Ajmer Jhula Incident News: ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਝੂਲਾ ਇੱਕ ਕੇਬਲ ਦੀ ਮਦਦ ਨਾਲ ਉੱਪਰ ਚੜ੍ਹਦਾ ਹੈ ਅਤੇ ਉਸੇ ਦੀ ਮਦਦ ਨਾਲ ਹੇਠਾਂ ਆਉਂਦਾ ਹੈ। ਅਜਿਹੇ 'ਚ ਕੇਬਲ ਦੇ ਖੁੱਲ੍ਹਣ ਜਾਂ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਝੂਲਾ ਡਿੱਗਦੇ ਹੀ ਝੂਲੇ ਵਾਲਾ ਅਤੇ ਉਸ ਦਾ ਸਾਥੀ ਫ਼ਰਾਰ ਹੋ ਗਏ। ਘਟਨਾ ਦੌਰਾਨ ਇੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
Trending Photos
Ajmer Jhula Incident News: ਰਾਜਸਥਾਨ ਦੇ ਅਜਮੇਰ ਜ਼ਿਲ੍ਹੇ 'ਚ ਝੂਲੇ (Ajmer Jhula Incident) ਦੇ ਟੁੱਟਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 11 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਅਜਮੇਰ ਦੇ ਕੁੰਦਨ ਨਗਰ ਇਲਾਕੇ ਵਿੱਚ ਫੂਸ ਕੋਠੀ ਦੇ ਕੋਲ ਡਿਜ਼ਨੀਲੈਂਡ ਮੇਲਾ ਲਗਾਇਆ ਜਾਂਦਾ ਹੈ। ਮੰਗਲਵਾਰ ਨੂੰ ਇੱਕ ਟਾਵਰ ਦਾ ਝੂਲਾ ਕਰੀਬ 30 ਫੁੱਟ ਦੀ ਉਚਾਈ ਤੋਂ ਅਚਾਨਕ ਟੁੱਟ ਗਿਆ।
ਅਜਮੇਰ ਝੂਲੇ ਹਾਦਸੇ (Ajmer Jhula Incident)ਦੇ ਸਮੇਂ ਝੂਲੇ 'ਤੇ ਕਰੀਬ 25 ਲੋਕ ਸਵਾਰ ਸਨ। ਜ਼ਖਮੀਆਂ 'ਚ ਬੱਚੇ ਅਤੇ ਔਰਤਾਂ ਸ਼ਾਮਲ ਹਨ, ਜਿਨ੍ਹਾਂ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਝੂਲਾ ਡਿੱਗਦੇ ਹੀ ਝੂਲੇ ਵਾਲਾ ਅਤੇ ਉਸ ਦਾ ਸਾਥੀ ਫ਼ਰਾਰ ਹੋ ਗਏ। ਘਟਨਾ ਦੌਰਾਨ ਇੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ: ਮਰਸੀਡੀਜ਼ ਤੋਂ ਬਰੇਜ਼ਾ, ਫਿਰ ਬਾਈਕ… ਅੰਮ੍ਰਿਤਪਾਲ ਨੇ ਪੁਲਿਸ ਨੂੰ ਇਸ ਤਰ੍ਹਾਂ ਦਿੱਤਾ ਚਕਮਾ, ਤਸਵੀਰਾਂ ਆਈਆਂ ਸਾਹਮਣੇ
ਅਜਮੇਰ ਮੇਲੇ 'ਚ ਹੋਏ ਇਸ ਹਾਦਸੇ 'ਤੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਅਜਮੇਰ 'ਚ ਬੱਸ ਸਟੈਂਡ ਦੇ ਕੋਲ ਆਯੋਜਿਤ ਇੱਕ ਮੇਲੇ 'ਚ ਝੂਲੇ ਦੇ ਟੁੱਟਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਕਰੀਬ 10 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ। ਮੈਂ ਪ੍ਰਮਾਤਮਾ ਅੱਗੇ ਸਾਰਿਆਂ ਦੀ ਸਿਹਤਯਾਬੀ ਲਈ ਅਰਦਾਸ ਕਰਦੀ ਹਾਂ।'
Rajasthan | Eleven people were injured after a tower swing had a free fall due to a broken cable during a fair in Ajmer: Sushil Kumar, ASP, Ajmer (21.03) pic.twitter.com/Olrn45vxBx
— ANI MP/CG/Rajasthan (@ANI_MP_CG_RJ) March 21, 2023
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, “ਇਹ ਘਟਨਾ ਝੂਲੇ ਦੀ ਕੇਬਲ ਟੁੱਟਣ ਕਾਰਨ ਵਾਪਰੀ। ਇਸ ਹਾਦਸੇ 'ਚ 11 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਜੇਐਲਐਨ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਸਾਰੇ ਖਤਰੇ ਤੋਂ ਬਾਹਰ ਹਨ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨੀ 'ਚ ਲੱਗੇ ਝੂਲੇ ਦੇ ਸੰਚਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।