ਬਜ਼ਮ ਵਰਮਾ/ਮੁਹਾਲੀ : (COVID 19) ਕੋਰੋਨਾ ਖਿਲਾਫ਼ ਲੜਾਈ ਲੰਮੀ ਹੈ  ਥੱਕਣਾ ਨਹੀਂ,  ਰੁਕਣਾ ਨਹੀਂ ਜੰਗ ਜ਼ਰੂਰ ਜਿੱਤਾਂਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੀਜੇਪੀ ਦੇ 40ਵੇਂ ਸਥਾਪਨਾ ਦਿਹਾੜੇ 'ਤੇ ਦੇਸ਼ ਦੀ ਜਨਤਾ ਨੂੰ ਕੋਰੋਨਾ ਖਿਲਾਫ਼ ਜੰਗ ਤਾਂ ਜੋ  ਮੰਤਰ ਦਿੱਤਾ ਸੀ ਉਸ ਦਾ ਜਿਉਂਦਾ ਜਾਗਦਾ ਉਧਾਰਨ ਕਿਸੇ ਨੇ ਵੇਖਣਾ ਹੈ ਤਾਂ ਉਹ ਹੈ ਮੁਹਾਲੀ ਦੀ 81 ਸਾਲ ਦੀ ਕੋਰੋਨਾ ਪੀੜਤ ਮਰੀਜ਼, ਜੋ ਕੋਰੋਨਾ ਤੋਂ ਇਲਾਵਾ ਕਈ ਹੋਰ ਖ਼ਤਰਨਾਕ ਬਿਮਾਰੀਆਂ ਨਾਲ ਪੀੜਤ ਸੀ ਪਰ ਇਸਦੇ ਬਾਵਜੂਦ ਆਪਣੀ ਇੱਛਾ ਸ਼ਕਤੀ ਅਤੇ ਡਾਕਟਰਾਂ ਦੀ ਦਿਨ-ਰਾਤ ਦੀ ਮਿਹਨਤ ਨਾਲ 81 ਸਾਲ ਦੀ ਬਜ਼ੁਰਗ ਮਹਿਲਾ ਨੇ ਕੋਰੋਨਾ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ

 

ਕਿਵੇਂ ਦਿੱਤੀ 81 ਸਾਲ ਦੀ ਮਹਿਲਾ ਨੇ ਮੌਤ ਨੂੰ ਮਾਤ ?

 

ਚੰਡੀਗੜ੍ਹ ਦੀ 81 ਸਾਲ ਦੀ ਜਿਸ ਬਜ਼ੁਰਗ ਮਹਿਲਾ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ, ਉਹ ਕਈ ਬਿਮਾਰੀਆਂ ਨਾਲ ਪਹਿਲਾਂ ਤੋਂ ਪੀੜਤ ਸੀ, ਸਭ ਤੋਂ ਪਹਿਲਾਂ ਤਾਂ ਬਜ਼ੁਰਗ ਮਹਿਲਾ ਦਿਲ ਦੀ ਗੰਭੀਰ ਬਿਮਾਰੀ ਨਾਲ ਪੀੜਤ ਸੀ,ਮਹਿਲਾ ਦੀ ਆਰਟਰੀਜ਼ (Arteries) ਨੂੰ ਖੋਲਣ ਦੇ ਲਈ  ਦਿਲ ਵਿੱਚ 5 ਸਟੈਨਟ (Stent) ਪਏ ਸਨ ਉੱਤੋਂ ਬਜ਼ੁਰਗ ਮਹਿਲਾ ਨੂੰ  ਸ਼ੂਗਰ ਅਤੇ ਹਾਈ ਬਲੱਡ ਪਰੈਸ਼ਰ ਵੀ ਸੀ, ਪਰ ਇਨ੍ਹਾਂ ਸਭ ਨੂੰ ਬਜ਼ੁਰਗ ਮਹਿਲਾ ਨੇ ਹਰਾ ਕੇ ਜ਼ਿੰਦਗੀ ਦੀ ਜੰਗ ਨੂੰ ਜਿੱਤ ਲਿਆ ਹੈ ਹਾਲਾਂਕਿ ਕੋਰੋਨਾ ਨੂੰ ਲੈਕੇ ਡਾਕਟਰਾਂ ਨੇ ਹੁਣ ਤੱਕ ਜਿੰਨੀ ਵੀ ਰਿਸਰਚ ਕੀਤੀ ਹੈ ਜਾਂ ਹੁਣ ਤੱਕ ਇਲਾਜ ਦੌਰਾਨ ਅੰਕੜੇ ਸਾਹਮਣੇ ਆਏ ਨੇ ਉਨ੍ਹਾਂ ਮੁਤਾਬਿਕ ਕੋਰੋਨਾ ਸਭ ਤੋਂ ਜ਼ਿਆਦਾ ਖ਼ਤਰਨਾਕ ਬਜ਼ੁਰਗ ਲੋਕਾਂ ਦੇ ਲਈ ਹੈ, ਸਰੀਰ ਵਿੱਚ ਰੋਗ ਨਾਲ ਲੜਨ ਦੀ ਸ਼ਕਤੀ ਘੱਟ ਹੋਣ ਦੀ ਵਜ੍ਹਾਂ ਬਜ਼ੁਰਗ ਲੋਕਾਂ ਵਿੱਚ ਰਿਕਵਰੀ ਦੀ ਗੁੰਜਾਇਸ਼ ਘੱਟ ਹੁੰਦੀ ਹੈ, ਇਟਲੀ ਵਿੱਚ ਵੀ ਸਭ ਤੋਂ ਜ਼ਿਆਦਾ ਬਜ਼ੁਰਗ ਲੋਕਾਂ ਦੀ ਮੌਤਾਂ ਹੋਇਆ ਨੇ ਸਿਰਫ਼ ਇਨ੍ਹਾਂ ਹੀ ਨਹੀਂ ਭਾਰਤ ਵਿੱਚ ਵੀ ਹੁਣ ਤੱਕ ਕੋਰੋਨਾ ਨਾਲ ਜਿੰਨਿਆਂ ਵੀ ਮੌਤਾਂ ਹੋਇਆ ਨੇ ਉਨ੍ਹਾਂ ਵਿੱਚ 90 ਫ਼ੀਸਦ ਲੋਕ ਬਜ਼ੁਰਗ ਜਾਂ ਫਿਰ 50 ਤੋਂ 55 ਦੀ ਉਮਰ ਦੇ ਨੇ 

 

ਬਜ਼ੁਰਗ ਮਹਿਲਾ ਕਿਵੇਂ ਹੋਈ ਪੋਜ਼ੀਟਿਵ ?

 

81 ਸਾਲ ਦੀ ਬਜ਼ੁਰਗ ਮਹਿਲਾ ਕੋਰੋਨਾ ਪੋਜ਼ੀਟਿਵ 27 ਸਾਲ ਦੀ ਮਹਿਲਾ ਤੋਂ ਹੋਈ, ਇਹ ਮਹਿਲਾ ਇਸ ਬਜ਼ੁਰਗ ਦੇ ਘਰ ਕਿਰਾਏਦਾਰ ਸੀ, ਜਦਕਿ ਇਹ 27 ਸਾਲ ਦੀ ਮਹਿਲਾ ਚੰਡੀਗੜ੍ਹ ਦੀ ਸਭ ਤੋਂ ਪਹਿਲੀ 23 ਸਾਲ ਦੀ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕੋਰੋਨਾ ਪੋਜ਼ੀਟਿਵ ਹੋਈ ਸੀ