟਾਂ 'ਚੋਂ 245 ਸੀਟਾਂ 'ਤੇ ਰੁਝਾਨ ਸਹਾਮਣੇ ਆ ਚੁੱਕੇ ਹਨ। ਬੀਜੇਪੀ 159 ਸੀਟਾਂ ਅਤੇ ਇੰਡੀਆ ਗਠਜੋੜ 78, ਹੋਰਾਂ 8 ਸੀਟਾਂ ਉੱਤੇ ਅੱਗੇ ਚੱਲ ਰਹੇ ਹਨ।
Punjab Lok Sabha Chunav Result 2024 LIVE: ਸ਼ੁਰੂਆਤੀ ਰੁਝਾਨ ਵਿੱਚ ਅੰਮ੍ਰਿਤਸਰ
ਲੋਕ ਸਭਾ ਸੀਟ ਅੰਮ੍ਰਿਤਸਰ ਵਿੱਚ ਬੀਜੇਪੀ ਦੇ ਤਰਨਜੀਤ ਸਿੰਘ ਸੰਧੂ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਅਤੇ ਕਾਂਗਰਸ ਦੀ ਗੁਰਜੀਤ ਔਜਲਾ ਪਿੱਛੇ ਚੱਲ ਰਹੇ ਹਨ।
Punjab Lok sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਚੱਲ ਰਹੇ ਹਨ।
Punjab Lok Sabha Chunav Result 2024 LIVE: ਸ਼ੁਰੂਆਤੀ ਰੁਝਾਨ ਵਿੱਚ ਅੰਮ੍ਰਿਤਸਰ
ਲੋਕ ਸਭਾ ਸੀਟ ਅੰਮ੍ਰਿਤਸਰ ਵਿੱਚ ਕਾਂਗਰਸ ਦੇ ਗੁਰਜੀਤ ਔਜਲਾ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਪਿੱਛੇ ਚੱਲ ਰਹੇ ਹਨ।
Chandigarh Lok Sabha Election Result 2024: ਸ਼ੁਰੂਆਤੀ ਰੁਝਾਨ ਵਿੱਚ ਚੰਡੀਗੜ੍ਹ ਵਿੱਚ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਹਨ।
Ludhiana Lok Sabha Election Result 2024: ਪੰਜਾਬ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਲੁਧਿਆਣਾ ਲੋਕ ਸਭਾ ਸੀਟ ਉੱਤੇ ਭਾਜਪਾ ਦੇ ਰਵਨੀਤ ਬਿੱਟੂ ਅੱਗੇ ਚੱਲ ਰਹੇ ਹਨ।
ਲੋਕ ਸਭਾ ਨਤੀਜਿਆਂ ਦੇ ਰੁਝਾਨ
Lok Sabha Result 2024: ਦੇਸ਼ ਭਰ ਦੀਆਂ 543 ਸੀਟਾਂ 'ਚੋਂ 103 ਸੀਟਾਂ ਤੇ ਰੁਝਾਨ ਸਹਾਮਣੇ ਆ ਚੁੱਕੇ ਹਨ। ਬੀਜੇਪੀ 64 ਸੀਟਾਂ ਅਤੇ ਇੰਡੀਆ ਗਠਜੋੜ 32, ਹੋਰਾਂ 7 ਸੀਟਾਂ ਉੱਤੇ ਅੱਗੇ ਚੱਲ ਰਹੇ ਹਨ।
ਲੋਕ ਸਭਾ ਨਤੀਜਿਆਂ ਦਾ ਪਹਿਲਾਂ ਰੁਝਾਨ ਆਇਆ ਸਹਾਮਣੇ
Lok Sabha Result 2024: ਦੇਸ਼ ਭਰ ਦੀਆਂ 543 ਸੀਟਾਂ 'ਚੋਂ 64 ਸੀਟਾਂ ਤੇ ਰੁਝਾਨ ਸਹਾਮਣੇ ਆ ਚੁੱਕੇ ਹਨ। ਬੀਜੇਪੀ 40 ਸੀਟਾਂ ਅਤੇ ਇੰਡੀਆ ਗਠਜੋੜ 18, ਹੋਰਾਂ 7 ਸੀਟਾਂ ਉੱਤੇ ਅੱਗੇ ਚੱਲ ਰਹੇ ਹਨ।
Punjab Lok Sabha Chunav Result 2024 LIVE: ਸ਼ੁਰੂਆਤੀ ਰੁਝਾਨ ਵਿੱਚ
ਪੰਜਾਬ ਵਿੱਚ ਕਾਂਗਰਸ ---3
ਆਪ --0
ਭਾਜਪਾ-1ਸ਼ੁਰੂਆਤੀ ਰੁਝਾਨ
Punjab Lok sabha Election Result 2024: ਪੰਜਾਬ ਦੇ ਪਹਿਲੇ ਰੁਝਾਨ ਵਿੱਚ ਕਾਂਗਰਸ ਤਿੰਨ ਸੀਟਾਂ ਉੱਤੇ ਅੱਗੇPunjab Lok Sabha Chunav Result 2024 LIVE: ਪੰਜਾਬ: ਲੋਕ ਸਭਾ ਚੋਣਾਂ 2024 ਲਈ ਵੋਟਾਂ ਦੀ ਗਿਣਤੀ ਸ਼ੁਰੂ।
