Punjab Budget Session News: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਆਖ਼ਰੀ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਉਤੇ ਰੱਖਣ ਲਈ ਮਤਾ ਰੱਖਿਆ। ਉਨ੍ਹਾਂ ਕਿਹਾ ਕਿ ਇਸ ਲਈ ਅੰਤਰਰਾਸ਼ਟਰੀ ਹਵਾਬਾਜ਼ੀ ਮੰਤਰਾਲੇ ਨੂੰ ਪ੍ਰਸਤਾਅ ਭੇਜ ਕੇ ਸਿਫਾਰਸ਼ ਕੀਤੀ ਜਾਵੇਗੀ। 


COMMERCIAL BREAK
SCROLL TO CONTINUE READING

ਇਸ ਮਤੇ ਉਪਰ ਸਦਨ ਵਿੱਚ ਮੌਜੂਦ ਵਿਧਾਇਕਾਂ ਨੇ ਆਪਣੀ ਸਹਿਮਤੀ ਪ੍ਰਗਟਾਈ। ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਾਂਗਰਸ ਉਤੇ ਤੰਜ ਕੱਸਦੇ ਹੋਏ ਕਿਹਾ ਕਿ ਕਾਂਗਰਸੀ ਭਾਵੇਂ ਸਦਨ ਦੀ ਕਾਰਵਾਈ ਦੌਰਾਨ ਨਾ ਆਉਣ ਪਰ ਸਕੂਲੀ ਬੱਚਿਆਂ ਨੂੰ ਅੰਦਰ ਜ਼ਰੂਰ ਆਉਣ ਦੇਣ ਤਾਂ ਕਿ ਉਨ੍ਹਾਂ ਨੂੰ ਵਿਧਾਨ ਸਭਾ ਪ੍ਰਣਾਲੀ ਦੀ ਜਾਣਕਾਰੀ ਮਿਲ ਸਕੇ। ਗੌਰਤਲਬ ਹੈ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਇਜਲਾਸ ਦੇ ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਨਾਅਰੇਬਾਜ਼ੀ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਅੱਜ ਕਈ ਪ੍ਰਸਤਾਵਾਂ 'ਤੇ ਮੋਹਰ ਲੱਗ ਸਕਦੀ ਹੈ।


ਇਸ ਦੌਰਾਨ ਵਿਧਾਨ ਸਭਾ 'ਚ ਵਿਰੋਧੀ ਧਿਰ ਵੱਲੋਂ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਪ੍ਰਤਾਪ ਸਿੰਘ ਬਾਜਵਾ ਨੇ ਕੰਮ ਰੋਕੂ ਮਤਾ ਪੇਸ਼ ਕੀਤਾ ਸੀ, ਜੋ ਸਪੀਕਰ ਨੇ ਰੱਦ ਕਰ ਦਿੱਤਾ ਹੈ, ਉਸ ਖਿਲਾਫ਼ ਕਾਂਗਰਸ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਅਕਾਲੀ ਵਿਧਾਇਕ ਡਾ. ਸੁਖਵਿੰਦਰ ਸਿੰਘ ਨੇ ਕਿਹ‌ਾ ਕਿ ਪੰਜਾਬ ਸਰਕ‍ਾਰ, ਮੁੱਖ ਮੰਤਰੀ ਭਗਵੰਤ ਮਾਨ ਬਾਬਾ ਸਾਹਿਬ ਦੀ ਫੋਟੋ ਤਾਂ ਲਗਾਉਂਦੀ ਹੈ ਪਰ ਦਲਿਤ ਵਰਗ ਨੂੰ ਕੱਝ ਦੇਣਾ ਨਹੀਂ ਚਾਹੁੰਦੀ।


ਇਹ ਵੀ ਪੜ੍ਹੋ : Ajmer Jhula Incident: ਅਜਮੇਰ 'ਚ 30 ਫੁੱਟ ਦੀ ਉਚਾਈ ਤੋਂ ਡਿੱਗਿਆ ਝੂਲਾ, 11 ਔਰਤਾਂ ਤੇ ਬੱਚੇ ਜ਼ਖ਼ਮੀ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਵਿਧਾਨ ਸਭਾ ਸਕੱਤਰੇਤ ਦੇ ਮੁਲਾਜ਼ਮਾਂ ਦੇ ਕੰਮ 'ਚ ਅੜਿੱਕਾ ਪਾਇਆ ਜਾ ਰਿਹਾ ਹੈ। ਜੇਕਰ ਪ੍ਰੀਵਲੇਜ ਬਣਦ‍ਾ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਕਾਂਗਰਸੀ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕੀਤਾ।


ਇਹ ਵੀ ਪੜ੍ਹੋ : Earthquake In Pakistan: ਪਾਕਿਸਤਾਨ 'ਚ ਭੂਚਾਲ ਕਾਰਨ ਹੁਣ ਤੱਕ 9 ਲੋਕਾਂ ਦੀ ਹੋਈ ਮੌਤ, 100 ਤੋਂ ਵੱਧ ਲੋਕ ਜ਼ਖ਼ਮੀ