Chandigarh News: ਨੌਕਰੀ ਦੇ ਬਹਾਨੇ ਲਿਆ ਕੇ ਹੋਟਲ `ਚ ਲੜਕੀਆਂ ਤੋਂ ਕਰਵਾਉਂਦੇ ਸਨ ਗਲਤ ਕੰਮ, ਤਿੰਨ ਗ੍ਰਿਫ਼ਤਾਰ
Chandigarh News: ਚੰਡੀਗੜ੍ਹ ਪੁਲਿਸ ਨੇ ਬਾਹਰੀ ਰਾਜਾਂ ਤੋਂ ਲੜਕੀਆਂ ਲਿਆ ਕੇ ਹੋਟਲ ਵਿੱਚ ਜਿਣਸੀ ਸੋਸ਼ਣ ਕਰਨ ਉਤੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਦਕਿ ਮੁਲਜ਼ਮਾਂ ਦੇ ਚੁੰਗਲ ਵਿਚੋਂ ਇੱਕ ਲੜਕੀ ਨੂੰ ਬਚਾ ਲਿਆ ਹੈ।
Chandigarh News: ਚੰਡੀਗੜ੍ਹ ਪੁਲਿਸ ਨੇ ਅੰਤਰਰਾਜੀ ਮਨੁੱਖੀ ਤਸਕਰੀ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਚੰਡੀਗੜ੍ਹ ਦੇ ਸੈਕਟਰ-36 ਵਿੱਚ ਸਥਿਤ ਥਾਣੇ ਦੇ ਅਧਿਕਾਰੀਆਂ ਗੁਪਤ ਸੂਚਨਾ ਮਿਲੀ ਸੀ ਕਿ ਲਾਲਚ ਦੇ ਕੇ ਦੂਜੇ ਰਾਜਾਂ ਤੋਂ ਔਰਤਾਂ ਨੂੰ ਚੰਡੀਗੜ੍ਹ ਵਿੱਚ ਕੰਮ ਕਰਵਾਉਣ ਲਈ ਲਿਆਂਦਾ ਜਾਂਦਾ ਹੈ।
ਪੁਲਿਸ ਨੇ ਚੰਡੀਗੜ੍ਹ ਹੈਲਪਲਾਈਨ ਸੈਕਟਰ-26 ਨਾਲ ਕਜਹੇੜੀ ਪਿੰਡ ਦੇ ਸੈਕਟਰ-52 ਵਿੱਚ ਸਥਿਤ ਹੋਟਲ ਵਿੱਚ ਛਾਪੇਮਾਰੀ ਕੀਤੀ। ਜਿਥੇ ਦੂਜੇ ਰਾਜਾਂ ਤੋਂ ਲਾਲਚ ਦੇ ਕੇ ਲਿਆਂਦੀਆਂ ਔਰਤਾਂ ਨੂੰ ਜਿਣਸੀ ਸਬੰਧਾਂ ਲਈ ਹੋਟਲ ਵਿੱਚ ਰੱਖਿਆ ਗਿਆ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਲੜਕੀ ਨੂੰ ਬਚਾ ਲਿਆ, ਜਿਸ ਦਾ ਜਿਣਸੀ ਸੋਸ਼ਣ ਕੀਤਾ ਜਾ ਰਿਹਾ ਸੀ।
ਪੁਲਿਸ ਨੇ ਇਸ ਛਾਪੇਮਾਰੀ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਸੁਨੀਲ ਕੁਮਾਰ (ਉਮਰ 29 ਸਾਲ) ਪੁੱਤਰ ਵਿਸ਼ਵਨਾਥ ਵਾਸੀ ਕਰਮੋਥੀ, ਜ਼ਿਲ੍ਹਾ ਬਲਰਾਮਪੁਰ ਉੱਤਰ ਪ੍ਰਦੇਸ਼, ਬ੍ਰਿਜੇਸ਼ ਕੁਮਾਰ (ਉਮਰ 24 ਸਾਲ ) ਪੁੱਤਰ ਧਰਮਰਾਜ ਵਾਸੀ ਪੁਰ ਗਣੇਸ਼ਸ਼ੁਕਲ ਜ਼ਿਲ੍ਹਾ ਅਮੇਠੀ ਉੱਤਰ ਪ੍ਰਦੇਸ਼ ਤੇ ਜਸਬੀਰ ਕੁਮਾਰ (ਉਮਰ 25 ਸਾਲ) ਪੁੱਤਰ ਤਾਰਾ ਚੰਦ ਵਾਸੀ ਅਜੀਜਪੁਰ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ।
