PRTC Chandigarh Entry Ban/ਕਮਲਦੀਪ ਸਿੰਘ: ਚੰਡੀਗੜ੍ਹ ਬੱਸ ਅੱਡੇ ਵਿਚ ਪੰਜਾਬ ਦੀਆਂ ਬੱਸਾਂ ਦੀ ਐਂਟਰੀ ਬੰਦ ਕੀਤੀ ਗਈ ਹੈ। ਇਸ ਨਾਲ ਲੋਕਾਂ ਨੂੰ ਖਜ਼ਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘੰਟਿਆਂ ਤੋਂ ਲੋਕ 43 ਬੱਸ ਸਟੈਂਡ ਵਿਖੇ ਬੱਸਾਂ ਦਾ ਇੰਤਜ਼ਾਰ ਕਰ ਰਹੇ ਹਨ ਪਰ ਹਾਲੇ ਤੱਕ ਕੋਈ ਬੱਸ ਵੀ ਨਹੀਂ ਆਈ ਹੈ। ਇਸ ਲਈ ਲੋਕਾਂ ਨੂੰ ਖਜ਼ਲ ਖੁਆਰੀ ਨਾ ਹੋਣ ਪਵੇ ਇਸ ਖ਼ਬਰ ਵਿੱਚ ਕੁਝ ਰੂਟ ਦੱਸਣ ਜਾ ਰਹੇ ਹਨ ਜਿਸ ਨਾਲ ਲੋਕ ਆਪਣੀ ਮੰਜਿਲ ਉੱਤੇ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਪਹੁੰਚ ਸਕਣ।


COMMERCIAL BREAK
SCROLL TO CONTINUE READING

ਜਾਣੋ ਕੀ ਹੈ ਇਸਦੇ ਪਿੱਛੇ ਕਾਰਨ 
ਦਰਅਸਲ ਬੱਸਾਂ ਦੀ ਮਹਿੰਗੀ ਬੱਸ ਅੱਡਾ ਫੀਸ ਕਰਕੇ ਪੰਜਾਬ ਦੀਆਂ ਬੱਸਾਂ ਦੀ ਐਂਟਰੀ ਬੰਦ ਕੀਤੀ ਗਈ ਹੈ। ਪੀਆਰਟੀਸੀ ਮੁਲਾਜ਼ਮ ਜਥੇਬੰਦੀਆਂ ਨੇ ਸੀਟੀਯੂ (ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ) ਵੱਲੋਂ ਪੰਜਾਬ ਦੀਆਂ ਬੱਸਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਅਤੇ ਸੀਟੀਯੂ ਵੱਲੋਂ ਵਧੀਆਂ ਫੀਸਾਂ ਦੇ ਵਿਰੋਧ ਵਿੱਚ ਅੱਜ ਤੋਂ ਚੰਡੀਗੜ੍ਹ ਵਿੱਚ ਪੰਜਾਬ ਰੋਡਵੇਜ਼ ਦੀ ਕੋਈ ਵੀ ਬੱਸ ਨਹੀਂ ਚਲਾਈ ਜਾਵੇਗੀ।  ਸੀਟੀਯੂ ਵੱਲੋਂ ਬਣਾਏ ਜਾ ਰਹੇ ਰੂਟਾਂ ਨੂੰ ਲੈ ਕੇ ਪੰਜਾਬ ਦੀਆਂ ਪੀਆਰਟੀਸੀ ਪਣ ਬਸ ਪੰਜਾਬ ਰੋਡਵੇਜ਼ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।


 ਚੰਡੀਗੜ੍ਹ ਵਿੱਚ ਬੱਸ ਅੱਡਾ ਫੀਸ ਜ਼ਿਆਦਾ 
ਇਸ ਦੇ ਨਾਲ ਹੀ ਹੁਣ ਚੰਡੀਗੜ੍ਹ ਬੱਸ ਅੱਡੇ ਵਿੱਚ ਪੰਜਾਬ ਦੀਆਂ ਬੱਸਾਂ ਨੇ ਬੰਦ  ਐਂਟਰੀ ਕੀਤੀ ਅਤੇ ਇਸ ਨਾਲ ਹੁਣ ਮੋਹਾਲੀ ਬੱਸ ਅੱਡੇ ਤੋਂ ਬੱਸ ਸਰਵਿਸ ਸ਼ੁਰੂ ਹੋਵੇਗੀ।
ਚੰਡੀਗੜ੍ਹ ਵਿੱਚ ਬੱਸ ਅੱਡਾ ਫੀਸ ਜਿਆਦਾ ਲਈ ਜਾਂਦੀ ਹੈ ਜਿਸ ਤੋਂ ਬਾਅਦ ਪੀਆਰਟੀਸੀ ਪਣਬਸ ਪੰਜਾਬ ਰੋਡਵੇਜ਼ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। 


