ICICI Bank Fraud Case: ਫਿਰੋਜ਼ਪੁਰ ਵਿੱਚ ਆਈਸੀਆਈਸੀ ਬੈਂਕ ਨਾਲ ਜੁੜੀ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ ਵਿੱਚ ਸਥਿਤ ਆਈਸੀਆਈਸੀ ਬੈਂਕ ਨਾਲ ਆਨਲਾਈਨ 15 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਬੈਂਕ ਵੱਲੋਂ ਸਾਈਬਰ ਸੈੱਲ ਚੰਡੀਗੜ੍ਹ ਵਿੱਚ ਸ਼ਿਕਾਇਤ ਦਿੱਤੀ ਗਈ ਸੀ। ਮੁੱਢਲੀ ਜਾਂਚ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।


COMMERCIAL BREAK
SCROLL TO CONTINUE READING

ਆਈਸੀਆਈਸੀ ਬੈਂਕ ਦੀ ਫਿਰੋਜ਼ਪੁਰ ਬ੍ਰਾਂਚ ਦੇ ਸਾਫਟਵਰ 'ਚ ਸੰਨ੍ਹ ਲਗਾਉਂਦੇ ਹੋਏ ਅਣਪਛਾਤੇ ਹੈਕਰ ਵੱਲੋਂ ਬੈਂਕ ਵਿੱਚੋਂ 15 ਕਰੋੜ 47 ਲੱਖ 46 ਹਜ਼ਾਰ 177 ਰੁਪਏ ਉਡਾਉਣ ਦਾ ਸਮਾਚਾਰ ਸਾਹਮਣੇ ਆ ਰਿਹਾ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Punjab News: ਟ੍ਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ, ਵੱਡੇ ਸਿਆਸੀ ਲੋਕਾਂ ਦੀਆਂ ਬੱਸਾਂ ਦੇ ਪਰਮਿਟ ਕੀਤੇ ਰੱਦ


ਐੱਸ ਪੀ ਇਨਵੈਸਟੀਗੇਸ਼ਨ ਰਣਧੀਰ ਕੁਮਾਰ ਨੇ ਦੱਸਿਆ ਕਿ ਅਜੇ ਗੌਤਮ ਵਾਸੀ ਐੱਸਸੀਐੱਫ 88 ਫੇਜ਼ 5 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਈਸੀਆਈ ਬੈਂਕ ਲਿਮਟਿਡ ਵੱਲੋਂ ਸਟੇਟ ਸਾਈਬਰ ਕ੍ਰਾਈਮ ਸੈੱਲ ਨੂੰ ਦਿੱਤੀ ਗਈ ਸੀ। ਇਸ ਸਬੰਧੀ ਪੜਤਾਲ ਤੋਂ ਪਿਛੋਂ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਕਿ ਬੈਂਕ ਦੇ ਸਾਫਟਵੇਅਰ ਰਾਹੀਂ ਕਿਸੇ ਅਣਪਛਾਤੇ ਵਿਅਕਤੀ ਨੇ ਬੈਂਕ ਵਿੱਚੋਂ 15 ਕਰੋੜ 47 ਲੱਖ 46 ਹਜ਼ਾਰ 177 ਰੁਪਏ ਚੋਰੀ ਕਰ ਲਏ ਗਏ ਹਨ। ਰਣਧੀਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਹੈ।


ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਨੂੰ ਬੈਂਕ ਨਾਲ ਠੱਗੀ ਦੀ ਸ਼ਿਕਾਇਤ ਮੋਹਾਲੀ ਤੋਂ ਮਿਲੀ ਸੀ ਤੇ ਜਾਂਚ ਮਗਰੋਂ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੈਂਕ ਦੇ ਸਾਫਟਵੇਅਰ ਵਿੱਚ ਗੜਬੜੀ ਕਰਕੇ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਮੁਲਜ਼ਮਾਂ ਖਿਲਾਫ਼ ਜਾਂਚ ਆਰੰਭ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ : Gaganyaan Mission: ISRO ਦੇ ਮਿਸ਼ਨ ਗਗਨਯਾਨ ਦੀ ਹੋਈ ਟੈਸਟ ਲਾਂਚਿੰਗ ! 17 ਕਿਲੋਮੀਟਰ ਦੀ ਉਚਾਈ ਤੱਕ ਜਾਵੇਗਾ