ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਦੇ ਹੌਟੈਸਟ ਸਪੌਟ (HOTTEST SPOT) ਪਟਿਆਲਾ ਤੋਂ ਕੋਰੋਨਾ ਪੋਜ਼ੀਟਿਵ ਮਰੀਜ਼ ਦੀ ਗਿਣਤੀ ਰੁਕਣ ਦਾ ਨਾ ਨਹੀਂ ਲੈ ਰਹੀ ਹੈ, ਸ਼ੁੱਕਰਵਾਰ 24 ਅਪ੍ਰੈਲ ਨੂੰ ਵੀ ਪਟਿਆਲਾ ਤੋਂ ਸਭ ਤੋਂ ਵਧ 6   ਪੋਜ਼ੀਟਿਵ   ਮਰੀਜ਼ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਪਟਿਆਲਾ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 55 ਹੋ ਗਈ ਹੈ, ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਜਲੰਧਰ,ਲੁਧਿਆਣਾ, ਅੰਮ੍ਰਿਤਸਰ ਤੋਂ ਇੱਕ-ਇੱਕ ਜਦਕਿ ਮਾਨਸਾ ਤੋਂ 2 ਕੋਰੋਨਾ ਪੋਜ਼ੀਟਿਵ ਮਰੀਜ਼ ਸਾਹਮਣੇ ਆਇਆ ਨੇ,ਪੂਰੇ ਸੂਬੇ ਵਿੱਚ ਸਭ ਤੋਂ ਵਧ ਐਕਟਿਵ ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਹੁਣ ਪਟਿਆਲਾ ਅਤੇ ਜਲੰਧਰ ਵਿੱਚ ਨੇ, ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਹੁਣ 298 ਤੱਕ ਪਹੁੰਚ ਗਿਆ ਹੈ


COMMERCIAL BREAK
SCROLL TO CONTINUE READING

 ਪੰਜਾਬ ਵਿੱਚ ਜ਼ਿਲ੍ਹਾਂ ਪੱਧਰ 'ਤੇ ਕੋਰੋਨਾ ਦੇ ਮਾਮਲੇ 
 
ਪੰਜਾਬ ਵਿੱਚ ਸਭ ਤੋਂ ਵੱਧ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਮੁਹਾਲੀ ਅਤੇ ਜਲੰਧਰ  ਤੋਂ ਸਾਹਮਣੇ ਆਏ ਨੇ ਇਨ੍ਹਾਂ ਦੋਵੇ ਜ਼ਿਲ੍ਹਿਆਂ ਵਿੱਚ  ਮਰੀਜ਼ਾਂ ਦੀ ਗਿਣਤੀ 63-63 ਹੋ ਗਈ ਹੈ, ਦੂਜੇ ਨੰਬਰ ਪਟਿਆਲਾ ਹੈ ਇੱਥੇ  ਮਰੀਜ਼ਾਂ ਦੀ ਗਿਣਤੀ 55 ਪਹੁੰਚ ਗਈ ਹੈ,ਪਠਾਨਕੋਟ ਵਿੱਚ 24,ਸ਼ਹੀਦ ਭਗਤ ਸਿੰਘ ਨਗਰ 19,ਲੁਧਿਆਣਾ 16,ਅੰਮ੍ਰਿਤਸਰ 14 ,ਮਾਨਸਾ 13,ਹੁਸ਼ਿਆਰਪੁਰ 7,ਮੋਗਾ 4,ਫ਼ਰੀਦਕੋਟ 3,ਰੋਪੜ 3,ਸੰਗਰੂਰ 3,ਬਰਨਾਲਾ 2 ,ਕਪੂਰਥਲਾ 3,ਫ਼ਤਿਹਗੜ੍ਹ ਸਾਹਿਬ  2 ਜਦਕਿ ਗੁਰਦਾਸਪੁਰ,ਮੁਕਤਸਰ ਅਤੇ ਫ਼ਿਰੋਜ਼ਪੁਰ ਵਿੱਚ 1-1 ਮਾਮਲਾ ਸਾਹਮਣੇ ਆ ਚੁੱਕਿਆ


ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦੇ ਟੈਸਟ


ਪੰਜਾਬ ਵਿੱਚ ਹੁਣ ਤੱਕ 10611 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਿਆ ਹੈ, ਜਿਨ੍ਹਾਂ ਵਿੱਚ 298 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, 8310 ਲੋਕਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ,70ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਨੇ, 17 ਕੋਰੋਨਾ ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ ਨੇ, ਪੰਜਾਬ ਵਿੱਚ ਇਸ ਵੇਲੇ ਕੋਰੋਨਾ ਦੇ 211 ਐਕਟਿਵ ਮਾਮਲੇ ਨੇ ਜਦਕਿ ਜ਼ਿਲ੍ਹਾਂ ਪੱਧਰ 'ਤੇ ਪਟਿਆਲਾ ਅਤੇ ਜਲੰਧਰ ਵਿੱਚ ਸਭ ਤੋਂ ਵਧ ਐਕਟਿਵ ਕੋਰੋਨਾ ਮਰੀਜ਼ ਨੇ