ਜਾਣੋ ਬੱਸ ਅੱਡਿਆਂ ਦੀ ਫੀਸ 
-ਚੰਡੀਗੜ੍ਹ ਸੈਕਟਰ 43 ਬੱਸ ਅੱਡੇ ਵਿੱਚ ਇਕ ਘੰਟੇ ਦੇ ਸਟੋਪ(STOP) ਉੱਤ 200 ਰੁਪਏ ਫੀਸ ਲਈ ਜਾਂਦੀ ਹੈ, ਜਦਕਿ ਮੋਹਾਲੀ ਬੱਸ ਅੱਡੇ ਵਿੱਚ 106 ਰੁਪਏ ਫੀਸ ਲਈ ਜਾਂਦੀ ਹੈ।
-ਪੂਰੀ ਰਾਤ ਦੇ ਠਹਿਰਾਓ ਲਈ ਚੰਡੀਗੜ੍ਹ 43 ਬੱਸ ਅੱਡੇ ਵਿੱਚ 600 ਰੁਪਏ ਫੀਸ ਲਈ ਜਾਂਦੀ ਹੈ ਜਦਕਿ ਮੋਹਾਲੀ ਵਿੱਚ 200 ਰੁਪਏ ਫੀਸ ਲਈ ਜਾਂਦੀ ਹੈ


ਇਹ ਵੀ ਪੜ੍ਹੋ: PRTC Buses Entry Ban: ਯਾਤਰੀਆਂ ਲਈ ਵੱਡੀ ਖ਼ਬਰ! ਚੰਡੀਗੜ੍ਹ 'ਚ ਨਹੀਂ ਹੋਵੇਗੀ ਪੰਜਾਬ ਦੀਆਂ ਬੱਸਾਂ ਦੀ ਐਂਟਰੀ 
 


ਚੰਡੀਗੜ੍ਹ ਤੋਂ​ ਪੰਜਾਬ/ ਪੰਜਾਬ ਤੋਂ ਚੰਡੀਗੜ੍ਹ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਕਿੱਥੇ ਮਿਲੇਗੀ ਬੱਸ
ਚੰਡੀਗੜ੍ਹ ਤੋਂ ਅੰਮ੍ਰਿਤਸਰ, ਚੰਡੀਗੜ੍ਹ ਤੋਂ ਲੁਧਿਆਣਾ, ਚੰਡੀਗੜ੍ਹ ਤੋਂ ਪਠਾਨਕੋਟ, ਚੰਡੀਗੜ੍ਹ ਤੋਂ ਗੁਰਦਾਸਪੁਰ, ਚੰਡੀਗੜ੍ਹ ਤੋਂ ਰੋਪੜ, ਚੰਡੀਗੜ੍ਹ ਤੋਂ ਅਨੰਦਪੁਰ ਸਾਹਿਬ, ਚੰਡੀਗੜ੍ਹ ਤੋਂ ਫਿਰੋਜ਼ਪੁਰ, ਚੰਡੀਗੜ੍ਹ ਤੋਂ ਮੋਗਾ ਚੰਡੀਗੜ੍ਹ ਤੋਂ ਮੁਕਤਸਰ ਸਾਹਿਬ, ਚੰਡੀਗੜ੍ਹ ਤੋਂ ਫਾਜਲਿਕਾ। ਇਸ ਰੂਟ ਨਾਲ ਸੰਬਧਿਤ ਸਾਰੀਆਂ ਬੱਸਾਂ ਸਵਾਰੀਆਂ ਨੂੰ ਮੋਹਾਲੀ ਦੇ 6 ਫੇਸ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬਸ ਟਰਮੀਨਾਲ ਤੋਂ ਮਿਲਣਗੀਆਂ।


ਚੰਡੀਗੜ੍ਹ ਤੋਂ ਪਟਿਆਲਾ, ਚੰਡੀਗੜ੍ਹ ਤੋਂ ਮਾਨਸਾ, ਚੰਡੀਗੜ੍ਹ ਤੋਂ ਸੰਗਰੂਰ, ਚੰਡੀਗੜ੍ਹ ਤੋਂ ਬਠਿੰਡਾ, ਚੰਡੀਗੜ੍ਹ ਤੋਂ ਅਬੋਹਰ ਇਸ ਰੂਟ ਦੀਆਂ ਸਾਰੀਆਂ ਬੱਸਾਂ ਜ਼ੀਰਕਪੁਰ ਬੱਸ ਸਟੈਂਡ ਤੋਂ ਮਿਲਣਗੀਆਂ।