Chandigarh News: ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਅਸ਼ਟਨਹਿਕਾ ਉਤਸਵ ਮੌਕੇ ਸਿੱਧਚੱਕਰ ਵਿਧਾਨ ਦੀ ਕੀਤੀ ਸਥਾਪਨਾ
Chandigarh News: ਸ਼੍ਰੀ ਦਿਗੰਬਰ ਜੈਨ ਮੰਦਿਰ ਸੈਕਟਰ 27 ਵਿਖੇ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਸਿੱਧਚੱਕਰ ਵਿਧਾਨ ਦੀ ਸਥਾਪਨਾ ਕੀਤੀ ਗਈ।
Chandigarh News: ਸ਼੍ਰੀ ਦਿਗੰਬਰ ਜੈਨ ਮੰਦਿਰ ਸੈਕਟਰ 27 ਵਿਖੇ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਸਿੱਧਚੱਕਰ ਵਿਧਾਨ ਦੀ ਸਥਾਪਨਾ ਕੀਤੀ ਗਈ। ਇਸ ਪਵਿੱਤਰ ਰਸਮ ਵਿੱਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਭਗਵਾਨ ਆਦਿਨਾਥ ਅਤੇ ਸਿੱਧਚੱਕਰ ਵਿਧਾਨ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਇਹ ਕਾਰਜ ਕ੍ਰਮ ਅੱਜ ਛੁਲਕ ਵਿਸ਼ਾਂਕ ਸਾਗਰ ਜੀ ਮਹਾਰਾਜ ਦੀ ਅਗਵਾਈ ਹੇਠ ਸ਼ੁਰੂ ਹੋ ਕੇ 12 ਨਵੰਬਰ ਨੂੰ ਸੰਪੂਰਨ ਹੋਵੇਗਾ। ਪ੍ਰੋਗਰਾਮ ਦਾ ਮੁੱਖ ਮਕਸਦ ਆਤਮਸ਼ੁੱਧੀ, ਸ਼ਾਂਤੀ ਅਤੇ ਧਾਰਮਿਕ ਭਾਵਨਾ ਦਾ ਪ੍ਰਸਾਰ ਕਰਨਾ ਹੈ। ਸਿੱਧਚੱਕਰ ਵਿਧਾਨ ਦਾ ਮਹੱਤਵ ਸਾਰੇ ਸ਼ਰਧਾਲੂਆਂ ਨੂੰ ਮੁਕਤੀ ਦੇ ਮਾਰਗ ਲਈ ਪ੍ਰੇਰਿਤ ਕਰਨਾ ਹੈ, ਜੀਵਨ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਨਾ ਅਤੇ ਸਮਾਜ ਵਿੱਚ ਸਦਭਾਵਨਾ ਅਤੇ ਭਾਈਚਾਰਾ ਸਾਂਝ ਵਧਾਉਣਾ ਹੈ।