ਇਨ੍ਹਾਂ ਨੇ ਤਿੰਨਾਂ ਨੇ ਲੜਕੀ ਨੂੰ ਹੋਟਲ ਵਿੱਚ ਨੌਕਰੀ ਦਿਵਾਉਣ ਦੇ ਨਾਮ ਉਤੇ ਭਰਤੀ ਕਰਵਾ ਕੇ ਉਸ ਦਾ ਜਿਣਸੀ ਸੋਸ਼ਣ ਕੀਤਾ ਸੀ। ਬਚਾਈ ਗਈ ਲੜਕੀ ਨੂੰ ਨਾਰੀ ਨਿਕੇਤਨ ਸੈਕਟਰ-26 ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਤੋ ਪੁੱਛਗਿੱਛ ਕਰਨ ਉਤੇ ਪਤਾ ਚੱਲਿਆ ਕਿ ਰਾਜ ਉਰਫ ਰਾਮੂ (ਹੋਟਲ ਦਾ ਮਾਲਕ) ਇਸ ਰੈਕੇਟ ਦਾ ਸਰਗਨਾ ਤੇ ਸੁਨੀਲ ਕੁਮਾਰ (ਹੋਟਲ ਦਾ ਪ੍ਰਬੰਧਕ), ਜਸਵੀਰ ਕੁਮਾਰ ਤੇ ਬ੍ਰਿਜੇਸ਼ (ਦੋਵੇਂ ਰਸੋਈਏ) ਵੱਖ-ਵੱਖ ਰਾਜਾਂ ਵਿਚੋਂ ਗਰੀਬ ਲੜਕੀਆਂ ਨੂੰ ਨੌਕਰੀ ਦਿਵਾਉਣ ਦਾ ਲਾਲਚ ਦਿੰਦੇ ਸਨ।
ਇਹ ਵੀ ਪੜ੍ਹੋ : Punjab Flood News: ਮੁੜ ਤਬਾਹੀ ਦਾ ਮੰਜ਼ਰ! ਪੰਜਾਬ 'ਚ ਫਿਰੋਜ਼ਪੁਰ-ਫਾਜ਼ਿਲਕਾ ਦੇ 74 ਪਿੰਡ ਹੜ੍ਹ ਨਾਲ ਹੋਏ ਪ੍ਰਭਾਵਿਤ
ਆਪਣੇ ਫਾਇਦੇ ਲਈ ਉਨ੍ਹਾਂ ਦਾ ਜਿਣਸੀ ਸੋਸ਼ਣ ਕਰਦੇ ਸਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮ ਮੈਨੇਜਰ ਸੁਨੀਲ ਕੁਮਾਰ ਪੁੱਤਰ ਵਿਸ਼ਵਨਾਥ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਉਤੇ ਲੈ ਲਿਆ ਗਿਆ ਹੈ। ਜਸਬੀਰ ਕੁਮਾਰ ਤੇ ਬ੍ਰਿਜੇਸ਼ ਕੁਮਾਰ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮੁੱਖ ਮੁਲਜ਼ਮ ਰਾਜ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
ਇਹ ਵੀ ਪੜ੍ਹੋ : Punjab Operation Seal News: ਆਪਰੇਸ਼ਨ ਸੀਲ ਦੌਰਾਨ ਬਠਿੰਡਾ ਪੁਲਿਸ ਨੂੰ ਨਸ਼ੇ ਦੀ ਹਾਲਾਤ 'ਚ ਮਿਲਿਆ ਨੌਜਵਾਨ, ਜਾਂਚ ਜਾਰੀ