Chandigarh News: ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਸੋਧਿਆ ਹੋਇਆ ਸਮਾਰਟ ਪਾਰਕਿੰਗ ਮਤਾ ਪਾਸ ਕੀਤਾ ਗਿਆ ਹੈ। ਇਸ ਪ੍ਰਸਤਾਵ ਦੇ ਲਾਗੂ ਹੋਣ ਤੋਂ ਬਾਅਦ ਚੰਡੀਗੜ੍ਹ ਵਿੱਚ ਪਾਰਕਿੰਗ ਲਈ ਨਵੀਆਂ ਦਰਾਂ ਲਾਗੂ ਹੋਣਗੀਆਂ। ਇਸ ਪ੍ਰਸਤਾਵ ਤਹਿਤ ਹੁਣ ਦੋਪਹੀਆ ਵਾਹਨ ਲਈ ਕੋਈ ਪੈਸੇ ਨਹੀਂ ਲਏ ਜਾਣਗੇ।


COMMERCIAL BREAK
SCROLL TO CONTINUE READING

ਜੇਕਰ ਕਾਰ ਪਾਰਕਿੰਗ ਵਿੱਚ 15 ਮਿੰਟ ਲਈ ਵੀ ਖੜ੍ਹਾ ਹੁੰਦੀ ਹੈ ਤਾਂ ਇਸ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ। ਕਾਰ ਪਾਰਕਿੰਗ ਲਈ 240 ਮਿੰਟ ਲਈ 15 ਰੁਪਏ, 480 ਮਿੰਟ ਲਈ 20 ਰੁਪਏ ਦੇਣੇ ਪੈਣਗੇ। ਇਸ ਤੋਂ ਬਾਅਦ ਪ੍ਰਤੀ ਘੰਟਾ 10 ਰੁਪਏ ਦੇਣੇ ਪੈਣਗੇ। 50 ਰੁਪਏ ਦੇ ਕੇ 12 ਘੰਟੇ ਲਈ ਪਾਸ ਬਣਾਇਆ ਜਾ ਸਕਦਾ ਹੈ।


ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਤੋਂ ਬਾਹਰ ਨੰਬਰ ਵਾਲੇ ਵਾਹਨਾਂ ਲਈ ਪਾਰਕਿੰਗ ਦਰ ਦੁੱਗਣੀ ਹੋਵੇਗੀ। ਇਹ ਦਰਾਂ ਸਮਾਰਟ ਪਾਰਕਿੰਗ ਬਣਨ ਤੋਂ ਬਾਅਦ ਲਾਗੂ ਹੋਣਗੀਆਂ। ਸਮਾਰਟ ਪਾਰਕਿੰਗ ਬਣਨ ਉਪਰੰਤ ਇਸ ਪ੍ਰਸਤਾਵ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ ਤੇ ਨਵੀਂਆਂ ਲਾਗੂ ਕੀਤੀਆਂ ਜਾਣਗੀਆਂ। ਇਸ ਪਾਰਕਿੰਗ ਸਬੰਧੀ ਨਵੇਂ ਟੈਂਡਰ ਲਗਾਏ ਜਾਣਗੇ ਤੇ ਟੈਂਡਰ ਅਲਾਟ ਹੋਣ ਤੋਂ ਬਾਅਦ ਹੀ ਨਵੀਂਆਂ ਦਰਾਂ ਲਾਗੂ ਹੋਣਗੀਆਂ।


ਕਾਬਿਲੇਗੌਰ ਹੈ ਕਿ ਚੰਡੀਗੜ੍ਹ ਨਿਗਮ ਦੀ 325ਵੀਂ ਮੀਟਿੰਗ ਹੰਗਾਮਾ ਭਰਪੂਰ ਦੇਖਣ ਨੂੰ ਮਿਲੀ। ਗੋਆ ਦੌਰੇ ਸਬੰਧੀ ਆਮ ਆਦਮੀ ਪਾਰਟੀ ਦੇ ਕੌਂਸਲਰ ਦਮਨ ਪ੍ਰੀਤ ਦੇ ਬਿਆਨ ਨੂੰ ਲੈ ਕੇ ਭਾਜਪਾ-ਕਾਂਗਰਸੀ ਕੌਂਸਲਰਾਂ ਨੇ ਹੰਗਾਮਾ ਕੀਤਾ। ਉਹ ਉਨ੍ਹਾਂ ਦੇ ਬਿਆਨ ਦਾ ਪੋਸਟਰ ਲੈ ਕੇ ਪੁੱਜ ਗਿਆ।


ਇਸ ਤੋਂ ਬਾਅਦ ‘ਆਪ’ ਦੇ ਸਾਰੇ ਕੌਂਸਲਰਾਂ ਨੇ ਵੀ ਵੇਲ ਪਹੁੰਚ ਕੇ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੇਅਰ ਅਤੇ ਕਮਿਸ਼ਨਰ ਵੱਲ ਕੱਚ ਦੀਆਂ ਚੂੜੀਆਂ ਵੀ ਸੁੱਟੀਆਂ। ਹੰਗਾਮੇ ਨੂੰ ਦੇਖਦੇ ਹੋਏ ‘ਆਪ’ ਦੇ ਅੱਠ ਕੌਂਸਲਰਾਂ ਨੂੰ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਮਾਰਸ਼ਲ ਕਹਿ ਕੇ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ।


ਇਹ ਵੀ ਪੜ੍ਹੋ : AAP Punjab Protest Today Live Updates: ਮਣੀਪੁਰ ਹਾਦਸੇ ਨੂੰ ਲੈ ਕੇ ਆਪ ਵਰਕਰਾਂ ਵੱਲੋਂ ਰਾਜਪਾਲ ਦੇ ਭਵਨ ਵੱਲ ਕੂਚ, ਚੱਲੀਆਂ ਪਾਣੀ ਦੀਆਂ ਬੁਛਾੜਾਂ


ਮੇਅਰ ਅਨੂਪ ਗੁਪਤਾ ਨੇ ਆਮ ਆਦਮੀ ਪਾਰਟੀ ਦੇ 8 ਕੌਂਸਲਰਾਂ ਨੂੰ ਸਦਨ ਵਿੱਚ ਹਿੱਸਾ ਲੈਣ ਲਈ ਮੁਅੱਤਲ ਕਰ ਦਿੱਤਾ। ਇਸ ਤੋਂ ਪਹਿਲਾਂ ਵਾਰਡ 23 ਦੀ ਕੌਂਸਲਰ ਪ੍ਰੇਮਲਤਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਜੰਜ਼ੀਰਾਂ ਵਿੱਚ ਕੈਦ ਕਰਕੇ ਪਹੁੰਚੀ।


ਇਹ ਵੀ ਪੜ੍ਹੋ : Punjab News: ਪੰਜਾਬ 'ਚ ਤਹਿਸੀਲਾਂ ਤੋਂ ਬਾਅਦ ਹੁਣ ਡੀਸੀ ਦਫਤਰਾਂ ਤੇ ਐਸਡੀਐਮ ਦਫਤਰਾਂ 'ਚ ਵੀ ਹੜਤਾਲ