Chandigarh News: ਪੰਜਾਬ ਯੂਨੀਵਰਸਿਟੀ ਵਿੱਚ ਅੱਜ ਵਿਦਿਆਰਥੀ ਜਥੇਬੰਦੀਆਂ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਉਮੀਦਵਾਰਾਂ ਨੇ ਪ੍ਰਧਾਨ ਤੇ ਹੋਰ ਅਹੁਦਿਆਂ ਲਈ ਆਪਣੀ ਕਿਸਮਤ ਅਜ਼ਮਾਈ। ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ ਨੂੰ ਸਭ ਤੋਂ ਵਧ ਵੋਟਾਂ ਭੁਗਤੀਆਂ। ਪੀਯੂ ਵਿੱਚ ਵਿਦਿਆਰਥੀ ਜਥੇਬੰਦੀ ਚੋਣ ਵਿੱਚ ਪ੍ਰਧਾਨ ਅਹੁਦੇ ਉਪਰ ਜਤਿੰਦਰ ਸਿੰਘ ਕਾਬਜ਼ ਹੋ ਗਏ ਹਨ।  ਜਦਕਿ Sath ਦੀ ਰਮਨੀਕਜੋਤ ਕੌਰ ਮੀਤ ਪ੍ਰਧਾਨ ਅਹੁਦੇ ਉਪਰ ਜੇਤੂ ਰਹੀ ਹੈ। ਪੀਯੂ ਤੋਂ ਇਲਾਵਾ ਚੰਡੀਗੜ੍ਹ ਸ਼ਹਿਰ ਦੇ 10 ਕਾਲਜਾਂ ਵਿੱਚ ਵੀ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ ਹਨ। ਇਨ੍ਹਾਂ ਕਾਲਜਾਂ ਵਿੱਚ ਵੀ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ।


COMMERCIAL BREAK
SCROLL TO CONTINUE READING

1.ਸੈਕਟਰ-32 ਸਥਿਤ ਡੀਏਵੀ ਕਾਲਜ ਵਿੱਚ ਐਸਓਆਈ ਦੇ ਜਸ਼ਨਪ੍ਰੀਤ ਸਿੰਘ ਨੂੰ ਜੇਤੂ ਐਲਾਨਿਆ ਗਿਆ ਹੈ।
2. ਸਨਾਤਨ ਧਰਮ ਕਾਲਜ ਯੂਨੀਅਨ ਦੇ ਉਮੀਦਵਾਰ ਪਰਵਿੰਦਰ ਸਿੰਘ ਸੈਕਟਰ-32 ਸਥਿਤ ਐਸਡੀ ਕਾਲਜ ਦੇ ਪ੍ਰਧਾਨ ਚੁਣੇ ਗਏ ਹਨ।
3. ਸੀਵਾਈਐਸਐਫ ਉਮੀਦਵਾਰ ਓਮ ਸ੍ਰੀਵਾਸਤਵ ਸੈਕਟਰ-46 ਸਥਿਤ ਪੀਜੀਜੀਸੀ ਦੇ ਪ੍ਰਧਾਨ ਚੁਣੇ ਗਏ ਹਨ।
4. ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਵਿੱਚ ਪ੍ਰਧਾਨ ਦੇ ਅਹੁਦੇ ਲਈ ਕਮਲਪ੍ਰੀਤ ਕੌਰ ਪ੍ਰਧਾਨ ਬਣ ਗਈ ਹੈ। ਜਦੋਂ ਕਿ ਨਵਨੀਤ ਕੌਰ ਨੂੰ ਸਕੱਤਰ ਦੇ ਅਹੁਦੇ ਲਈ ਤੇ ਵਰਿੰਦਾ ਨੂੰ ਜੁਆਇੰਟ ਸਕੱਤਰ ਦੇ ਅਹੁਦੇ ਲਈ ਚੁਣਿਆ ਗਿਆ ਹੈ।


5.ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਫਾਰ ਗਰਲਜ਼, ਸੈਕਟਰ-42 ਵਿੱਚ ਐਮਏ ਦੂਜੇ ਸਾਲ ਦੀ ਵਿਦਿਆਰਥਣ ਨੇਹਾ ਨੇ ਪ੍ਰਧਾਨ ਦਾ ਅਹੁਦਾ ਜਿੱਤਿਆ ਹੈ।


6. ਪੂਜਾ ਨੇ ਸੈਕਟਰ-11 ਸਥਿਤ ਸਰਕਾਰੀ ਕਾਲਜ ਫਾਰ ਗਰਲਜ਼ ਦੀ ਪ੍ਰਧਾਨ ਦੀ ਚੋਣ ਜਿੱਤੀ ਹੈ। ਪੂਜਾ ਬੀਏ ਤੀਜੇ ਸਾਲ ਦੀ ਵਿਦਿਆਰਥਣ ਹੈ।