Punjab Lok Sabha chunav 2024 Result Live Updates: ਸੰਗਰੂਰ ਵਿੱਚ ਗਿਣਤੀ ਹੋਈ ਸ਼ੁਰੂ
Punjab Lok sabha Election Result 2024: ਪੰਜਾਬ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।
Lok sabha Election result 2024: ਫਿਰੋਜਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਮਾਨ ਪਰਿਵਾਰ ਸਮੇਚ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਨਤਮਸਤਕ ਹੋਏ। ਕੁਝ ਘੰਟਿਆਂ ਬਾਅਦ ਆਉਣ ਵਾਲਾ ਰਿਜਲਟ ਉੱਤੇ ਨਰਦੇਵ ਸਿੰਘ ਮਾਨ ਬੋਲੇ ਵਾਹਿਗੂਰੂ ਦੀ ਕਿਰਪਾ ਨਾਲ ਜਿੱਤ ਪੱਕੀ ਹੈ।
Punjab Lok Sabha chunav 2024 Result Live Updates: ਲੋਕ ਸਭਾ ਹਲਕਾ ਸੰਗਰੂਰ ਤੋਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਵਿਅਕਤੀ ਨੂੰ ਬਿਨਾਂ ਚੈੱਕ ਕੀਤੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
Chandigarh Lok Sabha Election Result 2024: ਕਾਂਗਰਸ ਦੇ ਸੰਸਦ ਮੈਂਬਰ ਅਤੇ ਚੰਡੀਗੜ੍ਹ ਤੋਂ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਦਾ ਕਹਿਣਾ ਹੈ, ".. ਮੰਗਲਵਾਰ ਹਨੂੰਮਾਨ ਦਾ ਦਿਨ ਹੈ। ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਰਾਏ ਈਵੀਐਮ ਵਿੱਚ ਬੰਦ ਹਨ। ਈਵੀਐਮ ਖੁੱਲ੍ਹਣਗੀਆਂ ਤਾਂ ਰਾਏ ਸਾਹਮਣੇ ਆਵੇਗੀ। ਲੋਕਾਂ ਦਾ ਜੋ ਵੀ ਫੈਸਲਾ ਹੋਵੇਗਾ। ਹਰ ਕਿਸੇ ਨੂੰ ਇਸ ਨੂੰ ਸਨਮਾਨ ਨਾਲ ਸਵੀਕਾਰ ਕਰਨਾ ਚਾਹੀਦਾ ਹੈ, ਇਹ ਭਾਰਤੀ ਲੋਕਤੰਤਰ ਦੀ ਸਮਰੱਥਾ ਹੈ।
Ferozpur Lok Sabha Chunav Result 2024: ਫ਼ਿਰੋਜ਼ਪੁਰ ਦੀ ਐਸਬੀਐਸ ਯੂਨੀਵਰਸਿਟੀ ਵਿੱਚ ਗਿਣਤੀ ਕੇਂਦਰ ਸਥਾਪਤ ਕੀਤਾ ਗਿਆ ਹੈ।‘ਆਪ’ ਦੇ ਦਿਹਾਤੀ ਵਿਧਾਇਕ ਰਜਨੀਸ਼ ਦਹੀਆ ਨੇ ਜਗਦੀਪ ਸਿੰਘ ਕਾਕਾ ਬਰਾੜ ਦੀ ਜਿੱਤ ਦਾ ਦਾਅਵਾ ਕੀਤਾ, ਸਭ ਤੋਂ ਪਹਿਲਾਂ ਬੈਲਟ ਪੇਪਰ ਦੀ ਗਿਣਤੀ ਠੀਕ 8 ਵਜੇ ਸ਼ੁਰੂ ਹੋਵੇਗੀ। ਬੈਲਟ ਪੇਪਰਾਂ ਦੇ ਬਕਸੇ ਗਿਣਤੀ ਕੇਂਦਰ ਦੇ ਅੰਦਰ ਲਿਜਾਏ ਜਾ ਰਹੇ ਹਨ।
Punjab Election 2024 Result Live: ਮੋਗਾ ਜ਼ਿਲ੍ਹੇ ਦੇ ਅਧੀਨ ਆਉਂਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਬਣੇ ਮੋਗਾ ਆਈ.ਟੀ.ਆਈ. ਵਿੱਚ ਗਿਣਤੀ ਕੇਂਦਰ ਦੇ ਬਾਹਰ ਸਵੇਰੇ 6:00 ਵਜੇ ਤੋਂ ਕੰਮਕਾਜ ਸ਼ੁਰੂ ਹੋ ਗਿਆ ਸੀ, ਜਿੱਥੇ ਤਿੰਨ ਪੱਧਰੀ ਸੁਰੱਖਿਆ ਵਿਚਕਾਰ ਭਾਰੀ ਪੁਲਿਸ ਫੋਰਸ ਤਾਇਨਾਤ ਸੀ।
