CISCE 10th 12th Result 2023: ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਬੋਰਡ ਨੇ ਅੱਜ 14 ਮਈ ਨੂੰ ICSE (ਕਲਾਸ 10ਵੀਂ) ਅਤੇ ISC (ਕਲਾਸ 12ਵੀਂ) ਦੇ ਨਤੀਜੇ 2023 ਜਾਰੀ ਕੀਤੇ ਹਨ। 98.94% ਵਿਦਿਆਰਥੀ ICSE ਅਤੇ 96.93% ISC ਵਿੱਚ ਪਾਸ ਹੋਏ ਹਨ। ਵਿਦਿਆਰਥੀ ਹੁਣ CISCE ਦੀ ਅਧਿਕਾਰਤ ਵੈੱਬਸਾਈਟ cisce.org ਅਤੇ results.cisce.in 'ਤੇ ਆਪਣੇ ਬੋਰਡ ਦੇ ਨਤੀਜੇ ਦੇਖ ਸਕਦੇ ਹਨ। ਇਸ ਸਾਲ ਲਗਭਗ 2.5 ਲੱਖ ਵਿਦਿਆਰਥੀਆਂ ਨੇ CISCE 10ਵੀਂ-12ਵੀਂ ਦੀ ਪ੍ਰੀਖਿਆ ਦਿੱਤੀ ਸੀ। 12ਵੀਂ ਜਮਾਤ ਵਿੱਚ 5 ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ ਵਿੱਚੋਂ 3 ਲੜਕੀਆਂ ਹਨ।


COMMERCIAL BREAK
SCROLL TO CONTINUE READING

 ICSE ਅਤੇ ISC ਦੋਵਾਂ ਜਮਾਤਾਂ ਦਾ ਨਤੀਜਾ ਬੋਰਡ ਨੇ ਇੱਕੋ ਸਮੇਂ ਬਾਅਦ ਦੁਪਹਿਰ 3 ਵਜੇ ਜਾਰੀ ਕੀਤਾ ਹੈ। ਨਤੀਜਾ ਕਾਉਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਦੀ ਅਧਿਕਾਰਤ ਵੈੱਬਸਾਈਟ cisce.org 'ਤੇ ਐਲਾਨਿਆ ਗਿਆ ਹੈ। ਵਿਦਿਆਰਥੀ ਮੰਗੀ ਗਈ ਜਾਣਕਾਰੀ ਯੂਨੀਕ ਆਈਡੀ ਤੇ ਇੰਡੈਕਸ ਨੰਬਰ ਭਰ ਕੇ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਨਤੀਜਾ ਐਲਾਨੇ ਜਾਣ ਦੇ ਨਾਲ ਹੀ ਸੀਆਈਐਸਸੀਈ ਵੱਲੋਂ ਟਾਪਰਾਂ ਦੇ ਨਾਂ ਵੀ ਸਾਹਮਣੇ ਆ ਗਏ ਹਨ।


ICSE 10th and 12th Result 2023 ਟਾਪਰਜ਼ ਦੀ ਸੂਚੀ ਵੀ ਜਾਰੀ


ICSE ਕਲਾਸ 10ਵੀਂ ਟਾਪਰਾਂ ਦੀ ਸੂਚੀ
ਸ਼੍ਰੇਆ ਉਪਾਧਿਆਏ: 99.8%


ਅਦਵੈ ਸਰਦੇਸਾਈ: 99.8%


ਯਸ਼ ਮਨੀਸ਼ ਭਸੀਨ: 99.8%


ਤਨਯ ਸੁਸ਼ੀਲ ਸ਼ਾਹ: 99.8%


-ਹੀਆ ਸੰਘਵੀ: 99.8%


-ਅਵਿਸ਼ੀ ਸਿੰਘ: 99.8%


-ਸੰਬਿਤ: 99.8%


ISC 12th ਟਾਪਰਜ਼ ਲਿਸਟ 2023


ਰੀਆ ਅਗਰਵਾਲ: 99.75%


ਇਪਸ਼ਿਤਾ ਭੱਟਾਚਾਰੀਆ: 99.75%


ਮੁਹੰਮਦ ਆਰੀਅਨ ਤਾਰਿਕ: 99.75%


ਸ਼ੁਭਮ ਕੁਮਾਰ ਅਗਰਵਾਲ: 99.75%


ਮਾਨਿਆ ਗੁਪਤਾ: 99.75%


ਇਹ ਵੀ ਪੜ੍ਹੋ : Raghav Chadha Parineeti Chopra Engagement: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ; ਵੇੇਖੋ ਖੂਬਸੂਰਤ ਤਸਵੀਰਾਂ


ਜੇਕਰ ਅਸੀਂ CISCE 10ਵੀਂ, 12ਵੀਂ ਦੇ ਨਤੀਜਿਆਂ ਦੇ ਪਿਛਲੇ ਸਾਲ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਮੁੰਡਿਆਂ ਤੇ ਕੁੜੀਆਂ ਨੇ ਲਗਭਗ ਬਰਾਬਰ ਪ੍ਰਦਰਸ਼ਨ ਕੀਤਾ ਹੈ। ਜਿੱਥੇ ਪਿਛਲੇ ਸਾਲ ਮੁੰਡਿਆਂ ਦਾ ਪਾਸ ਫ਼ੀਸਦ 99.97 ਤੇ ਕੁੜੀਆਂ ਦਾ ਪਾਸ ਫ਼ੀਸਦ 99.98 ਸੀ। ਪਿਛਲੇ ਸਾਲ ਕੁੱਲ ਨਤੀਜਾ 99.97 ਫੀਸਦੀ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਾਲ 2021 'ਚ ਮੁੰਡਿਆਂ ਦਾ ਪਾਸ ਫ਼ੀਸਦ 99.98 ਤੇ ਕੁੜੀਆਂ ਦਾ 99.98 ਰਿਹਾ ਸੀ। 2021 ਵਿੱਚ ਦੋਵਾਂ ਦਾ ਕੁੱਲ ਨਤੀਜਾ 99.98 ਫ਼ੀਸਦੀ ਦਰਜ ਕੀਤਾ ਗਿਆ ਸੀ।


ਇਹ ਵੀ ਪੜ੍ਹੋ : Punjab Weather Update: ਗਰਮੀ ਨੇ ਤੋੜੇ ਹੁਣ ਸਾਰੇ ਰਿਕਾਰਡ; ਪੰਜਾਬ 'ਚ ਤਾਪਮਾਨ 44 ਡਿਗਰੀ ਨੂੰ ਪਾਰ