ਸ਼ਹਿਰ ਦੀਆਂ ਵੋਟਾਂ ਦੀ ਗਿਣਤੀ ਇਸ ਪ੍ਰਕਾਰ
ਚੰਡੀਗੜ੍ਹ ਸ਼ਹਿਰ ਵਿੱਚ 11 ਕਾਲਜ ਹਨ। ਇਨ੍ਹਾਂ ਵਿੱਚੋਂ ਇੱਕ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਬਿਨਾਂ ਮੁਕਾਬਲਾ ਕਰਵਾਈਆਂ ਗਈਆਂ। ਬਾਕੀ ਕਾਲਜਾਂ ਵਿੱਚ ਬੁੱਧਵਾਰ ਨੂੰ ਵੋਟਿੰਗ ਹੋਈ। ਇਨ੍ਹਾਂ ਵਿੱਚ ਡੀਏਵੀ-10 ਕਾਲਜ ਵਿੱਚ 8384, ਪੀਜੀਜੀਸੀ-11 ਵਿੱਚ 4500, ਪੀਜੀਜੀਸੀਜੀ-11 ਵਿੱਚ 3870, ਐਸਜੀਜੀਐਸਸੀ-26 ਵਿੱਚ 5954, ਜੀਜੀਐਸਡੀ-32 ਵਿੱਚ 8492, ਐਮਸੀਐਮ ਡੀਏਵੀ-36 ਵਿੱਚ 4800, ਪੀਜੀਜੀਸੀਜੀ234 ਵਿੱਚ 3291, ਡੀਏਵੀ-11 ਵਿੱਚ 3291 ਸ਼ਾਮਲ ਹਨ। ਡੀਐਸਸੀਡਬਲਯੂ-45 ਵਿੱਚ 1330, ਪੀਜੀਜੀਸੀ-46 ਵਿੱਚ 2184 ਅਤੇ ਜੀਸੀਸੀਵੀਏ-50 ਵਿੱਚ 900 ਵੋਟਾਂ ਹਨ। ਸ਼ਹਿਰ ਵਿੱਚ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਇਲਾਵਾ ਕਰੀਬ 43705 ਵੋਟ ਹਨ।


ਪੰਜਾਬ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ (UIET) ਵਿੱਚ ਸਭ ਤੋਂ ਵੱਧ 2527 ਵੋਟਰ ਹਨ। ਇਸ ਤੋਂ ਬਾਅਦ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਰਵਿਸਿਜ਼ (UILS) 1900 ਵੋਟਰਾਂ ਨਾਲ, ਕਾਨੂੰਨ ਵਿਭਾਗ 1100, ਡੈਂਟਲ ਸਾਇੰਸ 512 ਤੇ 213 ਵੋਟਰਾਂ ਨਾਲ ਸਭ ਤੋਂ ਘੱਟ ਮਨੋਵਿਗਿਆਨ ਵਿਭਾਗ ਹੈ। ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਕੁੱਲ 15693 ਵੋਟਰ ਹਨ।


ਪੁਲਿਸ ਹਰ ਚੀਜ਼ 'ਤੇ ਨਜ਼ਰ ਰੱਖ ਰਹੀ ਹੈ
ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਨੂੰ ਲੈ ਕੇ ਪੁਲੀਸ ਨੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪੁਲਿਸ ਨੇ 14 ਡੀ.ਐਸ.ਪੀ., 12 ਐਸ.ਐਚ.ਓ., 18 ਇੰਸਪੈਕਟਰ, 10 ਚੌਕੀ ਇੰਚਾਰਜ, 938 ਹੋਰ ਕਰਮਚਾਰੀ ਸਮੇਤ ਟ੍ਰੈਫਿਕ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੂੰ ਫੀਲਡ ਵਿੱਚ ਤਾਇਨਾਤ ਕੀਤਾ ਹੈ। ਇਸ ਵਿੱਚ ਅਪਰਾਧ ਸ਼ਾਖਾ ਸਮੇਤ ਕਰੀਬ 1200 ਪੁਲੀਸ ਮੁਲਾਜ਼ਮ ਡਿਊਟੀ ’ਤੇ ਤਾਇਨਾਤ ਸਨ। ਪੁਲੀਸ ਨੇ ਵੋਟਾਂ ਦੀ ਗਿਣਤੀ ਤੋਂ ਬਾਅਦ ਜਸ਼ਨਾਂ ਲਈ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ।


ਇਹ ਵੀ ਪੜ੍ਹੋ : Ludhiana News: ਸਾਹਨੇਵਾਲ ਹਵਾਈ ਅੱਡੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਡਾਨ ਨੂੰ ਕੀਤਾ ਰਵਾਨਾ