Chandigarh News: ਕਾਰੋਬਾਰੀ ਨਾਲ ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਦੇ ਤਾਰ ਗੈਂਗਸਟਰ ਨਾਲ ਜੁੜਨ ਲੱਗੇ
ਬਠਿੰਡਾ ਦੇ ਕਾਰੋਬਾਰੀ ਨਾਲ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜੋ ਇੱਕ ਕਰੋੜ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਵਾਰਦਾਤ ਦੇ ਹੁਣ ਗੈਂਗਸਟਰ ਐਂਗਲ ਨਾਲ ਵੀ ਤਾਰ ਜੁੜਦੇ ਨਜ਼ਰ ਆ ਰਹੇ ਹਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੁਲਜ਼ਮ ਵਿਜੇ ਫੋਗਾਟ ਦੇ ਨਾਲ ਸਾਥੀ ਕਾਂਸਟੇਬਲ ਸ਼ਿਵ ਕੁਮਾ
Chandigarh News: ਬਠਿੰਡਾ ਦੇ ਕਾਰੋਬਾਰੀ ਨਾਲ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜੋ ਇੱਕ ਕਰੋੜ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਵਾਰਦਾਤ ਦੇ ਹੁਣ ਗੈਂਗਸਟਰ ਐਂਗਲ ਨਾਲ ਵੀ ਤਾਰ ਜੁੜਦੇ ਨਜ਼ਰ ਆ ਰਹੇ ਹਨ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੁਲਜ਼ਮ ਵਿਜੇ ਫੋਗਾਟ ਦੇ ਨਾਲ ਸਾਥੀ ਕਾਂਸਟੇਬਲ ਸ਼ਿਵ ਕੁਮਾਰ ਸੈਕਟਰ-45 ਦੇ ਬਾਊਂਸਰ ਪ੍ਰਵੀਨ ਸ਼ਾਹ ਦਾ ਪੀਐਸਓ ਹੈ। 2019 ਵਿੱਚ ਪ੍ਰਵੀਨ ਸ਼ਾਹ ਦੇ ਭਰਾ ਬਾਊਂਸਰ ਸੋਨੂੰ ਸ਼ਾਹ ਦੇ ਭਰਾ ਬਾਊਂਸਰ ਸੋਨੂੰ ਸ਼ਾਹ ਦੀ ਗੋਲੀ ਮਾਰ ਕੇ ਲਾਰੈਂਸ ਗਿਰੋਹ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਲੁੱਟ ਦੀ ਇਸ ਘਟਨਾ ਤੋਂ ਬਾਅਦ ਹੁਣ ਸਬ ਇੰਸਪੈਕਟਰ ਨਵੀਨ ਫੋਗਾਟ ਦੇ ਨਾਲ ਸ਼ਿਵ ਕੁਮਾਰ ਤੇ ਪ੍ਰਵੀਨ ਸ਼ਾਹ ਵੀ ਗਾਇਬ ਦੱਸਿਆ ਜਾ ਰਿਹਾ ਹੈ। ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਇੰਨੀ ਵੱਡੀ ਲੁੱਟ ਦੇ ਮਾਮਲੇ ਵਿੱਚ ਕੋਈ ਗੈਂਗਸਟਰ ਤਾਂ ਸ਼ਾਮਿਲ ਨਹੀਂ ਹੈ। ਚੰਡੀਗੜ੍ਹ ਪੁਲਿਸ ਵੱਲੋਂ ਇਨ੍ਹਾਂ ਤਿੰਨ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਸੋਨੂੰ ਸ਼ਾਹ ਪ੍ਰਾਪਰਟੀ ਡੀਲਰ ਹੋਣ ਦੇ ਨਾਲ-ਨਾਲ ਹਿਸਟਰੀ ਸ਼ੀਟਰ ਵੀ ਸੀ। ਲੁੱਟ ਦੀ ਇਸ ਘਟਨਾ ਤੋਂ ਬਾਅਦ ਸ਼ਿਵਕੁਮਾਰ ਦੇ ਨਾਲ ਪ੍ਰਵੀਨ ਸ਼ਾਹ ਵੀ ਲਾਪਤਾ ਦੱਸਿਆ ਜਾ ਰਿਹਾ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇੰਨੀ ਵੱਡੀ ਲੁੱਟ ਦੀ ਵਾਰਦਾਤ ਵਿੱਚ ਕੋਈ ਗੈਂਗਸਟਰ ਸ਼ਾਮਲ ਹੈ ਜਾਂ ਨਹੀਂ।