Punjab Lok Sabha chunav 2024 Result Live Updates: ਵੋਟਾਂ ਦੀ ਗਿਣਤੀ ਲਈ ਹਰੇਕ ਸੀਟ 'ਤੇ 9 ਕੇਂਦਰ ਬਣਾਏ ਗਏ ਹਨ। ਜਿਸ ਵਿੱਚ 15000 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ 12 ਹਜ਼ਾਰ ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
Punjab Lok Sabha Elections Result 2024 LIVE: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ। ਪਹਿਲਾ ਰੁਝਾਨ ਸਵੇਰੇ 10 ਵਜੇ ਤੱਕ ਆਉਣ ਦੀ ਉਮੀਦ ਹੈ।
ਪੰਜਾਬ ਦੇ ਵੱਡੇ ਚਿਹਰੇ ਚੋਣ ਮੈਦਾਨ ਵਿੱਚ (Punjab lok sabha Seats)
1. ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਵਿੱਚ ਹਨ।
2. ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਮਲਵਿੰਦਰ ਸਿੰਘ ਕੰਗ ਚੋਣ ਲੜ ਰਹੇ ਹਨ।
3. ਗੁਰਦਾਸਪੁਰ ਸੀਟ ਤੋਂ ਸਾਬਕਾ ਉਪ ਮੁੱਖ ਮੰਤਰੀ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਮੈਦਾਨ ਵਿੱਚ ਹਨ।
4. ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਚੋਣ ਲੜ ਰਹੇ ਹਨ।
5. ਫਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਅਤੇ ਕਾਂਗਰਸ ਦੇ ਡਾ. ਅਮਰ ਸਿੰਘ ਚੋਣ ਮੈਦਾਨ ਵਿੱਚ ਹਨ
6. ਸੰਗਰੂਰ ਸੀਟ ਤੋਂ ਮੀਤ ਹੇਅਰ, ਸਿਮਰਨਜੀਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ ਅਤੇ ਇਕਬਾਲ ਸਿੰਘ ਝੂੰਦਾਂ ਆਪਣੀ ਕਿਸਮਤ ਅਜ਼ਮਾ ਰਹੇ ਹਨ।
7. ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ, ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਅਤੇ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਹਨ।
8. ਫ਼ਰੀਦਕੋਟ ਤੋਂ ਆਪ ਦੇ ਕਰਮਜੀਤ ਅਨਮੋਲ ਅਤੇ ਬੀਜੇਪੀ ਦੇ ਹੰਸ ਰਾਜ ਹੰਸ ਚੋਣ ਮੈਦਾਨ ਵਿੱਚ ਹਨ।
9. ਲੁਧਿਆਣਾ ਸੀਟ ਤੋਂ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਦੂਜੇ ਦੇ ਖ਼ਿਲਾਫ਼ ਚੋਣ ਆਖਾੜੇ ਵਿੱਚ ਨਿੱਤਰੇ ਹਨ।
10. ਪਟਿਆਲਾ ਤੋਂ ਪਰਨੀਤ ਕੌਰ, ਧਰਮਵੀਰ ਗਾਂਧੀ, ਐਨ.ਕੇ ਸ਼ਰਮਾ ਅਤੇ ਡਾ. ਬਲਬੀਰ ਸਿੰਘ ਚੋਣ ਆਪਣੀ ਕਿਸਮਤ ਅਜ਼ਮਾ ਰਹੇ ਹਨ।
11. ਹੁਸ਼ਿਆਰਪੁਰ ਤੋਂ ਡਾ.ਰਾਜ ਕੁਮਾਰ ਚੱਬੇਵਾਲ ਅਤੇ ਸੁਨੀਤਾ ਸੋਮ ਪ੍ਰਕਾਸ਼ ਚੋਣ ਮੈਦਾਨ ਵਿੱਚ ਹਨ।
12. ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਕੁਲਦੀਪ ਸਿੰਘ ਧਾਲੀਵਾਲ, ਤਰਨਜੀਤ ਸਿੰਘ ਸੰਧੂ ਅਤੇ ਅਨਿਲ ਜੋਸ਼ੀ ਚੋਣ ਲੜ ਰਹੇ ਹਨ।
13. ਫਿਰੋਜ਼ਪੁਰ ਸੀਟ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸ਼ੇਰ ਸਿੰਘ ਘੁਬਾਇਆ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।Punjab Lok Sabha chunav 2024 Result Live Updates: ਇਸ ਦੇ ਨਾਲ ਹੀ, ਹਰੇਕ ਜ਼ਿਲ੍ਹੇ ਵਿੱਚ, ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ 450 ਤੋਂ ਵੱਧ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਹਰੇਕ ਗਿਣਤੀ ਕੇਂਦਰ 'ਤੇ ਸੁਪਰਵਾਈਜ਼ਰ, ਮਾਈਕ੍ਰੋ ਅਬਜ਼ਰਵਰ ਅਤੇ ਸਹਾਇਕ ਸਟਾਫ਼ ਮੌਜੂਦ ਹੋਵੇਗਾ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨਾ ਹੋਵੇ। ਉਮੀਦ ਹੈ ਕਿ ਦੁਪਹਿਰ ਤੱਕ ਚੋਣ ਨਤੀਜੇ ਸਪੱਸ਼ਟ ਹੋ ਜਾਣਗੇ।
Chandigarh Lok Sabha Election Result 2024: ਉੱਥੇ ਹੀ ਚੰਡੀਗੜ੍ਹ ( Chandigarh Lok Sabha Election Result 2024) ਦੀ ਗੱਲ ਕਰੀਏ ਤਾਂ ਇੱਥੇ ਭਾਜਪਾ ਅਤੇ ਇੰਡੀਆਂ ਗਠਜੋੜ ਵਿਚਾਲੇ ਮੁਕਾਬਲਾ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਲੋਕ ਸਭਾ ਸੀਟ ਇੱਕ ਹਾਈ ਪ੍ਰੋਫਾਈਲ ਸੀਟ ਹੈ ਜੋ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਕਾਂਗਰਸ ਨੇ ਇਸ ਹਲਕੇ ਤੋਂ ਮਨੀਸ਼ ਤਿਵਾਰੀ (Manish Tiwari) ਨੂੰ ਮੈਦਾਨ ਵਿੱਚ ਉਤਾਰਿਆ ਸੀ, ਜਦੋਂਕਿ ਸੰਜੇ ਟੰਡਨ (Sanjay Tandon) ਭਾਰਤੀ ਜਨਤਾ ਪਾਰਟੀ (BJP) ਵੱਲੋਂ ਚੋਣ ਲੜ ਰਹੇ ਸਨ। ਇਸ ਸੀਟ ਲਈ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿੱਚ ਸੀ।
Punjab Lok Sabha Chunav Result 2024 Live: 2024 ਦੀਆਂ ਲੋਕ ਸਭਾ ਚੋਣਾਂ (Lok Sabha Election Result 2024) ਬਾਰੇ ਖ਼ਾਸ ਗੱਲ ਇਹ ਵੀ ਹੈ ਕਿ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਇਕੱਲੀਆਂ ਚੋਣਾਂ ਲੜ ਰਹੀਆਂ ਹਨ। ਆਮ ਆਦਮੀ ਪਾਰਟੀ ਤੇ ਕਾਂਗਰਸ ਭਾਵੇਂ ਕੌਮੀ ਪੱਧਰ ਉੱਤੇ ‘ਇੰਡੀਆ ਗਠਜੋੜ’ ਦਾ ਹਿੱਸਾ ਹਨ ਪਰ ਦੋਵੇਂ ਪਾਰਟੀਆਂ ਨੇ ਪੰਜਾਬ ਵਿੱਚ ਵੱਖ ਹੋ ਕੇ ਜਾਂ ਕਹੀਏ ਇੱਕ ਦੂਜੇ ਦੇ ਮੁਕਾਬਲੇ ਵਿੱਚ ਚੋਣ ਲੜ ਰਹੀਆਂ ਹਨ।