Chandigarh News: ਫਰਜ਼ੀ ਕਾਲ ਸੈਂਟਰ ਰਾਹੀਂ ਨੌਕਰੀ ਦਾ ਝਾਂਸਾ ਦੇ ਕੇ ਨੌਜਵਾਨਾਂ ਨੂੰ ਬਣਾਉਂਦੇ ਸਨ ਸ਼ਿਕਾਰ; ਪੁਲਿਸ ਅੜਿੱਕੇ ਚੜ੍ਹੇ
Chandigarh News: ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦੇ ਹੋਏ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Chandigarh News: ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਫਰਜ਼ੀ ਕਾਲ ਸੈਂਟਰ ਦੀ ਆੜ ਵਿੱਚ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਛਾਪੇਮਾਰੀ ਮਗਰੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੂਰਜ ਕੁਮਾਰ ਵਾਸੀ 511 ਸੈਕਟਰ 36 ਬੀ ਚੰਡੀਗੜ੍ਹ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਆਨਲਾਈਨ ਜੌਬ ਪਲੇਸਮੈਂਟ ਲਈ ਲਿੰਕਡਿਨ ਪੋਰਟਲ ਉਪਰ ਆਪਣਾ ਸੀਵੀ ਅਪਲੋਡ ਕੀਤਾ ਸੀ। ਇਸ ਤੋਂ ਬਾਅਦ ਇੱਕ ਪਲੇਸਮੈਂਟ ਕੰਪਨੀ ਦੇ ਨਾਮ ਤੋਂ ਫੋਨ ਆਇਆ। ਉਸ ਨੂੰ ਆਈਸੀਆਈਸੀਆਈ ਬੈਂਕ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਗਈ। ਇਸ ਮਗਰੋਂ ਉਨ੍ਹਾਂ ਨੇ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ।
ਵੱਖ-ਵੱਖ ਬੈਂਕ ਖਾਤਿਆਂ ਵਿੱਚ 1,39,224/- ਰੁਪਏ ਦੀ ਰਜਿਸਟ੍ਰੇਸ਼ਨ ਫੀਸ ਵਜੋਂ ਜਮ੍ਹਾਂ ਕਰਵਾਈ ਗਈ। ਇਸ ਤੋਂ ਇਲਾਵਾ ਦਸਤਾਵੇਜ਼, ਸੁਰੱਖਿਆ ਫੀਸ, ਪ੍ਰਵਾਨਗੀ ਪ੍ਰੋਸੈਸਿੰਗ ਫੀਸ, ਬਾਂਡ ਪ੍ਰੋਸੈਸਿੰਗ ਫੀਸ, ਨੌਕਰੀ ਦੀ ਅਰਜ਼ੀ, ਕੈਂਸਲੇਸ਼ਨ ਫੀਸ, ਸਟੇਟ ਫੰਡ ਟ੍ਰਾਂਸਫਰ ਫਾਰਮ ਫੀਸ, NOC ਸਰਟੀਫਿਕੇਟ ਫੀਸ ਆਦਿ ਸਭ ਸ਼ਿਕਾਇਤਕਰਤਾ ਵੱਲੋਂ ਭਰੇ ਗਏ ਹਨ। ਉਸਨੇ ਸ਼ਿਕਾਇਤਕਰਤਾ ਨੂੰ ਜਾਅਲੀ ਦਸਤਾਵੇਜ਼/ਨੌਕਰੀ ਦੇ ਪੇਸ਼ਕਸ਼ ਪੱਤਰ ਆਦਿ ਦਿੱਤੇ। ਬਾਅਦ ਵਿੱਚ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਹੋ ਗਈ ਹੈ।
