Amritsar News:(Parambir Singh Aulakh): ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਦੇ ਕਤਲ ਦਾ ਮਮਲਾ ਸਹਾਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਵਿਕਾਸ ਵਜੋਂ ਹੋਈ ਹੈ ਜੋ ਗਾਂਧੀ ਨਗਰ ਦਾ ਰਹਿਣਾ ਵਾਲਾ ਸੀ। ਜਾਣਕਾਰੀ ਮੁਤਾਬਿਕ ਵਿਕਾਸ ਆਪਣੇ ਗੁਆਂਢੀ ਬੌਬੀ ਦੇ ਨਾਲ ਲੋਹੜੀ ਦੇ ਮੌਕੇ ਪਤੰਗ ਉਡਾ ਰਿਹਾ ਸੀ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਲੜਾਈ ਤੋਂ ਬਾਅਦ ਗੁਆਂਢੀ ਨੇ ਚੁੱਪਚਾਪ ਰਾਤ ਨੂੰ ਉਸ ਨੂੰ ਘਰ ਛੱਡ ਦਿੱਤਾ, ਸਵੇਰੇ ਨੌਜਵਾਨ ਦੀ ਮੌਤ ਹੋ ਗਈ। 


COMMERCIAL BREAK
SCROLL TO CONTINUE READING

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਆਂਢ 'ਚ ਰਹਿਣ ਵਾਲੇ ਬੌਬੀ ਦਾ ਨਵਾਂ ਵਿਆਹ ਹੋਇਆ ਸੀ ਅਤੇ ਇਹ ਉਸ ਦੀ ਪਹਿਲੀ ਲੋਹੜੀ ਸੀ। ਬੌਬੀ ਨੇ ਵਿਕਾਸ ਨੂੰ ਆਪਣੀ ਛੱਤ 'ਤੇ ਬੁਲਾਇਆ ਪਤੰਗਬਾਜ਼ੀ ਦੇ ਲਈ ਬੁਲਾਇਆ ਸੀ, ਉੱਥੇ ਖਾਣ-ਪੀਣ, ਡੀਜੇ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਵਿਕਾਸ ਸਾਰਾ ਦਿਨ ਆਪਣੀ ਛੱਤ 'ਤੇ ਹੀ ਰਿਹਾ ਪਰ ਰਾਤ ਨੂੰ ਲੜਾਈ ਝਗੜੇ ਤੋਂ ਬਾਅਦ ਗੁਆਂਢੀਆਂ ਨੇ ਉਸ ਨੂੰ ਚੁੱਪਚਾਪ ਘਰ ਬਿਸਤਰੇ 'ਤੇ ਛੱਡ ਗਏ।


ਜਦੋਂ ਸਵੇਰੇ ਪਰਿਵਾਰ ਨੇ ਵਿਕਾਸ ਨੂੰ ਜਗਾਇਆ ਤਾਂ ਉਹ ਉੱਠਿਆ ਨਹੀਂ। ਜਿਸ ਤੋਂ ਬਾਅਦ ਪਰਿਵਾਰ ਨੇ ਦੇਖਿਆ ਤਾਂ ਵਿਕਾਸ ਦੇ ਸਾਹ ਬੰਦ ਹੋ ਚੁੱਕੇ ਸਨ। ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।