ਇਸ ਮਾਮਲੇ ਵਿੱਚ 4 ਅਗਸਤ ਦੀ ਦੇਰ ਰਾਤ ਸੈਕਟਰ-39 ਥਾਣੇ ਵਿੱਚ ਐਸਆਈ ਨਵੀਨ ਫੋਗਾਟ ਦੇ ਨਾਲ-ਨਾਲ ਇਮੀਗ੍ਰੇਸ਼ਨ ਕੰਪਨੀ ਦੇ ਤਿੰਨ ਅਣਪਛਾਤੇ ਪੁਲfਸ ਮੁਲਾਜ਼ਮਾਂ ਸਰਵੇਸ਼ ਕੌਸ਼ਲ, ਗਿੱਲ ਅਤੇ ਜਤਿੰਦਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਇਸ ਮਾਮਲੇ 'ਚ ਕੁਝ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਐਤਵਾਰ ਨੂੰ ਸਾਹਮਣੇ ਆਇਆ। ਜਦੋਂ ਤੋਂ ਲੁੱਟ ਦੇ ਇਸ ਮਾਮਲੇ 'ਚ ਦੋਸ਼ੀ ਸਬ-ਇੰਸਪੈਕਟਰ ਵਿਜੇ ਫੋਗਾਟ ਦਾ ਨਾਂ ਸਾਹਮਣੇ ਆਇਆ ਹੈ। ਉਦੋਂ ਤੋਂ ਉਹ ਫ਼ਰਾਰ ਹੈ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਨੇ ਉਸ ਦੇ ਸਾਥੀ ਕਾਂਸਟੇਬਲ ਵਰਿੰਦਰ ਨੂੰ ਗ੍ਰਿਫਤਾਰ ਕਰਕੇ 3 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ ਪਰ ਉਹ ਵੀ ਫੋਗਾਟ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਹੈ।
ਇਹ ਵੀ ਪੜ੍ਹੋ: Punjab Governor News: ਰਾਜਪਾਲ ਨੇ ਅਧਿਕਾਰੀਆਂ ਦੇ ਦਿੱਲੀ ਦੌਰੇ ਦੌਰਾਨ ਹਵਾਈ ਯਾਤਰਾ ਤੇ ਸਟਾਰ ਹੋਟਲਾਂ 'ਚ ਠਹਿਰਨ 'ਤੇ ਲਾਈ ਪਾਬੰਦੀ
ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ 'ਚ ਤਾਇਨਾਤ ਸਬ-ਇੰਸਪੈਕਟਰ ਨਵੀਨ ਫੋਗਾਟ 'ਤੇ ਮਾਡਲ ਨਾਲ ਜਬਰ ਜਨਾਹ ਕਰਨ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਸ ਨੇ ਹਾਲ ਹੀ ਵਿੱਚ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਕੇਸ ਵਿੱਚੋਂ ਬਰੀ ਹੋਣ ਮਗਰੋਂ ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਮੁੜ ਜੁਆਇਨ ਕੀਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਸੈਕਟਰ-39 ਦੇ ਪੁਲਿਸ ਸਟੇਸ਼ਨ ਵਿੱਚ ਬਤੌਰ ਵਧੀਕ ਐਸ.ਐਚ.ਓ. ਤਾਇਨਾਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Punjab School Holiday Fake News: ਪੰਜਾਬ 'ਚ ਭਲਕੇ ਸਾਰੇ ਸਕੂਲਾਂ 'ਚ ਛੁੱਟੀ ਦੇ ਐਲਾਨ ਦੀ ਫੇਕ ਖ਼ਬਰ ਤੇਜ਼ੀ ਨਾਲ ਹੋ ਰਹੀ ਵਾਇਰਲ