Punjab Schools: ਛੁੱਟੀਆਂ ਤੋਂ ਬਾਅਦ ਕੀ ਅੱਜ ਖੁੱਲ੍ਹ ਗਏ ਬੱਚਿਆਂ ਦੇ ਸਕੂਲ? ਮਿਡ-ਡੇ ਮੀਲ `ਚ ਵੀ ਹੋਇਆ ਇਹ ਬਦਲਾਅ...
Punjab Schools: ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ 1 ਜੁਲਾਈ ਭਾਵ ਸੋਮਵਾਰ ਤੋਂ ਸਕੂਲ ਖੁੱਲ੍ਹ ਗਏ ਹਨ। ਬੀਤੇ ਕੱਲ੍ਹ ਬੱਚਿਆਂ ਦੀਆਂ ਛੁੱਟੀਆਂ ਖਤਮ ਹੋ ਗਈਆ ਸਨ।
Punjab Schools Open Today: ਪੰਜਾਬ ਵਿੱਚ ਸਾਰੇ ਸਰਕਾਰੀ ਸਕੂਲਾਂ ਵਿੱਚ ਬੀਤੇ ਦਿਨੀ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋ ਗਈਆਂ ਹਨ। ਇਸ ਦੌਰਾਨ ਅੱਜ ਤੋਂ ਸਾਰੇ ਸਕੂਲ ਮੁੜ ਖੁੱਲ੍ਹ ਰਹੇ ਹਨ। ਹਾਲਾਂਕਿ, ਕੁਝ ਪ੍ਰਾਈਵੇਟ ਸਕੂਲ (Punjab Schools) ਸੋਮਵਾਰ ਨੂੰ ਅਤੇ ਕੁਝ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਖੁੱਲ੍ਹਣਗੇ। ਸੂਬੇ ਦੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ।
ਚੰਡੀਗੜ੍ਹ ਦੇ ਸਿੰਗਲ ਸ਼ਿਫਟ (Chandigarh School) ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਜਦੋਂ ਕਿ ਡਬਲ ਸ਼ਿਫਟ ਵਾਲੇ ਸਕੂਲਾਂ ਵਿੱਚ ਸਵੇਰੇ 7.15 ਤੋਂ 12.45 ਵਜੇ ਤੱਕ ਅਤੇ ਦੂਜੀ ਸ਼ਿਫਟ ਦੀਆਂ ਕਲਾਸਾਂ ਦੁਪਹਿਰ 1 ਵਜੇ ਤੋਂ ਸ਼ਾਮ 5.30 ਵਜੇ ਤੱਕ ਚੱਲਣਗੀਆਂ।
ਇਹ ਵੀ ਪੜ੍ਹੋ: LPG Price: ਸਿਲੰਡਰ ਹੋਇਆ ਸਸਤਾ, ਜਾਣੋ ਤੁਹਾਡੇ ਸ਼ਹਿਰ 'ਚ LPG ਦੀਆਂ ਕੀਮਤਾਂ ਕਿੰਨੀਆਂ ਘਟੀਆਂ
ਮਿਡ-ਡੇ-ਮੀਲ ਸਬੰਧੀ ਨਵੀਆਂ ਹਦਾਇਤਾਂ
ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ (Mid Day Meal) ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ਤਹਿਤ ਸਿੱਖਿਆ ਵਿਭਾਗ ਨੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦਾ ਹਫ਼ਤਾਵਾਰੀ ਮੀਨੂ ਜਾਰੀ ਕਰਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਜਾਰੀ ਹੁਕਮਾਂ ਤਹਿਤ ਹੁਣ ਸੋਮਵਾਰ ਨੂੰ ਦਾਲ (ਮੌਸਮੀ ਸਬਜ਼ੀ) ਅਤੇ ਚਪਾਤੀ, ਮੰਗਲਵਾਰ ਨੂੰ ਰਾਜਮਾਹ ਅਤੇ ਚੌਲ, ਬੁੱਧਵਾਰ ਨੂੰ ਕਾਲੇ ਛੋਲੇ, ਚਿੱਟੇ ਛੋਲੇ ਅਤੇ ਪੁਰੀ ਅਤੇ ਚਪਾਤੀ, ਵੀਰਵਾਰ ਨੂੰ ਕੜ੍ਹੀ ਅਤੇ ਚਾਵਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਚਪਾਤੀ, ਸ਼ੁੱਕਰਵਾਰ ਨੂੰ ਦਾਲ। ਸ਼ਨੀਵਾਰ ਨੂੰ ਛੋਲੇ, ਚੌਲ ਅਤੇ ਮੌਸਮੀ ਫਲ ਦਿੱਤੇ ਜਾਣਗੇ। ਹਫ਼ਤੇ ਦੇ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਦਿੱਤੀ ਜਾਵੇਗੀ। ਇਹ ਮੀਨੂ (Mid Day Meal) 01/07/2024 ਤੋਂ 31/07/2024 ਤੱਕ ਲਾਗੂ ਰਹੇਗਾ
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਸਕੂਲਾਂ ਵਿੱਚ ਮਿਡ-ਡੇ-ਮੀਲ ਖਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੀ ਰਿਪੋਰਟ ਸਕੂਲਾਂ ਵੱਲੋਂ ਆਨਲਾਈਨ ਪੋਰਟਲ ਈ-ਪੰਜਾਬ ਦੀ ਸਾਈਟ ਰਾਹੀਂ ਭੇਜੀ ਜਾਂਦੀ ਹੈ ਅਤੇ ਇਸ ਦੀ ਰਿਪੋਰਟ MHRD ਨੂੰ ਭੇਜੀ ਜਾਂਦੀ ਹੈ। ਵੈੱਬਸਾਈਟ 'ਤੇ ਅਪਲੋਡ ਕੀਤੀ ਗਈ ਪ੍ਰਤੀਸ਼ਤਤਾ ਦੇ ਆਧਾਰ 'ਤੇ ਫੰਡ ਉਪਲਬਧ ਕਰਵਾਏ ਜਾਂਦੇ ਹਨ।