Republic Day 2024: ਚੰਡੀਗੜ੍ਹ ਦੇ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਦੇ ਸਲਾਹਕਾਰ ਨਿਤਿਨ ਯਾਦਵ ਨੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਚੰਡੀਗੜ੍ਹ ਪੁਲੀਸ ਦੇ ਜਵਾਨਾਂ, ਐਨਸੀਸੀ ਕੈਡਿਟਾਂ ਅਤੇ ਸਕੂਲੀ ਬੱਚਿਆਂ ਦੀ ਪਰੇਡ ਤੋਂ ਸਲਾਮੀ ਲਈ। ਪੰਜਾਬ ਪੁਲਿਸ ਨੇ ਓਵਰਆਲ ਬੈਸਟ ਮਾਰਚ ਪਾਸ ਟਰਾਫੀ ਜਿੱਤੀ।


COMMERCIAL BREAK
SCROLL TO CONTINUE READING

ਇਸ ਦੌਰਾਨ ਨਿਤਿਨ ਕੁਮਾਰ ਯਾਦਵ ਨੇ ਕਿਹਾ ਕਿ ਚੰਡੀਗੜ੍ਹ ਜਿੱਥੇ ਪਰੰਪਰਾ ਤੇ ਆਧੁਨਿਕਤਾ ਦਾ ਅਦਭੁਤ ਸੁਮੇਲ ਹੈ, ਉੱਥੇ ਹੀ ‘ਏਕ ਭਾਰਤ ਸਰਵੋਤਮ ਭਾਰਤ’ ਦਾ ਪ੍ਰਤੀਕ ਹੈ। ਚੰਡੀਗੜ੍ਹ ਦੇ ਭਵਿੱਖ ਦੀ ਕਲਪਨਾ ਕਰਦੇ ਹੋਏ, ਅਸੀਂ ਇੱਕ ਅਜਿਹਾ ਸ਼ਹਿਰ ਬਣਾਉਣ ਦੀ ਇੱਛਾ ਰੱਖਦੇ ਹਾਂ ਜੋ ਸ਼ਹਿਰੀ ਬੁਨਿਆਦੀ ਢਾਂਚੇ ਤੇ ਪਰਿਵਰਤਨਸ਼ੀਲ ਤਬਦੀਲੀ ਦੇ ਨਾਲ ਯੋਜਨਾਬੰਦੀ ਦਾ ਇੱਕ ਸਹਿਜ ਸੁਮੇਲ ਹੋਵੇ। ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਯੂਟੀ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਸ਼ਹਿਰ 'ਚ 500 ਜਵਾਨ ਤਾਇਨਾਤ ਕੀਤੇ ਗਏ ਹਨ।


ਇਨ੍ਹਾਂ ਮਾਰਗਾਂ 'ਤੇ ਆਵਾਜਾਈ ਨੂੰ ਕੀਤਾ ਡਾਇਵਰਟ
ਚੰਡੀਗੜ੍ਹ ਪੁਲਿਸ ਨੇ ਗਣਤੰਤਰ ਦਿਵਸ ਮੌਕੇ ਸੈਕਟਰ-17 ਤੇ ਪੰਜਾਬ ਰਾਜ ਭਵਨ ਵਿੱਚ ਮਨਾਏ ਜਾਣ ਵਾਲੇ ਸਮਾਗਮਾਂ ਸਬੰਧੀ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਤਹਿਤ ਦੋਵਾਂ ਥਾਵਾਂ ਦੇ ਨੇੜੇ ਤੋਂ ਲੰਘਣ ਵਾਲੀਆਂ ਸੜਕਾਂ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਰਸਤਿਆਂ ਨੂੰ ਮੋੜ ਦਿੱਤਾ ਗਿਆ ਹੈ।


