Amit Shah News: ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਐਡਿਟ ਕੀਤਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਇਸ ਸਬੰਧੀ ਐਫਆਈਆਰ ਦਰਜ ਕਰ ਲਈ ਹੈ। ਇਸ ਦੇ ਨਾਲ ਹੀ ਸੰਪਾਦਿਤ ਵੀਡੀਓ (Amit Shah Viral Video) ਨੂੰ ਲੈ ਕੇ ਐਕਸ ਅਤੇ ਫੇਸਬੁੱਕ ਨੂੰ ਪੱਤਰ ਲਿਖਿਆ ਗਿਆ ਹੈ। ਪੁਲਿਸ ਨੇ ਦੋਵਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਜਾਣਕਾਰੀ ਮੰਗੀ ਹੈ ਕਿ ਇਹ ਐਡਿਟ ਕੀਤੀ ਵੀਡੀਓ ਕਿਸ ਖਾਤੇ 'ਤੇ ਪੋਸਟ ਕੀਤੀ ਗਈ ਹੈ।


COMMERCIAL BREAK
SCROLL TO CONTINUE READING

ਦਰਅਸਲ ਹੁਣ ਦਿੱਲੀ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਡਿਟ ਕੀਤੇ ਵੀਡੀਓ (Amit Shah Viral Video)  ਨੂੰ ਲੈ ਕੇ ਐਫਆਈਆਰ ਦਰਜ ਕੀਤੀ ਹੈ। ਇਸ ਵੀਡੀਓ 'ਚ ਸ਼ਾਹ SC-ST ਅਤੇ OBC ਦੇ ਰਾਖਵੇਂਕਰਨ ਨੂੰ ਖਤਮ ਕਰਨ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਨਿਊਜ਼ ਏਜੰਸੀ ਦੇ ਤੱਥਾਂ ਦੀ ਜਾਂਚ ਵਿੱਚ ਇਹ ਵੀਡੀਓ ਫਰਜ਼ੀ ਸਾਬਤ ਹੋਇਆ ਹੈ।


ਇਹ ਵੀ ਪੜ੍ਹੋ: Arvind Kejriwal News: ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੁੱਧ ਪਟੀਸ਼ਨ 'ਤੇ SC 'ਚ ਅੱਜ  ਹੋਵੇਗੀ ਸੁਣਵਾਈ

ਇਸ ਸੰਪਾਦਿਤ ਵੀਡੀਓ ਨੂੰ ਫੈਲਾਉਣ ਦੀ ਇੱਕ ਸ਼ਿਕਾਇਤ ਭਾਜਪਾ ਨੇ ਕੀਤੀ ਸੀ, ਜਦਕਿ ਦੂਜੀ ਸ਼ਿਕਾਇਤ ਗ੍ਰਹਿ ਮੰਤਰਾਲੇ ਨੇ ਕੀਤੀ ਸੀ। ਭਾਜਪਾ ਨੇ ਇਸ ਵੀਡੀਓ (Amit Shah Viral Video)  ਨੂੰ ਲੈ ਕੇ ਦੇਸ਼ ਭਰ ਵਿੱਚ ਐਫਆਈਆਰ ਦਰਜ ਕਰਨ ਦਾ ਫੈਸਲਾ ਕੀਤਾ ਹੈ।


ਕੀ ਹੈ ਇਸ ਵੀਡੀਓ ਵਿੱਚ
ਅਮਿਤ ਸ਼ਾਹ ਦੇ ਇੱਕ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਇਸ ਤੋਂ ਬਾਅਦ ਐਡਿਟ ਕੀਤੀ ਵੀਡੀਓ (Amit Shah Viral Video)  ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸੰਪਾਦਿਤ ਵੀਡੀਓ ਵਿੱਚ, ਗ੍ਰਹਿ ਮੰਤਰੀ ਨੂੰ SC/ST ਅਤੇ OBC ਲਈ ਰਾਖਵੇਂਕਰਨ 'ਤੇ ਟਿੱਪਣੀ ਕਰਦੇ ਸੁਣਿਆ ਜਾ ਸਕਦਾ ਹੈ। ਭਾਜਪਾ ਨੇ ਇਸ ਸੰਪਾਦਿਤ ਵੀਡੀਓ ਨੂੰ ਲੈ ਕੇ ਦੇਸ਼ ਭਰ ਵਿੱਚ ਐਫਆਈਆਰ ਦਰਜ ਕਰਨ ਦਾ ਫੈਸਲਾ ਕੀਤਾ ਹੈ।


 ਸ਼ਿਕਾਇਤ 'ਤੇ ​ਮਾਮਲਾ ਦਰਜ
ਭਾਜਪਾ ਅਤੇ ਗ੍ਰਹਿ ਮੰਤਰਾਲੇ ਦੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਆਈਪੀਸੀ ਦੀ ਧਾਰਾ 153/153ਏ/465/469/171ਜੀ ਅਤੇ ਆਈਟੀ ਐਕਟ ਦੀ ਧਾਰਾ 66ਸੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਉਸ ਖਾਤੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੇ ਸਭ ਤੋਂ ਪਹਿਲਾਂ ਵੀਡੀਓ ਅਪਲੋਡ ਕੀਤਾ ਸੀ।