ਜਾਂਚ ਮਗਰੋਂ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਛਾਪੇਮਾਰੀ ਕੀਤੀ ਜਿਥੋਂ ਵਿਜੇ ਕੁਮਾਰ ਪੁੱਤਰ ਦਲੀਪ ਸਿੰਘ ਵਾਸੀ ਗ੍ਰਾਮ ਸਿਸੋਲੀ ਪਰਬੋਧੀ, ਥਾਣਾ ਸਰਾਏ, ਜ਼ਿਲ੍ਹਾ ਵੈਸ਼ਾਲੀ ਬਿਹਾਰ, ਪਵਨ ਕੁਮਾਰ ਪੁੱਤਰ ਸਵ. ਸਤੇਂਦਰ ਸਿੰਘ ਵਾਸੀ ਪਿੰਡ ਸਿਸੋਲੀ ਪਰਬੋਧੀ, ਥਾਣਾ ਸਰਾਏ, ਜ਼ਿਲ੍ਹਾ ਵੈਸ਼ਾਲੀ ਬਿਹਾਰ, ਸੰਤੋਸ਼ ਕੁਮਾਰ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਸਿਸੋਲੀ ਪਰਬੋਧੀ, ਥਾਣਾ ਸਰਾਏ ਜ਼ਿਲ੍ਹਾ ਵੈਸ਼ਾਲੀ ਬਿਹਾਰ ਨੂੰ ਮੋਬਾਈਲ ਦੀ ਲੁਕੋਸ਼ਨ ਮਗਰੋਂ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਵਿਜੇ ਕੁਮਾਰ ਨੇ ਦੀਪਕ ਚੰਦਰ ਪੁੱਤਰ ਲਾਲੂ ਸਾਵ ਵਾਸੀ ਪਿੰਡ ਨਿਵਾਸੀ, ਰਾਹੁਲ ਕੁਮਾਰ ਪੁੱਤਰ ਸਵ. ਉਮੇਸ਼ ਸਿੰਘ ਵਾਸੀ ਦੀ ਸ਼ਮੂਲੀਅਤ ਦਾ ਖ਼ੁਲਾਸਾ ਕੀਤਾ ਹੈ। ਪੁਲਿਸ ਨੇ ਦੀਪਕ ਚੰਗਰ ਅਤੇ ਰਾਹੁਲ ਕੁਮਾਰ ਨੂੰ ਨੋਇਡਾ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਮੋਬਾਈਲ,ਸਿਮ ਕਾਰਡ ਤੇ ਏਟੀਐਮ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ।
ਮੁਲਜ਼ਮ ਯੂਪੀ ਦੇ ਨੋਇਡਾ ਵਿੱਚ BLUESKY ਦੇ ਨਾਮ ਤੋਂ ਰਜਿਸਟਰਡ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ। ਨੌਜਵਾਨਾਂ ਨੂੰ ਜਾਬ ਪਲੇਸਮੈਂਟ ਦੇਣ ਲਈ ਵਿੱਤੀ ਸੇਵਾਵਾਂ, ਜੋ ਕਦੇ ਵੀ ਜਾਬ ਉਤੇ ਆਪਣਾ ਸੀਵੀ ਅਪਲੋਡ ਕਰਦੇ ਹਨ, ਮੁਲਜ਼ਮ ਪਵਨ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਨਾਮ ਉਤੇ ਫੋਨ ਕਰਦਾ ਸੀ। ਮੁਲਜ਼ਮ ਸੰਤੋਸ਼ ਫਰਜ਼ੀ ਖਾਤਾ ਖੁਲਵਾਉਂਦਾ ਸੀ। ਇਸ ਤੋਂ ਬਾਅਦ ਉਹ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ।
ਇਹ ਵੀ ਪੜ੍ਹੋ : Chandrayaan-3 Moon Landing: ਭਾਰਤ ਨੇ ਰਚਿਆ ਇਤਿਹਾਸ; ਚੰਦਰਯਾਨ-3 ਦੀ ਲੈਂਡਿੰਗ ਨਾਲ ਦੁਨੀਆ ਦੇ ਨਕਸ਼ੇ 'ਤੇ ਚਮਕਿਆ ਇੰਡੀਆ