Amritsar News (ਭਰਤ ਸ਼ਰਮਾ): ਅੰਮ੍ਰਿਤਸਰ ਪੁਲਿਸ ਵੱਲੋਂ ਲਗਾਤਾਰ ਮਾੜੇ ਅੰਸਰਾਂ ਅਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਵੇਰਕਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਜਦੋਂ ਪੁਲਿਸ ਵੱਲੋਂ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਕਾਬੂ ਕਰ ਉਹਨਾਂ ਕੋਲੋਂ 560ਗਰਾਮ ਦੇ ਕਰੀਬ ਹੀਰੋਇਨ ਬਰਾਮਦ ਕੀਤੀ।


COMMERCIAL BREAK
SCROLL TO CONTINUE READING

ਇਸ ਮੌਕੇ ਥਾਣਾ ਵੇਰਕਾ ਦੀ ਪੁਲਿਸ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਮੁੱਖ ਮੰਤਰੀ ਸੂਚਨਾ ਹੈਲਪਲਾਈਨ 'ਤੇ ਸੂਚਨਾ ਮਿਲੀ ਸੀ। ਜਿਸ ਦੇ ਅਧਾਰ 'ਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ। ਜਿਸ ਕੋਲੋਂ 500 ਗ੍ਰਾਮ ਦੇ ਕਰੀਬ ਹੀਰੋਇਨ ਬਰਾਮਦ ਕੀਤੀ ਗਈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਉਸਦਾ ਰਿਮਾਂਡ ਹਾਸਿਲ ਕੀਤਾ ਗਿਆ ਸੀ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਫਿਰ ਅਦਾਲਤ ਵਿੱਚ ਪੇਸ਼ ਕਰ ਹੋਰ ਰਿਮਾਂਡ ਹਾਸਿਲ ਕੀਤਾ ਜਾਵੇਗਾ।


ਉਨ੍ਹਾਂ ਨੇ ਕਿਹਾ ਕਿ ਇਹ ਪਿਛਲੇ ਪੰਜ ਛੇ ਮਹੀਨੇ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ। ਇਸ ਦੇ ਖਿਲਾਫ ਪਹਿਲਾਂ ਵੀ ਥਾਣਾ ਰਣਜੀਤ ਐਵਨਿਯੂ ਵਿਖੇ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਬਾਕੀ ਚਾਰ ਦੋਸ਼ੀਆਂ ਕੋਲੋਂ 60 ਗ੍ਰਾਮ ਤੇ ਕਰੀਬ ਹੀਰੋਇਨ ਬਰਾਮਦ ਕੀਤੀ ਹੈ। ਜਿਨਾਂ ਵਿੱਚੋਂ ਦੋ ਇਸਲਾਮਾਬਾਦ ਇਲਾਕੇ ਤੋਂ ਵੇਰਕੇ ਵਿੱਚ ਨਸ਼ਾ ਵੇਚਣ ਦੇ ਲਈ ਆਉਂਦੇ ਸਨ। ਉੱਥੇ ਹੀ ਦੋ ਹੋਰ ਲੋਕਾਂ ਕੋਲੋਂ 25-25 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ।


ਇਹ ਵੀ ਪੜ੍ਹੋ: Amritsar News: BKU ਏਕਤਾ ਸਿੱਧੂਪੁਰ ਨੇ ਭੰਡਾਰੀ ਪੁਲ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ


ਅਮਨਦੀਪ ਕੌਰ ਨੇਕਿਹਾ ਕਿ ਨਸ਼ੇ ਨੂੰ ਠੱਲ ਪਾਉਣ ਨੂੰ ਲੈ ਕੇ ਥਾਣਾ ਵੇਰਕਾ ਦੀ ਪੁਲਿਸ ਪੂਰੀ ਤਰ੍ਹਾਂ ਮੁਸਤੇਦ ਹੈ। ਕੋਈ ਵੀ ਜੇਕਰ ਵੇਰਕਾ ਇਲਾਕੇ ਦੇ ਵਿੱਚ ਨਸ਼ਾ ਵੇਚਣ ਦੀ ਕੋਸ਼ਿਸ਼ ਕਰੇਗਾ। ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ: Health Tips: ਇਕ ਮਹੀਨੇ ਲਈ ਛੱਡ ਦਿਓ ਖੰਡ , ਸਰੀਰ 'ਤੇ ਦਿਖਾਈ ਦੇਣਗੇ ਇਹ ਅਸਰ