Chandigarh News: ਚੰਡੀਗੜ੍ਹ ਪੁਲਿਸ ਦੀ ਮਹਿਲਾ ਕਾਂਸਟੇਬਲ ਤੋਂ ਲੱਖਾਂ ਰੁਪਏ ਠੱਗਣ ਵਾਲੇ ਕਾਬੂ
Chandigarh News: ਮੁਲਜ਼ਮਾਂ ਦੀ ਪਛਾਣ ਆਦੇਸ਼ ਕੁਮਾਰ, ਤਨਵੀਰ ਖਾਨ, ਵਾਜਿਦ ਵਾਸੀ ਗਾਜ਼ੀਆਬਾਦ, ਯੂਪੀ ਅਤੇ ਮਹਿਫੂਜ਼ ਆਲਮ ਵਾਸੀ ਦਿੱਲੀ ਵਜੋਂ ਹੋਈ ਹੈ। ਮੁਲਜ਼ਮ ਤਨਵੀਰ ਖਾਨ ਅਤੇ ਵਾਜਿਦ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।
Chandigarh News: ਚੰਡੀਗੜ੍ਹ ਸਾਈਬਰ ਸੈੱਲ ਨੇ ਚੰਡੀਗੜ੍ਹ ਪੁਲਿਸ ਦੀ ਮਹਿਲਾ ਕਾਂਸਟੇਬਲ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਦੋਸ਼ੀ ਨਿਊਡ ਫੋਟੋਆਂ ਛਾਪਣ ਦੇ ਨਾਂਅ 'ਤੇ ਲੋਕਾਂ ਨੂੰ ਬਲੈਕਮੇਲ ਕਰਦੇ ਸਨ। ਪੁਲਿਸ ਨੇ ਮੁਲਜ਼ਮਾਂ ਪਾਸੋਂ 6 ਮੋਬਾਈਲ ਫੋਨ ਅਤੇ 10 ਬੈਂਕ ਖਾਤਿਆਂ ਦੀਆਂ ਕਾਪੀਆਂ ਬਰਾਮਦ ਕੀਤੀਆਂ ਹਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਆਦੇਸ਼ ਕੁਮਾਰ, ਤਨਵੀਰ ਖਾਨ, ਵਾਜਿਦ ਵਾਸੀ ਗਾਜ਼ੀਆਬਾਦ, ਯੂਪੀ ਅਤੇ ਮਹਿਫੂਜ਼ ਆਲਮ ਵਾਸੀ ਦਿੱਲੀ ਵਜੋਂ ਹੋਈ ਹੈ। ਮੁਲਜ਼ਮ ਤਨਵੀਰ ਖਾਨ ਅਤੇ ਵਾਜਿਦ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਦੋਸ਼ੀ ਜ਼ਮਾਨਤ 'ਤੇ ਬਾਹਰ ਹਨ। ਮੁਲਜ਼ਮਾਂ ਨੂੰ ਫੜਨ ਲਈ ਸਾਈਬਰ ਸੈੱਲ ਦੇ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਹੇਠ ਟੀਮ ਬਣਾਈ ਗਈ, ਜਿਸ ਤੋਂ ਬਾਅਦ ਮੁਲਜ਼ਮਾਂ ਦੀ ਲੋਕੇਸ਼ਨ ਟਰੇਸ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮਹਿਲਾ ਕਾਂਸਟੇਬਲ ਨੇ ਦਿੱਤੀ ਸ਼ਿਕਾਇਤ
ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਉਸ ਨੇ ਅਸਲ ਧਨ ਦੀ ਐਪਲੀਕੇਸ਼ਨ ਡਾਊਨਲੋਡ ਕੀਤੀ ਸੀ। ਇਸ ਤੋਂ ਬਾਅਦ ਉਸ ਕੋਲੋਂ ਉਸ ਦੇ ਬੈਂਕ ਖਾਤੇ ਦੀ ਡਿਟੇਲ ਮੰਗੀ ਗਈ, ਜਿਸ ਨੂੰ ਉਸ ਨੇ ਭਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਖਾਤੇ ਵਿਚ 1800 ਰੁਪਏ ਜਮ੍ਹਾ ਕਰਵਾ ਦਿੱਤੇ। ਉਸ ਨੇ ਪੈਸੇ ਵਾਪਸ ਭੇਜਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਸਕਿਆ। ਇਸ ਤੋਂ ਬਾਅਦ ਉਸ ਦੇ ਫੋਨ 'ਤੇ ਮੈਸੇਜ ਆਉਣੇ ਸ਼ੁਰੂ ਹੋ ਗਏ, ਜਿਸ 'ਚ ਲਿਖਿਆ ਸੀ ਕਿ ਉਹ ਜਲਦੀ ਹੀ ਰਕਮ ਅਦਾ ਕਰੇ।
ਇਸ ਤੋਂ ਬਾਅਦ ਉਸ ਨੂੰ ਵੱਖ-ਵੱਖ ਮੋਬਾਈਲ ਨੰਬਰਾਂ ਰਾਹੀਂ ਵਟਸਐਪ ਕਾਲ ਕਰ ਉਨ੍ਹਾਂ ਵੱਲੋਂ ਭੇਜੇ ਗਏ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਨ ਲਈ ਕਿਹਾ ਨਹੀਂ ਤਾਂ ਉਹ ਉਸ ਦੀਆਂ ਨੰਗੀਆਂ ਫੋਟੋਆਂ ਪ੍ਰਕਾਸ਼ਿਤ ਕਰ ਦੇਣਗੇ। ਜਿਵੇਂ ਹੀ ਮੁਲਜ਼ਮ ਨੇ ਨਗਨ ਫੋਟੋਆਂ ਪ੍ਰਕਾਸ਼ਿਤ ਕਰਨ ਦੀ ਧਮਕੀ ਦਿੱਤੀ ਤਾਂ ਪੀੜਤਾ ਡਰ ਗਈ ਅਤੇ ਮੁਲਜ਼ਮਾਂ ਵੱਲੋਂ ਭੇਜੇ ਗਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕਈ ਵਾਰ ਪੈਸੇ ਟਰਾਂਸਫਰ ਕਰ ਦਿੱਤੇ। ਪੀੜਤਾ ਵੱਲੋਂ ਦੋਸ਼ੀ ਨੂੰ ਕਈ ਲੱਖ ਰੁਪਏ ਦਿੱਤੇ ਗਏ ਹਨ।