Ram Mandir Pran Pratishtha: `ਪ੍ਰਾਣ ਪ੍ਰਤੀਸ਼ਠਾ ` ਕਰਕੇ ਜਾਣੋ ਕਿਹੜੇ ਸੂੂਬਿਆਂ `ਚ ਛੁੱਟੀ, ਕਿੱਥੇ ਸ਼ਰਾਬ ਦੀ ਵਿਕਰੀ `ਤੇ ਹੋਵੇਗੀ ਪਾਬੰਦੀ
Ram Mandir Pran Pratishtha: `ਪ੍ਰਾਣ ਪ੍ਰਤੀਸ਼ਠਾ ` ਕਰਕੇ ਜਾਣੋ ਕਿਹੜੇ ਸੂੂਬਿਆਂ `ਚ ਛੁੱਟੀ, ਕਿੱਥੇ ਸ਼ਰਾਬ ਦੀ ਵਿਕਰੀ `ਤੇ ਹੋਵੇਗੀ ਪਾਬੰਦੀ, ਇਸ ਬਾਰੇ ਜਾਣਨ ਲਈ ਪੜ੍ਹੋ ਪੂਰੀ ਖ਼ਬਰ
Ram Mandir Pran Pratishtha 22 January Holiday List: ਰਾਮ ਮੰਦਿਰ 'ਪ੍ਰਾਣ ਪ੍ਰਤੀਸ਼ਠਾ' ਲਈ ਪੂਰਾ ਦੇਸ਼ ਤਿਆਰੀਆਂ ਕਰ ਰਿਹਾ ਹੈ। ਹਰ ਪਾਸੇ ਇਸ ਦਿਨ ਲਈ ਉਤਸ਼ਾਹ ਹੈ ਅਤੇ ਜ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ 2 ਹੀ ਦਿਨ ਬਾਕੀ ਹਨ। ਅਯੁੱਧਿਆ 'ਚ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਦੇਸ਼ ਦੇ ਕਈ ਸੂਬਿਆਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸ਼ਰਾਬ ਅਤੇ ਮੀਟ ਦੀ ਵਿਕਰੀ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਅਯੁੱਧਿਆ ਰਾਮ ਮੰਦਿਰ 'ਚ ਸ਼੍ਰੀ ਰਾਮਲਲਾ 'ਪ੍ਰਾਣ ਪ੍ਰਤੀਸ਼ਠਾ' ਨੂੰ ਲੈ ਕੇ ਦੇਸ਼ ਭਰ 'ਚ ਰੌਣਕ ਹੈ। ਰਾਮ ਮੰਦਰ ਪ੍ਰੋਗਰਾਮ ਨੂੰ ਲੈ ਕੇ ਲੋਕਾਂ ਨੂੰ ਇਸ ਦਿਨ ਦੀਵਾਲੀ ਵਾਂਗ ਮਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਲੋਕਾਂ ਦੇ ਘਰ-ਘਰ ਪਹੁੰਚ ਕੇ ਇਹ ਸੰਦੇਸ਼ ਪਹੁੰਚਾ ਰਹੇ ਹਨ।
ਇਹ ਵੀ ਪੜ੍ਹੋ: Ayodhya Ram Mandir: 22 ਜਨਵਰੀ ਨੂੰ ਬੰਦ ਰਹੇਗਾ ਸ਼ੇਅਰ ਬਾਜ਼ਾਰ, ਅੱਜ ਦਿਨ ਭਰ ਚੱਲੇਗਾ ਕਾਰੋਬਾਰ
ਰਾਮ ਲਾਲਾ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ ਵਿੱਚ ਹੋ ਰਹੀ ਹੈ ਜਿਸ ਕਾਰਨ ਕਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੂਰੇ ਦਿਨ ਜਾਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਕਿਹੜੇ-ਕਿਹੜੇ ਸੂਬਿਆਂ ਵਿੱਚ 22 ਜਨਵਰੀ ਨੂੰ ਛੁੱਟੀ ਹੋਵੇਗੀ ਜਾਂ ਅੱਧਾ ਦਿਨ ਕੰਮ ਹੋਵੇਗਾ, ਆਓ ਜਾਣਦੇ ਹਾਂ ਇਸ ਬਾਰੇ।
22 ਜਨਵਰੀ ਨੂੰ ਛੁੱਟੀ
ਇਸ ਇਤਿਹਾਸਕ ਮੌਕੇ ਲਈ ਮਹਾਰਾਸ਼ਟਰ, ਚੰਡੀਗੜ੍ਹ, ਪੁਡੂਚੇਰੀ ਨੇ 22 ਜਨਵਰੀ ਨੂੰ ਪੂਰੇ ਦਿਨ ਲਈ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਹੈ।
ਅੱਧੇ ਦਿਨ ਦੀ ਛੁੱਟੀ ਕਿੱਥੇ ਹੋਵੇਗੀ?
ਇਸ ਤੋਂ ਇਲਾਵਾ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ, ਤ੍ਰਿਪੁਰਾ ਅਤੇ ਹਰਿਆਣਾ ਵਿੱਚ 22 ਜਨਵਰੀ ਨੂੰ ਅੱਧੇ ਦਿਨ ਲਈ ਦਫ਼ਤਰ ਅਤੇ ਅਦਾਰੇ ਬੰਦ ਰਹਿਣਗੇ। ਇਸ ਦਾ ਮਤਲਬ ਹੈ ਕਿ ਦਫ਼ਤਰ ਪਹਿਲੇ ਅੱਧ ਵਿੱਚ ਬੰਦ ਰਹੇਗਾ। ਦਫ਼ਤਰ ਦੁਪਹਿਰ 2:30 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹਣਗੇ। ਪ੍ਰਾਣ ਪ੍ਰਤਿਸ਼ਠਾ ਕਾਰਨ ਸਵੇਰੇ ਅੱਧੇ ਦਿਨ ਦੀ ਛੁੱਟੀ ਰਹੇਗੀ।
ਡਰਾਈ ਡੇਅ ਅਤੇ ਮੀਟ ਦੀ ਵਿਕਰੀ 'ਤੇ ਪਾਬੰਦੀ
ਪ੍ਰਾਣ ਪ੍ਰਤੀਸ਼ਠਾ ਦੇ ਸ਼ੁਭ ਮੌਕੇ 'ਤੇ ਮਾਹੌਲ ਨੂੰ ਸ਼ੁੱਧ ਰੱਖਣ ਲਈ ਕਈ ਸੂਬਿਆਂ ਨੇ 22 ਜਨਵਰੀ ਨੂੰ ਡਰਾਈ ਡੇਅ ਅਤੇ ਮੀਟ ਦੀ ਵਿਕਰੀ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਯੂਪੀ, ਗੋਆ, ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰਾਖੰਡ, ਅਸਾਮ ਵਿੱਚ 22 ਜਨਵਰੀ ਨੂੰ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ।
22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਾਰਨ ਸ਼ੇਅਰ ਬਾਜ਼ਾਰ ਦੁਪਹਿਰ 2.30 ਵਜੇ ਤੱਕ ਬੰਦ ਰਹੇਗਾ। ਅਤੇ ਇਹ ਸਵੇਰੇ 9 ਵਜੇ ਦੀ ਬਜਾਏ ਦੁਪਹਿਰ 2.30 ਵਜੇ ਖੁੱਲ੍ਹੇਗਾ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ 22 ਜਨਵਰੀ ਨੂੰ ਸਰਕਾਰੀ ਦਫ਼ਤਰਾਂ 'ਚ ਛੁੱਟੀ ਦਾ ਕੀਤਾ ਐਲਾਨ