Crime News: ਜਲੰਧਰ ਦੇਹਾਤ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਦੱਸਿਆ ਕਿ ਪੰਜਵੇਂ ਮਹੀਨੇ ਵਿੱਚ ਨੂਰ ਮਹਿਲ ਵਿੱਚ ਘਰ ਵਿਚੋਂ ਪੰਜ ਬਦਮਾਸ਼ਾਂ ਵੱਲੋਂ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਘਰ ਦੇ ਮਾਲਕ ਨੇ ਦੱਸਿਆ ਕਿ ਉਸ ਦੀ ਪਤਨੀ ਦੁਪਹਿਰ ਦੇ ਸਮੇਂ ਦੁਕਾਨ ਤੋਂ ਘਰ ਗਈ ਸੀ।


COMMERCIAL BREAK
SCROLL TO CONTINUE READING

ਇਸ ਦੌਰਾਨ ਉਸ ਨੇ ਦੇਖਿਆ ਕਿ ਘਰ ਵਿੱਚ ਲਾਈਟ ਚੱਲ ਰਹੀ ਸੀ ਤੇ ਚਾਰ-ਪੰਜ ਲੋਕ ਉਸ ਦੇ ਘਰ ਵਿੱਚ ਵੜੇ ਹੋਏ ਸਨ, ਜਿਨ੍ਹਾਂ ਕੋਲ ਪਿਸਤੌਲ ਵੀ ਸੀ ਤੇ ਉਨ੍ਹਾਂ ਲੋਕਾਂ ਨੇ ਉਸ ਘਰ ਵਿੱਚ ਕਰੀਬ 4 ਲੱਖ 70 ਹਜ਼ਾਰ ਰੁਪਏ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰੀ ਦੀ ਇਸ ਵਾਰਦਾਤ ਦੀ ਤਫਤੀਸ਼ ਕਰਦੇ ਹੋਏ ਪੁਲਿਸ ਨੂੰ ਇਸ ਵਿੱਚ ਭਾਰੀ ਸਫਲਤਾ ਹੋਈ।


ਐਸਐਸਪੀ ਮੁਖਵਿੰਦ ਸਿੰਘ ਨੇ ਦੱਸਿਆ ਕਿ 13 ਮੈਂਬਰੀ ਇਕ ਗਿਰੋਹ ਹੈ ਜੋ ਕਿ ਲੋਕਾਂ ਦੇ ਘਰ ਵਿੱਚ ਵੜ ਕੇ ਲੁੱਟਖੋਹ ਦੀ ਵਾਰਦਾਤ ਕਰਦਾ ਹੈ। ਇਸ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਅਤੇ ਬਾਕੀ 5 ਬਦਮਾਸ਼ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।


ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਨੂੰ ਨਾਮ ਦਾ ਮਾਸਟਰਮਾਈਂਡ ਜੋ ਕਿ ਇਸ ਦੁਕਾਨਦਾਰ ਦੇ ਬਾਰੇ ਕਾਫੀ ਕੁਝ ਜਾਣਦਾ ਸੀ, ਉਸ ਨੇ ਆਪਣੇ ਬਾਕੀ ਸਾਥੀ ਸ਼ਾਮਲ ਕਰਕੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਵਿਚੋਂ ਪੁਲਿਸ ਨੇ ਅਜੇ ਤੱਕ 180000 ਅਤੇ ਦੋ ਪਿਸਤੌਲ, 5 ਮੋਟਰਸਾਈਕਲ ਤੇ ਇਕ ਮੋਬਾਈਲ ਬਰਾਮਦ ਕਰ ਲਿਆ ਹੈ।


ਇਹ ਵੀ ਪੜ੍ਹੋ : Punjab News: ਹੁਸ਼ਿਆਰਪੁਰ ਦੇ ਖੇਤਾਂ 'ਚੋਂ ਮਿਲਿਆ ਬੰਬ! ਪੁਲਿਸ ਨੇ ਇਲਾਕੇ ਨੂੰ ਕੀਤਾ ਸੀਲ


ਪੁਲਿਸ ਨੇ ਦੱਸਿਆ ਕਿ ਬਾਕੀ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫਰੰਸ ਦਰਮਿਆਨ ਐਸਐਸਪੀ ਨੂੰ ਇਹ ਜਾਣਕਾਰੀ ਮਿਲੀ ਕਿ ਭੱਜੇ ਹੋਏ 5 ਮੁਲਜ਼ਮਾਂ ਵਿਚੋਂ ਇਕ ਹੋਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਗਲਤ ਅਨਸਰਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਭਵਿੱਖ ਵਿੱਚ ਅਜਿਹੀਆਂ ਕਾਰਵਾਈ ਅੱਗੇ ਵੀ ਜਾਰੀ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਪੁਲਿਸ ਵਚਨਬੱਧ ਹੈ।


ਇਹ ਵੀ ਪੜ੍ਹੋ : ਮੋਗਾ ਨਗਰ ਨਿਗਮ ਦੀ ਕਾਂਗਰਸੀ ਮੇਅਰ ਨਿਤੀਕਾ ਭਲਾ ਨੂੰ ਉਨ੍ਹਾਂ ਦੀ ਕੁਰਸੀ ਤੋਂ ਹਟਾਉਣ ਦੀ ਤਿਆਰੀ