Panjab University News (ਪਵਿੱਤ ਕੌਰ) : ਪੰਜਾਬ ਯੂਨੀਵਰਸਿਟੀ ਵਿੱਚ ਕਰਵਾਈ ਗਈ ਚੰਡੀਗੜ੍ਹ ਭਾਸ਼ਾ ਕਾਂਗਰਸ ਵਿੱਚ ਕਵੀ ਤੇ ਸ਼ਾਇਰਾਂ ਨੇ ਆਪਣੇ ਦਿਲ ਦੀ ਗੱਲ ਨੌਜਵਾਨਾਂ ਦੇ ਸਾਹਮਣੇ ਰੱਖੀ। ਮੁਲਕ ਰਾਜ ਆਡਿਟੋਰੀਅਮ ਵਿੱਚ ਜਿਥੇ ਕਵੀ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਨੇ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ ਉਥੇ ਹੀ ਇਰਸ਼ਾਦ ਕਾਮਿਲ ਨੇ ਪੀਯੂ ਵਿਚੋਂ ਸਿੱਖੇ ਜੀਵਨ ਦੇ ਪਾਠ ਬਾਰੇ ਖੁੱਲ੍ਹ ਕੇ ਦੱਸਿਆ।


COMMERCIAL BREAK
SCROLL TO CONTINUE READING

ਪੰਜਾਬ ਦੇ ਮੁੱਦੇ ਮੇਰੇ ਵਜੂਦ ਦਾ ਹਿੱਸਾ ਹੈ, ਜਿਸ ਦਾ ਅਸਰ ਮੇਰੀਆਂ ਕਵਿਤਾਵਾਂ ਵਿੱਚ ਦਿਸਦਾ ਹੈ। ਪੰਜਾਬ ਵਿੱਚ ਪਰਵਾਸ ਤੋਂ ਲੈ ਕੇ ਪੰਜਾਬੀ ਭਾਸ਼ਾ ਦੀ ਸਥਿਤੀ ਆਦਿ ਕ ਮੁੱਦੇ ਹਨ, ਜਿਸ ਉਤੇ ਕਵਿਤਾਵਾਂ ਲਿਖ ਚੁੱਕੇ ਹਨ। ਸੁਰਜੀਤ ਪਾਤਰ ਨੇ ਨੌਰ ਰਸ ਉਤੇ ਲਿਖੀਆਂ ਜਾਣ ਵਾਲੀਆਂ ਕਵਿਤਾਵਾਂ ਵਿੱਚ ਦੁਖ ਅਤੇ ਹੈਰਾਨੀ ਨਾਲ ਭਰੀਆਂ ਕਵਿਤਾਵਾਂ ਨੂੰ ਸਭ ਤੋਂ ਬਿਹਤਰ ਦੱਸਿਆ ਜੋ ਉਨ੍ਹਾਂ ਨੂੰ ਖੁਦ ਵੀ ਚੰਗੀਆਂ ਲੱਗਦੀਆਂ ਹਨ।


ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਝਲਕਦੀ ਪੰਜਾਬ ਦੀਆਂ ਸਮੱਸਿਆਵਾਂ ਅਤੇ ਮੁੱਦਿਆ ਉਤੇ ਪੁੱਛੇ ਪ੍ਰਸ਼ਨ ਉਤੇ ਉਹ ਬੋਲੇ ਕਿ ਕਵੀ ਉਹ ਸਭ ਲਿਖਦਾ ਹੈ ਜੋ ਉਹ ਮਹਿਸੂਸ ਕਰਦਾ ਹੈ ਅਤੇ ਆਪਣੇ ਆਸ-ਪਾਸ ਦੇਖਦਾ ਹੈ। ਕਵਿਤਾ ਕਵੀ ਦੀ ਕਢਾਈ ਕੀਤੀ ਸਵੈ-ਜੀਵਨੀ ਹੈ।


ਇਹ ਵੀ ਪੜ੍ਹੋ : Farmer Protest: 'ਸਰਕਾਰ ਚਾਹੇ ਤਾਂ ਰਾਤੋ- ਰਾਤ ਨਿਕਲ ਸਕਦਾ ਹੈ ਮਸਲਿਆਂ ਦਾ ਹੱਲ' ਸਰਵਣ ਸਿੰਘ ਪੰਧੇਰ ਨੇ ਕਹੀ ਵੱਡੀ ਗੱਲ


ਪੀਯੂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿੱਚ ਕਾਲਜ ਵਿੱਚ ਦਾਖ਼ਲਾ ਲੈਣ ਆਏ ਸੀ ਪਰ ਇੱਥੋਂ ਦੇ ਵਿਦਿਆਰਥੀਆਂ ਦੀ ਟੌਹਰ ਦੇਖ ਕੇ ਉਹ ਡਰ ਗਏ ਅਤੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ। ਨੌਜਵਾਨਾਂ ਵੱਲ ਦੇਖਦਿਆਂ ਉਨ੍ਹਾਂ ਨੇ ਕਿਹਾ, ਜੇਕਰ ਟੌਹਰ ਉਸ ਸਮੇਂ ਨਾ ਦਿਖਾਈ ਹੁੰਦਾ ਤਾਂ ਅੱਜ ਮੈਂ ਪੀਯੂ ਦਾ ਵਿਦਿਆਰਥੀ ਹੁੰਦਾ।


ਦੂਜੇ ਪਾਸੇ ਅੱਜ ਚੰਡੀਗੜ੍ਹ ਦੇ ਲਾਜਪਤ ਰਾਏ ਭਵਨ ਸੈਕਟਰ 16 ਵਿਖੇ ਬੁੱਕ ਟੇਲ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਪੁਸਤਕ ਪ੍ਰਦਰਸ਼ਨੀ ਵਿੱਚ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਲਗਾਈਆਂ ਗਈਆਂ ਸਨ।ਉੱਥੇ ਪੁਸਤਕਾਂ ਖਰੀਦਣ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕ ਪੁਸਤਕ ਮੇਲੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ। ਇਸ ਪ੍ਰਦਰਸ਼ਨੀ ਵਿੱਚ ਕਿਤਾਬਾਂ ਦੀ ਕੀਮਤ ਦੀ ਬਜਾਏ ਇੱਕ ਡੱਬੇ ਵਿੱਚ ਜਿੰਨੀਆਂ ਕਿਤਾਬਾਂ ਸਕਦੀਆਂ ਸਨ ਉਨ੍ਹਾਂ ਦੀ ਕੀਮਤ ਲਗਾਈ ਸੀ, ਜੋ ਕਿ ਲੋਕਾਂ ਲਈ ਖਿੱਚ ਦਾ ਕਾਰਨ ਸੀ। ਪ੍ਰਦਰਸ਼ਨੀ ਵਿੱਚ ਚੇਤਨ ਭਗਤ, ਵਿਲੀਅਮ ਸ਼ੈਕਸਪੀਅਰ ਵਰਗੇ ਪ੍ਰਸਿੱਧ ਲੇਖਕਾਂ ਦੀਆਂ ਪੁਸਤਕਾਂ ਲਗਾਈਆਂ ਗਈਆਂ ਸਨ।


ਇਹ ਵੀ ਪੜ੍ਹੋ : Farmer Protest: ਹੰਝੂ ਗੈਸ ਦੇ ਧੂੰਏਂ ਲਈ ਵੀ ਕਿਸਾਨਾਂ ਨੇ ਕੱਢ ਲਿਆ ਜੁਗਾੜ, ਆਹ ਤਾਂ ਸੱਚੀ ਕਮਾਲ ਕਰਤੀ