Punjab Weather News: ਪੰਜਾਬੀਓ ਹੋ ਜਾਓ ਸਾਵਧਾਨ, ਜਲਦ ਪੈਣ ਵਾਲੀ ਹੈ ਕੜਾਕੇ ਦੀ ਠੰਡ; ਇੰਝ ਰੱਖੋ ਧਿਆਨ
Advertisement
Article Detail0/zeephh/zeephh2510919

Punjab Weather News: ਪੰਜਾਬੀਓ ਹੋ ਜਾਓ ਸਾਵਧਾਨ, ਜਲਦ ਪੈਣ ਵਾਲੀ ਹੈ ਕੜਾਕੇ ਦੀ ਠੰਡ; ਇੰਝ ਰੱਖੋ ਧਿਆਨ

Punjab Weather News: ਪੰਜਾਬ 'ਚ ਹੁਣ ਥੋੜੇ ਬਹੁਤ ਠੰਡ ਦੇ ਆਸਾਰ ਨਜ਼ਰ ਆ ਰਹੇ ਹਨ ਤੇ ਬਹੁਤ ਹੀ ਜਲਦ ਕੜਾਕੇ ਦੀ ਠੰਡ ਵੀ ਹੋ ਜਾਵੇਗੀ । ਇਸ ਭਾਰੀ ਠੰਡ 'ਚ ਸਿਹਤ ਦਾ ਧਿਆਨ ਰੱਖਣਾ ਵੀ ਬੇਹੱਦ ਜ਼ਰੂਰੀ ਹੈ। 

 

Punjab Weather News: ਪੰਜਾਬੀਓ ਹੋ ਜਾਓ ਸਾਵਧਾਨ, ਜਲਦ ਪੈਣ ਵਾਲੀ ਹੈ ਕੜਾਕੇ ਦੀ ਠੰਡ; ਇੰਝ ਰੱਖੋ ਧਿਆਨ

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਠੰਡ ਦਾ ਕੋਹਰਾ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਭਾਰੀ ਠੰਡ ਦਾ ਅਲਰਟ ਜਾਰੀ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਠੰਡ ਆਪਣੇ ਸਿਖਰ 'ਤੇ ਹੋਵੇਗੀ। ਪੰਜਾਬ ਦੇ ਕਈ ਇਲਾਕਿਆਂ 'ਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਇਸ ਨਾਲ ਵਿਜੀਬਿਲਟੀ ਘੱਟ ਰੋ ਗਈ ਹੈ। ਇਸ ਮੌਸਮ ਵਿੱਚ ਅਕਸਰ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। 

ਕੜਾਕੇ ਦੀ ਠੰਡ ਇੰਝ ਰੱਖੋ ਆਪਣਾ ਧਿਆਨ 
ਇਸ ਮੌਕੇ 'ਚ ਪੰਜਾਬ ਦੇ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣ ਦੀ ਬੇਹੱਦ ਲੋੜ ਹੈ। ਠੰਡ ਦੇ ਮੌਕੇ 'ਚ ਘਰ ਤੋਂ ਬਾਹਰ ਨਾ ਨਿਕਲਣ ਦੀ ਹਿਦਾਇਤ ਦਿੱਤੀ ਜਾਂਦੀ ਹੈ। ਗਰਮ ਕਪੜੇ, ਗਰਮ ਪਾਣੀ, ਅਤੇ ਗਰਮ ਚੀਜ਼ਾਂ ਨਾਲ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਦੀ ਕੋਸ਼ਿਸ ਕਰੋ। ਇਸ ਸਮੇਂ ਜਿਨ੍ਹਾਂ ਸਿਹਤ ਵੱਲ ਧਿਆਨ ਦਿੱਤਾ ਜਾਵੇ ਉਨ੍ਹਾਂ ਹੀ ਤੁਹਾਡੇ ਲਈ ਬਿਹਤਰ ਰਹੇਗਾ। 

ਇਹ ਵੀ ਪੜ੍ਹੋ:  Punjab Weather: ਪੰਜਾਬ 'ਚ ਅੱਜ ਧੁੰਦ ਦਾ ਅਲਰਟ! ਪਰਾਲੀ ਸਾੜਨ ਕਾਰਨ ਚੰਡੀਗੜ੍ਹ ਦਾ ਹਵਾ ਹੋਈ ਜ਼ਹਿਰੀਲੀਇਨ੍ਹਾਂ ਜਿਲ੍ਹਿਆਂ 'ਚ ਧੁੰਦ ਦੀ ਸੰਭਾਵਨਾ 

ਵਿਭਾਗ ਅਨੁਸਾਰ ਤਰਨਤਾਰਨ ਤੋਂ ਲੈ ਕੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੋਗਾ, ਫ਼ਰੀਦੀਕੋਟ, ਬਠਿੰਡਾ, ਬਰਨਾਲਾ, ਮਾਨਸਾ ਸੰਗਰੂਰ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ | ਇਸ ਦੇ ਨਾਲ ਹੀ ਉਮੀਦ ਜਤਾਈ ਜਾ ਰਹੀ ਹੈ ਕਿ 15-16 ਨਵੰਬਰ ਦੇ ਆਸ-ਪਾਸ ਪੰਜਾਬ 'ਚ ਹਲਕੀ ਬਾਰਿਸ਼ ਤੋਂ ਬਾਅਦ ਠੰਡ ਹੋਰ ਤੇਜ਼ ਹੋ ਜਾਵੇਗੀ। ਇਸ ਨਾਲ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ ਪਰ ਇਸ ਦੇ ਨਾਲ ਹੀ ਠੰਡ ਵਧਣ ਕਾਰਨ ਲੋਕਾਂ ਨੂੰ ਕੋਟ ਅਤੇ ਸਵੈਟਰ ਵੀ ਪਹਿਨਣੇ ਪੈਣਗੇ। ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਢ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਕਰ ਸਕਦੀ ਹੈ।

Trending news