Chandigarh News: ਚੰਡੀਗੜ੍ਹ `ਚ ਲੋਕ ਸਭਾ ਚੋਣਾਂ ਲਈ ਵੋਟ ਬਣਵਾਉਣ ਦਾ ਅੱਜ ਆਖਰੀ ਦਿਨ
Chandigarh News: ਚੰਡੀਗੜ੍ਹ ਚੋਣ ਕਮਿਸ਼ਨ ਨੇ ਅੱਜ ਵੋਟਰ ਰਜਿਸਟ੍ਰੇਸ਼ਨ ਲਈ ਆਖਰੀ ਦਿਨ ਐਲਾਨ ਕੀਤਾ ਹੈ।
Chandigarh News: ਚੰਡੀਗੜ੍ਹ ਚੋਣ ਕਮਿਸ਼ਨ ਨੇ ਅੱਜ ਵੋਟਰ ਰਜਿਸਟ੍ਰੇਸ਼ਨ ਲਈ ਆਖਰੀ ਦਿਨ ਐਲਾਨ ਕੀਤਾ ਹੈ। ਕਮਿਸ਼ਨ ਵੱਲੋਂ ਇਹ ਜਾਣਕਾਰੀ ਵਿਆਪਕ ਰੂਪ ਨਾਲ ਸੋਸ਼ਲ ਮੀਡੀਆ ਉਪਰ ਫੈਲਾਈ ਜਾ ਗਈ ਹੈ। ਜੋ ਵੀ ਨਾਗਰਿਕ ਹੁਣ ਤੱਕ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਨਹੀਂ ਕਰਵਾ ਪਾਏ ਹਨ, ਉਹ ਫਾਰਮ ਨੰਬਰ 6 ਭਰ ਕੇ ਆਪਣੇ ਵੋਟ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਕਮਿਸ਼ਨ ਨੇ ਸਾਰੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾ ਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ। ਅੱਜ ਤੋਂ ਬਾਅਦ ਫਿਰ ਲੋਕ ਸਭਾ ਚੋਣ ਤੱਕ ਕੋਈ ਨਵੀਂ ਵੋਟ ਨਹੀਂ ਬਣ ਸਕਦੀ ਹੈ। ਹੁਣ ਤੱਕ ਕਰੀਬ 6500 ਲੋਕਾਂ ਨੇ ਇਸ ਲਈ ਅਪਲਾਈ ਕੀਤਾ ਹੈ।
ਚੋਣ ਕਮਿਸ਼ਨ ਵੱਲੋਂ ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਆਪਣੀ ਰਿਹਾਇਸ਼ ਬਦਲੀ ਹੈ ਅਤੇ ਉਸ ਦੀ ਵੋਟ ਬਣੀ ਹੋਈ ਤਾਂ ਉਹ ਵਿਅਕਤੀ ਫਾਰਮ ਨੰਬਰ 8 ਭਰ ਕੇ ਆਪਣੇ ਵੋਟਰ ਕਾਰਡ ਵਿੱਚ ਪਤਾ ਬਦਲ ਸਕਦਾ ਹੈ। ਇਸ ਦੀ ਵੀ ਅੱਜ ਆਖਰੀ ਤਰੀਕ ਹੈ। ਵਿਭਾਗ ਮੁਤਾਬਕ ਇਹ ਫਾਰਮ ਔਨਲਾਈਨ ਅਤੇ ਆਫ਼ਲਾਈਨ ਦੋਵੇਂ ਤਰ੍ਹਾਂ ਭਰਿਆ ਜਾ ਸਕਦਾ ਹੈ।
ਇਸ ਲਈ ਵੋਟਰ ਹੈਲਪਲਾਈਨ ਮੋਬਾਈਲ ਐਪ ਅਤੇ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਵੋਟ ਲਈ ਅਪਲਾਈ ਕੀਤਾ ਜਾ ਸਕਦਾ ਹੈ। ਜੇ ਕੋਈ ਸਮੱਸਿਆ ਹੈ ਤਾਂ ਤੁਸੀਂ ਜਾਣਕਾਰੀ ਲਈ ਹੈਲਪਲਾਈਨ ਨੰਬਰ 1950 'ਤੇ ਵੀ ਸੰਪਰਕ ਕਰ ਸਕਦੇ ਹੋ। ਔਫਲਾਈਨ ਲਈ, ਫਾਰਮ ਨੰਬਰ 6 ਅਤੇ 8 ਬੂਥ ਲੈਵਲ ਅਫਸਰ ਜਾਂ ਸਹਾਇਕ ਰਿਟਰਨਿੰਗ ਅਫਸਰ ਦੇ ਦਫਤਰ ਜਾ ਕੇ ਜਮ੍ਹਾ ਕਰਵਾਏ ਜਾ ਸਕਦੇ ਹਨ।
ਇਸ ਵੇਲੇ 6.53 ਲੱਖ ਵੋਟਰ ਹਨ
ਚੰਡੀਗੜ੍ਹ ਵਿੱਚ ਇਸ ਵੇਲੇ 6.53 ਲੱਖ ਵੋਟਰ ਹਨ। ਇਸ ਵਿੱਚ ਕਰੀਬ 3.38 ਲੱਖ ਪੁਰਸ਼ ਵੋਟਰ ਹਨ, ਜਦੋਂ ਕਿ 3.14 ਲੱਖ ਮਹਿਲਾ ਵੋਟਰ ਹਨ। ਹੁਣ ਅੱਜ ਅਰਜ਼ੀਆਂ ਦੀ ਮਿਤੀ ਖਤਮ ਹੋਣ ਤੋਂ ਬਾਅਦ ਨਵੀਂ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਇਹ ਗਿਣਤੀ ਹੋਰ ਵਧ ਸਕਦੀ ਹੈ। ਚੰਡੀਗੜ੍ਹ ਵਿੱਚ ਸੱਤਵੇਂ ਪੜਾਅ ਵਿੱਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਇਸ ਦੇ ਲਈ ਚੋਣ ਲੜ ਰਹੇ ਉਮੀਦਵਾਰ 7 ਤੋਂ 14 ਮਈ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ।
ਇਹ ਵੀ ਪੜ੍ਹੋ : Bureaucrats Entry Politics: ਆਈਏਐਸ, ਆਈਪੀਐਸ ਤੇ ਪੁਲਿਸ ਅਧਿਕਾਰੀਆਂ ਦਾ ਸਿਆਸਤ ਨਾਲ ਮੋਹ!