Chandigarh News: ਚੰਡੀਗੜ੍ਹ ਦੇ ਪੀਜੀਆਈ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਾਖ਼ਲ ਇੱਕ ਔਰਤ ਨੂੰ ਇੱਕ ਅਣਪਛਾਤੀ ਲੜਕੀ ਵੱਲੋਂ ਟੀਕਾ ਲਗਾਉਣ ਦੀ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਮਾਮਲੇ ਵਿੱਚ ਜਤਿੰਦਰ ਕੌਰ ਵਾਸੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ’ਤੇ ਸੈਕਟਰ-11 ਥਾਣਾ ਪੁਲਿਸ ਨੇ ਅਣਪਛਾਤੀ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


COMMERCIAL BREAK
SCROLL TO CONTINUE READING

ਗਾਇਨੀਕੋਲਾਜੀ ਵਾਰਡ ਵਿੱਚ ਇਲਾਜ ਦੌਰਾਨ ਇੱਕ ਅਣਪਛਾਤੀ ਮੁਟਿਆਰ ਪੀੜਤਾ ਕੋਲ ਆਉਂਦੀ ਹੈ ਤੇ ਉਸਨੂੰ ਟੀਕਾ ਲਗਵਾਉਣ ਲਈ ਕਿਹਾ। ਇਸ ਲੜਕੀ ਨੇ ਦੱਸਿਆ ਕਿ ਗੁਰਦਿਆਂ ਦੇ ਡਾਕਟਰ ਨੇ ਉਸ ਨੂੰ ਟੀਕਾਕਰਨ ਲਈ ਭੇਜਿਆ ਹੈ। ਉਸ ਦੇ ਕਹਿਣ 'ਤੇ ਪੀੜਤਾ ਨੇ ਇਹ ਟੀਕਾ ਲਗਵਾਇਆ। ਜਿਸ ਦਿਨ ਤੋਂ ਉਸ ਨੂੰ ਟੀਕਾ ਲੱਗਾ ਹੈ, ਉਸ ਦਿਨ ਤੋਂ ਪੀੜਤ ਔਰਤ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।


ਫਿਲਹਾਲ ਔਰਤ ਇਲਾਜ ਲਈ ਵੈਂਟੀਲੇਟਰ 'ਤੇ ਹੈ। ਮਾਮਲੇ ਵਿੱਚ ਪੀੜਤ ਹਰਮੀਤ ਕੌਰ ਨੇ ਸ਼ਿਕਾਇਤਕਰਤਾ ਦੇ ਭਰਾ ਗੁਰਵਿੰਦਰ ਸਿੰਘ ਦੇ ਨਾਲ 26 ਸਤੰਬਰ 2022 ਨੂੰ ਅੰਤਰਜਾਤੀ ਪ੍ਰੇਮ ਵਿਆਹ ਕਰਵਾਇਆ ਸੀ। ਪੁਲਿਸ ਹੁਣ ਇਸ ਮਾਮਲੇ ਵਿੱਚ ਇਸ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਰੰਜ਼ਿਸ਼ ਉਨ੍ਹਾਂ ਦੇ ਵਿਆਹ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ ਹੈ ਪਰ ਪੁਲਿਸ ਨੂੰ ਅਜੇ ਤੱਕ ਮੁਲਜ਼ਮ ਔਰਤ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਪੁਲਿਸ ਨੇ ਮੁਲਜ਼ਮ ਲੜਕੀ ਦਾ ਇਕ ਸਕੈੱਚ ਵੀ ਜਾਰੀ ਕੀਤਾ ਹੈ।


ਔਰਤ ਦੀ ਡਿਲੀਵਰੀ 3 ਨਵੰਬਰ ਨੂੰ ਹੋਈ ਸੀ
ਸ਼ਿਕਾਇਤਕਰਤਾ ਜਤਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਗੁਰਵਿੰਦਰ ਦੀ ਪਤਨੀ ਹਰਮੀਤ ਕੌਰ ਨੂੰ 3 ਨਵੰਬਰ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। ਇਸ ’ਤੇ ਉਸ ਨੇ ਉਸ ਨੂੰ ਬਨੂੜ ਦੇ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਦਾਖਲ ਕਰਵਾਇਆ। ਜਿੱਥੇ ਉਸ ਦੀ ਡਿਲੀਵਰੀ ਹੋਈ। ਇਸ ਤੋਂ ਬਾਅਦ ਹਰਮੀਤ ਕੌਰ ਨੂੰ ਕਿਡਨੀ ਦੀ ਸਮੱਸਿਆ ਹੋ ਗਈ। ਇਸ ਕਾਰਨ ਉਸ ਨੂੰ ਬਨੂੜ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।


ਆਈਸੀਯੂ 'ਚ ਜ਼ੇਰੇ ਇਲਾਜ ਸੀ
ਪੀੜਤ ਔਰਤ ਨੂੰ ਬਨੂੜ ਤੋਂ ਰੈਫਰ ਕਰਕੇ ਪੀਜੀਆਈ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਉਸਦੀ ਸਿਹਤ ਵਿੱਚ ਸੁਧਾਰ ਹੋਇਆ। ਉਸਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਸਨੂੰ ਪੀਜੀਆਈ ਦੇ ਨਹਿਰੂ ਬਲਾਕ ਵਿੱਚ ਸਥਿਤ ਗਾਇਨੀਕੋਲਾਜੀ ਵਾਰਡ ਵਿੱਚ ਭੇਜ ਦਿੱਤਾ ਗਿਆ। ਇਹ ਹਾਦਸਾ ਇਸ ਵਾਰਡ ਵਿੱਚ ਹੀ ਇਲਾਜ ਦੌਰਾਨ ਵਾਪਰਿਆ।


ਇਹ ਵੀ ਪੜ੍ਹੋ : Delhi Air Quality: ਦਿੱਲੀ-ਐਨਸੀਆਰ 'ਚ ਹਵਾ ਅਜੇ ਵੀ ਬਹੁਤ ਖਰਾਬ, AQI 300 ਤੋਂ ਪਾਰ