ਮੰਤਰ ਉਚਾਰਣ, ਮੂਲ ਮੰਤਰ ਪਾਠ ਅੇ ਸਿੱਧਚੱਕਰ ਵਿਧਾਨ ਦੀ ਪਵਿੱਤਰ ਵਿਧੀ ਦੌਰਾਨ ਪੂਰੇ ਵਾਤਾਵਰਨ ਵਿੱਚ ਇੱਕ ਵਿਸ਼ੇਸ਼ ਅਧਾਤਮਿਕ ਊਰਜਾ ਦਾ ਸੰਚਾਰ ਮਹਿਸੂਸ ਹੋਇਆ। ਛੁਲਕ ਜੀ ਨੇ ਸਿੱਧਚਕ੍ਰ ਵਿਧਾਨ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਜੈਨ ਆਗਮ ਅਨੁਸਾਰ ਅਸ਼ਟਨਹਿਕਾ ਦੇ ਦਿਨ ਸਭ ਤੋਂ ਪਵਿੱਤਰ ਦਿਨ ਹਨ।
ਇਨ੍ਹਾਂ ਦਿਨਾਂ ਵਿਚ ਸਾਰੇ ਦੇਵਤੇ ਨੰਦੀਸ਼ਵਰ ਦੀਪ 'ਤੇ ਜਾ ਕੇ ਸ਼੍ਰੀ ਸਿੱਧਚਕ੍ਰ ਮਹਾਮੰਡਲ ਵਿਧਾਨ ਕਰਦੇ ਹਨ, ਕਿਉਂਕਿ ਮਨੁੱਖ ਨੰਦੀਸ਼ਵਰ ਦੀਪ 'ਤੇ ਨਹੀਂ ਜਾ ਸਕਦਾ, ਇਸ ਲਈ ਇਸ ਪੂਜਾ ਵਿਚ ਨੰਦੀਸ਼ਵਰ ਦੀਪ ਦੀ ਨਕਲੀ ਸਰਚਨਾ ਕੀਤੀ ਜਾਂਦੀ ਹੈ, ਪੂਜਾ ਵਿੱਚ ਸ਼ਿਰਾਵਕ ਵੀ ਇੰਦਰਾ ਦਾ ਰੂਪ ਧਾਰਨ ਕਰਕੇ ਪੂਜਾ ਕਰਦੇ ਹਨ।
ਇਹ ਵੀ ਪੜ੍ਹੋ : Punjab Breaking Live Updates: ਪੰਜਾਬ ਦੇ ਮੁੱਖ ਮੰਤਰੀ ਨੇ 10 ਹਜ਼ਾਰ ਸਰਪੰਚਾਂ ਨੂੰ ਚੁਕਾਈ ਸਹੁੰ, ਜਾਣੋ ਵੱਡੀਆਂ ਖ਼ਬਰਾਂ
ਸੌਧਰਮਿੰਦਰ ਦਾ ਕਿਰਦਾਰ ਸ਼੍ਰੀ ਸੁਭਾਸ਼ ਜੈਨ, ਮਹਾ ਯੱਗ ਨਾਇਕ ਸ਼੍ਰੀ ਧਰਮ ਬਹਾਦੁਰ ਜੈਨ, ਯੱਗ ਨਾਇਕ ਪ੍ਰਮੋਦ ਜੈਨ, ਕੁਬੇਰ ਡਾ. ਸਰਵੇਸ਼ ਜੈਨ, ਸ਼੍ਰੀ ਪਾਲ ਮੈਨਾ ਸੁੰਦਰੀ ਸ਼੍ਰੀ ਅਮਿਤ ਜੈਨ, ਨੀਲਮ ਜੈਨ ਇੰਦੌਰ ਵਾਲੇ ਨਿਭਾਅ ਰਹੇ ਹਨ। ਪੂਜਾ ਦਾ ਸੰਚਾਲਨ ਵਿਧਾਨਚਾਰੀਆ ਬਾਲ ਬ੍ਰਹਮਚਾਰਿਣੀ ਸੋਨਾਲੀ ਦੀਦੀ ਅਤੇ ਬਾਲ ਬ੍ਰਹਮਚਾਰਿਣੀ ਹਿਮਾਨੀ ਦੀਦੀ ਕਰ ਰਹੇ ਹਨ। ਪੂਜਾ ਤੋਂ ਬਾਅਦ ਸਾਰੇ ਸ਼ਰਧਾਲੂਆਂ ਨੇ ਸ਼ੁੱਧ ਸਾਤਵਿਕ ਭੋਜਨ ਛਕਿਆ।
ਇਹ ਵੀ ਪੜ੍ਹੋ : Jathedar Raghbir Singh: ਜਥੇਦਾਰ ਰਘਬੀਰ ਸਿੰਘ ਦਾ ਬਿਆਨ; ਕਿਹਾ ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣਾ ਧਾਰਮਿਕ ਹਮਲਾ