Punjab and Haryana High Court New Judge News: ਪੰਜਾਬ ਤੇ ਹਰਿਆਣਾ ਹਾਈਕੋਰਟ 'ਚ 5 ਨਵੇਂ ਜੱਜਾਂ ਦੀ ਸੁਪਰੀਮ ਕੋਰਟ ਨੇ  ਨਿਯੁਕਤੀ ਕੀਤੀ ਹੈ।  ਸੁਪਰੀਮ ਕੋਰਟ ਨੇ ਬੀਤੇ ਦਿਨੀ ਪੰਜ ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਡੀਵਾਈ ਚੰਦਰਚੂੜ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਸੰਜੀਵ ਖੰਨਾ ਵਾਲੇ ਕਾਲੇਜੀਅਮ ਨੇ ਹੇਠ ਲਿਖੇ ਵਕੀਲਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਹ ਪੰਜ ਹਾਈ ਕੋਰਟ ਹਨ ਪਟਨਾ, ਗੁਹਾਟੀ, ਉਤਰਾਖੰਡ, ਪੰਜਾਬ ਹਰਿਆਣਾ ਹਾਈ ਕੋਰਟ ਅਤੇ ਮੱਧ ਪ੍ਰਦੇਸ਼ ਹਾਈ ਕੋਰਟ।


Punjab and Haryana High Court New Judge


COMMERCIAL BREAK
SCROLL TO CONTINUE READING


ਇਹ ਵੀ ਪੜ੍ਹੋ Punjab News: ਕੀਰਤਪੁਰ ਸਾਹਿਬ ਟਰੱਕ ਆਪਰੇਟਰ ਮਾਮਲਾ- ਚੀਫ਼ ਸੈਕਟਰੀ ਪੰਜਾਬ ਨੂੰ ਮਾਈਨੋਰਿਟੀ ਕਮਿਸ਼ਨ ਵੱਲੋਂ ਨੋਟਿਸ ਜਾਰੀ


ਪੰਜਾਬ ਹਰਿਆਣਾ ਹਾਈ ਕੋਰਟ ਲਈ ਇਹ ਹਨ 5 ਨਾਂ
-ਹਰਮੀਤ ਸਿੰਘ ਗਰੇਵਾਲ
-ਦੀਪਇੰਦਰ ਸਿੰਘ ਨਲਵਾ
-ਸੁਮੀਤ ਗੋਇਲ
-ਸੁਦੀਪਤੀ ਸ਼ਰਮਾ
-ਕੀਰਤੀ ਸਿੰਘ


ਦੱਸ ਦਈਏ ਕਿ 21 ਅਪ੍ਰੈਲ 2023 ਨੂੰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਆਪਣੇ ਦੋ ਸਭ ਤੋਂ ਸੀਨੀਅਰ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਕੇ ਉਪਰੋਕਤ ਵਕੀਲਾਂ ਨੂੰ ਉਸ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਦੇਣ ਦੀ ਸਿਫ਼ਾਰਸ਼ ਕੀਤੀ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨੇ ਇਸ ਸਿਫਾਰਸ਼ ਨਾਲ ਸਹਿਮਤੀ ਜਤਾਈ ਗਈ ਹੈ।


ਉਪਰੋਕਤ ਵਕੀਲਾਂ ਦੀ ਹਾਈ ਕੋਰਟ ਵਿੱਚ ਤਰੱਕੀ ਲਈ ਯੋਗਤਾ ਦਾ ਪਤਾ ਲਗਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਮਲਿਆਂ ਨਾਲ ਜਾਣੂ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਹੈ। ਹਾਈਕੋਰਟ ਵਿੱਚ ਤਰੱਕੀ ਲਈ ਉਪਰੋਕਤ ਉਮੀਦਵਾਰਾਂ ਦੀ ਯੋਗਤਾ ਅਤੇ ਅਨੁਕੂਲਤਾ ਦਾ ਮੁਲਾਂਕਣ ਕਰਨ ਦੇ ਉਦੇਸ਼ ਲਈ,  ਰਿਕਾਰਡ ਵਿੱਚ ਰੱਖੀ ਸਮੱਗਰੀ ਦੀ ਪੜਤਾਲ ਅਤੇ ਮੁਲਾਂਕਣ ਵੀ ਕੀਤਾ ਗਿਆ।