Mallikarjun Kharge News: ਪੀਐਮ ਮੋਦੀ ਵਿਕਾਸ ਦੀ ਗੱਲ ਛੱਡ ਪਾੜ ਪਾਉਣ ਦੀ ਰਾਜਨੀਤੀ ਕਰ ਰਹੇ-ਖੜਗੇ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਅੱਜ ਚੰਡੀਗੜ੍ਹ ਵਿੱਚ ਕਾਨਫਰੰਸ ਕਰਕੇ ਮੋਦੀ ਸਰਕਾਰ ਉਪਰ ਨਿਸ਼ਾਨਾ ਸਾਧਿਆ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ, ਹਰਿਆਣਾ ਕਾਂਗਰਸ ਪ੍ਰਧਾਨ ਚੌਧਰੀ ਉਦੈਭਾਨ, ਕਾਂਗਰਸ ਨੇਤਾ ਰਾਜੀਵ ਸ਼ੁਕਲਾ, ਅਲਕਾ ਲਾਂਬਾ, ਚੰਡੀਗੜ੍ਹ ਤੋਂ ਉਮੀਦਵਾਰ ਮਨੀਸ਼ ਤਿਵਾੜੀ ਵੀ ਮੌਜੂਦ ਸਨ। ਮੀਡੀਆ
Mallikarjun Kharge News: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਅੱਜ ਚੰਡੀਗੜ੍ਹ ਵਿੱਚ ਕਾਨਫਰੰਸ ਕਰਕੇ ਮੋਦੀ ਸਰਕਾਰ ਉਪਰ ਨਿਸ਼ਾਨਾ ਸਾਧਿਆ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ, ਹਰਿਆਣਾ ਕਾਂਗਰਸ ਪ੍ਰਧਾਨ ਚੌਧਰੀ ਉਦੈਭਾਨ, ਕਾਂਗਰਸ ਨੇਤਾ ਰਾਜੀਵ ਸ਼ੁਕਲਾ, ਅਲਕਾ ਲਾਂਬਾ, ਚੰਡੀਗੜ੍ਹ ਤੋਂ ਉਮੀਦਵਾਰ ਮਨੀਸ਼ ਤਿਵਾੜੀ ਵੀ ਮੌਜੂਦ ਸਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਹਰਿਆਣਾ ਇਕ ਖੁਸ਼ਹਾਲ ਸੂਬਾ ਹੈ ਪਰ ਖੁਸ਼ਹਾਲ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਅਤੇ ਮਹਿੰਗਾਈ ਬਹੁਤ ਹੈ। ਹਰਿਆਣਾ 'ਤੇ 2014 ਤੋਂ 2024 ਤੱਕ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਚੜਿਆ ਹੈ। ਹਰਿਆਣਾ ਕਰਜ਼ੇ ਵਿੱਚ ਡੁੱਬ ਰਿਹਾ ਹੈ। ਹਰਿਆਣਾ ਸਰਕਾਰ ਤਰੱਕੀ ਦਾ ਰਾਹ ਭੁੱਲ ਗਈ ਹੈ।
ਉਨ੍ਹਾਂ ਨੇ ਮੋਦੀ ਉਪਰ ਹਮਲਾ ਬੋਲਦੇ ਕਿਹਾ ਕਿ ਮੋਦੀ ਆਪਣੇ ਵਿਕਾਸ ਦਾ ਗੱਲ ਨਹੀਂ ਕਰਦੇ ਬਸ ਕਾਂਗਰਸ ਨੂੰ ਕੋਸ ਰਹੇ ਹਨ। ਉਹ ਕਾਂਗਰਸ ਵੱਲੋਂ ਕੀਤੇ ਵਿਕਾਸ ਬਾਰੇ ਨਹੀਂ ਦੱਸਦੇ। ਉਨ੍ਹਾਂ ਨੂੰ ਕਾਂਗਰਸ ਦੀ ਅਲੋਚਨਾ ਤੋਂ ਸਿਵਾਏ ਹੋਰ ਕੁਝ ਨਹੀਂ ਸੁਝਦਾ। ਮੋਦੀ ਵੱਲੋਂ ਕੀਤੇ ਗਏ ਵਾਅਦੇ ਕਾਲਾ ਧਨ, 15 ਲੱਖ ਰੁਪਏ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ਼ ਨਹੀਂ ਕਰਦੇ। ਹਰਿਆਣਾ ਵਿੱਚ 36 ਭਾਈਚਾਰਿਆਂ ਦੇ ਲੋਕ ਇਕੱਠੇ ਅਮਨ-ਅਮਾਨ ਨਾਲ ਰਹਿੰਦੇ ਹਨ।
ਮੋਦੀ ਇੱਥੇ ਵੀ ਲੜਾਈ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਇੱਥੇ ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ ਕਿ ਲੋਕ ਆਪਣੇ ਘਰ ਤੇ ਜ਼ਮੀਨ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ਗੁਜਰਾਤ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਦੋ ਮੱਝਾਂ ਹਨ ਤਾਂ ਕਾਂਗਰਸ ਵਾਲੇ ਉਨ੍ਹਾਂ ਕੋਲੋਂ ਇੱਕ ਮੱਝ ਲੈ ਕੇ ਮੁਸਲਮਾਨਾਂ ਨੂੰ ਦੇਣਗੇ। ਇਸ ਲਈ ਉਨ੍ਹਾਂ ਨੇ ਪੀਐਮ ਮੋਦੀ ਨੂੰ ਝੂਠ ਨਾ ਬੋਲਣ ਦੀ ਨਸੀਹਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਲੜਾਈ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੇ ਹਨ ਅਤੇ ਮੋਦੀ ਉਨ੍ਹਾਂ 'ਤੇ ਦੋਸ਼ ਲਗਾ ਰਹੇ ਹਨ ਕਿ ਕਾਂਗਰਸ ਸੰਵਿਧਾਨ ਨੂੰ ਤਬਾਹ ਕਰ ਰਹੀ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ 53 ਸਾਲਾਂ ਦੀ ਰਾਜਨੀਤੀ ਵਿੱਚ ਕਈ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇਖੇ ਹਨ ਪਰ ਮੋਦੀ ਵਰਗਾ ਵਿਅਕਤੀ ਕਦੇ ਨਹੀਂ ਦੇਖਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸੀ ਲੋਕਾਂ ਦੇ ਘਰਾਂ ਨੂੰ ਵੰਡ ਦੇਣਗੇ। ਉਹ ਘਰ ਦਾ ਐਕਸ-ਰੇ ਕਰਨਗੇ ਅਤੇ ਗਹਿਣੇ, ਮੰਗਲਸੂਤਰ ਲੈ ਜਾਣਗੇ। ਗਠਜੋੜ ਕੋਲ ਕੋਈ ਵੱਡਾ ਚਿਹਰਾ ਨਾ ਹੋਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਗਠਜੋੜ ਦੇ ਲੋਕ ਬੈਠ ਕੇ ਗੱਲ ਕਰਨਗੇ ਕਿ ਕਿਹੜਾ ਚਿਹਰਾ ਹੋਵੇਗਾ।
ਇਹ ਵੀ ਪੜ੍ਹੋ : Khanna News: ਬੇਟੀ ਦਾ ਨਹੀਂ ਲੱਗਿਆ ਸਟੱਡੀ ਵੀਜ਼ਾ, ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੀ ਗੱਡੀ ਨੂੰ ਲਗਾਈ ਅੱਗ