Punjab News: ਐਮਪੀ ਅਰੋੜਾ ਵੱਲੋਂ ਸਾਹਨੇਵਾਲ ਏਅਰਪੋਰਟ ਨੂੰ ਮੁੜ ਚਾਲੂ ਕਰਨ ਦੇ ਮਾਮਲੇ ਨੂੰ ਪੰਜਾਬ ਲਈ ਇੱਕ ਵੱਡੀ ਪ੍ਰਾਪਤੀ ਦੱਸਿਆ ਹੈ
Trending Photos
Ludhiana Sahnewal Airport News: ਸਾਹਨੇਵਾਲ ਹਵਾਈ ਅੱਡੇ ਤੋਂ ਸਾਹਨੇਵਾਲ ਤੋਂ ਹਿੰਡਨ (ਗਾਜ਼ੀਆਬਾਦ) ਲਈ ਉਡਾਨ ਸ਼ੁਰੂ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਵਿਖਾਈ ਹੈ। ਸ਼ੁਰੂਆਤੀ 3 ਮਹੀਨਿਆਂ ਦੌਰਾਨ 999 ਰੁਪਏ ਕਿਰਾਇਆ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਦਮਪੁਰ ਤੋਂ ਨੰਦੇੜ ਲਈ ਉਡਾਨ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਆਦਮਪੁਰ ਤੋਂ ਵਾਰਾਣਸੀ ਲਈ ਵੀ ਉਡਾਨ ਸ਼ੁਰੂ ਕਰਨ ਦੀ ਤਿਆਰੀ ਹੈ।
ਜਾਣਕਾਰੀ ਦੇ ਮੁਤਾਬਕ ਹਿੰਡਨ ਡੋਮੇਸਟਿਕ ਏਅਰਪੋਰਟ ਤੋਂ ਪਹਿਲੀ ਫਲਾਈਟ ਸਵੇਰੇ 10.50 ਵਜੇ ਸਾਹਨੇਵਾਲ ਏਅਰਪੋਰਟ ਪਹੁੰਚੇਗੀ ਅਤੇ ਟੇਕ ਆਫ ਫਲਾਈਟ ਦੀ ਉਡਾਨ ਦਾ ਸਮਾਂ 11.10 ਵਜੇ ਹੈ, ਜਦਕਿ ਉਹ 12.25 ਵਜੇ ਹਿੰਡਨ ਪਹੁੰਚੇਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ ਵੱਲੋਂ ਦੱਸਿਆ ਗਿਆ ਸੀ ਕਿ ਦਿੱਲੀ-ਲੁਧਿਆਣਾ ਫਲਾਈਟ ਦਾ ਇੱਕ ਤਰਫ ਦਾ ਕਿਰਾਇਆ 3148 ਰੁਪਏ ਹੋਵੇਗਾ। ਇਸ ਦੌਰਾਨ ਐਮਪੀ ਅਰੋੜਾ ਖੁਦ ਵੀ ਹਿੰਡਨ ਤੋਂ ਲੁਧਿਆਣਾ ਲਈ ਰਵਾਨਾ ਹੋਣਗੇ। ਇਸ ਦੌਰਾਨ ਇਸਦੀ ਉਦਘਾਟਨੀ ਉਡਾਣ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੇਵਾਮੁਕਤ) ਜਨਰਲ ਵੀ.ਕੇ.ਸਿੰਘ ਵੀ ਮੌਜੂਦ ਹੋਣਗੇ। ਦੱਸਣਯੋਗ ਹੈ ਕਿ ਵੀ.ਕੇ.ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਐਮਪੀ ਅਰੋੜਾ ਵੱਲੋਂ ਸਾਹਨੇਵਾਲ ਏਅਰਪੋਰਟ ਨੂੰ ਮੁੜ ਚਾਲੂ ਕਰਨ ਦੇ ਮਾਮਲੇ ਨੂੰ ਪੰਜਾਬ ਲਈ ਇੱਕ ਵੱਡੀ ਪ੍ਰਾਪਤੀ ਦੱਸਿਆ ਹੈ। ਕਾਫੀ ਸਮੇਂ ਤੋਂ ਕੋਸ਼ਿਸ਼ ਇਸ ਏਅਰਪੋਰਟ ਨੂੰ ਚਲਾਉਣ ਲਈ ਆਟਾ ਕੀਤੇ ਜਾ ਰਹੇ ਸਨ। 16 ਅਗਸਤ 2023 ਨੂੰ ਐਮਪੀ ਅਰੋੜਾ ਵੱਲੋਂ ਉਡਾਨ ਸਕੀਮ ਦੇ ਤਹਿਤ ਸਾਹਨੇਵਾਲ ਹਵਾਈ ਅੱਡੇ ਲਈ ਉਡਾਣਾਂ ਸ਼ੁਰੂ ਕਰਨ ਬਾਰੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਐਮਓਸੀਏ) ਦੇ ਸਕੱਤਰ ਰਾਜੀਵ ਬਾਂਸਲ ਨੂੰ ਪੱਤਰ ਵੀ ਲਿਖਿਆ ਗਿਆ ਸੀ।
5 ਦਿਨ ਚੱਲੇਗੀ ਇਹ ਉਡਾਣ!
ਐਮਪੀ ਅਰੋੜਾ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਫਲਾਈਟ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨਾਂ ਲਈ ਉਪਲਬਧ ਹੋਵੇਗੀ ਅਤੇ ਉਮੀਦ ਹੈ ਕਿ ਅਕਤੂਬਰ ਮਹੀਨੇ ਦੇ ਅੰਤ ਤੱਕ ਪੂਰੇ ਹਫ਼ਤੇ ਲਈ ਉਡਾਣਾਂ ਨੂੰ ਸ਼ੁਰੂ ਕੀਤਾ ਜਾਵੇ। ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ 10 ਸਤੰਬਰ 2023 ਤੋਂ ਹਿੰਡਨ ਨੂੰ ਬਠਿੰਡਾ ਨਾਲ ਵੀ ਜੋੜ ਦਿੱਤਾ ਜਾਵੇਗਾ। ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦਾ ਕੰਮ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ ਅਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਉੱਥੋਂ ਵੀ ਫਲਾਈਟ ਸੁਵਿਧਾ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Ludhiana Airport News: ਲੁਧਿਆਣਾ ਹਲਵਾਰਾ ਏਅਰਪੋਰਟ ਤਿਆਰ ਕਰਨ ਦੀ ਲੰਘ ਗਈ ਸੀ ਇੱਕ ਹੋਰ ਡੈਡਲਾਈਨ