Punjab Chandigarh Weather: ਪੰਜਾਬ `ਚ AQI ਦਾ ਅੰਕੜਾ 400 ਤੋਂ ਪਾਰ, ਪਟਾਕਿਆਂ ਕਾਰਨ ਹਵਾ ਹੋਈ ਜ਼ਹਿਰੀਲੀ
Punjab Chandigarh Weather: ਪੰਜਾਬ ਦੇ 5 ਜ਼ਿਲ੍ਹਿਆਂ `ਚ AQI ਦਾ ਅੰਕੜਾ 400 ਤੋਂ ਪਾਰ: ਗ੍ਰੇਪ-1 ਸ਼੍ਰੇਣੀ ਦੇ ਕਈ ਸ਼ਹਿਰਾਂ `ਚ ਪਟਾਕਿਆਂ ਕਾਰਨ ਹਵਾ ਜ਼ਹਿਰੀਲੀ ਹੋਣ ਤੋਂ ਬਾਅਦ ਅੱਜ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ।
Punjab Chandigarh Weather: ਗਰਮੀ ਦੇ ਮੌਸਮ ਦੀ ਕਹਿਰ ਤੋਂ ਬਾਅਦ ਅਕਸਰ ਦੇਖਿਆ ਜਾਂਦਾ ਹੈ ਕਿ ਅਕਤੂਬਰ ਮਹੀਨੇ ਵਿੱਚ ਠੰਡ ਹੋ ਜਾਂਦੀ ਹੈ ਪਰ ਇਸ ਸਾਲ ਮੌਸਮ 'ਚ ਕੋਈ ਖ਼ਾਸ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਪਿਛਲੇ ਇੱਕ ਹਫ਼ਤੇ ਤੋਂ ਚੰਡੀਗੜ੍ਹ ਸਮੇਤ ਪੰਜਾਬ ਦਾ ਔਸਤ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 6 ਡਿਗਰੀ ਵੱਧ ਰਿਹਾ ਹੈ। ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਭਾਰਤ 'ਚ ਦੀਵਾਲੀ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ।
ਬੀਤੇ ਦਿਨੀ ਕੁਝ 31 ਅਕਤੂਬਰ ਨੂੰ ਦੀਵਾਲੀ ਮਨਾ ਰਹੇ ਸਨ ਅਤੇ ਕੁਝ 1 ਨਵੰਬਰ ਨੂੰ ਅਜਿਹੇ 'ਚ ਬੁੱਧਵਾਰ ਰਾਤ ਤੋਂ ਹੀ ਪਟਾਕਿਆਂ ਦੀ ਵਰਤੋਂ ਵਧਣੀ ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਵਾਤਾਵਰਨ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਵਧਣਾ ਸ਼ੁਰੂ ਹੋ ਗਿਆ ਹੈ। ਜਿਸ ਨਾਲ ਲੋਕਾਂ ਨੂੰ ਸਾਹ ਲੈਣ 'ਚ ਕਾਫ਼ੀ ਦਿੱਕਤ ਹੋਈ ਅਤੇ ਨਾਲ ਹੀ ਤਾਪਮਾਨ ਦਾ ਪੱਧਰ ਵੀ ਵਧਦਾ ਨਜ਼ਰ ਆਇਆ।
ਰਾਤ ਨੂੰ ਪਟਾਕੇ ਚੱਲਣੇ ਸ਼ੁਰੂ ਹੋਏ ਤਾਂ AQI 500 ਨੂੰ ਪਾਰ
ਦੀਵਾਲੀ ਦੀ ਰਾਤ ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ 'ਤੇ ਪਹੁੰਚ ਗਿਆ। ਜ਼ਿਆਦਾਤਰ ਸ਼ਹਿਰਾਂ 'ਚ ਪ੍ਰਦੂਸ਼ਣ ਆਰੇਂਜ ਅਲਰਟ 'ਤੇ ਪਹੁੰਚ ਗਿਆ ਹੈ, ਯਾਨੀ ਇੱਥੇ ਗ੍ਰੇਡ-1 ਦਾ ਦਰਜਾ ਲਾਗੂ ਕਰ ਦਿੱਤਾ ਗਿਆ ਹੈ। ਜਦੋਂ ਰਾਤ ਨੂੰ ਪਟਾਕੇ ਚੱਲਣੇ ਸ਼ੁਰੂ ਹੋਏ ਤਾਂ AQI 500 ਨੂੰ ਪਾਰ ਕਰ ਗਿਆ।
ਇਹ ਵੀ ਪੜ੍ਹੋ: Diwali in Amritsar: ਅੰਮ੍ਰਿਤਸਰ 'ਚ ਦੀਵਾਲੀ ਦੀਆਂ ਰੌਣਕਾਂ, ਸ਼ਰਧਾਲੂ ਪੁੱਜ ਰਹੇ ਹਰਿਮੰਦਰ ਸਾਹਿਬ, ਇਕ ਲੱਖ ਜਗਾਏ ਗਏ ਘਿਓ ਦੇ ਦੀਵੇ
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਮਾਹਿਰਾਂ ਅਨੁਸਾਰ, ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਲਿਆਉਣ ਵਾਲੇ ਪੱਛਮੀ ਗੜਬੜੀ ਦੀ ਘਾਟ ਇਸ ਅਕਤੂਬਰ ਦੀ ਗਰਮੀ ਦਾ ਮੁੱਖ ਕਾਰਨ ਹੈ। ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ, ਜੋ ਕਿ ਆਮ ਨਾਲੋਂ ਕਰੀਬ 5 ਡਿਗਰੀ ਵੱਧ ਹੈ।
ਜਦੋਂ ਏਅਰ ਕੁਆਲਿਟੀ ਇੰਡੈਕਸ (AQI) ਚਿੰਤਾਜਨਕ ਪੱਧਰ 'ਤੇ ਪਹੁੰਚ ਜਾਂਦਾ ਹੈ, ਤਾਂ ਲੋਕਾਂ ਵਿੱਚ ਸਿਹਤ ਸਮੱਸਿਆਵਾਂ ਦਾ ਖਤਰਾ ਵੱਧ ਗਿਆ ਹੈ। ਪੰਜਾਬ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਸੀਮਤ ਕਰ ਦਿੱਤਾ ਹੈ। ਸਰਕਾਰੀ ਹਦਾਇਤਾਂ ਅਨੁਸਾਰ ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਹੈ। ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦਾ ਵੀ ਪ੍ਰਬੰਧ ਹੈ। ਪਰ ਇਸ ਦੇ ਬਾਵਜੂਦ ਸ਼ਾਮ ਨੂੰ ਪਟਾਕੇ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲਦੇ ਰਹੇ।