ਨਗਰ ਨਿਗਮ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਮਿਲਿਆ ਸਨਮਾਨ 
ਗਗਨਦੀਪ ਸਿੰਘ, ਡੀਈਓ (ਓ.ਐੱਸ.), ਗੌਰਵ ਜਸਵਾਲ, ਸਹਾਇਕ ਮੈਨੇਜਰ ਆਈਟੀ, ਹਰਿੰਦਰ ਸਿੰਘ ਪਯਾਨ (ਏਜੰਡਾ ਸ਼ਾਖਾ), ਈਸ਼ਵਰ ਸਿੰਘ, ਡੀਈਓ (ਓ.ਐੱਸ.), ਗੁਰਜੰਟ ਸਿੰਘ, ਹੈਲਪਰ (ਓਐੱਸ), ਰਾਮਬਾਲਕ ਪੀਜੇ (ਅਕਾਊਂਟ ਸ਼ਾਖਾ), ਨਰਿੰਦਰ ਕੁਮਾਰ ਪੀ. ਖਾਤਾ ਸ਼ਾਖਾ), ਜੀਵਨ ਜੋਤੀ ਜੇਈ ਬਾਗਬਾਨੀ, ਮਹਿਕ ਸਟੈਨੋ ਟਾਈਪਿਸਟ, ਨੀਲਮ ਰਾਵਤ ਸੀਨੀਅਰ ਸਹਾਇਕ, ਕ੍ਰਿਸ਼ਨਾਮੂਰਤੀ ਮਾਲੀ, ਗੁਰਜੀਤ ਸਿੰਘ ਮੇਸਨ (ਓਐੱਸ), ਦੀਪਕ ਐੱਮ.ਟੀ.ਐੱਸ.(ਓ.ਐੱਸ.), ਬੀਰੂ ਐੱਮਟੀਐੱਸ (ਓ.ਐੱਸ.), ਸੁਨੀਲ ਐੱਮਟੀਐੱਸ(ਓਐੱਸ), ਵੇਦ ਪ੍ਰਕਾਸ਼ ਹੈੱਡ ਸੀਵਰਮੈਨ, ਦਲਬੀਰ ਸਿੰਘ ਸੇਵਾਦਾਰ, ਪਵਨ ਕੁਮਾਰ ਕਲਰਕ, ਸੁਸ਼ਮਾ ਡੀਈਓ (ਓਐਸ), ਸਰਾਂਸ਼ ਮਲਿਕ ਡੀਈਓ (ਓਐਸ), ਪਿਆਰੇ ਲਾਲ ਐਮਟੀਐਸ (ਓਐਸ), ਹਰੀਕ੍ਰਿਸ਼ਨ ਐਮਟੀਐਸ (ਓਐਸ), ਰਾਜ ਕੁਮਾਰ ਐਮਟੀਐਸ (ਓਐਸ), ਪਰਮਿੰਦਰ ਪਾਲ ਸਿੰਘ ਟਰੇਡਮੇਟ, ਪ੍ਰਦੀਪ ਸ਼ਰਮਾ ਲਿਫਟ ਆਪਰੇਟਰ, ਸੰਜੀਵ ਲਖਨਪਾਲ, ਲਿਫਟ ਆਪਰੇਟਰ, ਪੂਨਮ ਗੁਪਤਾ ਸਟੈਟਿਕ ਅਸਿਸਟੈਂਟ, ਮਹਿੰਦਰ ਪਾਠਕ ਹੈਲਥ ਸੁਪਰਵਾਈਜ਼ਰ, ਸੁਨੀਲ ਕੁਮਾਰ ਡੀਈਓ(ਓਐਸ), ਦਲਜੀਤ ਸਿੰਘ ਸੈਨੇਟਰੀ ਇੰਸਪੈਕਟਰ, ਅਨਿਲ ਸਫ਼ਾਈ ਸੇਵਕ, ਸਰਿਤਾ ਸਫ਼ਾਈ ਸੇਵਕ, ਅਜੈ ਕੁਮਾਰ ਡਰਾਈਵਰ, ਬਿੱਟੂ ਦੱਤੂ ਸਿੰਘ ਫਾਇਰਮੈਨ ਹੈਲਪਰ, ਮਨਪ੍ਰੀਤ ਅਮਰਿੰਦਰ ਸਿੰਘ ਫਾਇਰਮੈਨ, ਤੇਜਿੰਦਰ ਸਿੰਘ ਫਾਇਰਮੈਨ, ਰਜਤ ਧੀਮਾਨ ਫਾਇਰਮੈਨ, ਸੋਮਵੀਰ ਫਾਇਰਮੈਨ, ਅਨਿਲ ਸਿੰਘ ਰਾਵਤ ਫਾਇਰਮੈਨ, ਜਸਬੀਰ ਸਿੰਘ ਫਾਇਰਮੈਨ, ਸੁਖਵਿੰਦਰ ਸਿੰਘ ਡਰਾਈਵਰ, ਨਰਿੰਦਰ ਕੁਮਾਰ ਜੂਨੀਅਰ ਡਰਾਫਟਸਮੈਨ ਸ਼ਾਮਲ ਸਨ।


ਸ਼ਹਿਰ ਦੇ ਇਹ ਲੋਕ ਹੋਏ ਸਨਮਾਨਿਤ
ਜੋਧ ਸਿੰਘ ਸਕੱਤਰ ਚੰਡੀਗੜ੍ਹ ਟਰੇਡਰਜ਼ ਐਸੋਸੀਏਸ਼ਨ, ਚਮਨ ਲਾਲ ਫੀਲਡ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਅਨਿਲ ਖੁਰਾਣਾ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਜਨ ਸਮਾਲ ਫਾਈਨਾਂਸ ਬੈਂਕ, ਹਰਵਿੰਦਰ ਸਿੰਘ ਸੀਨੀਅਰ ਡੀਜੀਐਮ ਬੀਈਐਲ, ਅਜੇ ਅਰੋੜਾ ਸੀਨੀਅਰ ਡੀਜੀਐਮ ਬੀਈਐਲ, ਉਨਹਾਲੇ ਅਨਿਕੇਤ ਸਪੋਰਟਸ ਟੀਚਰ, ਡਾ. ਰਮਨਦੀਪ ਕੌਰ ਸਮਾਜ ਸੇਵੀ , ਰਾਜੇਸ਼ ਠਾਕੁਰ ਸਮਾਜ ਸੇਵੀ, ਹਰਮਨ ਸਿੰਘ ਸਮਾਜ ਸੇਵੀ, ਸੁਨੀਤਾ ਸ਼ਰਮਾ ਸਹਾਇਕ ਪ੍ਰੋਫੈਸਰ, ਮੇਹਰ ਚੰਦ ਐਨ.ਐਸ.ਐਸ ਪ੍ਰੋਗਰਾਮ ਅਫਸਰ, ਨਿਕਿਤਾ ਸ਼ਰਮਾ ਸਮਾਜ ਸੇਵੀ, ਰਾਹੁਲ ਸਿੰਗਲਾ ਫਾਊਂਡਰ ਐਨਜੀਓ, ਅਰੁਣ ਭਗਤ ਇੰਚਾਰਜ ਪਬਲਿਕ ਟਾਇਲਟ ਸ਼ਾਮਲ ਹਨ।