Punjab Chandigarh Weather Update: ਪੰਜਾਬ ਵਿੱਚ ਅੱਜ ਮੌਸਮ ਦਾ ਮਿਜ਼ਾਜ ਹੀ ਬਦਲ ਗਿਆ ਹੈ। ਪੰਜਾਬ ਦੇ ਕਈ ਸੂਬਿਆਂ 'ਚ ਠੰਡ ਕੋਹਰਾ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਭਾਰੀ ਠੰਡ ਦਾ ਅਲਰਟ ਜਾਰੀ ਕੀਤਾ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਠੰਡ ਆਪਣੇ ਸਿਖਰ 'ਤੇ ਹੋਵੇਗੀ।  ਅੱਜ ਸੰਘਣੀ ਧੁੰਦ ਨਾਲ ਠੰਢ ਦੀ ਸ਼ੁਰੂਆਤ ਹੋ ਗਈ ਹੈ। ਸਵੇਰ ਤੋਂ ਹੀ ਇਲਾਕੇ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਸੜਕਾਂ ’ਤੇ ਆਵਾਜਾਈ ਦੀ ਰਫ਼ਤਾਰ ਹੌਲੀ ਹੋ ਗਈ। ਧੁੰਦ ਦਾ ਪ੍ਰਭਾਵ ਦੁਪਹਿਰ ਤੱਕ ਜਾਰੀ ਰਿਹਾ।


COMMERCIAL BREAK
SCROLL TO CONTINUE READING

ਇਸ ਨਾਲ ਪਾਰਾ ਵੀ ਥੱਲੇ ਡਿੱਗ ਪਿਆ ਹੈ। ਅੱਜ ਬਰਨਾਲਾ ਵਿੱਚ ਤਾਪਮਾਨ 16-17 ਡਿਗਰੀ ਦੇ ਨੇੜੇ ਰਿਹਾ। ਧੁੰਦ ਕਾਰਨ ਸੜਕਾਂ ਉੱਪਰ ਵਿਜ਼ੀਬਿਲਿਟੀ 100 ਮੀਟਰ ਤੋਂ ਵੀ ਘੱਟ ਰਹੀ।  ਇਸ ਮੌਕੇ 'ਚ ਪੰਜਾਬ ਦੇ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣ ਦੀ ਬੇਹੱਦ ਲੋੜ ਹੈ। ਠੰਡ ਦੇ ਮੌਕੇ 'ਚ ਘਰ ਤੋਂ ਬਾਹਰ ਨਾ ਨਿਕਲਣ ਦੀ ਹਿਦਾਇਤ ਦਿੱਤੀ ਜਾਂਦੀ ਹੈ। ਗਰਮ ਕਪੜੇ, ਗਰਮ ਪਾਣੀ, ਅਤੇ ਗਰਮ ਚੀਜ਼ਾਂ ਨਾਲ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਦੀ ਕੋਸ਼ਿਸ ਕਰੋ। ਇਸ ਸਮੇਂ ਜਿਨ੍ਹਾਂ ਸੇਹਤ ਵੱਲ ਧਿਆਨ ਦਿੱਤਾ ਜਾਵੇ ਉਨ੍ਹਾਂ ਹੀ ਤੁਹਾਡੇ ਲਈ ਬੇਹੱਤਰ ਰਹੇਗਾ। 


ਇਹ ਵੀ ਪੜ੍ਹੋ: Punjab Weather News: ਪੰਜਾਬੀਓ ਹੋ ਜਾਓ ਸਾਵਧਾਨ, ਜਲਦ ਪੈਣ ਵਾਲੀ ਹੈ ਕੜਾਕੇ ਦੀ ਠੰਡ; ਇੰਝ ਰੱਖੋ ਧਿਆਨ
 


ਦੂਜੇ ਪਾਸੇ ਅੱਜ ਮੌਸਮ ਦੀ ਇਸ ਕਰਵਟ ਨੇ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਲਈ ਬੈਠੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਫ਼ਸਲ ਵਿੱਚ ਨਮੀ ਵੱਧ ਹੋਣ ਕਾਰਨ ਝੋਨੇ ‘ਚ ਫ਼ਸਲ ਨਹੀਂ ਖ਼ਰੀਦੀ ਜਾ ਰਹੀ। ਕਿਸਾਨ ਆਗੂ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਧੁੰਦ ਅਤੇ ਠੰਢ ਨਾਲ ਕਿਸਾਨ ਮੰਡੀਆਂ ਵਿੱਚ ਹੋਰ ਰੁਲਣਗੇ, ਕਿਉਂਕਿ ਪਹਿਲਾਂ ਹੀ ਨਮੀ ਦੇ ਬਹਾਨਾ ਝੋਨੇ ਦੀ ਫ਼ਸਲ ਨਹੀਂ ਖ਼ਰੀਦੀ ਜਾ ਰਹੀ। ਹੁਣ ਧੁੰਦ ਤੇ ਠੰਢ ਕਾਰਨ ਫਸਲ ਵਿੱਚ ਨਮੀ ਦੀ ਮਾਤਰਾ ਘਟਣ ਦੀ ਬਜਾਏ ਹੋਰ ਵਧੇਗੀ।


ਚੰਡੀਗੜ੍ਹ ਅਤੇ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਧੂੰਏਂ ਦੀ ਲਪੇਟ 'ਚ ਹਨ। ਚੰਡੀਗੜ੍ਹ ਅਤੇ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਧੂੰਏਂ ਦੀ ਲਪੇਟ 'ਚ ਹਨ। ਚੰਡੀਗੜ੍ਹ ਦੀ ਹਵਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ। ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ AQI 375 ਨੂੰ ਪਾਰ ਕਰ ਗਿਆ ਹੈ।